ਏਜੰਸੀ, ਨਵੀਂ ਦਿੱਲੀ
ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਦਫ਼ਤਰ, ਕੇਂਦਰੀ ਚੌਕਸੀ ਕਮਿਸ਼ਨਰ (ਸੀਵੀਸੀ) ਕੇਵੀ ਚੌਧਰੀ ਤੇ ਕਿਰਤ ਤੇ ਸਿਖਲਾਈ ਵਿਭਾਗ (ਡੀਓਪੀਟੀ) ‘ਤੇ ਕੇਂਦਰੀ ਜਾਂਚ ਕਮਿਸ਼ਨ (ਸੀਬੀਆਈ) ਡਾਇਰੈਕਟਰ ਆਲੋਕ ਵਰਮਾ ਨੂੰ ਕਿਨਾਰੇ ਲਾਉਣ ਦੀ ਸਾਜਿਸ਼ ਘੜਨ ਦਾ ਦੋਸ਼ ਲਾਇਆ ਕਾਂਗਰਸ ਨੇ ਕਿਹਾ ਕਿ ਰਾਫੇਲ ਸੌਦੇ ਦੀ ਜਾਂਚ ਦੇ ਡਰੋਂ ਵਰਮਾ ਨੂੰ ਕਾਰਜਭਾਰ ਤੋਂ ਮੁਕਤ ਕੀਤਾ ਗਿਆ ਕਾਂਗਰਸੀ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਮੋਦੀ ਸਰਕਾਰ ਤੇ ਕੇਂਦਰੀ ਚੌਕਸੀ ਕਮਿਸ਼ਨ ਦਰਮਿਆਨ ਅੱਧੀ ਰਾਤ ‘ਚ ਘੜੀ ਗਈ ਸਾਜਿਸ਼ ਤੇ ਕਪਟ ਚਾਲ ਦੀ ਪੋਲ ਹੁਣ ਖੁੱਲ੍ਹ ਗਈ ਹੈ ਉਨ੍ਹਾਂ ਕਿਹਾ ਕਿ ਡੀਓਪੀਟੀ ਤੇ ਸੀਵੀਸੀ ਰਾਹੀਂ ਅੱਧੀ ਰਾਤੀ ਸੀਬੀਆਈ ਡਾਇਰੈਕਟਰ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਗਿਆ
ਵਰਮਾ ਨੂੰ ਹਟਾਉਣ ਸਬੰਧੀ ਸੂਰਜੇਵਾਲਾ ਨੇ ਕਿਹਾ, ‘ਚੌਧਰੀ 23 ਅਕਤੂਬਰ ਨੂੰ ਡੈਨਮਾਰਕ ਜਾਣ ਵਾਲੇ ਸਨ, ਪਰ ਉਨ੍ਹਾਂ ਮੀਟਿੰਗ ਕਰਨ ਤੇ ਵਰਮਾ ਖਿਲਾਫ ਆਦੇਸ ਜਾਰੀ ਕਰਨ ਲਈ ਆਪਣਾ ਦੌਰਾ ਮੁਲਤਵੀ ਕਰ ਦਿੱਤਾ ਕਾਂਗਰਸ ਆਗੂ ਨੇ ਕਿਹਾ ਕਿ ਮੰਗਲਵਾਰ ਨੂੰ ਰਾਤ 11 ਵਜੇ ਸੀਬੀਆਈ ਜੁਆਇੰਟ ਡਾਇਰੈਕਟਰ ਐਮ ਨਾਗੇਸ਼ਵਰ ਰਾਓ ਨੂੰ ਸੀਵੀਸੀ ਦੇ ਆਦੇਸ਼ ਆਉਣ ਦੀ ਸੰਭਾਵਨਾਵਾਂ ਦੇ ਮੱਦੇਨਜ਼ਰ ਏਜੰਸੀ ਦੇ ਦਫ਼ਤਰ ਪਹੁੰਚਣ ਦੀ ਸੂਚਨਾ ਦਿੱਤੀ ਗਈ ਕਾਂਗਰਸੀ ਆਗੂ ਦਾ ਦਾਅਵਾ ਹੈ ਕਿ ਰਾਤ 11:30 ਵਜੇ ਦਿੱਲੀ ਪੁਲਿਸ ਕਮਿਸ਼ਨ ਨੇ ਆਪਣੇ ਮਾਤਹਿੱਤਾਂ ਨੂੰ ਇੱਕ ਅਪ੍ਰੇਸ਼ਨ ਲਈ ਅਲਰਟ ਕੀਤਾ ਉਨ੍ਹਾਂ ਨੂੰ ਖਾਨ ਮਾਰਕਿਟ ਇਲਾਕੇ ‘ਚ ਪਹੁੰਚਣ ਲਈ ਕਿਹਾ ਗਿਆ, ਜਿੱਥੋਂ ਸੀਬੀਆਈ ਦਫ਼ਤਰ ਕੁਝ ਹੀ ਕਿਲੋਮੀਟਰ ਦੀ ਦੂਰੀ ‘ਤੇ ਹੈ ਉਨ੍ਹਾਂ ਕਿਹਾ ਕਿ ਅੱਧੀਰਾਤ ਨੂੰ ਕਮਿਸ਼ਨਰ ਨੇ ਆਪਣੀ ਟੀਮ ਨੂੰ ਦੱਸਿਆ ਕਿ ਦਿੱਲੀ ਪੁਲਿਸ ਸੀਬੀਆਈ ਦਫ਼ਤਰ ਨੂੰ ਆਪਣੇ ਕਬਜ਼ੇ ‘ਚ ਲਵੇਗੀ
ਸੂਰਜੇਵਾਲਾ ਨੇ ਕਿਹਾ, ਪਰ ਦਿੱਲੀ ਪੁਲਿਸ ਜਦੋਂ ਏਜੰਸੀ ਦੇ ਦਫ਼ਤਰ ਪਹੁੰਚੀ ਤਾਂ ਉੱਥੇ ਸੀਆਈਐਸਐਫ (ਕੇਂਦਰੀ ਤਕਨੀਕੀ ਸੁਰੱਖਿਆ ਬਲ) ਦੇ ਜਵਾਨ ਤਾਇਨਾਤ ਸਨ ਉਨ੍ਹਾਂ ਨੂੰ ਇੰਟਰ ਹੋਣ ਤੋਂ ਰੋਕ ਦਿੱਤਾ ਗਿਆ ਬਾਅਦ ‘ਚ ਸੀਆਈਐਸਐਫ ਨੂੰ ਦਿੱਲੀ ਪੁਲਿਸ ਨੂੰ ਇੰਟਰ ਕਰਨ ਦੀ ਆਗਿਆ ਦੇਣ ਦਾ ਆਦੇਸ਼ ਮਿਲਿਆ ਉਸ ਤੋਂ ਬਾਅਦ ਉਸ ਨੈ ਸੀਬੀਆਈ ਦਫ਼ਤਰ ਨੂੰ ਕਬਜ਼ੇ ‘ਚ ਲੈ ਲਿਆ ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਪੁਲਿਸ ਨੇ ਸੀਬੀਆਈ ਦਫ਼ਤਰ ਨੂੰ ਕਬਜ਼ੇ ‘ਚ ਲਿਆ ਉਦੋਂ ਚੌਧਰੀ ਆਪਣਾ ਆਦੇਸ਼ ਲਿਖ ਰਹੇ ਸਨ
ਸੀਬੀਆਈ ਵਿਵਾਦ ਦਾ ਸਿੱਧਾ ਸਬੰਧ ਰਾਫ਼ੇਲ ਸੌਦੇ ਨਾਲ : ਕੇਜਰੀਵਾਲ
ਜੈਪੁਰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿਵਾਦ ਦਾ ਸਿੱਧਾ ਸਬੰਧ ਰਾਫ਼ੇਲ ਸੌਦੇ ਨਾਲ ਦੱਸਦਿਆਂ ਕਿਹਾ ਕਿ ਇਸ ਮਾਮਲੇ ‘ਚ ਕੇਂਦਰ ਸਰਕਾਰ ਨੂੰ ਜਾਂਚ ਕਰਾਉਣੀ ਚਾਹੀਦੀ ਹੈ ਕੇਜਰੀਵਾਲ ਨੇ ਅੱਜ ਕਿਸਾਨ ਮਹਾਂਪੰਚਾਇਤ ਦੇ ਪ੍ਰਧਾਨ ਤੇ ਆਪ ਆਗੂ ਰਾਮ ਪਾਲ ਜਾਟ ਦੀ ਹੜਤਾਲ ਖ਼ਤਮ ਕਰਾਉਣ ਤੋਂ ਬਾਅਦ ਮੀਡੀਆ ਨੂੰ ਇਹ ਗੱਲ ਕਹੀ ਉਨ੍ਹਾਂ ਕਿਹਾ ਕਿ ਸੀਬੀਆਈ ਵਿਵਾਦ ਦਾ ਸਿੱਧਾ ਸਬੰਧ ਰਾਫੇਲ ਸੌਦੇ ਨਾਲ ਹੈ ਤੇ ਕੇਂਦਰ ਸਰਕਾਰ ਰਾਫ਼ੇਲ ਮਾਮਲੇ ਦੀ ਜਾਂਚ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।