ਫੌਜੀਆਂ ਦੀ ਸ਼ਹਾਦਤ ਸਾਡੇ ਲਈ ਨਾ ਪੂਰਾ ਹੋਣ ਵਾਲਾ ਘਾਟਾ : ਲੋਟੇ

ਰਾਮਗੜ੍ਹੀਆ ਅਕਾਲ ਜੱਥੇਬੰਦੀ ਨੇ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਸਿੰਘ ਮਣਕੂ)।  ਭਾਰਤ ਤੇ ਚੀਨ ਸਰਹੱਦ ‘ਤੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਰਾਮਗੜ•ੀਆ ਅਕਾਲ ਜੱਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੇ ਆਦੇਸ਼ਾਂ ਅਨੁਸਾਰ ਅੱਜ ਸਥਾਨਕ ਮਾਰਕੀਟ ਵਿਖੇ ਰਾਮਗੜ•ੀਆ ਅਕਾਲ ਜੱਥੇਬੰਦੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਲੁਧਿਆਣਾ ਦੀ ਇਕਾਈ ਵੱਲੋਂ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਭੇਂਟ ਕੀਤੀ ।

ਇਸ ਮੌਕੇ ਲੋਟੇ ਨੇ ਕਿਹਾ ਕਿ ਸ਼ਹੀਦ ਫੌਜੀਆਂ ਦਾ ਡੁੱਲਿ•ਆ ਹੋਇਆ ਖੂਨ ਅੱਜ ਨਹੀਂ ਤਾਂ ਕੱਲ• ਰੰਗ ਲਿਆਵੇਗਾ। ਇਨ•ਾਂ ਸ਼ਹੀਦ ਫੌਜੀਆਂ ਦੀ ਸ਼ਹਾਦਤ ਹੋਣਾ ਭਾਵੇਂ ਪਰਿਵਾਰ ਅਤੇ ਸਾਡੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਉਨ•ਾਂ ਦੀ ਸ਼ਹਾਦਤ ਨੇ ਦੇਸ਼ ਦੀ ਨੌਜਵਾਨ ਪੀੜ•ੀ ਨੂੰ ਦੇਸ਼ ਪ੍ਰਤੀ ਪਿਆਰ ਅਤੇ ਸਤਿਕਾਰ ਅਤੇ ਕੁਰਬਾਨ ਹੋਣ ਦੀ ਪ੍ਰੇਰਣਾ ਦਿੱਤੀ ਹੈ। ਸੂਬਾ ਸਕੱਤਰ ਸੁਖਵਿੰਦਰ ਸਿੰਘ ਲੋਟੇ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਪੰਜਾਬ ਭਰ ਵਿੱਚ ਰਾਮਗੜ•ੀਆ ਅਕਾਲ ਜੱਥੇਬੰਦੀ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ । ਇਸ ਮੌਕੇ ਸੁਖਵਿੰਦਰ ਸਿੰਘ ਲੋਟੇ, ਜਸਵੰਤ ਸਿੰਘ, ਮਲਕੀਤ ਸਿੰਘ, ਜਸਵੀਰ ਸਿੰਘ ਮਣਕੂ, ਕੁਲਦੀਪ ਸਿੰਘ ਦੇ ਨਾਲ ਹੋਰ ਨੌਜਵਾਨ ਸ਼ਾਮਲ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here