Weather Alert: ਹਿਸਾਰ (ਸੰਦੀਪ ਸਿੰਹਮਾਰ)। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਆਈਐਮਡੀ ਅਨੁਸਾਰ, ਉੱਤਰ-ਪੱਛਮੀ ਭਾਰਤ ਦੇ ਪ੍ਰਮੁੱਖ ਸਥਾਨਾਂ ’ਚ ਅਗਲੇ 5-7 ਦਿਨਾਂ ਤੱਕ ਸ਼ੀਤ ਲਹਿਰ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਅਗਲੇ 6 ਦਿਨਾਂ ਤੱਕ ਸ਼ੀਤ ਲਹਿਰ ਦੇ ਹਾਲਾਤ ਬਣੇ ਰਹਿਣਗੇ। ਰਾਜਸਥਾਨ ਤੇ ਪੰਜਾਬ ’ਚ ਦੋ ਦਿਨਾਂ ਤੱਕ ਸ਼ੀਤ ਲਹਿਰ ਜਾਰੀ ਰਹੇਗੀ, ਇੱਥੇ ਵੀ ਸ਼ੀਤ ਲਹਿਰ ਨੂੰ ਲੈ ਕੇ ਚੇਤਾਵਨੀ ਦਿੱਤੀ ਗਈ ਹੈ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਸ਼ੀਤ ਲਹਿਰ ਦੇ ਮੱਦੇਨਜ਼ਰ ਜੰਮੂ-ਕਸ਼ਮੀਰ। ਹਿਮਾਚਲ ਪ੍ਰਦੇਸ਼ ’ਚ ਅਗਲੇ 6 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਦਿਨ ਬਹੁਤ ਠੰਢਾ ਰਿਹਾ।
ਇਹ ਖਬਰ ਵੀ ਪੜ੍ਹੋ : Ludhiana News: ਪੰਜਾਬ ਦੇ ਇਸ ਪੋਲਿੰਗ ਸਟੇਸ਼ਨ ’ਤੇ ਪੈਣਗੀਆਂ ਦੁਬਾਰਾ ਵੋਟਾਂ
ਆਈਐਮਡੀ ਅਨੁਸਾਰ, ਉੱਤਰ-ਪੱਛਮੀ ਭਾਰਤ ’ਚ ਬਾਅਦ ’ਚ ਸ਼ੀਤ ਲਹਿਰ ਦਾ ਪ੍ਰਭਾਵ ਘੱਟ ਜਾਵੇਗਾ, ਪਰ ਪੰਜਾਬ ਤੇ ਹਰਿਆਣਾ ’ਚ 23 ਦਸੰਬਰ ਤੋਂ ਗੰਭੀਰ ਧੁੰਦ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਸੂਬਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਈਐੱਮਡੀ ਨੇ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸੰਘਣੀ ਧੁੰਦ ਦਾ ਅਲਰਟ ਵੀ ਜਾਰੀ ਕੀਤਾ ਹੈ। ਭਾਰਤ ਮੌਸਮ ਵਿਭਾਗ ਅਨੁਸਾਰ 22 ਦਸੰਬਰ ਤੱਕ ਪੰਜਾਬ, ਹਰਿਆਣਾ, ਅਸਾਮ, ਮੇਘਾਲਿਆ, ਪੱਛਮੀ ਬੰਗਾਲ, ਸਿੱਕਮ, ਬਿਹਾਰ, ਪੂਰਬੀ ਰਾਜਸਥਾਨ ਤੇ ਝਾਰਖੰਡ ’ਚ ਸੰਘਣੀ ਧੁੰਦ ਛਾਈ ਰਹੇਗੀ। ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਉੱਤਰਾਖੰਡ ਤੇ ਮੇਘਾਲਿਆ ’ਚ ਵੀ ਕੜਾਕੇ ਦੀ ਠੰਢ ਹੋਵੇਗੀ। ਇਸ ਦੌਰਾਨ ਪੰਜਾਬ, ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਕੁਝ ਹਿੱਸਿਆਂ ’ਚ ਤਾਪਮਾਨ ’ਚ ਗਿਰਾਵਟ ਆਵੇਗੀ। Weather Update
ਰਾਜਸਥਾਨ ਦੇ ਚੁਰੂ ’ਚ ਸਰਦੀ ਦੀ ਕਠੋਰਤਾ | Weather Alert
ਲੋਕਾਂ ਨੇ ਲਿਆ ਅੱਗ ਦਾ ਸਹਾਰਾ : ਰਾਜਸਥਾਨ ਦੇ ਚੁਰੂ ਜ਼ਿਲ੍ਹੇ ’ਚ ਸਰਦੀ ਦਾ ਕਹਿਰ ਜਾਰੀ ਹੈ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸਰਦੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਰੇਤਲੇ ਕਿਨਾਰਿਆਂ ਤੇ ਵਾਹਨਾਂ ’ਤੇ ਬਰਫ ਦੀ ਪਰਤ ਜਮ੍ਹਾਂ ਹੋਣੀ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਖੇਤਾਂ ’ਚ ਬਰਫ਼ ਦੀ ਚਾਦਰ ਵੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਚੁਰੂ ਜ਼ਿਲ੍ਹੇ ’ਚ ਤਾਪਮਾਨ ਹੁਣ ਠੰਢ ਦੇ ਨੇੜੇ ਪਹੁੰਚ ਗਿਆ ਹੈ। ਰਾਤ ਦੇ ਘੱਟੋ-ਘੱਟ ਤਾਪਮਾਨ ’ਚ ਕਾਫੀ ਗਿਰਾਵਟ ਆਈ ਹੈ, ਜਿਸ ਕਾਰਨ ਸੜਕਾਂ ਤੇ ਖੇਤਾਂ ’ਚ ਬਰਫ ਦੀਆਂ ਪਰਤਾਂ ਜਮਾਂ ਹੋਣ ਲੱਗ ਪਈਆਂ ਹਨ।
ਤ੍ਰੇਲ ਕਾਰਨ ਵਿਜ਼ੀਬਿਲਟੀ ਘਟ ਰਹੀ ਹੈ ਤੇ ਵਾਹਨਾਂ ਦੀ ਰਫ਼ਤਾਰ ਰੁਕ ਗਈ ਹੈ। ਠੰਢ ਤੋਂ ਬਚਣ ਲਈ ਲੋਕ ਅੱਗ ਦਾ ਸਹਾਰਾ ਲੈ ਰਹੇ ਹਨ। ਖੇਤਾਂ ’ਚ ਸਰ੍ਹੋਂ ਤੇ ਹੋਰ ਫ਼ਸਲਾਂ ਦੇ ਪੱਤਿਆਂ ’ਤੇ ਬਰਫ਼ ਜਮ੍ਹਾਂ ਹੋਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਸਕਦੀਆਂ ਹਨ, ਜੋ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਖੇਤਾਂ ’ਚ ਬਰਫ਼ ਪੈਣ ਕਾਰਨ ਫ਼ਸਲ ਪ੍ਰਭਾਵਿਤ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ’ਚ ਫ਼ਸਲ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਲੋਕ ਆਪਣੇ ਆਪ ਨੂੰ ਠੰਢ ਤੋਂ ਬਚਾਉਣ ਲਈ ਆਪਣੇ-ਆਪਣੇ ਉਪਾਅ ਕਰ ਰਹੇ ਹਨ, ਜਿਵੇਂ ਕਿ ਆਪਣੇ ਘਰਾਂ ’ਚ ਅੱਗ ਬਾਲਣਾ ਜਾਂ ਠੰਢ ਤੋਂ ਰਾਹਤ ਪਾਉਣ ਲਈ ਗਰਮ ਕੱਪੜੇ ਪਾਉਣੇ। ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਲੋਕ ਜਨਤਕ ਥਾਵਾਂ ’ਤੇ ਅੱਗ ਬਾਲਦੇ ਵੇਖੇ ਜਾਂਦੇ ਹਨ, ਤਾਂ ਜੋ ਉਨ੍ਹਾਂ ਨੂੰ ਠੰਢ ਤੋਂ ਰਾਹਤ ਮਿਲ ਸਕੇ।