ਸਾਖ ਗਵਾਉਂਦਾ ਮੀਡੀਆ
ਲੋਕ ਖਬਰ ਸੁਣਨ ਦੇ ਚਾਹਵਾਨ ਹਨ ਭਾਵੇਂ ਹੌਲੀ ਬੋਲੋ ਜਾਂ ਉੱਚੀ ਬੋਲੋ ਲੋਕ ਹੌਲੀ ਬੋਲਿਆ ਵੀ ਸੁਣ ਲੈਣਗੇ ਆਵਾਜ਼ ਨੂੰ ਰੌਲਾ ਨਾ ਬਣਾਇਆ ਜਾਵੇ ਖਬਰ ‘ਚ ਖਬਰ ਜ਼ਰੂਰ ਹੋਣੀ ਚਾਹੀਦੀ ਹੈ ਤੇ ਬਹਿਸ ‘ਚ ਕੋਈ ਮੁੱਦਾ ਹੋਣਾ ਚਾਹੀਦਾ ਹੈ।
ਇੱਕ ਨਿੱਜੀ ਟੀਵੀ ਚੈਨਲ ਦਾ ਐਂਕਰ (ਪੇਸ਼ਕਾਰ) ਬੜੀ ਗਰਜਵੀ ਅਵਾਜ਼ ‘ਚ ਬੋਲਦਾ ਹੈ, ”ਹੁਣ ਤੱਕ ਦੀ ਸਭ ਤੋਂ ਵੱਡੀ ਖਬਰ” ਨਾਲ ਹੀ ਅੱਖਾਂ ਨੂੰ ਚੁੰਧਿਆਉਣ ਵਾਲੇ ਸ਼ਬਦ ਫਲੈਸ਼ ਹੁੰਦੇ ਹਨ-ਬ੍ਰੇਕਿੰਗ ਨਿਊਜ਼ ਦਰਸ਼ਕ ਬੜਾ ਉਤਸਕ ਹੋ ਕੇ ਟੀ.ਵੀ ਸਕਰੀਨ ‘ਤੇ ਆਪਣੀਆਂ ਅੱਖਾਂ ਗੱਡ ਦਿੰਦਾ ਹੈ ਪਰ ਉਥੱੇ ਕੋਈ ਵੱਡੀ ਖਬਰ ਜਾਂ ਬ੍ਰੇਕਿੰਗ ਨਿਊਜ਼ ਨਹੀਂ ਹੁੰਦੀ ਸਿਰਫ ਰੁਟੀਨ ਦੇ ਕਿਸੇ ਮੁਕੱਦਮੇ ਦੀ ਸੁਣਵਾਈ ਦੀ ਗੱਲ ਹੁੰਦੀ ਹੈ ਦਰਸ਼ਕ ਬੜਾ ਪ੍ਰੇਸ਼ਾਨ ਹੁੰਦਾ ਹੈ ਤੇ ਮੀਡੀਆ ਨੂੰ ਕੋਸਦਾ ਹੈ ਇਹ ਹਾਲ ਅੱਜ ਮੀਡੀਆ ਦੇ ਉਸ ਹਿੱਸੇ ਦਾ ਹੋ ਗਿਆ ਹੈ।
ਜਿਨ੍ਹਾਂ ਨੇ ਪੱਤਰਕਾਰੀ ਨੂੰ ਸਿਰਫ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ ਹੋਰ ਛੱਡੋ, ਖਬਰ ਤੋਂ ਬਿਨਾ ਖਬਰ ਚਲਾਉਣ ਤੇ ਬਿਨਾ ਮੁੱਦੇ ਤੋਂ ਹੀ ਡੀਬੇਟ (ਬਹਿਸ) ਕਰਵਾਉਣ ਦਾ ਰੁਝਾਨ ਵੀ ਜ਼ੋਰਾਂ ਸ਼ੋਰਾਂ ‘ਤੇ ਹੈ ਸੰਵੇਦਨਸ਼ੀਲਤਾ ਦੇ ਨਾਲ-ਨਾਲ ਲੱਜਾ ਵੀ ਖਤਮ ਹੁੰਦੀ ਜਾ ਰਹੀ ਹੈ ਪਤਾ ਨਹੀਂ ਕਿੰਨੀਆਂ ਹੀ ਪਟੀਸ਼ਨਾਂ ਅਦਾਲਤਾਂ ‘ਚ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਕਿਸੇ ਮੁਕੱਦਮੇ ਨਾਲ ਹੀ ਕੋਈ ਸਬੰਧ ਨਹੀਂ ਹੁੰਦਾ ਕਿੰਨੀਆਂ ਪਟੀਸ਼ਨਾਂ ਖਾਰਜ ਹੁੰਦੀਆਂ ਹਨ ਰੁਟੀਨ ਦੀਆਂ ਚੀਜ਼ਾਂ ਨੂੰ ਰਾਸ਼ਟਰੀ ਮੁੱਦੇ ਵਾਂਗ ਪੇਸ਼ ਕਰਨਾ ਸਸਤੀ ਸ਼ੁਹਰਤ ਤੇ ਟੀਆਰਪੀ ਹਾਸਲ ਦੀ ਮਨਸ਼ਾ ਤੋਂ ਵਧ ਕੇ ਕੁਝ ਵੀ ਨਹੀਂ ਬਹਿਸ ਸਾਰਥਿਕ ਹੋਣੀ ਚਾਹੀਦੀ ਹੈ ਫਾਲਤੂ ਤੇ ਬੇਬੁਨਿਆਦ ਬਹਿਸ ਤੋਂ ਲੋਕ ਅੱਕ ਜਾਂਦੇ ਹਨ ਤੇ ਮੀਡੀਆ ਦੀ ਭਰੋਸੇਯੋਗ ਵੀ ਖਤਮ ਹੋ ਜਾਂਦੀ ਹੈ।
