Ladakh Tank Accident: ਲੱਦਾਖ ’ਚ ਟੈਂਕ ਅਭਿਆਸ ਦੌਰਾਨ ਵੱਡਾ ਹਾਦਸਾ, ਫੌਜੀ ਜਵਾਨਾਂ ਦੀ ਮੌਤ ਦਾ ਖਦਸ਼ਾ

Ladakh Tank Accident

Ladakh Tank Accident : ਲੇਹ (ਏਜੰਸੀ)। ਲੱਦਾਖ ਦੇ ਦੌਲਤ ਬੇਗ ਓਲਡੀ ਇਲਾਕੇ ’ਚ ਸ਼ੁੱਕਰਵਾਰ ਨੂੰ ਟੈਂਕ ਅਭਿਆਸ ਦੌਰਾਨ ਹੋਏ ਹਾਦਸੇ ’ਚ ਫੌਜ ਦੇ ਕਈ ਜਵਾਨਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੱਖਿਆ ਅਧਿਕਾਰੀਆਂ ਮੁਤਾਬਕ ਨਦੀ ਪਾਰ ਕਰਨ ਲਈ ਟੈਂਕ ਅਭਿਆਸ ਦੌਰਾਨ ਪਾਣੀ ਦਾ ਪੱਧਰ ਅਚਾਨਕ ਵਧ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ’ਚ ਫੌਜ ਦੇ ਕਈ ਜਵਾਨਾਂ ਦੇ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਵਿਸਥਾਰਪੂਰਵਕ ਜਾਣਕਾਰੀ ਦੀ ਉਡੀਕ ਹੈ।

ਇਹ ਵੀ ਪੜ੍ਹੋ : IND vs SA: ਫਾਈਨਲ ’ਤੇ ‘ਵੱਡਾ ਖਤਰਾ’! ਕਿਸ ਨੂੰ ਮਿਲੇਗੀ ਟਰਾਫੀ, ਦੋਵੇਂ ਟੀਮਾਂ ਤਿਆਰ

BSF ਦੇ ਡਾਇਰੈਕਟਰ ਜਨਰਲ ਨੇ ਜੰਮੂ ਅੰਤਰਰਾਸ਼ਟਰੀ ਸਰਹੱਦ ’ਤੇ ਸੈਨਿਕਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ | Ladakh Tank Accident

ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਨੇ ਜੰਮੂ ’ਚ ਅੰਤਰਰਾਸ਼ਟਰੀ ਸਰਹੱਦ ’ਤੇ ਤਾਇਨਾਤ ਜਵਾਨਾਂ ਵੱਲੋਂ ਸੁਰੱਖਿਆ ਕਾਰਜਾਂ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਸਰਕਾਰੀ ਬੁਲਾਰੇ ਅਨੁਸਾਰ ਸ੍ਰੀ ਅਗਰਵਾਲ ਨੇ ਸਾਂਬਾ ਸਰਹੱਦੀ ਖੇਤਰ ’ਚ ਤਾਇਨਾਤ ਬੀਐਸਐਫ ਦੇ ਜਵਾਨਾਂ ਦੇ ਸੁਰੱਖਿਆ ਆਪ੍ਰੇਸ਼ਨਾਂ ਦੀਆਂ ਤਿਆਰੀਆਂ ਦਾ ਜਾਇਜਾ ਲਿਆ। ਉਨ੍ਹਾਂ ਸੈਕਟਰ ਕਮਾਂਡਰ ਤੇ ਬਟਾਲੀਅਨ ਕਮਾਂਡੈਂਟ ਤੋਂ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਦੋ ਦਿਨਾਂ ਦੌਰੇ ’ਤੇ ਵੀਰਵਾਰ ਨੂੰ ਜੰਮੂ ਪਹੁੰਚੇ ਬੀਐਸਐਫ ਦੇ ਡਾਇਰੈਕਟਰ ਜਨਰਲ ਨੇ ਜਵਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਸਮਰਪਣ ਅਤੇ ਪੇਸ਼ੇਵਰ ਰਵੱਈਏ ਦੀ ਸ਼ਲਾਘਾ ਕੀਤੀ। ਬੁਲਾਰੇ ਨੇ ਦੱਸਿਆ ਕਿ ਇੰਸਪੈਕਟਰ ਜਨਰਲ, ਬੀਐਸਐਫ, ਜੰਮੂ, ਡੀਕੇ ਬੂਰਾ ਨੇ ਸ੍ਰੀ ਅਗਰਵਾਲ ਨੂੰ ਸਰਹੱਦੀ ਸੁਰੱਖਿਆ ਦੇ ਅਹਿਮ ਪਹਿਲੂਆਂ ਤੇ ਜੰਮੂ ਅੰਤਰਰਾਸ਼ਟਰੀ ਸਰਹੱਦ ’ਤੇ ਸਰਬਉੱਚਤਾ ਬਣਾਈ ਰੱਖਣ ਲਈ ਬੀਐਸਐਫ ਦੀਆਂ ਰਣਨੀਤੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। (Ladakh Tank Accident)