ਭਾਰਤ-ਵੀਅਤਨਾਮ ਨੇੜਤਾ ਦੇ ਮਾਇਨੇ

ਭਾਰਤ-ਵੀਅਤਨਾਮ ਨੇੜਤਾ ਦੇ ਮਾਇਨੇ

ਚੀਨ ਨਾਲ ਜਾਰੀ ਤਣਾਅ ਵਿਚਕਾਰ ਭਾਰਤ ਅਤੇ ਵੀਅਤਨਾਮ ਵਿਚਕਾਰ ਵਿਆਪਕ ਰਣਨੀਤਿਕ ਸਾਂਝੇਦਾਰੀ ’ਤੇ ਸਹਿਮਤੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਮਿਠਾਸ ਘੋਲਣ ਵਾਲਾ ਹੈ ਦੋਵਾਂ ਦੇਸ਼ਾਂ ਵਿਚਕਾਰ ਵਰਚੁਅਲ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਪ੍ਰਗਟ ਕੀਤਾ ਕਿ ਵੀਅਤਨਾਮ ਭਾਰਤ ਦੀ ਐਕਟ ਈਜੀ ਪਾਲਿਸੀ ਦਾ ਮਹੱਤਵਪੂਰਨ ਥੰਮ੍ਹ ਹੈ ਅਤੇ ਸਾਡੀਆਂ ਹਿੰਦ-ਪ੍ਰਸ਼ਾਂਤ ਖੇਤਰ ਦੀਆਂ ਯੋਜਨਾਵਾਂ ਦਾ ਮਜ਼ਬੂਤ ਭਾਈਵਾਲ ਹੈ ਦੋਵਾਂ ਦੇਸ਼ਾਂ ਨੇ ਇੱਕ ਸਾਂਝਾ ਵਿਜ਼ਨ ਡਾਕੂਮੈਂਟ 2021-23 ਲਾਗੂ ਕਰਨ ’ਤੇ ਸਹਿਮਤੀ ਪ੍ਰਗਟ ਕਰਦੇ ਹੋਏ ਵਿਗਿਆਨਕ ਖੋਜ, ਨਿਊਕਲੀਅਰ, ਨਵਿਆਉਣਯੋਗ ਊਰਜਾ, ਪੈਟ੍ਰੋਕੈਮੀਕਲਸ, ਡਿਫੈਂਸ ਅਤੇ ਕੈਂਸਰ ਸਮੇਤ ਸੱਤ ਅਹਿਮ ਸਮਝੌਤਿਆਂ ’ਤੇ ਦਸਤਖਤ ਕੀਤੇ

ਬਿਨਾਂ ਸ਼ੱਕ ਇਨ੍ਹਾਂ ਸਮਝੌਤਿਆਂ ਨਾਲ ਦੋਵਾਂ ਦੇਸ਼ਾਂ ਦੇ ਇਤਿਹਾਸਕ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਕੁੂਟਨੀਤਿਕ ਤੌਰ ’ਤੇ ਚੀਨ ਦੀ ਵਧਦੀ ਹਮਲਾਵਰਤਾ ਨੂੰ ਨੱਥ ਪਾਉਣ ’ਚ ਮੱਦਦ ਮਿਲੇਗੀ ਦੋਵਾਂ ਦੇਸ਼ਾਂ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਨੇੜਤਾ ਨਾਲ ਜੰਗੀ ਸਾਂਝੇਦਾਰੀ ਮਜ਼ਬੂਤ ਹੋਵੇਗੀ ਅਤੇ ਆਰਥਿਕ-ਕਾਰੋਬਾਰ ਨੂੰ ਨਵੀਂ ਉੱਚਾਈ ਮਿਲੇਗੀ ਸਾਲ 2018 ’ਚ ਭਾਰਤੀ ਪ੍ਰਧਾਨ ਮੰਤਰੀ ਮੋਦੀ ਦੀ ਵੀਅਤਨਾਮ ਯਾਤਰਾ ਦੌਰਾਨ ਵੀ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ, ਪੁਲਾੜ, ਸਾਈਬਰ ਸੁਰੱਖਿਆ ਅਤੇ ਊਰਜਾ ਸਮੇਤ ਕਈ ਅਹਿਮ ਸਮਝੌਤਿਆਂ ’ਤੇ ਦਸਤਖ਼ਤ ਹੋਏ ਜ਼ਿਕਰਯੋਗ ਹੈ ਕਿ ਇਸ ਦੌਰ ’ਚ ਭਾਰਤ-ਵੀਅਤਨਾਮ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ’ਤੇ ਸਮਝੌਤਾ ਹੋਇਆ ਅਤੇ ਇਹ ਸਮਝੌਤਾ ਹੁਣ ਤੱਕ ਵੀਅਤਨਾਮ ਨੇ ਸਿਰਫ਼ ਰੂਸ ਅਤੇ ਚੀਨ ਨਾਲ ਕੀਤਾ ਹੈ

