ਮਹਾਂਰਾਸ਼ਟਰ ਸਰਕਾਰ ਨੇ ਪੇਸ਼ ਕੀਤਾ ਬਜਟ
ਮਹਾਂਰਾਸ਼ਟਰ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਹਾਂਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਨੇ ਆਪਣਾ ਆਖਰੀ ਬਜਟ ਪੇਸ਼ ਕੀਤਾ। ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਬਜਟ ’ਚ ਔਰਤਾਂ, ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤਾ। ਔਰਤਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ 1500 ਰੁਪਏ ਹਰ ਮਹੀਨੇ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਬਿਜਲੀ ਬਿੱਲੀ ਮੁਆਫ, ਖੇਤੀ ਲਈ ਪੰਜ ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਬੋਨਸ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਗਰੀਬ ਪਰਿਵਾਰਾਂ ਨੂੰ ਸਾਲ ’ਚ 3 ਮੁਫ਼ਤ ਸਿਲੰਡਰ ਦਿੱਤੇ ਜਾਣਗੇ। Good News
ਇਹ ਵੀ ਪੜ੍ਹੋ: ਪੁਲਿਸ ਨੇ ਲੁਟੇਰਾ ਗਿਰੋਹ ਦੇ ਦੋ ਮੈਬਰਾਂ ਸਮੇਤ ਔਰਤ ਨੂੰ ਕੀਤਾ ਗ੍ਰਿਫ਼ਤਾਰ
ਸੂਬਾ ਸਰਕਾਰ ਨੇ ਆਪਣੇ ਬਜਟ ’ਚ ਆਮ ਲੋਕਾਂ ਨੂੰ ਵੀ ਰਾਹਤ ਦਿੰਦਿਆਂ ਵੈਟ ’ਚ 3 ਫੀਸਦੀ ਕਟੌਤੀ ਦਾ ਐਲਾਨ ਕੀਤਾ ਹੈ। ਇਸ ’ਚ ਪੈਟਰੋਲ 65 ਪੈਸੇ ਅਤੇ ਡੀਜ਼ਲ 2 ਰੁਪਏ ਸਸਤਾ ਹੋਵੇਗਾ। Good News
ਸ਼ਿੰਦੇ ਸਰਕਾਰ ਨੇ ਕੀਤੇ ਵੱਡੇ ਐਲਾਨ | Good News
- ਕਿਸਾਨਾਂ ਨੂੰ ਕਪਾਹ ਅਤੇ ਸੋਇਆਬੀਨ ਦੀ ਕਾਸ਼ਤ ਲਈ 5000 ਰੁਪਏ ਪ੍ਰਤੀ ਹੈਕਟੇਅਰ ਬੋਨਸ ਦਿੱਤਾ ਜਾਵੇਗਾ।
- ਬੇਮੌਸਮੀ ਮੀਂਹ ਨਾਲ ਪ੍ਰਭਾਵਿਤ 24 ਲੱਖ 47 ਹਜ਼ਾਰ ਕਿਸਾਨਾਂ ਨੂੰ 2 ਹਜ਼ਾਰ 253 ਕਰੋੜ ਰੁਪਏ ਦੀ ਸਹਾਇਤਾ।
- 44 ਲੱਖ ਕਿਸਾਨਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ ਜਾਣਗੇ।
- ਸੀਐਮ ਅੰਨਾ ਛਤਰ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਇੱਕ ਸਾਲ ਵਿੱਚ ਤਿੰਨ ਮੁਫ਼ਤ ਗੈਸ ਸਿਲੰਡਰ ਦਿੱਤੇ ਜਾਣਗੇ।
- 21 ਤੋਂ 60 ਸਾਲ ਦੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦਿੱਤੇ ਜਾਣਗੇ। ਇਹ ਸਕੀਮ ਜੁਲਾਈ 2024 ਤੋਂ ਲਾਗੂ ਹੋਵੇਗੀ।