ਆਸਾਂ ਤੇ ਉਮੀਦਾਂ ਨਾਲ ਭਰਿਆ ਹੋਵੇ ਨਵਾਂ ਸਾਲ
ਸਾਲ 2020 ਸਾਡੇ ਤੋਂ ਵਿਦਾ ਲੈ ਗਿਆ ਹੈ ਅਤੇ ਹੁਣ ਸਾਡੇ ਸਾਹਮਣੇ ਨਵਾਂ ਸਾਲ ਹੈ ਜਾਂਦੇ ਹੋਏ ਸਾਲ ਨੇ ਦੇਸ਼ ਅਤੇ ਦੁਨੀਆ ਨੂੰ ਕਈ ਦਰਦ ਅਤੇ ਭੈੜੀਆਂ ਯਾਦਾਂ ਦਿੱਤੀਆਂ ਹਨ ਦਰਦ, ਦੁੱਖ-ਤਕਲੀਫ਼ ਅਤੇ ਪ੍ਰੇਸ਼ਾਨੀਆਂ ਨੂੰ ਕੋਈ ਯਾਦ ਨਹੀਂ ਰੱਖਣਾ ਚਾਹੁੰਦਾ ਹੈ ਕੋਰੋਨਾ ਮਹਾਂਮਾਰੀ ਨੇ 2020 ਨੂੰ ਪੂਰੀ ਤਰ੍ਹਾਂ ਨਿਗਲ ਲਿਆ ਹੈ ਸਾਰੀ ਦੁਨੀਆ ਇਸ ਵਾਇਰਸ ਤੋਂ ਪ੍ਰੇਸ਼ਾਨ ਹੋ ਗਈ ਪਰ ਸਾਲ ਦਾ ਆਖ਼ੀਰ ਨਜਦੀਕ ਆਉਂਦੇ-ਆਉਂਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਤੋਂ ਬਚਾਅ ਦੀ ਵੈਕਸੀਨ ਲੱਭ ਲਈ ਹੈ ਕਈ ਦੇਸ਼ਾਂ ’ਚ ਕੋਰੋਨਾ ਵੈਕਸੀਨ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ ਸਾਡੇ ਦੇਸ਼ ਦੇ ਚਾਰ ਸੂਬਿਆਂ ’ਚ ਵੀ ਕੋਰੋਨਾ ਵੈਕਸੀਨ ਦੇ ਟੀਕਾਕਰਨ ਦਾ ਡਰਾਈ ਰਨ ਸ਼ੁਰੂ ਹੋ ਗਿਆ ਹੈ ਨਵੇਂ ਸਾਲ ’ਚ ਦੇਸ਼ ’ਚ ਟੀਕਾਕਰਨ ਸ਼ੁਰੂ ਹੋ ਜਾਵੇਗਾ
ਕੋਰੋਨਾ ਦੀ ਮਾਰ ਨਾਲ ਵਿਸ਼ਵ ਭਰ ਦੀਆਂ ਅਰਥਵਿਵਸਥਾਵਾਂ ਤੜਫ਼ ਰਹੀਆਂ ਹਨ ਪਰ ਇਨ੍ਹਾਂ ਸਭ ਵਿਚਕਾਰ ਭਾਰਤੀ ਰਿਜ਼ਰਵ ਬੈਂਕ ਇਸ ਦੌਰਾਨ ਬੇਹੱਦ ਮੁਸ਼ਤੈਦ ਰਿਹਾ ਹੈ ਅਤੇ ਆਮ ਲੋਕਾਂ ਨਾਲ ਉਦਯੋਗ ਨੂੰ ਕਈ ਤਰ੍ਹਾਂ ਰਾਹਤ ਦੇ ਕੇ ਇਸ ਆਰਥਿਕ ਚੁਣੌਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਸੁਖਦ ਅਤੇ ਸਕਾਰਾਤਮਿਕ ਨਤੀਜਾ ਇਹ ਹੈ ਕਿ ਦੇਸ਼ ਦੀ ਅਰਥਵਿਵਸਥਾ ਕੋਰੋਨਾ ਵਾਇਰਸ ਤੋਂ ਪਹਿਲਾਂ ਦੇ ਦੌਰ ਵਿਚ ਪਰਤਣ ਲੱਗੀ ਹੈ ਹਾਲਾਂਕਿ, ਖੁਦਰਾ ਮਹਿੰਗਾਈ ਦੀ ਉੱਚੀ ਦਰ ਅਤੇ ਕਮਜ਼ੋਰ ਰੁਪਇਆ ਉਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ ਰਿਜ਼ਰਵ ਬੈਂਕ ਨੂੰ ਸਾਲ 2021 ’ਚ ਵੀ ਇਸ ਚੁਣੌਤੀ ਨਾਲ ਨਜਿੱਠਣਾ ਹੋਵੇਗਾ ਮਾਹਿਰਾਂ ਦਾ ਕਹਿਣਾ ਹੈ ਕਿ ਬਾਂਡ ’ਤੇ ਘਟਦੇ ਰਿਟਰਨ ਨਾਲ ਵਿਦੇਸ਼ੀ ਨਿਵੇਸ਼ਕ ਸਹਿਮ ਸਕਦੇ ਹਨ
ਜਿਨ੍ਹਾਂ ਨੇ ਇਸ ਸਾਲ ਭਾਰਤੀ ਬਜ਼ਾਰ ’ਚ ਰਿਕਾਰਡ 22 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਉੁਥੇ ਸ਼ੇਅਰ ਬਜਾਰ ਸਬੰਧੀ ਉਮੀਦ ਤੋਂ ਜ਼ਿਆਦਾ ਉਤਸ਼ਾਹ ਵੀ ਰਿਜ਼ਰਵ ਬੈਂਕ ਦੀ ਪ੍ਰੇਸ਼ਾਨੀ ਵਧਾ ਸਕਦਾ ਹੈ ਭਾਰਤ ਦੇ ਸ਼ੇਅਰ ਬਜ਼ਾਰ ’ਚ ਵਿਦੇਸ਼ੀ ਮੁਦਰਾ ਦਾ ਪ੍ਰਵਾਹ ਵਧ ਰਿਹਾ ਹੈ ਅਤੇ ਭਾਰਤੀ ਰਿਜ਼ਰਵ ਬੈਂਕ ਉਸ ਨੂੰ ਆਪਣੇ ਕੋਲ ਸਮਾਯੋਜਿਤ ਕਰ ਰਿਹਾ ਹੈ ਇਸ ਨਾਲ ਮੁਦਰਾ ਭੰਡਾਰ ਵਧ ਰਿਹਾ ਹੈ ਅਤੇ ਰੁਪਏ ਦੀ ਮਜ਼ਬੂਤੀ ’ਤੇ ਲਗਾਮ ਲੱਗ ਰਹੀ ਹੈ ਇੱਕ ਮਹੱਤਵਪੂਰਨ ਨਤੀਜਾ ਇਹ ਹੈ ਕਿ ਜੇਕਰ ਆਰਥਿਕ ਗਤੀਵਿਧੀਆਂ ਦੀ ਗਤੀਸ਼ੀਲਤਾ ਅਤੇ ਬਹਾਲੀ ਇਹੀ ਬਣੀ ਰਹਿੰਦੀ ਹੈ, ਤਾਂ ਅਰਥਵਿਵਸਥਾ ਦੀ ਵਿਕਾਸ ਦਰ ਕਰੀਬ 2 ਫੀਸਦੀ ਵਧ ਸਕਦੀ ਹੈ ਇਹ ਬਹੁਤ ਵੱਡਾ ਬਦਲਾਅ ਹੋਵੇਗਾ
ਆਰਬੀਆਈ ਦੀ ਤਾਜ਼ਾ ਰਿਪੋਰਟ ਅਨੁਸਾਰ ਜੇਕਰ ਅਰਥਵਿਵਸਥਾ ਦੀ ਬਹਾਲੀ ਅਤੇ ਗਤੀ ਦਾ ਪੱਧਰ ਅਜਿਹਾ ਹੀ ਰਿਹਾ, ਤਾਂ ਦੂਜੀ ਤਿਮਾਹੀ ਤੋਂ ਬਾਅਦ ਵਿਕਾਸ ਦਰ ਸਕਾਰਾਤਮਿਕ ਹੋ ਜਾਣੀ ਚਾਹੀਦੀ ਹੈ ਜੇਕਰ ਆਰਥਿਕ ਗਤੀਸ਼ੀਲਤਾ ਅਜਿਹੀ ਹੀ ਬਰਕਰਾਰ ਰਹੀ, ਤਾਂ ਚੌਥੀ ਤਿਮਾਹੀ ’ਚ ਅਰਥਵਿਵਸਥਾ ਇੱਕ ਉੱਚੀ ਛਾਲ ਮਾਰਦਿਆਂ, ਮੌਜੂਦਾ ਸੰਕੇਤਕਾਂ ਤੋਂ ਵੀ ਬਿਹਤਰ ਹੋ ਸਕਦੀ ਹੈ ਅਰਥਵਿਵਸਥਾ ਦੇ ਸਕਾਰਾਤਮਿਕ ਹੋਣ ਦੇ ਆਧਾਰ ਅਤੇ ਸੰਕੇਤ ਵੀ ਸਪੱਸ਼ਟ ਹਨ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਬਜ਼ਾਰ ’ਚ ਮੰਗ ਵਧ ਰਹੀ ਹੈ ਬਜਾਰਾਂ ’ਚ ਰੌਣਕ ਪਰਤ ਰਹੀ ਹੈ ਅਤੇ ਲੋਕ ਖਰੀਦਦਾਰੀ ਕਰ ਰਹੇ ਹਨ ਸੇਵਾ ਖੇਤਰ ’ਚ ਵੀ ਉਛਾਲ ਤਾਂ ਆਇਆ ਹੈ, ਪਰ ਸੰਘਣੇ ਸੰਪਰਕ ਵਾਲੀਆਂ ਸੇਵਾਵਾਂ ਦੇ ਸੰਕੇਤ ਫ਼ਿਲਹਾਲ ਕੋਰੋਨਾ ਤੋਂ ਪਹਿਲਾਂ ਦੇ ਦੌਰ ਤੋਂ ਵੀ ਹੇਠਾਂ ਹਨ ਇਸ ’ਚ ਸੁਧਾਰ ਲੋੜੀਂਦਾ ਹੈ ਆਰਥਿਕ ਗਤੀਵਿਧੀਆਂ ਲਗਾਤਾਰ ਜਾਰੀ ਹਨ ਅਤੇ ਨਵੇਂ ਸਿਰੇ ਤੋਂ ਗਤੀ ਫੜਨ ਦੀਆਂ ਸੰਭਾਵਨਾਵਾਂ ਵੀ ਹਨ
ਕੋਰੋਨਾ ਟੀਕੇ ਦੇ ਜਲਦੀ ਆਉਣ ਨਾਲ ਵੀ ਔਸਤ ਦਰ ਦੀ ਮੰਗ ਮਜ਼ਬੂਤ ਹੋਵੇਗੀ ਫ਼ਿਲਹਾਲ ਅਰਥਸ਼ਾਸਤਰੀ ਇਹ ਵੀ ਮੁਲਾਂਕਣ ਕਰ ਰਹੇ ਹਨ ਕਿ ਇਨ੍ਹਾਂ ਸਕਾਰਾਤਮਿਕ ਸੰਕੇਤਾਂ ਦੇ ਬਾਵਜੂਦ ਸਿੱਕਾ ਪਸਾਰ ਇੱਕ ਵੱਡੀ ਸਮੱਸਿਆ ਬਣੀ ਰਹੇਗੀ, ਜੋ ਹੁਣ 6 ਫੀਸਦੀ ਤੋਂ ਜਿਆਦਾ ਬਣਿਆ ਹੋਇਆ ਹੈ ਬੇਸ਼ੱਕ ਕੁਝ ਚੁਣੌਤੀਆਂ ਤਾਂ ਹੁਣ ਵੀ ਬਰਕਰਾਰ ਰਹਿਣਗੀਆਂ, ਪਰ ਅਰਥਵਿਵਸਥਾ ਦੀ ਇਹ ਕਰਵਟ ਵੀ ਘੱਟ ਮਹੱਤਵਪੂਰਨ ਨਹੀਂ ਹੈ ਸਿਹਤ ਦੇ ਖੇਤਰ ’ਚ ਵਿਸ਼ਵ ਸਿਹਤ ਸੰਗਠਨ ਨੇ 2021 ’ਚ ਸੰਸਾਰਿਕ ਸਿਹਤ ਚੁਣੌਤੀਆਂ ਦੀ ਇੱਕ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਨਾਲ ਦੁਨੀਆ ਨੂੰ 2021 ’ਚ ਨਿਪਟਣਾ ਪਵੇਗਾ, ਇਸ ਦਾ ਕਾਰਨ ਕੋਰੋਨਾ ਵਾਇਰਸ ਨੂੰ ਮੰਨਿਆ ਜਾ ਰਿਹਾ ਹੈ, ਜਿਸ ਦੇ ਪੂਰੀ ਦੁਨੀਆ ’ਚ 1.75 ਮਿਲੀਅਨ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਚੱਲਦਿਆਂ ਕਈ ਦੇਸ਼ਾਂ ਦੀ ਸਿਹਤ ਪ੍ਰਣਾਲੀ ਡਾਵਾਂਡੋਲ ਹੋ ਗਈ ਹੈ
ਡਬਲਯੂਐਚਓ ਨੇ ਕਿਹਾ ਕਿ ਮਹਾਂਮਾਰੀ ਨੇ ਪਿਛਲੇ 20 ਸਾਲਾਂ ’ਚ ਹਾਸਲ ਕੀਤੀ ਗਈ ਹੈਥਲ ਸਿਸਟਮ ਦੀ ਤਰੱਕੀ ਨੂੰ ਪਿੱਛੇ ਖਿੱਚ ਲਿਆ ਹੈ 2021 ’ਚ ਦੁਨੀਆ ਨੂੰ ਆਪਣੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ ਜੇਕਰ ਵੈਕਸੀਨ ਨੂੰ ਪ੍ਰਭਾਵੀ ਰੂਪ ਨਾਲ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੋਵਿਡ-19 ਨੇ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਇੱਕ ਵਾਰ ਫ਼ਿਰ ‘ਬਿਹਤਰ, ਹਰਿਆਲੀ ਨਾਲ ਭਰੀ ਅਤੇ ਸਿਹਤਮੰਦ ਦੁਨੀਆ’ ਦਾ ਨਿਰਮਾਣ ਕਰੀਏ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦੇਸ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇੱਕਜੁਟਤਾ ਦਿਖਾਉਣ ਦੀ ਜ਼ਰੂਰਤ ਹੈ
ਨਵੇਂ ਸਾਲ ਦੀ ਸ਼ੁਰੂਆਤ ਹਰਿਦੁਆਰ ਕੁੰਭ ਤੋਂ ਹੋਵੇਗੀ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਕੁੰਭ ਭਾਰਤ ਦੀ ਧਰਮ, ਆਸਥਾ ਅਤੇ ਸੰਸਕ੍ਰਿਤੀ ਦਾ ਸਭ ਤੋਂ ਵੱਡਾ ਅਤੇ ਮਹਾਨ ਪ੍ਰਤੀਕ ਹੈ ਕੁੰਭ ’ਚ ਵੱਡੀ ਗਿਣਤੀ ’ਚ ਵਿਦੇਸ਼ੀ ਵੀ ਸ਼ਾਮਲ ਹੁੰਦੇ ਹਨ ਅਜਿਹੇ ’ਚ ਕੋਈ ਵੀ ਰਿਆਇਤ ਕੋਰੋਨਾ ਸੰਕਰਮਣ ਦੀ ਦਰ ਨੂੰ ਵਧਾ ਸਕਦੀ ਹੈ ਇਸ ’ਚ ਕੋਈ ਦੋ ਰਾਇ ਨਹੀਂ ਕਿ ਕੋਰੋਨਾ ਪੂਰੀ ਦੁਨੀਆ ਲਈ ਚੁਣੌਤੀ ਬਣ ਕੇ ਖੜ੍ਹਾ ਹੈ ਇਸ ਪਿੱਦੀ ਵਾਇਰਸ ਨੇ ਦੁਨੀਆ ਦੇ ਮਹਾਂ ਸ਼ਕਤੀਸ਼ਾਲੀ ਦੇਸ਼ਾਂ ਨੂੰ ਵੀ ਗੋਡਿਆਂ ’ਤੇ ਲਿਆ ਦਿੱਤਾ ਹੈ ਪਰ ਜ਼ਰੂਰਤ ਇਸ ਤੋਂ ਡਰਨ ਦੀ ਨਹੀਂ ਹੌਂਸਲੇ ਅਤੇ ਹਿੰਮਤ ਨਾਲ ਇਸ ਦਾ ਸਾਹਮਣਾ ਕਰਨ ਦੀ ਹੈ
ਭਾਵੇਂ ਦੇਸ਼ ਦੀ ਰਾਜਧਾਨੀ ਦਿੱਲੀ ਹੋਵੇ ਜਾਂ ਮੁੰਬਈ ਦੇ ਝੁੱਗੀ ਝੌਂਪੜੀ ਬਸਤੀ ਵਾਲੇ ਹੋਣ, ਮੁਸੀਬਤ ਦੀ ਘੜੀ ’ਚ ਇਨ੍ਹਾਂ ’ਚੋਂ ਕਿਸੇ ਨੇ ਹੌਂਸਲਾ ਨਹੀਂ ਛੱਡਿਆ ਇਸ ਦਾ ਨਤੀਜਾ ਸਾਹਮਣੇ ਹੈ ਆਰਥਿਕ, ਰਾਜਨੀਤਿਕ ਅਤੇ ਸਿਹਤ ਖੇਤਰ ਤੋਂ ਇਲਾਵਾ ਖੇਤੀ, ਸਿੱਖਿਆ, ਰੁਜ਼ਗਾਰ, ਵਾਤਾਵਰਨ ਅਤੇ ਮਹਿੰਗਾਈ ਆਦਿ ਕਈ ਮੋਰਚਿਆਂ ’ਤੇ ਚੁਣੌਤੀਆਂ ਬਰਕਰਾਰ ਹਨ ਪੁਲਾੜ ਵਿਗਿਆਨ, ਰੱਖਿਆ ਖੇਤਰ, ਖੇਡ ਅਤੇ ਤਮਾਮ ਹੋਰ ਮੋਰਚਿਆਂ ’ਤੇ ਚੰਗੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਜੋ ਦੇਸ਼ ਅਤੇ ਦੇਸ਼ਵਾਸੀਆਂ ਦਾ ਉਤਸ਼ਾਹ ਵਧਾਉਂਦੀਆਂ ਹਨ ਪਰ ਜਿਸ ਤਰ੍ਹਾਂ ਦਾ ਹੌਂਸਲਾ, ਹਿੰਮਤ, ਧੀਰਜ, ਸੰਜਮ ਅਤੇ ਜੀਵਨ ਜਿਉਣ ਦੀ ਇੱਛਾ ਸ਼ਕਤੀ ਦਾ ਸਬੂਤ ਦੇਸ਼ਵਾਸੀਆਂ ਨੇ ਕੋਰੋਨਾ ਕਾਲ ’ਚ ਦਿੱਤਾ ਹੈ, ਉਹ ਇਹ ਉਮੀਦ ਜਗਾਉਂਦਾ ਹੈ ਕਿ ਦੇਸ਼ ਅਤੇ ਦੇਸ਼ਵਾਸੀਆਂ ਦਾ ਭਵਿੱਖ ਉੱਜਵਲ ਹੈ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.