ਮਾਤਾ ਕਰਮ ਕੌਰ ਇੰਸਾਂ ਦੇ ਸਰੀਰਦਾਨ ਨਾਲ ਮੈਡੀਕਲ ਖੋਜ਼ਾਂ ਨੂੰ ਹੁਲਾਰਾ

Mata Karam Kaur , Promotes ,Medica,l Research ,Body

ਮ੍ਰਿਤਕ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ

ਰਾਮ ਸਰੂਪ ਪੰਜੋਲਾ/ਡਕਾਲਾ । ਬਲਾਕ ਬਠੋਈ/ਡਕਾਲਾ ਦੇ ਪਿੰਡ ਬਠੋਈ ਖੁਰਦ ਦੇ ਮਾਤਾ ਕਰਮ ਕੌਰ ਇੰਸਾਂ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਸਰੀਰ ਦਾਨੀਆਂ ਦੀ ਸੂਚੀ ‘ਚ ਸ਼ਾਮਲ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਕਰਮ ਕੌਰ ਇੰਸਾਂ ਦਾ ਲੰਘੀ ਰਾਤ ਦੇਹਾਂਤ ਹੋ ਗਿਆ ਸੀ। ਮਾਤਾ ਕਰਮ ਕੌਰ ਦਾ ਸਾਰਾ ਪਰਿਵਾਰ ਪੁੱਤਰ ਗੁਰਜੀਤ ਸਿੰਘ, ਪੁੱਤਰੀਆਂ ਰੰਕੀ ਦੇਵੀ ਇੰਸਾਂ, ਸਰਬਜੀਤ ਕੌਰ ਇੰਸਾਂ ਆਦਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ।  (Medical)

ਮਾਤਾ ਕਰਮ ਕੌਰ ਇੰਸਾਂ ਡੇਰਾ ਸੱਚਾ ਸੌਦਾ ਦਰਬਾਰ ‘ਚ ਸੇਵਾ ਕਰਦੇ ਸਨ ਅਤੇ ਹੋਰ ਵੀ ਬਲਾਕ ਚ ਸਮਾਜ ਭਲਾਈ ਕੰਮਾਂ ਚ ਵਧ-ਚੜ੍ਹ ਕੇ ਹਿੱਸਾ ਲੈਦੇ ਸਨ। ਮਾਤਾ ਨੇ ਆਪਣੇ ਮੁਰਸ਼ਿਦ ਦੀ ਪਵਿੱਤਰ ਸਿੱਖਿਆ ਅਨੁਸਾਰ ਮਰਨ ਤੋਂ ਪਹਿਲਾਂ ਸਰੀਰਦਾਨ ਕਰਨ ਦਾ ਫਾਰਮ ਭਰਿਆ ਸੀ ਅਤੇ ਆਪਣੇ ਪਰਿਵਾਰ ਨੂੰ ਕਹਿ ਕੇ ਗਏ ਸਨ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਮ੍ਰਿਤਕ ਸਰੀਰ ਅੱਗ ‘ਚ ਜਲਾਉਣ ਦੀ ਥਾਂ ਮੈਡੀਕਲ ਖੋਜਾਂ ਲਈ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਜੋ ਮੇਰੇ ਸਰੀਰ ‘ਤੇ ਮੈਡੀਕਲ ਦੇ ਵਿਦਿਆਰਥੀ ਸਰੀਰਕ ਬਿਮਾਰੀਆਂ ਦੀ ਖੋਜ ਕਰ ਸਕਣ। ਅੱਜ ਉਹਨਾਂ ਦਾ ਮ੍ਰਿਤਕ ਸਰੀਰ ਪਰਿਵਾਰਕ ਮੈਬਰਾਂ ਵੱਲੋਂ ਮੈਡੀਕਲ ਕਾਲਜ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਦਾਨ ਕਰ ਦਿੱਤਾ ਗਿਆ।

ਮਾਤਾ ਦੇ ਸਰੀਰ ਨੂੰ ਮੈਡੀਕਲ ਕਾਲਜ ਦੀ ਟੀਮ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਬਰਾਂ ਦੇ ਨਾਅਰਿਆਂ ‘ਚ ਮਾਤਾ ਕਰਮ ਕੌਰ ਇੰਸਾਂ ਅਮਰ ਰਹੇ, ਲੈ ਕੇ ਰਵਾਨਾ ਹੋ ਗਈ। ਇਸ ਮੌਕੇ ਸੁਰਿੰਦਰ ਸਿੰਘ ਖੇੜਕੀ ਸੀਨੀਅਰ ਕਾਂਗਰਸੀ ਆਗੂ ਵੱਲੋਂ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਰਣਧੀਰ ਸਿੰਘ ਸਰਪੰਚ ਬਠੋਈ, ਤਜਿੰਦਰ ਸਿੰਘ ਬਲਾਕ ਭੰਗੀਦਾਸ, ਜਗਰੂਪ ਚੰਦ ਬਲਾਕ ਬਲਬੇੜਾ ਭੰਗੀਦਾਸ, ਸੁਰਿੰਦਰ ਸਿੰਘ ਬੀਬੀਪੁਰ 15 ਮੈਬਰ, ਮਲਕੀਤ ਸਿੰਘ ਬਠੋਈ, ਜਿੰਦਰ ਸਿੰਘ ਡਕਾਲਾ, ਨਛੱਤਰ ਸਿੰਘ 15 ਮੈਬਰ, ਈਸਰ ਸਿੰਘ 15 ਮੈਬਰ, ਨੰਦ ਸਿੰਘ ਝੰਡੀ, ਰਾਮ ਕੁਮਾਰ ਖੇੜੀ ਗੂਜਰਾਂ, ਲਖਵੀਰ ਸਿੰਘ ਬਠੋਈ,  ਸੀਸਪਾਲ ਪੰਜੋਲਾ, ਨਛੱਤਰ ਸਿੰਘ 15 ਮੈਬਰ ਆਦਿ ਤੋਂ ਵਿਲਾਵਾ ਵੱਡੀ ਗਿਣਤੀ ਸਕੇ ਸਬੰਧੀ, ਸਾਧ-ਸੰਗਤ ਨੇ ਮਾਤਾ ਜੀ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।