ਦੇਸ਼ ਦਾ ਸਵੈਮਾਣ ਕਾਇਮ ਰੱਖੋ
‘ਮਿਸਟਰ ਡੈਮੋਕ੍ਰੇਸੀ’ ਅਸੀਂ ਤੁਹਾਡੇ ਦੇਹਾਂਤ ‘ਤੇ ਸੋਗ ਪ੍ਰਗਟ ਕਰਦੇ ਹਾਂ, ਤਾਈਵਾਨ ਦੇ ਸਾਬਕਾ ਰਾਸ਼ਟਰਪਤੀ ਲੀ ਤੇਂਗ ਹੂਈ ਪ੍ਰਤੀ ਭਾਰਤ ਦੇ ਸ਼ਬਦਾਂ ਨਾਲ ਚੀਨ ਲਈ ਭਾਰਤ ਦੀ ਨੀਤੀ ਨੂੰ ਦੇਰ ਨਾਲ ਪ੍ਰਦਸ਼ਿਤ ਕੀਤਾ ਗਿਆ ਪਰ ਪ੍ਰਭਾਵਪੂਰਨ ਰੁਖ਼ ਹੈ ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਭਾਰਤ ਵੱਲੋਂ ਭੇਜੀ ਗਈ ਇਸ ਸ਼ਰਧਾਂਜਲੀ ਨੂੰ ਮਹੱਤਵ ਦਿੱਤਾ ਹੈ ਪੂਰੀ ਦੁਨੀਆ ਜਾਣਦੀ ਹੈ ਕਿ ਚੀਨ ‘ਇੱਕ ਰਾਸ਼ਟਰ’ ਸਿਧਾਂਤ ਦੇ ਚੱਲਦਿਆਂ ਪੂਰੀ ਦੁਨੀਆ ਨੂੰ ਦੱਸਦਾ ਹੈ ਕਿ ਜੋ ਦੇਸ਼ ਚੀਨ ਨਾਲ ਸਬੰਧ ਰੱਖਣਾ ਚਾਹੁੰਦਾ ਹੈ ਉਹ ਹਾਂਗਕਾਂਗ, ਮਕਾਊ, ਤਾਈਵਾਨ ਨਾਲ ਅਜ਼ਾਦ ਸਬੰਧ ਸਥਾਪਿਤ ਨਾ ਕਰੇ ਚੀਨ ਹਾਂਗਕਾਂਗ ਅਤੇ ਮਕਾਊ ਨੂੰ ਤਾਂ ਆਪਣੇ ਕੰਟਰੋਲ ‘ਚ ਕਰ ਚੁੱਕਾ ਹੈ ਪਰ ਤਾਈਵਾਨ ਹਾਲੇ ਵੀ ਚੀਨ ਦੀ ਕਮਿਊਨਿਸਟ ਸਰਕਾਰ ਨੂੰ ਮਾਨਤਾ ਨਹੀਂ ਦਿੰਦਾ
ਚੀਨ ਆਪਣੇ-ਆਪ ਨੂੰ ‘ਪੀਪਲਸ ਰਿਪਬਲਿਕ ਆਫ਼ ਚਾਈਨਾ’ ਕਹਿੰਦਾ ਹੈ ਉੱਥੇ ਤਾਈਵਾਨ ਆਪਣੇ-ਆਪ ਨੂੰ ‘ਰਿਪਬਲਿਕ ਆਫ਼ ਚਾਇਨਾ’ ਕਹਿੰਦਾ ਹੈ ਇੱਥੇ ਭਾਰਤ ਨੇ ਪਹਿਲਾਂ ਕੁਝ ਗਲਤੀਆਂ ਕੀਤੀਆਂ ਹਨ, ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਭਾਰਤ ਨੇ ਤਿੱਬਤ ‘ਤੇ ਚੀਨੀ ਮੁਖਤਿਆਰੀ ਨੂੰ ਸਵੀਕਾਰ ਕੀਤਾ, ਇਸ ਨਾਲ ਭਾਰਤ ਦੇ ਉਸ ਸਿਧਾਂਤ ਨੂੰ ਧੱਕਾ ਲੱਗਾ, ਜਿਸ ‘ਚ ਭਾਰਤ ਕਿਸੇ ਇੱਕ ਦੇਸ਼ ਵੱਲੋਂ ਦੂਜੇ ਦੇਸ਼ ‘ਤੇ ਹਿੰਸਾ ਨਾਲ ਮੁਖਤਿਆਰੀ ਜਮਾਉਣ ਦਾ ਵਿਰੋਧ ਕਰਦਾ ਆਇਆ ਹੈ 2003 ‘ਚ ਭਾਰਤ ਵੱਲੋਂ ਕੀਤੀ ਗਈ ਗਲਤੀ ਦਾ ਨਤੀਜਾ ਹੈ ਕਿ ਚੀਨ ਹੁਣ ਦੱਖਣੀ ਚੀਨ ਸਾਗਰ, ਭਾਰਤ ਦੇ ਲੇਹ ਅਤੇ ਭੂਟਾਨ ਦੇ ਡੋਕਲਾਮ ‘ਚ ਸਿੱਧੀ ਘੁਸਪੈਠ ਕਰਕੇ ਇਸ ਨੂੰ ਆਪਣਾ ਖੇਤਰ ਦੱਸ ਰਿਹਾ ਹੈ, ਕਿਉਂਕਿ ਚੀਨ ਸਮਝ ਗਿਆ ਹੈ ਕਿ ਅੱਜ ਤੋਂ ਪੰਜਾਹ ਸਾਲ ਬਾਅਦ ਭਾਰਤ ਦੀ ਜੋ ਸਰਕਾਰ ਆਵੇਗੀ ਉਹ ਇਨ੍ਹਾਂ ਖੇਤਰਾਂ ‘ਚ ਚੀਨ ਦੀ ਮੁਖਤਿਆਰੀ ਸਵੀਕਾਰ ਕਰ ਲਵੇਗੀ