ਦੋਵਾਂ ਦੇਸ਼ਾਂ ਵਿਚਕਾਰ ਵਧਦੀ ਨੇੜਤਾ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਦੋਵਾਂ ਦੇਸ਼ਾਂ ਨੇ ਸਾਲ 2017 ਨੂੰ ‘ਮਿੱਤਰਤਾ ਸਾਲ’ ਦੇ ਰੂਪ ’ਚ ਮਨਾਇਆ ਅਤੀਤ ’ਚ ਜਾਈਏ ਤਾਂ ਇਤਿਹਾਸਕ ਕਾਲ ’ਚ ਦੋਵਾਂ ਦੇਸ਼ਾਂ ਵਿਚਕਾਰ ਚੰਗਾ ਦੁਵੱਲਾ ਸਬੰਧ ਰਿਹਾ ਹੈ ਅਤੇ ਦੋਵੇਂ ਦੇਸ਼ ਲੰਮੇ ਸਮੇਂ ਤੋਂ ਇਤਿਹਾਸਕ, ਸੱਭਿਆਚਾਰਕ, ਆਰਥਿਕ ਅਤੇ ਜੰਗੀ ਸਬੰਧਾਂ ਦੀ ਡੋਰ ਨਾਲ ਬੱਝੇ ਹੋਏ ਹਨ ਦੋਵਾਂ ਦੇਸ਼ਾਂ ਨੇ ਬਸਤੀਵਾਦੀ ਸੱਤਾ ਦੇ ਖਿਲਾਫ਼ ਸੰਘਰਸ਼ ਕੀਤਾ ਅਤੇ ਦੋਵੇਂ ਹੀ ‘ਨਾਂਅ’ ਦੇ ਮੈਂਬਰ ਹਨ ਜਿਸ ਸਮੇਂ ਵੀਅਤਨਾਮ ਫਰਾਂਸੀਸੀ ਬਸਤੀ ਦੇ ਖਿਲਾਫ਼ ਸੰਘਰਸ਼ ਕਰ ਰਿਹਾ ਸੀ ਉਸ ਸਮੇਂ ਭਾਰਤ ਨੇ ਉਸ ਦਾ ਭਰਪੂਰ ਸਹਿਯੋਗ ਕੀਤਾ

ਕੰਬੋਡੀਆ ਦੇ ਖਮੇਰ ਰੌਗ ਸ਼ਾਸਨ ਦੇ ਖਿਲਾਫ਼ ਵੀ ਭਾਰਤ ਨੇ ਵੀਅਤਨਾਮ ਦੀ ਹਿਮਾਇਤ ਕੀਤੀ ਭਾਰਤੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 1954 ’ਚ ਵੀਅਤਨਾਮ ਦੀ ਯਾਤਰਾ ਕੀਤੀ ਅਤੇ ਵੀਅਤਨਾਮੀ ਪ੍ਰਮੁੱਖ ਹੋ-ਚਿ-ਮਿਨਹ 1958 ’ਚ ਭਾਰਤ ਆਏ ਜਿੱਥੋਂ ਤੱਕ ਆਰਥਿਕ-ਕਾਰੋਬਾਰ ਦਾ ਸਬੰਧ ਹੈ ਤਾਂ ਦੁਵੱਲੇ ਸਹਿਯੋਗ ਲਈ ਸੰਸਥਾਗਤ ਪ੍ਰਕਿਰਿਆ ਦੇ ਰੂਪ ’ਚ ਦੋਵੇਂ ਦੇਸ਼ ਇੱਕ ਆਰਥਿਕ, ਵਿਗਿਆਨਕ ਅਤੇ ਤਕਨੀਕੀ ਸਹਿਯੋਗ ਲਈ ਸਾਲਾਂ ਪਹਿਲਾਂ ਜੁਆਇੰਟ ਕਮਿਸ਼ਨ ਦੀ ਸਥਾਪਨਾ ਕਰ ਚੁੱਕੇ ਹਨ

