ਨਿਰਪੱਖਤਾ ਕਾਇਮ ਰੱਖੇ ਮੀਡੀਆ

ਨਿਰਪੱਖਤਾ ਕਾਇਮ ਰੱਖੇ ਮੀਡੀਆ

ਮੁੰਬਈ ਪੁਲਿਸ ਨੇ ਇੱਕ ਹਿੰਦੀ ਸਮਾਚਾਰ ਟੀਵੀ ਚੈਨਲ ‘ਤੇ ਪੈਸੇ ਦੇ ਕੇ ਆਪਣੀ ਟੀਆਰਪੀ ਵਧਾਉਣ ਦਾ ਦੋਸ਼ ਲਾਇਆ ਹੈ ਪੁਲਿਸ ਨੇ ਦੋ ਮਰਾਠੀ ਚੈਨਲਾਂ ਦੇ ਸੰਪਾਦਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਪੁਲਿਸ ਨੇ ਇਸ ਸਬੰਧ ‘ਚ ਵੀਹ ਲੱਖ ਦੀ ਰਾਸ਼ੀ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਦੂਜੇ ਪਾਸੇ ਮਾਮਲੇ ਨਾਲ ਸਬੰਧਤ ਇੱਕ ਟੀਵੀ ਚੈਨਲ ਨੇ ਪੁਲਿਸ ਦੇ ਦੋਸ਼ਾਂ ਨੂੰ ਨਕਾਰ ਕੇ ਮਾਣਹਾਨੀ ਦਾ ਮੁਕੱਦਮਾ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ ਮਾਮਲੇ ਦੀ ਸੱਚਾਈ ਕੀ ਹੈ ਇਹ ਤਾਂ ਪੂਰੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਇੱਥੇ ਮੀਡੀਆ ਨੂੰ ਆਪਣੀ ਸਾਖ ਬਹਾਲ ਕਰਨ ਦੀ ਚੁਣੌਤੀ ਜ਼ਰੂਰ ਸਵੀਕਾਰ ਕਰਨੀ ਚਾਹੀਦੀ ਹੈ

ਦਰਅਸਲ ਮਾਮਲਾ ਇੱਕਤਰਫਾ ਵੀ ਨਹੀਂ ਹੈ ਮਾਮਲੇ ਦੇ ਸਿਆਸੀ ਪਹਿਲੂ ਵੀ ਹਨ ਪੁਲਿਸ ਨੂੰ ਨਿਰਪੱਖ ਤੇ ਪਾਰਦਰਸ਼ੀ ਕਹਿਣਾ ਵੀ ਸੌਖਾ ਨਹੀਂ ਰਹਿ ਗਿਆ ਸਿਆਸੀ ਹਲਚਲਾਂ ‘ਚ ਪੁਲਿਸ ਵੀ ਪੱਖਪਾਤ ਕਰਦੀ ਆ ਰਹੀ ਹੈ ਤੇ ਪੁਲਿਸ ਕਾਰਵਾਈ ‘ਚ ਉਤਰਾਅ-ਚੜ੍ਹਾਅ ਸਿਆਸਤ ਤੋਂ ਪ੍ਰੇਰਿਤ ਵੀ ਰਹੇ ਹਨ ਫਿਰ ਵੀ ਜੇਕਰ ਇਹ ਵੇਖਿਆ ਜਾਏ ਕਿ ਆਖਰ ਪੁਲਿਸ ਵੀ ਕੁਝ ਟੀਵੀ ਚੈਨਲਾਂ ਦੇ ਪਿੱਛੇ ਕਿਉਂ ਪਈ ਹੈ ਤਾਂ ਇਸ ਚਰਚਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ

ਪੁਲਿਸ ਦਾ ਵੀ ਕੋਈ ਮਾਲਕ ਹੈ ਤੇ ਜਦੋਂ ਮੀਡੀਆ ‘ਤੇ ਵੀ ਕਿਸੇ ਨੂੰ ਆਪਣਾ ਮਾਲਕ ਬਣਾਉਣ ਜਾਂ ਕਿਸੇ ਦੇ ਇਸ਼ਾਰੇ ‘ਤੇ ਚੱਲਣ ਦਾ ਸੰਕੇਤ ਮਿਲਦਾ ਹੈ ਤਾਂ ਮੀਡੀਆ ਵੀ ਨਿਰਪੱਖ ਤੇ ਅਜ਼ਾਦ ਨਾ ਹੋ ਕੇ ਆਪਣੇ-ਆਪ ‘ਚ ਇੱਕ ਧਿਰ ਬਣ ਜਾਂਦਾ ਹੈ ਜਦੋਂ ਕਿਸੇ ਪਾਰਟੀ ਵਿਸ਼ੇਸ਼ ਜਾਂ ਵਿਚਾਰਧਾਰਾ ਵਿਸ਼ੇਸ਼ ਨਾਲ ਜੁੜ ਕੇ ਮੀਡੀਆ ਸਰਗਰਮੀਆਂ ਸ਼ੁਰੂ ਕਰਦਾ ਹੈ ਤਾਂ ਵਿਰੋਧੀ ਪੱਖ ਬਦਲੇਖੋਰੀ ਨਾਲ ਕੰਮ ਕਰਦਾ ਹੈ ਇਸ ਤਰ੍ਹਾਂ ਸੱਤਾਧਿਰ ਵਿਰੋਧੀਆਂ (ਸਮੇਤ ਮੀਡੀਆ) ਨੂੰ ਸਬਕ ਸਿਖਾਉਣ ‘ਤੇ ਉਤਾਰੂ ਹੋ ਜਾਂਦੀ ਹੈ ਅਜਿਹੇ ਮਾਹੌਲ ‘ਚ ਸਿਧਾਂਤਾਂ ਦੀ ਹਾਲ-ਦੁਹਾਈ ਦੇਣਾ ਵੀ ਅਜੀਬ ਲੱਗਦਾ ਹੈ ਪੁਲਿਸ ਦੇ ਦਾਮਨ ‘ਤੇ ਦਾਗ ਲੱਗੇ ਹੋਏ ਹਨ

ਪਰ ਮੀਡੀਆ ਨੂੰ ਵੀ ਤਾਂ?ਆਪਣਾ ਦਾਮਨ ਬਚਾ ਕੇ ਚੱਲਣਾ ਪਵੇਗਾ ਰਾਜਨੀਤੀ ਦੀ ਕਵਰੇਜ ਹੋਣੀ ਚਾਹੀਦੀ ਹੈ ਨਾ ਕਿ ਰਾਜਨੀਤੀ ‘ਚ ਸ਼ਾਮਲ ਹੋਇਆ ਜਾਏ ਰਾਜਨੀਤੀ ਤੇ ਮੀਡੀਆ ਵਿਚਾਲੇ ਲਛਮਣ ਰੇਖਾ ਨੂੰ ਸਮਝਣਾ ਪਵੇਗਾ ਰਾਜਨੀਤੀ ‘ਚ ਇਹ ਹਥਕੰਡਾ ਪ੍ਰਚੱਲਿਤ ਹੋ ਗਿਆ ਹੈ ਕਿ ਵਿਰੋਧੀ ਨੂੰ ਦਬਾਉਣ ਲਈ ਪੁਲਿਸ ਨੂੰ ਵਰਤੋ ਇਸ ਮਾਹੌਲ ‘ਚ ਮੀਡੀਆ ਆਪਣੀ ਮਰਿਆਦਾ ਨੂੰ ਕਾਇਮ ਰੱਖ ਕੇ ਚੱਲੇਗਾ, ਇਹੀ ਵੱਡੀ ਚੁਣੌਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.