ਜਿਵੇਂ ਕਿ ਤਿੱਬਤ ‘ਤੇ 53 ਸਾਲ ਬਾਅਦ ਭਾਰਤ ਨੇ ਸਵੀਕਾਰ ਕਰ ਲਿਆ ਤਾਈਵਾਨ ਦੇ ਸਬੰਧ ‘ਚ ਭਾਰਤ ਨੇ ਜੋ ਸਪੱਸ਼ਟ ਕੀਤਾ ਹੈ ਅਜਿਹਾ ਹੀ ਸੁਧਾਰ ਤਿੱਬਤ ‘ਤੇ ਵੀ ਭਾਰਤ ਨੂੰ ਲਿਆਉਣਾ ਚਾਹੀਦਾ ਹੈ ਅੱਜ ਭਾਵੇਂ ਚੀਨ ਭਾਰਤ ਤੋਂ ਤਾਕਤਵਰ ਹੈ, ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਭਵਿੱਖ ‘ਚ ਵੀ ਚੀਨ ਅਜਿਹਾ ਹੀ ਤਾਕਤਵਰ ਰਹੇ, ਭਵਿੱਖ ‘ਚ ਹੋ ਸਕਦਾ ਹੈ ਭਾਰਤ ਦੀਆਂ ਨਵੀਆਂ ਪੀੜ੍ਹੀਆਂ ਚੀਨ ਤੋਂ ਜ਼ਿਆਦਾ ਤਾਕਤਵਰ ਹੋ ਜਾਣ ਆਖ਼ਰ ਸਰਕਾਰ ਨੂੰ ਕਦੇ ਵੀ ਆਪਣੇ ਸਵੈਮਾਣ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਇਸ ਵਿਸ਼ੇ ‘ਚ ਭਾਰਤ ਦਾ ਮੀਡੀਆ (ਇੱਕ ਹਿੱਸਾ) ਬਹੁਤ ਹੀ ਘਟੀਆ ਭੂਮਿਕਾ ਨਿਭਾ ਰਿਹਾ ਹੈ, ਭਾਰਤੀ ਮੀਡੀਆ ਫੌਜ, ਸੁਰੱਖਿਆ ਤੰਤਰ ਦੀ ਪ੍ਰਸੰਸਾ ਦੀ ਬਜਾਇ ਸਰਕਾਰ ਦੀ ਚਾਪਲੂਸੀ ਜ਼ਿਆਦਾ ਕਰਦਾ ਹੈ
ਹੁਣੇ ਚੀਨ ਭਾਰਤ ‘ਚ ਵੜ ਗਿਆ ਉਦੋਂ ਮੀਡੀਆ ਨੇ ਕਿਹਾ ਫੌਜ ਸੌਂ ਰਹੀ ਸੀ, ਹੁਣ ਰਾਫ਼ੇਲ ਜੋ ਕਿ ਸਿਰਫ਼ ਇੱਕ ਲੜਾਕੂ ਮਸ਼ੀਨ ਹੈ, ਬਹੁਤ ਸਾਰੇ ਦੇਸ਼ਾਂ ਕੋਲ ਇਹ ਪਹਿਲਾਂ ਤੋਂ ਹੀ ਹੈ, ਪਰ ਮੀਡੀਆ ਨੇ ਏਨਾ ਜਿਆਦਾ ਭੈੜਾ ਪ੍ਰਦਰਸ਼ਨ ਕੀਤਾ ਹੈ ਕਿ ਫੌਜ ਨੂੰ ਇਸ ਨਾਲ ਬਹੁਤ ਪ੍ਰੇਸ਼ਾਨੀ ਹੋਈ ਹੈ ਦੇਸ਼ ਮਜ਼ਬੂਤ ਬਣਦਾ ਹੈ, ਇਸ ‘ਚ ਬੇਸ਼ੱਕ ਸਰਕਾਰ ਦੀ ਅਹਿਮ ਭੂਮਿਕਾ ਹੁੰਦੀ ਹੈ, ਪਰ ਸਰਕਾਰ ਜਦੋਂ ਫੇਲ੍ਹ ਹੋਵੇ ਉਦੋਂ ਇਸ ਦਾ ਠ੍ਹੀਕਰਾ ਫੌਜ, ਨਾਗਰਿਕਾਂ ਜਾਂ ਦੇਸ਼ ਦੇ ਪੇਸ਼ੇਵਰਾਂ ‘ਤੇ ਨਾ ਭੰਨ੍ਹਿਆ ਜਾਵੇ ਹੁਣ ਸਰਕਾਰ ਦੀ ਤਾਈਵਾਨੀ ਸਾਬਕਾ ਰਾਸ਼ਟਰਪਤੀ ਨੂੰ ਦਿੱਤੀ ਸ਼ਰਧਾਂਜਲੀ ਨਾਲ ਚੀਨ ਨੂੰ ਜੋ ਸੰਦੇਸ਼ ਗਿਆ ਹੈ, ਇਹ ਨਿਸ਼ਚਿਤ ਹੀ ਜਾਣਾ ਚਾਹੀਦਾ ਸੀ, ਪਰੰਤੂ ਇਸ ਲੜੀ ਨੂੰ ਭਾਰਤ ਨੂੰ ਨਿਖਾਰਨਾ ਚਾਹੀਦਾ ਹੈ ਤਾਂ ਕਿ ਭਾਰਤ ਦਾ ਮਾਣ ਲੰਮੇ ਸਮੇਂ ਲਈ ਅਤੇ ਸਰਵਉੱਚ ਬਣ ਸਕੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