War on Drugs: ਅੱਡਿਆਂ ‘ਤੇ ਵੱਡਾ ਕੋਰਡਨ ਐਂਡ ਸਰਚ ਓਪਰੇਸ਼ਨ ਚਲਾਇਆ

War on Drugs
War on Drugs: ਅੱਡਿਆਂ ‘ਤੇ ਵੱਡਾ ਕੋਰਡਨ ਐਂਡ ਸਰਚ ਓਪਰੇਸ਼ਨ ਚਲਾਇਆ

ਐਸ.ਐਸ.ਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਵਲੇ ਕੀਤੀ ਅਗਵਾਈ

ਫ਼ਾਜ਼ਿਲਕਾ (ਰਜਨੀਸ਼ ਰਵੀ) ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵੱਲੋਂ ਅੱਜ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਜ਼ਿਲ੍ਹੇ ਦੇ ਸਭ ਬੱਸ ਅੱਡਿਆਂ ‘ਤੇ ਵਿਸ਼ਾਲ ਕੋਰਡਨ ਐਂਡ ਸਰਚ ਓਪਰੇਸ਼ਨ ਚਲਾਇਆ ਗਿਆ। ਇਹ ਅਪਰੇਸ਼ਨ ਐਸ.ਐਸ.ਪੀ ਫਾਜ਼ਿਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਫਾਜ਼ਿਲਕਾ ਦੇ ਨਾਲ ਨਾਲ ਜਲਾਲਾਬਾਦ ਅਤੇ ਅਬੋਹਰ ਦੇ 250 ਦੇ ਕਰੀਬ ਪੁਲਿਸ ਕਰਮਚਾਰੀ, ਸਮੇਤ ਸਾਰੇ ਹਲਕਾ ਅਫਸਰਾਂ, ਐਸ.ਐਚ.ਓਜ਼ ਅਤੇ ਪੁਲਿਸ ਚੌਕੀ ਇੰਚਾਰਜ ਸ਼ਾਮਲ ਰਹੇ।

War on Drugs

Read Also : ਬਾਗੀ ਹੋਏ Bikram Majithia, ਪਾਰਟੀ ਦੇ ਫੈਸਲੇ ਖਿਲਾਫ ਚੁੱਕਿਆ ਝੰਡਾ, ਭੂੰਦੜ ਨੇ ਕਿਹਾ ਪਿੱਠ ’ਚ ਛੁਰਾ ਮਾਰਿਆ

ਇਸ ਮੁਹਿੰਮ ਦੇ ਦੌਰਾਨ ਨਸ਼ਾ ਤਸਕਰਾਂ ‘ਤੇ ਨਕੇਲ ਕਸਣ ਲਈ ਵਿਆਪਕ ਜਾਂਚ ਕੀਤੀ ਗਈ, ਤੇ ਆਉਣ ਜਾਣ ਵਾਲੇ ਮੁਸਾਫ਼ਿਰਾ ਪਾਸੋ ਪੁੱਛ ਪੜਤਾਲ ਵੀ ਕੀਤੀ ਗਈ। ਸ਼ੱਕੀ ਵਿਅਕਤੀਆਂ ਦੀ ਖਾਸ ਤੌਰ ਤੇ ਡੂੰਘਾਈ ਨਾਲ ਚੈੱਕਿੰਗ ਕੀਤੀ ਗਈ। ਐਸ.ਐਸ.ਪੀ. ਫਾਜ਼ਿਲਕਾ ਨੇ ਆਮ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕੇ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਕਾਨੂੰਨੀ ਤੌਰ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਲੜਾਈ ਜਾਰੀ ਰਹੇਗੀ, ਤਾਂ ਜੋ ਨਵੀਂ ਪੀੜ੍ਹੀ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here