ਕੌਮਾਂਤਰੀ ਮਹਿਲਾ ਦਿਵਸ : ਪ੍ਰਧਾਨ ਮੰਤਰੀ ਦਾ ਸੋਸ਼ਲ ਮੀਡੀਆ ਅਕਾਊਂਟ ਸੱਤ ਔਰਤਾਂ ਨੇ ਸੰਭਾਲਿਆ

modi-handed-over-his-social-media-account-to-seven-women

ਕੌਮਾਂਤਰੀ ਮਹਿਲਾ ਦਿਵਸ : ਪ੍ਰਧਾਨ ਮੰਤਰੀ ਦਾ ਸੋਸ਼ਲ ਮੀਡੀਆ ਅਕਾਊਂਟ ਸੱਤ ਔਰਤਾਂ ਨੇ ਸੰਭਾਲਿਆ | International Women’s day

ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਮਹਿਲਾ ਦਿਵਸ (International Women’s day) ਮੌਕੇ ਐਤਵਾਰ ਸਵੇਰੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਸੱਤ ਸਨਮਾਨਿਤ ਔਰਤਾਂ ਦੇ ਹੱਥ ਸੌਂਪ ਦਿੱਤਾ। ਜੋ ਕਿ ਆਪਣੀ ਜ਼ਿੰਦਗੀ ਨਾਲ ਜੁੜੇ ਯਾਦਗਾਰ ਪਲਾਂ ਨੂੰ ਸ਼ੇਅਰ ਕਰਨਗੀਆਂ। ਸ੍ਰੀ ਮੋਦੀ ਨੇ ਟਵੀਟ ਕੀਤਾ ਕਿ ਕੌਮਾਂਤਰੀ ਮਹਿਲਾ ਦਿਵਸ ‘ਤੇ ਵਧਾਈ। ਅਸੀਂ ‘ਨਾਰੀ ਸ਼ਕਤੀ’ ਦੀ ਭਾਵਨਾ ਅਤੇ ਉਪਲੱਬਧੀਆਂ ਨੂੰ ਸਲਾਮ ਕਰਦੇ ਹਨ। ਜਿਵੇਂ ਕਿ ਮੈਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਮਹਿਲਾ ਦਿਵਸ ਮੌਕੇ ਮੈਂ ਸੋਸ਼ਲ ਮੀਡੀਆ ਤੋਂ ਦੂਰ ਰਹਾਂਗਾ। ਅੱਜ ਦਿਨ ਭਰ ਸੱਤ ਔਰਤਾਂ ਆਪਣੇ ਜੀਵਨ ਨਾਂਲ ਜੁੜੇ ਯਾਦਗਾਰ ਪਲਾਂ ਨੂੰ ਸਾਂਝਾ ਕਰਨਗੀਆਂ ਅਤੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਗੱਲਬਾਤ ਕਰਨਗੀਆਂ। ਪ੍ਰਧਾਨ ਮੰਤਰੀ ਨੇ ਦੋ ਮਾਰਚ ਨੂੰ ਸੋਸ਼ਲ ਮੀਡੀਆ ਛੱਡਣ ਨੂੰ ਲੈ ਕੇ ਟਵੀਟ ਕੀਤਾ ਸੀ।

ਸ੍ਰੀ ਮੋਦੀ ਨੇ ਲਿਖਿਆ ਸੀ ਕਿ ਇਸ ਐਤਵਾਰ ਨੂੰ ਮੈਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਯੂਟਿਊਬ ਛੱਡਣ ‘ਤੇ ਵਿਚਾਰ ਕਰ ਰਿਹਾ ਹਾਂ। ਤੁਹਾਨੂੰ ਇਸ ਬਾਰੇ ਮੈਂ ਜਾਣਕਾਰੀ ਦੇਵਾਂਗਾ।” ਜਿਸ ਤੋਂ ਬਾਅਦ ਅਗਲੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਕੌਮਾਂਤਰੀ ਔਰਤ ਦਿਵਸ ਨੂੰ ਖਾਸ ਬਣਾਉਣ ਲਈ ਉਹ ਇਸ ਮਹਿਲਾ ਦਿਵਸ ‘ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਅਜਿਹੀਆਂ ਔਰਤਾਂ ਨੂੰ ਸੌਂਪਣਗੇ ਜਿਨ੍ਹਾਂ ਦਾ ਜੀਵਨ ਅਤੇ ਕਾਰਜ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ। ਇਸ ਨਾਲ ਉਨ੍ਹਾਂ ਨੂੰ ਲੋਕਾਂ ਨੂੰ ਉਤਸ਼ਾਹਿਤ ਕਰਨ ‘ਚ ਮੱਦਦ ਮਿਲੇਗੀ।

  • ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਫੇਸਬੁੱਕ ਪੇਜ਼ ‘ਤੇ 44,723,734 ਲਾਈਕ ਹਨ।
  • ਟਵਿੱਟਰ ‘ਤੇ ਉਨ੍ਹਾਂ ਨੂੰ ਪੰਜ ਕਰੋੜ 30 ਲੰਖ ਲੋਕ ਫੋਲੋ ਕਰਦੇ ਹਨ।
  • ਸ੍ਰੀ ਮੋਦੀ ਨੂੰ ਇੰਸਟਾਗ੍ਰਾਮ ‘ਤੇ ਤਿੰਨ ਕਰੋੜ 52 ਲੱਖ ਲੋਕ ਫੋਲੋ ਕਰਦੇ ਹਨ।
  • ਯੂਟਿਊਬ ‘ਤੇ ਉਨ੍ਹਾਂ ਦੇ ਚਾਰ ਕਰੋੜ 51 ਲੱਖ ਸਬਸਕਰਾਈਬਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।