ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News Dr Baljit Kau...

    Dr Baljit Kaur : ਮੰਤਰੀ ਡਾ. ਬਲਜੀਤ ਕੌਰ ਨੇ ਇਸ ਜਿਲ੍ਹੇ ਨੂੰ ਦਿੱਤਾ 1.29 ਕਰੋੜ ਰੁਪਏ ਦਾ ਤੋਹਫ਼ਾ

    Dr Baljit Kaur

    ਪਿੰਡਾਂ ਦੇ ਵਿਕਾਸ ਲਈ 1.29 ਕਰੋੜ ਰੁਪਏ ਦੀ ਗ੍ਰਾਂਟ ਜ਼ਾਰੀ | Dr Baljit Kaur

    ਮਲੋਟ (ਮਨੋਜ)। ਡਾ. ਬਲਜੀਤ ਕੌਰ (Dr Baljit Kaur) ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ 1.29 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

    ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਬਲਾਕਾਂ ਮਲੋਟ ਲੰਬੀ, ਗਿੱਦੜਾਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਵਿੱਚ ਚੱਲ ਰਹੇ ਵਿਕਾਸ ਦੇ ਕੰਮ ਜਿਵੇ ਟੁਆਲਿਟ ਬਲਾਕ ਦੀ ਉਸਾਰੀ, ਛੱਪੜ ਦੀ ਚਾਰਦੀਵਾਰੀ, ਗਲੀਆਂ ਤੇ ਨਾਲੀਆਂ ਦੇ ਨਿਰਮਾਣ, ਡਰੇਨ ਪਾਈਪ ਲਾਈਨ, ਸਟਰੀਟ ਲਾਈਟਾਂ, ਨਿਕਾਸੀ ਨਾਲੇ ਦੀ ਉਸਾਰੀ, ਫਿਲਟਰ ਪਾਣੀ ਅਤੇ ਨਵਾਂ ਓ.ਐਚ.ਐਸ.ਆਰ. ਸਿਸਟਮ, ਪੀ.ਵੀ.ਸੀ. ਪਾਇਪ ਲਾਈਨ ਆਦਿ ਲਈ ਜਾਰੀ ਕੀਤੀ ਗਈ ਹੈ।

    ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਲੰਬੀ ਦੇ ਪਿੰਡ ਖੇਮਾ ਖੇੜਾ ਅਤੇ ਮਹਿਮੂਦ ਖੇੜਾ ਲਈ 28 ਲੱਖ 98 ਹਜ਼ਾਰ, ਬਲਾਕ ਗਿੱਦੜਬਾਹਾ ਦੇ ਪਿੰਡ ਬਬਾਣੀਆਂ ਲਈ 13 ਲੱਖ 62 ਹਜ਼ਾਰ 133 ਰੁਪਏ, ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੱਕ ਦੂਹੇਵਾਲਾ, ਚੱਕ ਜਵਾਹਰ ਸਿੰਘ ਵਾਲਾ, ਡੋਡਾਂਵਾਲੀ ਅਤੇ ਚੱਕ ਗਾਂਧਾ ਸਿੰਘ ਵਾਲਾ ਲਈ 49 ਲੱਖ 96 ਹਜ਼ਾਰ ਰੁਪਏ ਅਤੇ ਬਲਾਕ ਮਲੋਟ ਦੇ ਪਿੰਡ ਰੱਥੜੀਆਂ, ਘੁਮਿਆਰ ਖੇੜਾ ਅਤੇ ਖਾਨੇ ਕੀ ਢਾਬ ਲਈ 36 ਲੱਖ 64 ਹਜ਼ਾਰ 272 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

    Petrol Diesel Prices : ਖੁਸ਼ਖਬਰੀ ਇਨ੍ਹਾਂ ਸੂਬਿਆਂ ’ਚ ਇਨ੍ਹਾਂ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਅੱਜ ਦੀ ਕੀਮਤ

    ਉਨ੍ਹਾਂ ਦੱਸਿਆ ਕਿ ਇਸ ਨਵੀਨੀਂਕਰਨ ਨਾਲ ਪਿੰਡਾਂ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ ਅਤੇ ਸਾਫ ਸਫਾਈ ਰਹਿਣ ਨਾਲ ਪਿੰਡ ਵਾਸੀ ਤੰਦਰੁਸਤ ਰਹਿਣਗੇ ਅਤੇ ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

    LEAVE A REPLY

    Please enter your comment!
    Please enter your name here