Body Donation: ਮਾਤਾ ਜਸਪਾਲ ਕੌਰ ਇੰਸਾਂ ਜਾਂਦੇ-ਜਾਂਦੇ ਵੀ ਮਾਨਵਤਾ ਲਈ ਕਰ ਗਏ ਵੱੱਡਾ ਕਾਰਜ

Body Donation
Body Donation: ਮਾਤਾ ਜਸਪਾਲ ਕੌਰ ਇੰਸਾਂ ਜਾਂਦੇ-ਜਾਂਦੇ ਵੀ ਮਾਨਵਤਾ ਲਈ ਕਰ ਗਏ ਵੱੱਡਾ ਕਾਰਜ

Body Donation: ਬਾਜਾਖਾਨਾ (ਅਜੈ ਮਨਚੰਦਾ )। ਅੱਜ ਪਿੰਡ ਬਾਜਾਖਾਨਾ ’ਚ ਸਰੀਰਦਾਨੀ ਮਾਤਾ ਜਸਪਾਲ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਗੂੰਜੇ, ਜਿਨ੍ਹਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਪਰਿਵਾਰ ਵੱਲੋਂ ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾ ਸਕੇ।

ਜਿੱਥੇ ਡਾਕਟਰੀ ਪੜ੍ਹਾਈ ਕਰ ਰਹੇ ਵਿਦਿਆਰਥੀ ਮ੍ਰਿਤਕ ਦੇਹ ’ਤੇ ਮੈਡੀਕਲ ਖੋਜਾਂ ਕਰਨਗੇ। ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਤਾ ਜਸਪਾਲ ਕੌਰ ਇੰਸਾਂ (69) ਧਰਮ ਪਤਨੀ ਸਰੀਰਦਾਨੀ ਜੋਗਿੰਦਰ ਸਿੰਘ ਇੰਸਾਂ (ਛਾਇਆਵਾਨ ਸੰਮਤੀ) ਵਾਸੀ ਬਾਜਾਖਾਨਾ ਬਲਾਕ ਢਿਲਵਾਂ ਕਲਾਂ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ ਜੀਅ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਅਤੇ ਅੱਖਾਂ ਦਾਨ ਕਰਨ ਦਾ ਲਿਖਤੀ ਵਾਅਦਾ ਕੀਤਾ ਹੋਇਆ ਸੀ ਅੱਜ ਉਨ੍ਹਾਂ ਦੇ ਦੇਹਾਂਤ ’ਤੇ ਉਨਾਂ ਦੇ ਇਸ ਵਾਅਦੇ ਨੂੰ ਪੂਰਾ ਕਰਦਿਆਂ ਉਨਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਅੱਖਾਂ ਦਾਨ ਕਰਕੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  Punjab Flood Relief: ਕੁਦਰਤੀ ਆਫ਼ਤ ਸਮੇਂ ਡੇਰਾ ਪ੍ਰੇਮੀ ਸਭ ਤੋਂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਕਰਦੇ ਹਨ : ਕੈਬਨਿਟ…