ਦੋਵਾਂ ਦੇਸ਼ਾਂ ਵੱਲੋਂ 2003 ਦੇ ਸਮਝੌਤੇ ’ਚ ਕੌਮਾਂਤਰੀ ਮਾਮਲਿਆਂ ’ਤੇ ਇੱਕ-ਦੂਜੇ ਦੇ ਹਿੱਤਾਂ ਦੀ ਸੁਰੱਖਿਆ ’ਚ ਸਹਾਇਤਾ ਦੇਣ ਲਈ ਸੰਯੁਕਤ ਰਾਸ਼ਟਰ ਸੰਘ ਅਤੇ ਹੋਰ ਕੌਮਾਂਤਰੀ ਭਾਈਚਾਰੇ ’ਚ ਇੱਕ-ਦੂਜੇ ਦੀ ਮੱਦਦ ਦਾ ਭਰੋਸਾ ਦਿੱਤਾ ਗਿਆ ਚੰਗੀ ਗੱਲ ਇਹ ਹੈ ਕਿ ਦੋਵੇਂ ਇੱਕ-ਦੂਜੇ ਦੀ ਕਸੌਟੀ ’ਤੇ ਖਰੇ ਉੱਤਰ ਰਹੇ ਹਨ ਦੋਵੇਂ ਦੇਸ਼ ਊਰਜਾ ਦੇ ਖੇਤਰ ’ਚ ਵੀ ਵਧ-ਚੜ੍ਹ ਕੇ ਇੱਕ-ਦੂਜੇ ਦਾ ਸਹਿਯੋਗ ਕਰ ਰਹੇ ਹਨ ਵੀਅਤਨਾਮ ਊਰਜਾ ਭਰਪੂਰ ਦੇਸ਼ ਹੈ, ਉੱਥੇ ਭਾਰਤ ਨੂੰ ਊਰਜਾ ਦੀ ਜਿਆਦਾ ਜ਼ਰੂਰਤ ਹੈ ਅਜਿਹੇ ’ਚ ਦੋਵੇਂ ਦੇਸ਼ ਊਰਜਾ ਖੇਤਰ ’ਚ ਇੱਕ-ਦੂਜੇ ਦਾ ਸਹਿਯੋਗ ਕਰਕੇ ਲਾਹਾ ਖੱਟ ਸਕਦੇ ਹਨ ਤੇਲ ਅਤੇ ਗੈਸ ਦੇ ਉਤਪਾਦਨ ’ਚ ਵੀਅਤਨਾਮ ਇੱਕ ਮੋਹਰੀ ਦੇਸ਼ ਹੈ ਅਤੇ ਉਸ ਦੀ ਹਮਾਇਤ-ਸਹਿਯੋਗ ਨਾਲ ਭਾਰਤ ਦੀ ਓਐਨਜੀਸੀ ਕੰਪਨੀ ਉੁਥੇ ਤੇਲ ਅਤੇ ਗੈਸ ਦੀ ਖੋਜ ’ਚ ਲੱਗੀ ਹੋਈ ਹੈ ਓਐਨਜੀਸੀ ਅਤੇ ਪੈਟ੍ਰੋਵੀਅਤਨਾਮ ਪੈਟ੍ਰੋਲੀਅਮ ਭਾਗੀਦਾਰੀ ਸਮਝੌਤਾ ਕਰ ਚੁੱਕੇ ਹਨ

ਵੀਅਤਨਾਮ ਨੇ ਭਾਰਤ ਦੀਆਂ ਤਿੰਨ ਯੋਜਨਾਵਾਂ ’ਚ 26 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰੱਖਿਆ ਹੈ ਇਸ ’ਚ ਓਐਨਜੀਸੀ, ਐਨਆਈਵੀਐਲ, ਨਗੋਨ ਕੌਫ਼ੀ, ਟੈਕ ਮਹਿੰਦਰਾ ਅਤੇ ਸੀਸੀਐਲ ਸ਼ਾਮਲ ਹੈ ਸਿੱਖਿਆ ਦੇ ਖੇਤਰ ’ਚ ਵੀ ਦੋਵੇਂ ਦੇਸ਼ ਇੱਕ-ਦੂਜੇ ਦਾ ਸਹਿਯੋਗ ਕਰ ਰਹੇ ਹਨ ਮੌਜ਼ੂਦਾ ਸਮੇਂ ’ਚ ਭਾਰਤ ਤੇਜ਼ੀ ਨਾਲ ਗਿਆਨ ਅਰਥਵਿਵਸਥਾ ਦੇ ਰੂਪ ’ਚ ਉੱਭਰ ਰਿਹਾ ਹੈ ਅਤੇ ਇਹ ਗਿਆਨ ਖੇਤਰ ’ਚ ਵੀਅਤਨਾਮ ਦੇ ਮਨੁੱਖੀ ਵਸੀਲੇ ਖੇਤਰ ਨੂੰ ਸਿਖਲਾਈ ਦੇ ਰਿਹਾ ਹੈ ਗੌਰ ਕਰੀਏ ਤਾਂ 2016 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਅਤਨਾਮ ਯਾਤਰਾ ਅਤੇ ਹੁਣ ਵੀਅਤਨਾਮੀ ਰਾਸ਼ਟਰਪਤੀ ਤ੍ਰਾਨ ਦੀ ਭਾਰਤ ਯਾਤਰਾ ਸ਼ਕਤੀ ਸੰਤੁਲਨ ਸਾਧਣ ਦੀ ਦਿਸ਼ਾ ’ਚ ਇੱਕ ਨਤੀਜੇ ਵਾਲਾ ਕਦਮ ਰਿਹਾ ਦੋਵਾਂ ਦੇਸ਼ਾਂ ਵਿਚਕਾਰ ਸਮੁੰਦਰੀ ਸੁਰੱਖਿਆ ਦੇ ਖੇਤਰ ’ਚ ਅਥਾਹ ਸੰਭਾਵਨਾਵਾਂ ਹਨ

