Natural Resources: ਪਵਨ ਸੰਪਦਾ ਸਾਡੇ ਜੀਵਨ ’ਚ ਕੁਦਰਤੀ ਤੋਹਫਾ ਹੈ, ਇਸ ਲਈ ਇਸ ਦੀ ਸੁਰੱਖਿਆ ਕਰਨਾ ਮਨੁੱਖ ਦਾ ਪਹਿਲਾ ਫਰਜ਼ ਹੈ ‘ਖੇਜੜਲੀ ਕਤਲੇਆਮ’ ਭਾਰਤੀ ਇਤਿਹਾਸ ਦੀ ਇੱਕ ਅਜਿਹੀ ਘਟਨਾ ਹੈ ਜਿਸ ਨੂੰ ਕੋਈ ਭੁੱਲ ਨਹੀਂ ਸਕਦਾ ਘਟਨਾ ਬਿਸ਼ਨੋਈ ਭਾਈਚਾਰੇ ਨਾਲ ਜੁੜੀ ਹੈ ਜਿਨ੍ਹਾਂ ਦੇ ਮੈਂਬਰਾਂ ਨੇ ਮਾਰਵਾੜ ਸਮਰਾਜ ’ਚ ਦਰੱਖਤਾਂ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ ਸੀ ਉਨ੍ਹਾਂ ਦੇ 363 ਮੈਂਬਰਾਂ ਨੇ ਮਹਾਰਾਜਾ ਅਭੈ ਸਿੰਘ ਰਾਠੌਰ ਦੇ ਆਦੇਸ਼ ’ਤੇ ਖੇਜੜੀ ਦੇ ਦਰੱਖਤ ਕੱਟਣ ਤੋਂ ਬਚਾਉਣ ਲਈ ਆਪਣੀ ਜਾਨ ਵਾਰ ਦਿੱਤੀ ਸੀ ਦਰੱਖਤਾਂ ਪ੍ਰਤੀ ਉਨ੍ਹਾਂ ਦਾ ਇਤਿਹਾਸ ਅਜਿਹਾ ਬਲਿਦਾਨ, ਜਿਸ ਨੂੰ ਸੁਣ ਕੇ ਲੋਕਾਂ ਦੀ ਅੱਜ ਵੀ ਰੂਹ ਕੰਬ ਜਾਂਦੀ ਹੈ।
ਵਣਾਂ ਦੀ ਮੌਜੂਦਾ ਸਥਿਤੀ ’ਤੇ ਗੌਰ ਕਰੀਏ ਤਾਂ ਕਰੀਬ ਇੱਕ ਤਿਹਾਈ ਜੰਗਲੀ ਹਿੱਸਾ ਇਨਸਾਨਾਂ ਨੇ ਆਪਣੀਆਂ ਜ਼ਰੂਰਤਾਂ ਲਈ ਰੋਲ ਦਿੱਤਾ ਹੈ ਭਾਰਤ ’ਚ ਵਣਾਂ ਅਤੇ ਦਰੱਖਤਾਂ ਦਾ ਕੁੱਲ ਭੁਗੋਲਿਕ ਖੇਤਰਫਲ ਹੁਣ 7,13, 789 ਵਰਗ ਕਿਲੋਮੀਟਰ ਹੈ ਜਿਸ ’ਚ 2. 91 ਫੀਸਦੀ ਖੇਤਰ ’ਚ ਦਰੱਖਤ ਦੀ ਬਹੁਤਾਤ ਹੈ ਅੱਜ ਦਾ ਖਾਸ ਦਿਨ ਜਨਮਾਨਸ ਨੂੰ ਵਣ ਸੰਪਦਾ ਅਤੇ ਜੰਗਲੀ ਜਾਨਵਰਾਂ ਦੀ ਰੱਖਿਆ ਲਈ ਜਾਗਰੂਕ ਕਰਨ ਨੂੰ ਸਮਰਪਿਤ ਹੈ ਕਿਉਂਕਿ ਜਿਸ ਹਿਸਾਬ ਨਾਲ ਵਣਾਂ ਦੀ ਕਟਾਈ ਅਤੇ ਜਾਨਵਰਾਂ ਦੀ ਤਸਕਰੀ ਹੋ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੀ ਪੀੜ੍ਹੀ ਕਿਤੇ ਇਨ੍ਹਾਂ ਕੁਦਰਤੀ ਤੋਹਫਿਆਂ ਤੋਂ ਮਹਰੂਮ ਨਾ ਹੋ ਜਾਵੇ।
