ਅਮਰਿੰਦਰ ਨੂੰ ਮਿਲਣ ਲਈ ਲਗੀ ਰਹੀ ਵਿਧਾਇਕਾਂ ਤੇ ਮੰਤਰੀਆਂ ਲਾਇਨ

MLAs and ministers line to meet Amarinder

ਚੰਡੀਗੜ। ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਸਦਨ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੁੱਜਣ ਤੋਂ ਬਾਅਦ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਅਮਰਿੰਦਰ ਸਿੰਘ ਦੇ ਪੁੱਜਣ ਤੋਂ ਬਾਅਦ ਮੰਤਰੀਆਂ ਅਤੇ ਵਿਧਾਇਕਾਂ ਲਾਇਨ ਲਗਾ ਕੇ ਉਨਾਂ ਨੂੰ ਮਿਲਣ ਲਈ ਇੰਤਜ਼ਾਰ ਕਰਨ ਲਗ ਪਏ। ਹਾਲਾਕਿ ਸਦਨ ਦੀ ਕਾਰਵਾਈ ਚਲਣ ਦੇ ਕਾਰਨ ਮੰਤਰੀਆਂ ਅਤੇ ਵਿਧਾਇਕਾਂ ਨੇ ਉਸ ਪਾਸੇ ਵੀ ਧਿਆਨ ਦੇਣਾ ਸੀ ਪਰ ਉਨਾਂ ਨੇ ਕੁਝ ਦੇਰ ਲਈ ਸਦਨ ਦੀ ਕਾਰਵਾਈ ਨੂੰ ਵੀ ਅਣਗੌਲਿਆ ਕਰਦੇ ਹੋਏ ਅਮਰਿੰਦਰ ਸਿੰਘ ਨੂੰ ਮਿਲਣ ਲਈ ਹੀ ਤਵੱਜੋ ਦੇਣਾ ਸ਼ੁਰੂ ਕਰ ਦਿੱਤਾ।
ਚਲਦੇ ਸੈਸ਼ਨ ਵਿੱਚ ਮੰਤਰੀ ਅਤੇ ਕਾਂਗਰਸੀ ਵਿਧਾਇਕ ਸਾਰਾ ਕੰਮ ਕਾਜ਼ ਛੱਡਕੇ ਅਮਰਿੰਦਰ ਸਿੰਘ ਨੂੰ ਮਿਲਦੇ ਨਜ਼ਰ ਆਏ। ਅਮਰਿੰਦਰ ਸਿੰਘ ਦੇ ਦੋਹੇ ਪਾਸੇ ਅਤੇ ਪਿਛਲੇ ਬੈਂਚ ‘ਤੇ ਵਿਧਾਇਕ ਬੈਠ ਕੇ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰਦੇ ਰਹੇ। ਇੱਕ ਇੱਕ ਕਰਦੇ ਹੋਏ ਵਿਧਾਇਕਾਂ ਅਤੇ ਮੰਤਰੀਆਂ ਨੇ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਜਿਥੇ ਉਨਾਂ ਦਾ ਹਾਲ ਚਾਲ ਪੁੱਛਿਆ ਤਾਂ ਉਥੇ ਆਪਣੇ ਕੰਮਾਂ ਬਾਰੇ ਵੀ ਗੱਲਬਾਤ ਕੀਤੀ। ਸਦਨ ਵਿੱਚ ਅਮਰਿੰਦਰ ਸਿੰਘ ਨੂੰ ਮਿਲਣ ਵਾਲੇ ਵਿਧਾਇਕਾਂ ਦੀ ਲਾਇਨ ਲਗਭਗ ਅੱਧਾ ਪੌਣਾ ਘੰਟਾ ਤੱਕ ਲਗੀ ਰਹੀਂ। ਹਾਲਾਂਕਿ ਸਦਨ ਵਿੱਚ ਖੜੇ ਹੋਣਾ ਮਨਾ ਸੀ, ਜਿਸ ਕਾਰਨ ਵਿਧਾਇਕ ਆਪਣੇ ਬੈਂਚ ਤੋਂ ਖੜੇ ਹੋ ਕੇ ਅਮਰਿੰਦਰ ਸਿੰਘ ਦੇ ਪਿੱਛੇ ਲਗੇ ਬੈਂਚ ‘ਤੇ ਬੈਠ ਕੇ ਇੱਕ ਇੱਕ ਕਰਕੇ ਮਿਲੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।