ਦੋਵੇਂ ਦੇਸ਼ ਇੱਕ-ਦੂਜੇ ਦੀ ਮੱਦਦ ਨਾਲ ਸਮੁੰਦਰੀ ਮਾਰਗਾਂ ਨੂੰ ਸੁਰੱਖਿਅਤ ਕਰ ਸਕਦੇ ਹਨ ਅਤੇ ਨਾਲ ਹੀ ਸਮੁੰਦਰੀ ਡਕੈਤੀਆਂ ਨੂੰ ਰੋਕ ਸਕਦੇ ਹਨ ਵੀਅਤਨਾਮ ਆਪਣੇ ‘ਕਾੱਨ-ਰੈਂਥ-ਹਾਰਬਰ’ ’ਚ ਫੌਜੀ ਅੱਡਾ ਸਥਾਪਿਤ ਕਰਨ ਲਈ ਭਾਰਤ ਨੂੰ ਸੱਦਾ ਦੇ ਚੁੱਕਾ ਹੈ ਇਹ ਅੱਡਾ ਪਹਿਲਾਂ ਸੋਵੀਅਤ ਅੱਡਾ ਸੀ ਜੇਕਰ ਭਾਰਤ ਇਸ ’ਚ ਰੂਚੀ ਦਿਖਾਉਂਦਾ ਹੈ ਤਾਂ ਬਿਨਾਂ ਸ਼ੱਕ ਦੱਖਣੀ ਚੀਨ ਸਾਗਰ ’ਚ ਚੀਨੀ ਗਤੀਵਿਧੀਆਂ ’ਤੇ ਨਜ਼ਰ ਰੱਖਣ ’ਚ ਮੱਦਦ ਮਿਲੇਗੀ ਇਹ ਤੱਥ ਹੈ ਕਿ ਭਾਰਤ ਅਤੇ ਵੀਅਤਨਾਮ ਦੋਵੇਂ ਦੱਖਣੀ ਚੀਨ ਸਾਗਰ ’ਚ ਚੀਨ ਦੀਆਂ ਵਧਦੀਆਂ ਗਤੀਵਿਧੀਆਂ ਸਬੰਧੀ ਚਿੰਤਿਤ ਹਨ