ਸਰਕਾਰੀ ਅੰਕੜਿਆਂ ’ਤੇ ਗੌਰ ਕਰੀਏ, ਤਾਂ ਜੰਗਲਾਂ ਤੋਂ ਕਰੀਬ 72,04 ਮਿਲੀਅਨ ਟਨ ਕਾਰਬਨ ਸਟਾਕ ਅਰਜਿਤ ਹੁੰਦਾ ਹੈ ਜਿਸ ’ਚ ਬੀਤੇ 3 ਸਾਲਾਂ ’ਚ 79.4 ਮਿਲੀਅਨ ਟਨ ਦਾ ਵਾਧਾ ਦਰਜ ਹੋਇਆ ਹੈ ਕਾਰਬਨ ਸਟਾਕ ’ਚ ਸਾਲਾਨਾ ਵਾਧਾ 39. 7 ਮਿਲੀਅਨ ਟਨ ਦੱਸੀ ਗਈ ਹੈ ਇਹ ਉਦੋਂ ਹੈ ਜਦੋਂ ਕਈ ਰਾਜਾਂ ’ਚ ਵਣ ਖਤਮ ਹੋ ਗਏ ਹਨ ਦੁੱਖ ਇਸ ਗੱਲ ਦਾ ਹੈ ਕਿ ਵਣ ਖੇਤਰ ’ਚ ਮਨੁੱਖੀ ਮਨਮਾਨੀਆਂ ਧੜੱਲੇ ਨਾਲ ਜਾਰੀ ਹਨ, ਉਨ੍ਹਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਖੇਤਰ ਦੇ ਹਿਸਾਬ ਨਾਲ, ਮੱਧ ਪ੍ਰਦੇਸ਼ ਹੀ ਸਭ ਤੋਂ ਵੱਡਾ ਵਣ ਖੇਤਰ ਹੈ ਇਸ ਤੋਂ ਬਾਅਦ ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ ਅਤੇ ਮਹਾਂਰਾਸ਼ਟਰ ਆਉਂਦੇ ਹਨ। Natural Resources
ਫਿਰ ਸਿਖਰ ਪੰਜ ਰਾਜਾਂ ’ਚ ਮਿਜੋਰਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਣੀਪੁਰ ਅਤੇ ਨਾਗਾਲੈਂਡ ਸ਼ਾਮਲ ਹਨ ਇਹ ਰਾਜ ਅੱਜ ਵੀ ਵਣ ਸੰਪਦਾ ਨਾਲ ਲਬਰੇਜ ਹਨ ਦੇਸ਼ ਦੇ ਯੂਟੀ ਰਾਜ ਤਾਂ ਵਣਹੀਣ ਹਨ ਦਿੱਲੀ, ਚੰਡੀਗੜ੍ਹ ਵਰਗੇ ਸੂਬਿਆਂ ’ਚ ਜੰਗਲਾਂ ਦਾ ਨਾਮੋਨਿਸ਼ਾਨ ਤੱਕ ਨਹੀਂ ਹੈ ਭਾਰਤ ਦੇ ਟਾਈਗਰ ਰਿਜਰਵ, ਕੌਰੀਡੌਰ ਅਤੇ ਸ਼ੇਰ ਸੁਰੱਖਿਆ ਖੇਤਰ ’ਚ ਜਿਹੜੇ ਤਕਨੀਕਾਂ ਨਾਲ ਜੰਗਲ ਕਵਰ ਕੀਤਾ ਜਾ ਰਿਹਾ ਹੈ, ਇਹ ਤਕਨੀਕ ਹਾਲੇ ਤੱਕ ਸਫਲ ਰਹੀ ਹੈ ਦੇਸ਼ ’ਚ ਹੋਰ ਦਰੱਖਤ ਵਸੀਲਿਆਂ ’ਤੇ ਬਣੀ ਪੁਰਾਣੀ ਨੀਤੀ ਯੋਜਨਾਵਾਂ ਦੀਰਘਕਾਲਿਕ ਪ੍ਰਬੰਧਨ ’ਚ ਤਬਦੀਲ ਕਰਕੇ ਨਵੀਂ ਧਾਰ ਦੇਣ ਦੀ ਜ਼ਰੂਰਤ ਹੈ। Natural Resources
Read This : Punjab Electricity Employees: ਬਿਜਲੀ ਮੁਲਾਜ਼ਮ ਤਿੰਨ ਦਿਨ ਦੀ ਸਮੂਹਿਕ ਛੁੱਟੀ ’ਤੇ, ਧਰਨਾ ਜਾਰੀ
