ਸਰਕਾਰ ਨੇ ਨਵੇਂ ਚੁਣੇ ਗਏ ਦੋ ਸੌ ਦੇ ਕਰੀਬ ਸਾਬਕਾ ਸੰਸਦ ਮੈਂਬਰਾਂ ਨੂੰ ਫਲੈਟ ਖਾਲੀ ਕਰਨ ਲਈ ਨੋਟਿਸ ਭੇਜਿਆ ਹੈ ਨਿਯਮ ਅਨੁਸਾਰ ਲੋਕ ਸਭਾ ਭੰਗ ਹੋਣ ਤੋਂ ਬਾਅਦ ਸਾਬਕਾ ਸੰਸਦ ਮੈਂਬਰਾਂ ਨੇ ਆਪਣੇ-ਆਪ ਹੀ ਫਲੈਟ ਖਾਲੀ ਕਰਨਾ ਹੁੰਦਾ ਹੈ ਤਾਂ ਕਿ ਨਵੇਂ ਸੰਸਦ ਮੈਂਬਰ ਆਪਣੀ ਰਿਹਾਇਸ਼ ਕਰ ਸਕਣ 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦਾ ਸੈਸ਼ਨ ਵੀ ਸ਼ੁਰੂ ਹੋ ਗਿਆ ਸੀ ਨਵੇਂ ਸੰਸਦ ਮੈਂਬਰਾਂ ਨੇ ਸੈਸ਼ਨ ’ਚ ਹਿੱਸਾ ਲਿਆ ਇਸ ਦੌਰਾਨ ਰਿਹਾਇਸ਼ ਦੀ ਸਹੂਲਤ ਜ਼ਰੂਰੀ ਹੁੰਦੀ ਹੈ ਪੱਕੀ ਰਿਹਾਇਸ਼ ਨਾ ਹੋਣ ਕਾਰਨ ਨਵੇਂ ਸੰਸਦ ਮੈਂਬਰ ਖੱਜਲ-ਖੁਆਰ ਹੁੰਦੇ ਹਨ ਅਜਿਹੀ ਪ੍ਰੇਸ਼ਾਨੀ ’ਚ ਉਹ ਹਲਕੇ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਮੁੱਦਾ ਉਠਾਉਣ ਤੋਂ ਵੀ ਉੱਕ ਜਾਂਦੇ ਹਨ। ਜਿੱਥੋਂ ਤੱਕ ਸਾਬਕਾ ਸੰਸਦ ਮੈਂਬਰਾਂ ਦਾ ਫਲੈਟ ਖਾਲੀ ਨਾ ਕਰਨ ਦਾ ਸਵਾਲ ਹੈ ਇਹ ਸਿਆਸੀ ਆਗੂਆਂ ਦੀ ਮਾਨਸਿਕਤਾ ਹੀ ਬਣ ਗਈ ਹੈ। Member of Parliament
Read This : Afghanistan Team: ਖਿਡਾਰੀਆਂ ਲਈ ਪ੍ਰੇਰਨਾ ਬਣੇ ਅਫਗਾਨ
ਕਿ ਉਹ ਲੇਟਲਤੀਫੀ ਨੂੰ ਸਧਾਰਨ ਸਮਝ ਲੈਂਦੇ ਹਨ ਜੋ ਕਿ ਰਾਜਨੀਤੀ ’ਚ ਮਾੜਾ ਰੁਝਾਨ ਹੈ। ਕਦੇ ਰਾਜਨੀਤੀ ਨੂੰ ਲੋਕ ਸੇਵਾ ਸਮਝਣ ਵਾਲੇ ਆਗੂ ਚੋਣ ਹਾਰਨ ਤੋਂ ਅਗਲੇ ਦਿਨ ਹੀ ਸਾਮਾਨ ਬੰਨ੍ਹ ਲੈਂਦੇ ਸਨ ਕਦੇ ਰਾਸ਼ਟਰਪਤੀ ਜਿਹੇ ਅਹੁਦੇ ’ਤੇ ਬਿਰਾਜਮਾਨ ਹਸਤੀਆਂ ਨਿਯਮਾਂ ਅਨੁਸਾਰ ਰਾਸ਼ਟਰਪਤੀ ਭਵਨ ’ਚੋਂ ਆਪਣੀ ਰਿਹਾਇਸ਼ ਲੈ ਜਾਂਦੇ ਹਨ ਇਸ ਦੀ ਸਭ ਤੋਂ ਵੱਡੀ ਮਿਸਾਲ ਡਾ. ਅਬਦੁਲ ਕਲਾਮ ਸਨ ਜਿਨ੍ਹਾਂ ਨੇ ਰਾਸ਼ਟਰਪਤੀ ਦਾ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ 25 ਜੁਲਾਈ 2007 ਨੂੰ ਆਪਣੇ ਦੋ ਸੂਟਕੇਸ ਲੈ ਕੇ ਰਾਸ਼ਟਰਪਤੀ ਭਵਨ ’ਚੋਂ ਵਿਦਾ ਹੋ ਜਾਣਗੇ ਸੰਸਦ ਮੈਂਬਰਾਂ ਨੂੰ ਵੀ ਡਾ. ਕਲਾਮ ਜਿਹੀ ਹਸਤੀ ਤੋਂ ਪ੍ਰੇਰਨਾ ਲੈ ਕੇ ਸਰਕਾਰੀ ਸੰਪੱਤੀ, ਜੋ ਦੇਸ਼ ਦੀ ਅਮਾਨਤ ਹੈ, ਛੱਡਣ ’ਚ ਕੋਈ ਦੇਰੀ ਜਾਂ ਝਿਜਕ ਨਹੀਂ ਕਰਨੀ ਚਾਹੀਦੀ ਜਨਤਾ ਨੂੰ ਕਾਨੂੰਨਾਂ ਦਾ ਪਾਲਣ ਕਰਨ ਦੀ ਨਸੀਹਤ ਦੇਣ ਵਾਲੇ ਲੋਕ ਸੇਵਕਾਂ ਨੂੰ ਖੁਦ ਵੀ ਨਿਯਮ ਮੰਨਣ ਦੀ ਮਿਸਾਲ ਬਣਨਾ ਚਾਹੀਦਾ ਹੈ। Member of Parliament