ਪ੍ਰੇਮੀ ਸੇਵਕ ਦਰਸ਼ਨ ਸਿੰਘ ਬਾਜਾਖਾਨਾ ਨੇ ਦੱਸਿਆ ਕਿ ਅੱਖਾਂਦਾਨੀ ਤੇ ਸਰੀਰਦਾਨੀ ਜਸਪਾਲ ਕੌਰ ਇੰਸਾਂ ਪਤਨੀ ਸਰੀਰਦਾਨੀ ਜੋਗਿੰਦਰ ਸਿੰਘ ਇੰਸਾਂ ਪਿੰਡ ਬਾਜਾਖਾਨਾ ਦੇ ਤੀਜੇ ਤੇ ਬਲਾਕ ਦੇ 8ਵੇਂ ਸਰੀਰਦਾਨੀ ਬਣ ਗਏ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਲੋਂ 170 ਮਾਨਵਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਹਨ ਅਤੇ ਉਹਨਾਂ ਵਿੱਚੋਂ ਇੱਕ ਇਹ ਵੀ ਕਾਰਜ ਹੈ ਜਿਸ ਦੇ ਤਹਿਤ ਅੱਜ ਜਸਪਾਲ ਕੌਰ ਇੰਸਾਂ ਦੀਆਂ ਅੱਖਾਂ ਦਾਨ ਕਰਕੇ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਹੈ। ਉਨ੍ਹਾਂ ਦਾ ਮ੍ਰਿਤਕ ਸਰੀਰ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ , ਪਿੰਡ ਦੌਧਰ , ਜ਼ਿਲਾ ਮੋਗਾ ( ਪੰਜਾਬ ) ਨੂੰ ਦਾਨ ਕੀਤਾ ਗਿਆ।

Body Donation

ਬਲਾਕ ਦੇ 8ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ

ਇਸ ਤੋਂ ਪਹਿਲਾਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਇਕ ਗੱਡੀ ’ਚ ਰੱਖਿਆ ਗਿਆ। ਉਨਾਂ ਦੀ ਅੰਤਿਮ ਯਾਤਰਾ ਵੇਲੇ ਉਨਾਂ ਦੇ ਬੇਟੇ ਸੁਰਜੀਤ ਸਿੰਘ ਇੰਸਾਂ, ਚਰਨਜੀਤ ਸਿੰਘ ਇੰਸਾਂ ਤੋਂ ਇਲਾਵਾ ਧੀਆਂ ਤੇ ਨੂੰਹਾਂ ਚਰਨਜੀਤ ਕੌਰ ਤੇ ਕੁਲਦੀਪ ਕੌਰ ਇੰਸਾਂ ਨੇ ਵੀ ਅਰਥੀ ਨੂੰ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਗਲੀਆਂ ਵਿਚਕਾਰ ਦੀ ਹੁੰਦੀ ਹੋਈ ਪਿੰਡ ਦੇ ਵਿੱਚੋ ਨਿਕਲਦੀ ਹਾਈਵੇ NH54 ’ਤੇ ਆ ਕੇ ਸਮਾਪਤ ਹੋਈ। ਇਸ ਮੌਕੇ ਸਰੀਰਦਾਨੀ ਜਸਪਾਲ ਕੌਰ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਅੱਖਾਂਦਾਨੀ ਅਤੇ ਸਰੀਰਦਾਨੀ ਜਸਪਾਲ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰੇ ਗੂੰਜਦੇ ਰਹੇ। ਜ਼ਿਕਰਯੋਗ ਹੈ ਕਿ ਇਹ ਇਸ ਪਰਿਵਾਰ ’ਚੋਂ ਦੂਜਾ ਸਰੀਰਦਾਨ ਹੋਇਆ ਹੈ ਇਸ ਤੋਂ ਇਲਾਵਾ ਜਸਪਾਲ ਕੌਰ ਇੰਸਾਂ ਨੇ ਪਿੰਡ ਬਾਜਾਖਾਨਾ ਦੇ ਤੀਜੇ ਤੇ ਬਲਾਕ ਦੇ 8ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ।

