ਵੱਡਾ ਫੈਸਲਾ ਲੈ ਸਕਦੀ ਹੈ ਮੋਦੀ ਸਰਕਾਰ
- ਮਹਿਬੂਬਾ ਮੁਫ਼ਤੀ ‘ਤੇ ਸ਼ਿਕੰਜ਼ਾ, ਏਸੀਬੀ ਨੇ ਬੈਂਕ ਨਿਯੁਕਤੀਆਂ ‘ਤੇ ਮੰਗਿਆ ਜਵਾਬ
ਏਜੰਸੀ, ਨਵੀਂ ਦਿੱਲੀ
ਜੰਮੂ-ਕਸ਼ਮੀਰ ‘ਚ ਤਨਾਅ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗ੍ਰਹਿ ਸਕੱਤਰ ਰਾਜੀਵ ਗੌਬਾ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਨਾਲ ਕਸ਼ਮੀਰ ਮੁੱਦੇ ਸਬੰਧੀ ਅੱਜ ਇੱਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ ਗ੍ਰਹਿ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੰਸਦ ਭਵਨ ਕੰਪਲੈਕਸ ‘ਚ ਹੋਈ ਇਸ ਮੀਟਿੰਗ ‘ਚ ਗੌਬਾ ਤੇ ਡੋਭਾਲ ਦੇ ਨਾਲ ਹੀ ਚੌਕਸੀ ਬਿਊਰੋ ਦੇ ਮੁਖੀ ਅਰਵਿੰਦ ਕੁਮਾਰ, ਰਿਸਰਚ ਐਂਡ ਏਨਾਲਿਸਿਸ ਵਿੰਗ (ਰਾਅ) ਦੇ ਮੁਖੀ ਸਾਮੰਤ ਕੁਮਾਰ ਗੋਇਲ ਤੇ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ
ਇਸ ਦਰਮਿਆਨ ਸੋਮਵਾਰ ਨੂੰ ਪੀਐਮ ਨਰਿੰਦਰ ਮੋਦੀ ਕੈਬਨਿਟ ਦੀ ਅਚਾਨਕ ਮੀਟਿੰਗ ਹੋਣ ਵਾਲੀ ਹੈ ਖਾਸ ਗੱਲ ਇਹ ਹੈ ਕਿ ਮੋਦੀ ਮੰਤਰੀ ਮੰਡਲ ਦੀ ਮੀਟਿੰਗ ਆਮ ਤੌਰ ‘ਤੇ ਬੁੱਧਵਾਰ ਨੂੰ ਹੁੰਦੀ ਹੈ ਪਰ ਇਸ ਵਾਰ ਸੋਮਵਾਰ ਨੂੰ ਹੀ ਸੰਸਦ ਸੈਸ਼ਨ ਤੋਂ ਪਹਿਲਾਂ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਸਵੇਰੇ 9:30 ਵਜੇ ਸੱਦੀ ਗਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ‘ਚ ਕੀ ਫੈਸਲਾ ਹੋਵੇਗਾ, ਇਸ ਦੀ ਬੇਸਬਰੀ ਨਾਲ ਉਡੀਕ ਹੋਣ ਲੱਗੀ ਹੈ ਦੇਸ਼ ‘ਚ ਕਸ਼ਮੀਰ, ਅਯੁੱਧਿਆ ਸਮੇਤ ਕਈ ਅਹਿਮ ਮੁੱਦੇ ਗਰਮ ਹਨ ਅਜਿਹੇ ‘ਚ ਅਚਾਨਕ ਪ੍ਰਧਾਨ ਮੰਤਰੀ ਰਿਹਾਇਸ਼ ‘ਤੇ ਕੈਬਨਿਟ ਮੀਟਿਗ ‘ਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋ ਸਕਦੀ ਹੈ
ਸੂਤਰਾਂ ਦੇ ਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਬਜਟ ਸੈਸ਼ਨ ਤੋਂ ਬਾਅਦ ਕਸ਼ਮੀਰ ਜਾਣਗੇ ਕਸ਼ਮੀਰ ‘ਚ ਇਸ ਸਮੇਂ ਮਾਹੌਲ ਤਨਾਅਗ੍ਰਸਤ ਹੈ ਅਮਿਤ ਸ਼ਾਹ ਕਸ਼ਮੀਰ ਦੇ ਬਾਅਦ ਇਸੇ ਮਹੀਨੈ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਦੋ ਦਿਨ ਦੇ ਜੰਮੂ ਦੌਰੇ ‘ਤੇ ਵੀ ਜਾਣਗੇ ਓਧਰ ਜੰਮੂ-ਕਸ਼ਮੀਰ ਕ੍ਰਿਕਟ ਟੀਮ ਦੇ ਮੇਂਟਾਰ ਤੇ ਕੋਚ ਇਰਫਾਨ ਪਠਾਨ ਨੇ ਕਿਹਾ ਕਿ ਉਨ੍ਹਾਂ 100 ਹੋਰ ਕ੍ਰਿਕਟਰਾਂ ਦੇ ਨਾਲ ਛੇਤੀ ਤੋਂ ਛੇਤੀ ਟੀਮ ਕੈਂਪ ਛੱਡਣ ਲਈ ਕਿਹਾ ਗਿਆ ਅੱਤਵਾਦੀ ਘਟਨਾ ਦੀ ਸੰਭਾਵਨਾ ਦੇ ਚੱਲਦੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਤੇ ਅਮਰਨਾਥ ਯਾਤਰਾ ‘ਤੇ ਗਏ ਸ਼ਰਧਾਲੂਆਂ ਨੂੰ ਛੇਤੀ ਤੋਂ ਛੇਤੀ ਘਾਟੀ ਛੱਡਣ ਲਈ ਕਿਹਾ ਗਿਆ ਯਾਤਰੀਆਂ, ਸੈਲਾਨੀਆਂ ਤੇ ਵਿਦਿਆਰਥੀਆਂ ਨੂੰ ਕਸ਼ਮੀਰ ਤੋਂ ਜਾਣ ਲਈ ਕਿਹਾ ਗਿਆ ਹੈ, ਕਸ਼ਮੀਰੀਆਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ ਪੀਐਮ ਮੋਦੀ ਦੀ ਕਿੱਥੇ ਗਈ ਇਨਸਾਨੀਅਤ, ਕਸ਼ਮੀਰੀਅਤ ਤੇ ਜਮਹੂਰੀਅਤ?