1 ਬੇਟਾ, ਦੋ ਨੂੰਹਾਂ ਤੇ ਪੋਤਾ-ਪੋਤੀ ਨੇ ਤੋੜਿਆ ਦਮ | Meerut News
ਮੇਰਠ (ਏਜੰਸੀ)। Meerut News: ਯੂਪੀ ਦੇ ਮੇਰਠ ’ਚ ਸ਼ਨਿੱਚਰਵਾਰ ਸ਼ਾਮ ਨੂੰ ਹੋਏ ਇਸ ਹਾਦਸੇ ’ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ’ਚ ਮਾਂ, ਪੁੱਤਰ, ਨੂੰਹ ਤੇ ਪੋਤੇ-ਪੋਤੀਆਂ ਸ਼ਾਮਲ ਹਨ। 5 ਲੋਕਾਂ ਨੂੰ ਬਚਾਇਆ ਗਿਆ ਹੈ ਤੇ ਹਸਪਤਾਲ ਭੇਜ ਦਿੱਤਾ ਗਿਆ ਹੈ। 15 ਲੋਕਾਂ ਦੱਬੇ ਹੋਏ ਸਨ। 16 ਘੰਟਿਆਂ ਦੇ ਬਚਾਅ ’ਚ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਹਾਲਾਂਕਿ ਐਸਡੀਆਰਐਫ ਤੇ ਐਨਡੀਆਰਐਫ ਦੀਆਂ ਟੀਮਾਂ ਅਜੇ ਵੀ ਮਲਬੇ ਨੂੰ ਹਟਾ ਰਹੀਆਂ ਹਨ। ਤੰਗ ਗਲੀਆਂ ਕਾਰਨ ਬੁਲਡੋਜਰ ਨਹੀਂ ਪਹੁੰਚ ਸਕਿਆ। ਰੁਕ-ਰੁਕ ਕੇ ਮੀਂਹ ਵੀ ਪੈਂਦਾ ਰਿਹਾ ਹੈ। ਇਸ ਕਾਰਨ ਬਚਾਅ ਕਾਰਜ ’ਚ ਦਿੱਕਤਾਂ ਆਈਆਂ।
ਇਹ ਹਾਦਸਾ ਲੋਹੀਆ ਨਗਰ ਥਾਣਾ ਖੇਤਰ ਦੀ ਜਾਕਿਰ ਕਾਲੋਨੀ ’ਚ ਸ਼ਨਿੱਚਰਵਾਰ ਸ਼ਾਮ 5.15 ਵਜੇ ਵਾਪਰਿਆ। 3 ਮੰਜ਼ਿਲਾ ਮਕਾਨ ਢਹਿ ਗਿਆ ਸੀ। ਜਿਸ ਵਿੱਚ ਇੱਕ ਹੀ ਪਰਿਵਾਰ ਦੇ 15 ਲੋਕ ਦੱਬ ਗਏ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਤਿੰਨ ਮੰਜ਼ਿਲਾ ਇਮਾਰਤ 50 ਸਾਲ ਪੁਰਾਣੀ ਸੀ। ਇਕੋ ਥੰਮ੍ਹ ’ਤੇ ਹੀ ਇਮਾਰਤ ਖੜ੍ਹੀ ਸੀ। ਇਹ ਹਾਦਸਾ ਪਿੱਲਰ ਦੇ ਕਮਜੋਰ ਹੋਣ ਕਾਰਨ ਵਾਪਰਿਆ ਹੈ। ਏਡੀਜੀ ਡੀਕੇ ਠਾਕੁਰ ਨੇ ਦੱਸਿਆ- 63 ਸਾਲ ਦੀ ਨਫੀਸਾ ਆਪਣੇ 4 ਬੇਟਿਆਂ ਦੇ ਪਰਿਵਾਰ ਨਾਲ ਘਰ ’ਚ ਰਹਿੰਦੀ ਸੀ। ਹੇਠਲੀ ਮੰਜ਼ਿਲ ’ਤੇ ਇੱਕ ਡੇਅਰੀ ਚੱਲ ਰਹੀ ਸੀ, ਜਿਸ ਕਾਰਨ ਕਈ ਮੱਝਾਂ ਵੀ ਮਲਬੇ ਹੇਠਾਂ ਦੱਬ ਗਈਆਂ। Meerut News
