
ਮੁੱਢਲੀ ਸਿੱਖਿਆ ਤੋਂ ਲੈ ਕੇ ਉੱਚ ਸਿੱਖਿਆ ਦੀ ਪੜ੍ਹਾਈ ਤੱਕ ਸਹਿਪਾਠੀ ਰਹੇ ਨੇ ਮੀਤ ਤੇ ਹਰਿੰਦਰ
(ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਹਰਿੰਦਰ ਸਿੰਘ ਧਾਲੀਵਾਲ ਦੀ ਰਾਜਨੀਤਿਕ ਯੋਗਤਾ ਉਹਨਾਂ ਦੀ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਬੇਹੱਦ ਨੇੜਤਾ ਬਣੀ ਹੈ, ਜਿਸ ਕਾਰਨ ਪਾਰਟੀ ਵੱਲੋਂ ਉਨਾਂ ਨੂੰ ਬਰਨਾਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ। Punajb By Election
ਇਹ ਵੀ ਪੜ੍ਹੋ: Sarpanch Election: ਪਿੰਡ ਨਵਾਂ ਰੁਪਾਣਾ ਦੀ ਸਰਪੰਚੀ ਅਯੋਗ ਕਰਨ ਦਾ ਮਾਮਲਾ ਡਿਪਟੀ ਕਮਿਸ਼ਨਰ ਕੋਲ ਪੁੱਜਾ
ਹਾਸਲ ਹੋਈ ਮੀਤ ਹੇਅਰ ਅਤੇ ਹਰਿੰਦਰ ਧਾਲੀਵਾਲ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ 12ਵੀਂ ਜਮਾਤ ਤੱਕ ਦੇ ਸਹਿਪਾਠੀ ਰਹੇ ਹਨ ਅਤੇ ਸਕੂਲ ਸਮੇਂ ਤੋਂ ਹੀ ਦੋਸਤ ਹਨ। ਦੋਵਾਂ ਨੇ ਬਨੂੜ ਕਾਲਜ ਤੋਂ ਬੀ.ਟੈਕ ਦੀ ਪੜ੍ਹਾਈ ਵੀ ਇਕੱਠਿਆਂ ਕੀਤੀ ਅਤੇ ਉਹ ਵੀ ਮੀਤ ਹੇਅਰ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਹਰਿੰਦਰ ਧਾਲੀਵਾਲ 2017 ਤੋਂ ਵਿਧਾਇਕ ਬਣੇ ਮੀਤ ਹੇਅਰ ਨਾਲ ਹੀ ਰਹਿ ਰਹੇ ਹਨ। ਬਰਨਾਲਾ ਵਿਧਾਨ ਸਭਾ ਸੀਟ ‘ਤੇ ਆਪਣਾ ਪ੍ਰਭਾਵ ਕਾਇਮ ਰੱਖਣ ਲਈ ਸੰਸਦ ਮੈਂਬਰ ਮੀਤ ਹੇਅਰ ਨੇ ਆਪਣੇ ਦੋਸਤ ਨੂੰ ਉਮੀਦਵਾਰ ਬਣਾਉਣ ‘ਚ ਅਹਿਮ ਯੋਗਦਾਨ ਪਾਇਆ ਹੈ।
ਜਾਣਕਾਰੀ ਮੁਤਾਬਕ ਹਰਿੰਦਰ ਧਾਲੀਵਾਲ ਦੇ ਪਿਤਾ ਮੁਖਤਿਆਰ ਸਿੰਘ ਪਸ਼ੂ ਪਾਲਣ ਵਿਭਾਗ ਤੋਂ ਸੇਵਾ ਮੁਕਤ ਮੁਲਾਜ਼ਮ ਹਨ ਅਤੇ ਇੱਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਮਾਤਾ ਸੁਖਪ੍ਰੀਤ ਕੌਰ ਘਰੇਲੂ ਔਰਤ ਹੈ। ਪਤਨੀ ਮਨਰੀਤ ਕੌਰ ਪਹਿਲਾਂ ਕੰਮ ਕਰਦੀ ਸੀ ਅਤੇ ਹੁਣ ਪਾਰਟੀ ਦੇ ਕੰਮ ਵਿਚ ਹਰਿੰਦਰ ਦੀ ਮੱਦਦ ਕਰਦੀ ਹੈ। 35 ਸਾਲਾ ਹਰਿੰਦਰ ਸਿੰਘ ਧਾਲੀਵਾਲ, ਵਾਸੀ ਛੀਨੀਵਾਲ ਕਲਾਂ, ਜ਼ਿਲ੍ਹਾ ਬਰਨਾਲਾ ਦੇ ਨਾਮ ਦਾ ਐਲਾਨ ਕਰਕੇ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ।

‘ਆਪ’ ਉਮੀਦਵਾਰ ਹਰਿੰਦਰ ਧਾਲੀਵਾਲ ਦੇ ਨਾਂਅ ਦੀ ਪਹਿਲਾਂ ਹੀ ਚਰਚਾ ਚੱਲ ਰਹੀ ਸੀ ਜੋ ਐਤਵਾਰ ਨੂੰ ਸੂਚੀ ਆਉਂਦੇ ਹੀ ਸੱਚ ਹੋ ਗਈ।ਹਰਿੰਦਰ ਸਿੰਘ ਧਾਲੀਵਾਲ ਸੰਗਰੂਰ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜਮਾਤੀ ਅਤੇ ਨਜ਼ਦੀਕੀ ਮਿੱਤਰ ਹਨ। ਜੂਨ 2024 ਵਿੱਚ ਜਦੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਗਰੂਰ ਤੋਂ ਲੋਕ ਸਭਾ ਚੋਣ ਲੜੀ ਤਾਂ ਹਰਿੰਦਰ ਸਿੰਘ ਧਾਲੀਵਾਲ ਉਨ੍ਹਾਂ ਦੇ ਕਵਰਿੰਗ ਉਮੀਦਵਾਰ ਸਨ। Punajb By Election