ਵਣਾਂ ਦੀ ਰੱਖਿਆ ਡਿਜੀਟਲ ਅਤੇ ਆਧÇੁਨਕ ਕੀਤੇ ਜਾਣ ਦੀ ਦਰਕਾਰ ਹੈ ਮਨੁੱਖ ਜੀਵਨ ’ਚ ਵਣਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਉਸ ਦੀ ਸੁਰੱਖਿਆ ਕਿਵੇਂ ਕੀਤੀ ਜਾਵੇ, ਇਸ ਦੀ ਅੱਜ ਜਿਆਦਾ ਤੋਂ ਜਿਆਦਾ ਜਾਗਰੂਕਤਾ ਫੈਲਾਉਣ ਦੀ ਦਰਕਾਰ ਹੈ ਕੇਂਦਰੀ ਵਣ ਮੰਤਰਾਲੇ ਵੱਲੋਂ ਅੱਜ ਵੱਖ ਵੱਖ ਵਿੱਦਿਅਕ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਲਈ ਜੋ ਪ੍ਰੋਗਰਾਮ, ਆਯੋਜਿਤ ਕੀਤੇ ਜਾਣਗੇ, ਉਨ੍ਹਾਂ ’ਚ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਮੁਹਿੰਮ ਨਾਲ ਆਮਜਨ ਕਿਵੇਂ ਜੁੜੇ ਅਤੇ ਕਿਵੇਂ ਆਪਣੀ ਹਿੱਸੇਦਾਰੀ ਦਾ ਪਾਲਣ ਕਰੇ ਕਿਉਂਕਿ ਬਿਨਾਂ ਜਾਗਰੂਕਤਾ ਲਿਆਂਦੇ, ਸਫਲਤਾ ਨਹੀਂ ਮਿਲ ਸਕਦੀ ਪਿੰਡ-ਦੇਹਾਤਾਂ ਦੀ ਪਾਠਸਾਲਾ। Natural Resources
ਸਕੂਲਾਂ, ਕਾਲਜਾਂ ਅਤੇ ਭਾਈਚਾਰਿਕ ਕੇਂਦਰਾਂ ’ਚ ਵਣਾਂ ਦੇ ਮਹੱਤਵ, ਵਣਜੀਵ ਸੁਰੱਖਿਆ ਅਤੇ ਵਣ ਸ਼ਹੀਦਾਂ ਵੱਲੋਂ ਕੀਤੇ ਗਏ ਬਲੀਦਾਨ ਦੇ ਵਿਸ਼ੇ ’ਚ ਨੌਜਵਾਨ ਪੀੜ੍ਹੀ ਨੂੰ ਨਿਯਮਿਤ ਰੂਪ ਨਾਲ ਸਿੱਖਿਆ ਪ੍ਰੋਗਰਾਮਾਂ, ਸੈਮੀਨਾਰਾਂ ਅਤੇ ਕਾਰਜਸ਼ਾਲਾਵਾਂ ਜਰੀਏ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਮਾਤਰ ਇੱਕ ਦਿਨ ਜਾਗਰੂਕ ਪ੍ਰੋਗਰਾਮ ਨਾਲ ਗੱਲ ਨਹੀਂ ਬਣਨ ਵਾਲੀ ਸਰਕਾਰੀ ਪੱਧਰ ’ਤੇ ਪੌਦੇ ਲਾਓ ਮੁਹਿੰਮ ਤਾਂ ਪੂਰੇ ਸਾਲ ਹੀ ਚੱਲਦੀ ਰਹਿਣੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨਾਲ ਕੁਦਰਤ ਨਾਲ ਜੁੜਨ, ਉਸ ਦੀ ਸੁੰਦਰਤਾ, ਨੂੰ ਕਰੀਬ ਤੋਂ ਦੇਖਣ ਅਤੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਦੇ ਮਹੱਤਵ ’ਤੇ ਵਿਚਾਰ ਕਰਨ ਲਈ ਨਜਦੀਕੀ ਵਣ, ਰਾਸ਼ਟਰੀ ਉਦਾਨ ਅਤੇ ਵਣਜੀਵ ਅਸਥਾਨ ’ਚ ਸਾਲ ’ਚ ਕਿਸੇ ਇੱਕ ਦਿਨ ਜ਼ਰੂਰ ਜਾਣਾ ਚਾਹੀਦਾ ਹੈ। ਇਹ ਲੇਖਕ ਦੇ ਆਪਣੇ ਵਿਚਾਰ ਹਨ।