ਸ਼ਾਹਜਹਾਂਪੁਰ ‘ਚ ਬਾਂਦਰਾਂ ਨੇ ਡੇਗੀ ਕੰਧ, ਪੰਜ ਦੀ ਮੌਤ

Monkey Attack
ਫਾਈਲ ਫੋਟੋ।

ਸ਼ਾਹਜਹਾਂਪੁਰ ‘ਚ ਬਾਂਦਰਾਂ ਨੇ ਡੇਗੀ ਕੰਧ, ਪੰਜ ਦੀ ਮੌਤ

ਸ਼ਾਹਜਹਾਂਪੁਰ। ਉੱਤਰ ਪ੍ਰਦੇਸ਼ ‘ਚ ਸ਼ਾਹਜਹਾਂਪੁਰ ਦੇ ਕੋਤਵਾਲੀ ਇਲਾਕੇ ‘ਚ ਸ਼ੁੱਕਰਵਾਰ ਸਵੇਰੇ ਇੱਕ ਮਕਾਨ ਦੀ ਕੰਧ ਡਿੱਗਣ ਨਾਲ ਉਸਦੇ ਮਲਬੇ ਹੇਠਾਂ ਦਬ ਜਾਣ ਨਾਲ ਇੱਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਗੰਭੀਰ ਜ਼ਖਮੀ ਹੋ ਗਏ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਵਾਜੀਦਖੇਲ ਮੁਹੱਲਾ ਨਿਵਾਸੀ ਅਲਤਾਫ਼ ਦਾ ਪਰਿਵਾਰ ਘਰ ਦੇ ਆਂਗਣ ‘ਚ ਸੌਂ ਰਿਹਾ ਸੀ ਕਿ ਇਸ ਦਰਮਿਆਨ ਬਾਂਦਰਾਂ (Monkeys) ਦੇ ਝੁੰਡ ਦੇ ਹੰਗਾਮੇ ਨਾਲ ਗੁਆਂਢੀਆਂ ਦੀ ਕੰਧ ਡਿੱਗ ਪਈ, ਜਿਸ ਹੇਠਾਂ ਅਲਤਾਫ਼ ਦੀ ਪੁੱਤਰੀ ਸ਼ਬਨਮ (45) ਵਿਆਹੁਤਾ ਰੂਬੀ (20) ਸ਼ੋਇਬ (6), ਸ਼ਹਿਬਾਜ (8), ਚਾਂਦਨੀ (3), ਸਾਹਿਲ (14) ਅਤੇ ਰਾਹੀਲ (12) ਜ਼ਖਮੀ ਹੋ ਗਏ। ਅਲਤਾਫ਼ ਦੇ ਰੌਲਾ ਪਾਉਣ ‘ਤੇ ਗੁਆਂਢੀਆਂ ਨੇ ਮਲਬੇ ‘ਚ ਦੱਬੇ ਸਾਰੇ ਵਿਅਕਤੀਆਂ ਨੂੰ ਬਾਹਰ ਕੱਢ ਕੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸ਼ਬਨਮ, ਰੂਬੀ, ਸ਼ੋਇਬ, ਸ਼ਹਿਬਾਜ ਤੇ ਚਾਂਦਨੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂਕਿ ਸਾਹਿਬ ਦੀ ਹਾਲਤ ਗੰਭੀਰ ਬਣੀ ਹੋਈ। ਰਾਹੀਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।  ਘਰ ਦੇ ਮੁਖੀ ਅਲਤਾਫ ਨੇ ਦੱਸਿਆ ਕਿ ਪੱਖਾ ਖਰਾਬ ਹੋਣ ਕਾਰਨ ਪੂਰਾ ਪਰਿਵਾਰ ਗਰਮੀ ਤੋਂ ਬਚਣ ਲਈ ਆਂਗਣ ‘ਚ ਸੁੱਤਾ ਪਿਆ ਸੀ। ਸਵੇਰੇ ਬਾਂਦਰਾਂ ਦੇ ਝੁੰਡ ਨੇ ਕੰਧ ਡੇਗ ਦਿੱਤੀ।

ਓਧਰ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਪੀੜਤ ਪਰਿਵਾਰ ਨੂੰ ਮੁੱਖ ਮੰਤਰੀ ਸਹਾਇਤਾ ਫੰਡ ‘ਚੋਂ ਚਾਰ ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕਰਨ ਤੇ ਹਾਦਸੇ ‘ਚ ਜਖ਼ਮੀਆਂ ਦੇ ਇਲਾਜ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