ਮੰਨੀ ਪ੍ਰਮੰਨੀ ਨਿੱਜੀ ਯੂਨੀਵਰਸਿਟੀ ‘ਚ ਖੰਭ ਦੀ ਅਜਿਹੀ ਡਾਰ ਬਣੀ
ਪਿਛਲੇ ਮਹੀਨੇ ਪੰਜਾਬ ਦੀ ਇੱਕ ਮੰਨੀ ਪ੍ਰਮੰਨੀ ਨਿੱਜੀ ਯੂਨੀਵਰਸਿਟੀ ‘ਚ ਖੰਭ ਦੀ ਅਜਿਹੀ ਡਾਰ ਬਣੀ ਕਿ ਕਿਸੇ ਵਿਦਿਆਰਥਣ ਨਾਲ ਬਲਾਤਕਾਰ ਤੇ ਖੁਦਕੁਸ਼ੀ ਦੀ ਅਫਵਾਹ ਉੱਡ ਗਈ ਮੌਤ ਹੋਵੇ ਜਾਂ ਖੁਦਕੁਸ਼ੀ ਲਾਸ਼ ਤੋਂ ਬਿਨਾ ਕਿਵੇਂ ਸਾਬਤ ਹੋਵੇਗਾ ਨਾ ਕਿਸੇ ਲੜਕੀ ਦੇ ਮਾਪੇ ਅੱਗੇ ਆਏ ਪਰ ਸਾਰਾ ਦਿਨ ਮੀਡੀਆ ਚੱਕਰਾਂ ‘ਚ ਪਿਆ ਰਿਹਾ ਬਿਨਾਂ ਤੱਥਾਂ ਤੋਂ ਖਬਰ ਛਾਪਣ/ਵਿਖਾਉਣ ਦਾ ਰਿਵਾਜ਼ ਸਮਾਜ ਲਈ ਘਾਤਕ ਹੈ ਪਹਿਲਾਂ ਜਲਦਬਾਜ਼ੀ ‘ਚ ਖਬਰ ਟੀਵੀ ਚੈਨਲ ‘ਤੇ ਚਲਾ ਦਿੱਤੀ ਜਾਂਦੀ ਹੈ ਨਾਲ ਹੀ ਲਿਖਿਆ ਜਾਂਦਾ ਹੈ ਕਿ ਚੈਨਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਤੁਸੀਂ ਪੁਸ਼ਟੀ ਨਹੀਂ ਕਰਦੇ ਤਾਂ ਕੋਈ ਅਥਾਰਟੀ ਤਾਂ ਹੋਵੇਗੀ, ਪਹਿਲਾਂ ਪਤਾ ਕਰ ਲਓ ਫਿਰ ਚਲਾ ਦਿਓ ਗਲਤ ਸੂਚਨਾ ਦੈਣ ਨਾਲੋਂ ਤਾਂ ਨਾ ਛਾਪਣਾ/ਵਿਖਾਉਣਾ ਹੀ ਚੰਗਾ ਹੈ ।
ਪੱਤਰਕਾਰੀ ਤਾਂ ਫਿਰ ਪੱਤਰਕਾਰੀ ਹੈ ਇਹ ਰਾਜਨੀਤੀ ਨਹੀਂ ਖਬਰ ਨੂੰ ਸਹਿਜ ਤੇ ਸੱਚਾਈ ਨਾਲ ਹੀ ਪੇਸ਼ ਕਰੋ ਲੋਕ ਖਬਰ ਸੁਣਨ ਦੇ ਚਾਹਵਾਨ ਹਨ ਭਾਵੇਂ ਹੌਲੀ ਬੋਲੋ ਜਾਂ ਉੱਚੀ ਬੋਲੋ ਲੋਕ ਹੌਲੀ ਬੋਲਿਆ ਵੀ ਸੁਣ ਲੈਣਗੇ ਆਵਾਜ਼ ਨੂੰ ਰੌਲਾ ਨਾ ਬਣਾਇਆ ਜਾਵੇ ਖਬਰ ‘ਚ ਖਬਰ ਜ਼ਰੂਰ ਹੋਣੀ ਚਾਹੀਦੀ ਹੈ ਤੇ ਬਹਿਸ ‘ਚ ਕੋਈ ਮੁੱਦਾ ਹੋਣਾ ਚਾਹੀਦਾ ਹੈ ਬਹਿਸ ਲਈ ਬਹਿਸ ਦਾ ਕੀ ਮਲਤਬ ਭ੍ਰਿਸ਼ਟ ਰਾਜਨੀਤੀ ‘ਚ ਵਿਰੋਧ ਲਈ ਵਿਰੋਧ ਹੁੰਦਾ ਹੈ ਮੀਡੀਆ ਨੂੰ ਰਾਜਨੀਤੀ ਦੇ ਮਾੜੇ ਪਰਛਾਂਵੇ ਤੋਂ ਬਚਣਾ ਚਾਹੀਦਾ ਹੈ ਮੀਡੀਆ ਲੋਕਾਂ ਲਈ ਹੈ ਮੀਡੀਆ ਲੋਕਾਂ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਗਲਤੀ ਕਰਕੇ ਆਪਣੀ ਪਰਿਭਾਸ਼ਾ ਤੋਂ ਝੂਠਾ ਪੈ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।