ਮੈਡ੍ਰਿਡ (ਏਜੰਸੀ)। ਬਾਰਸੀਲੋਨਾ ਦੀ ਰਿਆਲ ਸੋਸਿਦਾਦ ਵਿਰੁੱਧ ਸੀਜ਼ਨ ਦੇ ਆਖ਼ਰੀ ਲਾ ਲੀਗਾ ਮੈਚ ‘ਚ 1-0 ਦੀ ਰੋਮਾਂਚਕ ਜਿੱਤ ਦੇ ਨਾਲ ਸਟਾਰ ਸਟਰਾਈਕਰ ਲਿਓਨਲ ਮੈਸੀ ਨੇ ਵੀ ਪੰਜਵੀਂ ਵਾਰ ਯੂਰਪੀਅਨ ਗੋਲਡਨ ਸ਼ੂ ਖ਼ਿਤਾਬ ਆਪਣੇ ਨਾਂਅ ਕਰ ਲਿਆ ਅਰਜਨਟੀਨਾ ਦੇ ਖਿਡਾਰੀ ਨੇ ਸਾਲ 2017-18 ਸੀਜ਼ਨ ‘ਚ ਕੁੱਲ 68 ਅੰਕ ਜਿੱਤੇ ਉਹ ਆਪਣੇ ਸਭ ਤੋਂ ਜ਼ਿਆਦਾ 34 ਗੋਲਾਂ ਦੀ ਬਦੌਲਤ ਪੰਜਵੀਂ ਵਾਰ ਗੋਲਡਨ ਸ਼ੂ ਅਵਾਰਡ ਦਾ ਹੱਕਦਾਰ ਬਣ ਗਿਆ ਮੈਸੀ ਨੂੰ ਇਸ ਤੋਂ ਪਹਿਲਾਂ 2010, 2012, 2013 ਅਤੇ 2017 ‘ਚ ਵੀ ਗੋਲਡਨ ਸ਼ੂ ਅਵਾਰਡ ਮਿਲਿਆ ਸੀ ਅਤੇ ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਦੁਨੀਆਂ ਦੇ ਪਹਿਲੇ ਫੁੱਟਬਾਲਰ ਹਨ ਗੋਲਡਨ ਸ਼ੂ ਅਵਾਰਡ ਖਿਡਾਰੀਆਂ ਨੂੰ ਅੰਕਾਂ ਦੇ ਆਧਾਰ ‘ਤੇ ਦਿੱਤਾ ਜਾਂਦਾ ਹੈ। (Golden Shoe)
ਜਿਸ ਵਿੱਚ ਜਰਮਨ, ਸਪੈਨਿਸ਼, ਇੰਗਲਿਸ਼, ਇਟਾਲਿਅਨ ਅਤੇ ਫਰੈਂਚ ਲੀਗ ‘ਚ ਕੀਤੇ ਗਏ ਗੋਲ ਲਈ ਦੋ-ਦੋ ਅੰਕ ਮਿਲਦੇ ਹਨ ਜਦੋਂਕਿ ਆਸਟਰੀਆ, ਬੈਲਜੀਅਮ, ਕ੍ਰੋਏਸ਼ੀਆ, ਸਕਾਟਲੈਂਡ, ਮਿਸਰ, ਹਾਲੈਂਡ, ਇਜ਼ਰਾਈਲ, ਨਾਰਵੇ, ਪੋਲੈਂਡ, ਪੁਰਤਗਾਲ, ਰੂਸ, ਸਰਬੀਆ, ਸਵਿਟਜ਼ਰਲੈਂਡ, ਤੁਰਕੀ ਅਤੇ ਯੂਕਰੇਨ ਦੀਆਂ ਲੀਗਾਂ ‘ਚ ਗੋਲ ਕਰਨ ਦੇ 1.5 ਅੰਕ ਮਿਲਦਾ ਹੈ ਕਿਸੇ ਹੋਰ ਯੂਰਪੀਅਨ ਲੀਗ ‘ਚ ਗੋਲ ਦਾ 1 ਅੰਕ ਮਿਲਦਾ ਹੈ ਗੋਲਡਨ ਸ਼ੂ ਦੇ ਮੁਕਾਬਲੇ ‘ਚ ਲੀਵਰਪੂਲ ਦੇ ਮੁਹੰਮਦ ਸਲਾਹ ਵੀ ਦਾਅਵੇਦਾਰ ਸਨ ਜਿੰਨ੍ਹਾਂ ਨੂੰ 68 ਅੰਕ ਮਿਲੇ ਪਰ ਉਹ ਮੈਸੀ ਤੋਂ ਦੋ ਗੋਲ ਪਿੱਛੇ 32 ‘ਤੇ ਰਹਿ ਕੇ ਜਿੱਤ ਤੋਂ ਖੁੰਝ ਗਏ ਟੋਟੇਨਹੈਮ ਦੇ ਹੈਰੀ 30 ਗੋਲਾਂ ਦੇ 60 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਹੇ। (Golden Shoe)