ਦੱਖਣੀ ਚੀਨ ਸਾਗਰ ਦੇ ਕੁਝ ਦੀਪਾਂ ਸਬੰਧੀ ਵੀ ਚੀਨ ਅਤੇ ਵੀਅਤਨਾਮ ਵਿਚਕਾਰ ਖਿੱਚੋਤਾਣ ਬਣੀ ਹੋਈ ਹੈ ਵੀਅਤਨਾਮ ਦਾ ਕਹਿਣਾ ਹੈ ਕਿ ਇਤਿਹਾਸਕ ਰੂਪ ਨਾਲ ਇਸ ਖੇਤਰ ’ਤੇ ਉਸ ਦਾ ਦਾਅਵਾ ਹੈ ਵੀਅਤਨਾਮ ਦਾ ਤਰਕ ਇਹ ਵੀ ਹੈ ਕਿ ਜਦੋਂ 1940 ਤੱਕ ਚੀਨ ਵੱਲੋਂ ਇਸ ਖੇਤਰ ’ਤੇ ਆਪਣਾ ਦਾਅਵਾ ਨਹੀਂ ਪ੍ਰਗਟਾਇਆ ਗਿਆ ਤਾਂ ਫ਼ਿਰ ਉਹ ਕਿਹੜੇ ਮੂੰਹ ਨਾਲ ਹੁਣ ਇਸ ’ਤੇ ਦਾਅਵਾ ਪ੍ਰਗਟ ਕਰ ਰਿਹਾ ਹੈ ਲਿਹਾਜਾ ਅਜਿਹੇ ’ਚ ਉਹ ਆਪਣੇ ਬਚਾਅ ਲਈ ਭਾਰਤ ਦੇ ਪਾਲ਼ੇ ’ਚ ਖੜ੍ਹਾ ਹੋਣਾ ਚਾਹੁੰਦਾ ਹੈ ਅਤੇ ਭਾਰਤ ਵੀ ਉਸ ਦੀ ਮੱਦਦ ਲਈ ਤਿਆਰ ਹੈ ਵੀਅਤਨਾਮ ਚੀਨ ਦੇ ਦਬਾਅ ਤੋਂ ਬਚਣ ਲਈ 2011 ਤੋਂ ਹੀ ਭਾਰਤ ਤੋਂ ਬ੍ਰਹਿਮੋਸ ਮਿਸਾਇਲ ਖਰੀਦਣ ਨੂੰ ਕਾਹਲਾ ਹੈ ਕਿਉਂਕਿ ਭਾਰਤ ਹੁਣ ਐਮਟੀਸੀਆਰ ਦਾ ਫੁੱਲ ਟਾਈਮ ਮੈਂਬਰ ਬਣ ਚੁੱਕਾ ਹੈ

ਅਜਿਹੇ ’ਚ ਉਹ ਵੀਅਤਨਾਮ ਤੋਂ ਬ੍ਰਹਿਮੋਸ ਮਿਜ਼ਾਇਲ ਦਾ ਸੌਦਾ ਕਰ ਸਕਦਾ ਹੈ ਜੇਕਰ ਭਾਰਤ ਵੀਅਤਨਾਮ ਨੂੰ ਬ੍ਰਹਿਮੋਸ ਮਿਜ਼ਾਇਲ ਵੇਚਦਾ ਹੈ ਤਾਂ ਬਿਨਾਂ ਸ਼ੱਕ ਚੀਨ ਦੀ ਪ੍ਰੇਸ਼ਾਨੀ ਵਧੇਗੀ ਗੌਰ ਕਰੀਏ ਤਾਂ ਭਾਰਤ ਅਤੇ ਵੀਅਤਨਾਮ ਦੀ ਨੇੜਤਾ ਵਿਸਥਾਰਵਾਦੀ ਚੀਨ ਲਈ ਇੱਕ ਵੱਡਾ ਸੰਦੇਸ਼ ਭਾਵ ‘ਜੈਸੇ ਨੂੰ ਤੈਸਾ’ ਵਾਲਾ ਸਬਕ ਹੈ ਚੀਨ ਨੂੰ ਸਮਝਣਾ ਹੋਵੇਗਾ ਕਿ ਉਹ ਆਪਣੀ ਧੌਂਸਬਾਜੀ ਨਾਲ ਵੀਅਤਨਾਮ ਨੂੰ ਡਰਾ ਨਹੀਂ ਸਕਦਾ ਉਸ ਨੂੰ ਇੱਕ ਚੰਗੇ ਸੱਚੇ ਗੁਆਂਢੀ ਵਾਂਗ ਵਿਹਾਰ ਕਰਨਾ ਹੋਵੇਗਾ ਭਾਰਤ ਅਤੇ ਵੀਅਤਨਾਮ ਦੀ ਵਧਦੀ ਨੇੜਤਾ ਤੋਂ ਉਮੀਦ ਹੈ ਕਿ ਆਉਣ ਵਾਲੇ ਸਾਲਾਂ ’ਚ ਦੋਵੇਂ ਦੇਸ਼ ਕੂਟਨੀਤਿਕ, ਵਪਾਰਕ ਅਤੇ ਜੰਗੀ ਸਾਂਝੇਦਾਰੀ ਦਾ ਇੱਕ ਨਵਾਂ ਅਧਿਆਏ ਲਿਖਣਗੇ ਅਤੇ ਬਰਾਬਰ ਰਣਨੀਤਿਕ ਹਿੱਤ ਦੇ ਮੁੱਦੇ ’ਤੇ ਇੱਕ-ਦੂਜੇ ਦਾ ਪੂਰਕ ਬਣਨਗੇ
ਅਰਵਿੰਦ ਜੈਤਿਲਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.