Read This : UP Railway News: ਖੁਸ਼ਖਬਰੀ: ਯੂਪੀ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਸਰਕਾਰ ਤੋਂ ਮਿਲੀ ਮਨਜ਼ੂਰੀ
ਮਾਂ, 1 ਪੁੱਤਰ, ਦੋ ਨੂੰਹਾਂ ਤੇ ਪੋਤੇ-ਪੋਤੀਆਂ ਦੀ ਮੌਤ | Meerut News
ਹਾਦਸੇ ’ਚ ਨਫੀਸਾ ਉਰਫ ਨਫੋ (63) ਦੀ ਮੌਤ ਹੋ ਗਈ। ਉਸ ਦੇ ਤਿੰਨ ਪੁੱਤਰ ਸ਼ਾਕਿਬ (20), ਨਈਮ (22), ਨਦੀਮ (26) ਜ਼ਖਮੀ ਹੋ ਗਏ, ਜਦੋਂ ਕਿ ਦੋ ਨੂੰਹਾਂ, ਨਦੀਮ ਦੀ ਪਤਨੀ ਫਰਹਾਨਾ (20) ਤੇ ਨਈਮ ਦੀ ਪਤਨੀ ਅਲੀਸਾ (18) ਦੀ ਮੌਤ ਹੋ ਗਈ। ਸ਼ਾਕਿਬ ਦੀ ਬੇਟੀ ਰਿਜਾ (7) ਤੇ ਨਈਮ ਦੀ 5 ਮਹੀਨੇ ਦੀ ਬੇਟੀ ਰਿਮਸ਼ਾ ਦੀ ਵੀ ਮੌਤ ਹੋ ਗਈ। ਨਫੀਸਾ ਦੇ ਵੱਡੇ ਬੇਟੇ ਸਾਜਿਦ (40) ਦੀ ਮੌਤ ਹੋ ਗਈ ਹੈ। ਸਾਜਿਦ ਦੀ ਬੇਟੀ ਸਾਨੀਆ (15) ਤੇ ਬੇਟੇ ਸ਼ਾਕਿਬ (11) ਦੀ ਵੀ ਮੌਤ ਹੋ ਗਈ, ਜਦਕਿ ਪਤਨੀ ਸਾਇਨਾ (38) ਦੀ ਹਾਲਤ ਨਾਜੁਕ ਬਣੀ ਹੋਈ ਹੈ। ਮ੍ਰਿਤਕਾਂ ’ਚ ਦੋ ਹੋਰਾਂ ’ਚ ਸੇਜਾਦ ਦੀ ਬੇਟੀ ਸਿਮਰਾ (ਡੇਢ ਸਾਲ) ਤੇ ਆਬਿਦ ਦੀ ਬੇਟੀ ਆਲੀਆ (6) ਸ਼ਾਮਲ ਹਨ। ਛੇ ਸਾਲਾ ਸੂਫੀਆਨ ਜ਼ਖਮੀ ਹੈ। Meerut News
ਮੀਂਹ ’ਚ ਰੇਨਕੋਟ ਪਾਕੇ ਟੀਮ ਨੇ ਕੀਤਾ ਹੈ ਰੈਸਕਿਊ | Meerut News
ਮੀਂਹ ਕਾਰਨ ਰੇਨਕੋਟ ਪਾ ਕੇ ਬਚਾਅ ਕਾਰਜ ਚਲਾਇਆ ਗਿਆ। ਦੁਪਹਿਰ 3 ਵਜੇ ਤੋਂ ਬਾਅਦ ਬਚਾਅ ਕਾਰਜ ਰੋਕਣਾ ਪਿਆ। ਏਡੀਜੀ ਡੀਕੇ ਠਾਕੁਰ, ਕਮਿਸ਼ਨਰ ਸੇਲਵਾ ਕੁਮਾਰੀ ਜੇ, ਆਈਜੀ ਨਚੀਕੇਤਾ ਝਾਅ, ਐਸਐਸਪੀ ਵਿਪਿਨ ਟਾਡਾ ਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਡੀਐਮ ਦੀਪਕ ਮੀਨਾ ਨੇ ਦੱਸਿਆ- ਰਾਤ ਕਰੀਬ 1:30 ਵਜੇ ਬਚਾਅ ਦਲ ਨੇ 63 ਸਾਲਾ ਔਰਤ ਨਫੀਸਾ ਉਰਫ ਨਫੋ ਨੂੰ ਬਚਾਇਆ। ਡਾਕਟਰ ਨੇ ਨਫੀਸਾ ਨੂੰ ਮ੍ਰਿਤਕ ਐਲਾਨ ਦਿੱਤਾ।