ਇਸ ਮੌਕੇ ਜਗਸੀਰ ਸਿੰਘ ਸਰਪੰਚ ਪਿੰਡ ਬਾਜਾਖਾਨਾ , ਸਰਪੰਚ ਗੁਰਵਿੰਦਰ ਸਿੰਘ ਬੱਬੂ ਢਿੱਲੋਂ , ਸਰਪੰਚ ਜਗਸੀਰ ਸਿੰਘ ਸੀਰਾ ਬਰਾੜ , ਸਾਬਕਾ ਸਰਪੰਚ ਸੋਹਣ ਸਿੰਘ , ਸੱਚੇ ਨਿਮਰ ਸੇਵਾਦਾਰ ਜਗਤਾਰ ਸਿੰਘ ਇੰਸਾਂ , ਜੱਗਾ ਸਿੰਘ ਇੰਸਾਂ, ਪ੍ਰੇਮੀ ਸੇਵਕ ਦਰਸ਼ਨ ਸਿੰਘ ਬਾਜਾਖਾਨਾ, ਬਲਵੀਰ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਜਸਵਿੰਦਰ ਸਿੰਘ ਇੰਸਾਂ, ਸੱਚੇ ਪ੍ਰੇਮੀ ਸੰਮਤੀ ਦੇ ਸੇਵਾਦਾਰ ਰੂਪ ਸਿੰਘ ਇੰਸਾਂ, ਮੇਹਰ ਸਿੰਘ ਇੰਸਾਂ, ਮਦਨ ਲਾਲ ਇੰਸਾਂ, ਰਾਣਾ ਸਿੰਘ ਇੰਸਾਂ, ਆਈਟੀ ਵਿੰਗ ਦੇ ਸੇਵਾਦਾਰ ਲਵਪ੍ਰੀਤ ਸਿੰਘ ਇੰਸਾਂ, ਚਰਨਜੀਤ ਸਿੰਘ ਡੋਡ , ਗੁਰਬਾਜ ਸਿੰਘ , ਸੁਖਰਾਮ ਮੰਗਲਾ , ਸੁਨੀਲ ਕੁਮਾਰ , ਗੁਰਦਾਸ ਸਿੰਘ ਬਹਿਬਲ ਕਲਾਂ , ਭੂਰਾ ਸਿੰਘ , ਪਿੰਡ ਦੇ ਮੋਹਤਬਾਰਾਂ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰ ਹਾਜ਼ਰ ਸਨ। Body Donation

ਸਰੀਰਦਾਨ ਕਰਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ : ਸਰਪੰਚ ਜਗਸੀਰ ਸਿੰਘ ਬਰਾੜ

ਸਰਪੰਚ ਜਗਸੀਰ ਸਿੰਘ ਬਰਾੜ ਨੇ ਦੱਸਿਆ ਕਿ ਜਸਪਾਲ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਲਈ ਖੋਜਾਂ ਲਈ ਦਾਨ ਕਰਨਾ ਬਹੁਤ ਵੱਡੇ ਜਿਗਰੇ ਦਾ ਕੰਮ ਹੈ। ਜੋ ਇਸ ਪਰਿਵਾਰ ਨੇ ਕੀਤਾ। ਜੇਕਰ ਮ੍ਰਿਤਕ ਸਰੀਰ ਦੇ ਅੰਗ ਕਿਸੇ ਜ਼ਰੂਰਤਮੰਦ ਦੇ ਕੰਮ ਆ ਜਾਣ ਤਾਂ ਕਿਸੇ ਅਨਮੋਲ ਜਿੰਦਗੀ ਨੂੰ ਬਚਾਇਆ ਜਾ ਸਕਦਾ। ਇਸ ਲਈ ਡਾਕਟਰੀ ਖੋਜਾਂ ਲਈ ਸਰੀਰਦਾਨ ਕਰਨਾ ਬਹੁਤ ਹੀ ਵਧੀਆ ਸ਼ਲਾਘਾਯੋਗ ਕਦਮ ਹੈ । ਜਿੱਥੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ, ਉਥੇ ਹੀ ਜਾਂਦੇ ਜਾਂਦੇ ਵੀ ਉਹਨਾਂ ਸਮਾਜ ਲਈ ਵੱਡਾ ਕੰਮ ਕਰਕੇ ਆਪਣਾ ਨਾਂਅ ਸਰੀਰਦਾਨੀਆਂ ਦੀ ਸੂਚੀ ਵਿੱਚ ਲਿਖਵਾਇਆ ਹੈ। ਜਿਸ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਨੀ ਹੀ ਘੱਟ ਹੈ।