ਭਲਾਈ ਕਾਰਜਾਂ ਨੂੰ ਸਮਰਪਿਤ ਰਿਹਾ ਮਹਾਂਪਰਉਪਕਾਰ ਦਿਹਾੜਾ
ਸਰਸਾ, (ਸੱਚ ਕਹੂੰ ਨਿਊਜ਼) ਬੁੱਧਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 30ਵਾਂ ਗੁਰਗੱਦੀਨਸ਼ੀਨੀ ਦਿਹਾੜਾ (ਮਹਾਂਪਰਉਪਕਾਰ ਦਿਹਾੜਾ ) ਬੁੱਧਵਾਰ ਨੂੰ ਦੇਸ਼ ਤੇ ਦੁਨੀਆ ‘ਚ ਮਾਨਵਤਾ ਭਲਾਈ ਕਾਰਜਾਂ ਦੇ ਨਾਲ ਮਨਾਇਆ ਗਿਆ ਇਸ ਮੌਕੇ ਕੋਰੋਨਾ ਤੋਂ ਬਚਾਅ ਲਈ ਜਿੱਥੇ 23 ਲੋੜਵੰਦਾਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਇਮਊਨਿਟੀ ਪਾਵਰ ਵਧਾਉਣ ਦੀਆਂ ਕਿੱਟਾਂ ਦਿੱਤੀਆਂ ਗਈਆਂ 23 ਬੇਰੁਜ਼ਗਾਰ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੇ ਕੇ ਖੁਦ ਆਪਣੇ ਪੈਰਾ ‘ਤੇ ਖੜ੍ਹਾ ਕਰਨ ਦਾ ਉਪਰਾਲਾ ਕੀਤਾ ਇਸ ਪਵਿੱਤਰ ਮੌਕੇ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੇ ਮਰੀਜ਼ਾਂ ਲਈ ਖੂਨਦਾਨ ਵੀ ਕੀਤਾ ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਰੂਪ ਬਣਾ ਕੇ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ
ਪਵਿੱਤਰ ਮਹਾਂਪਰਉਪਕਾਰ ਦਿਵਸ ਮੌਕੇ 11 ਤੋਂ 12 ਵਜੇ ਤੱਕ ਕੋਰੋਨਾ ਮਹਾਂਮਾਰੀ ਕਾਰਨ ਆਨਲਾਈਨ ਨਾਮ ਚਰਚਾ ਕੀਤੀ ਗਈ ਦਰਬਾਰ ਦੇ ਗੇਟਾਂ ‘ਤੇ ਥਰਮਲ ਸੈਕਨਿੰਗ, ਸੈਨੇਟਾਈਜੇਸ਼ਨ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ ਡੇਰਾ ਸ਼ਰਧਾਲੂਆਂ ਨੇ ਮਾਸਕ ਲਗਾ ਕੇ, ਸੋਸ਼ਲ ਡਿਸਟੈਂਸਿੰਗ ਸਮੇਤ ਨਿਯਮਾਂ ਦੀ ਪਾਲਣਾ ਕਰਦਿਆਂ ਨਾਮ ਚਰਚਾ ‘ਚ ਹਿੱਸਾ ਲਿਆ ਇਸ ਤੋਂ ਇਲਾਵਾ ਡੇਰਾ ਸ਼ਰਧਾਲੂਆਂ ਨੇ ਸ਼ਾਹ ਸਤਿਨਾਮ ਜੀ ਸ਼ਪੈਸ਼ਲਿਟੀ ਹਸਪਤਾਲ ਸਥਿਤ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ‘ਚ ਪਹੁੰਚ ਕੇ ਵੱਡੀ ਗਿਣਤੀ ‘ਚ ਖੂਨਦਾਨ ਕੀਤਾ
ਕੋਰੋਨਾ ਕਾਲ ‘ਚ ਬੇਰੁਜ਼ਗਾਰ ਔਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਡੇਰਾ ਸੱਚਾ ਸੌਦਾ ਦੀ ‘ਆਤਮ ਸਨਮਾਨ ਮੁਹਿੰਮ’ ਤਹਿਤ ਪੂਜਨੀਕ ਗੁਰੂ ਜੀ ਵੱਲੋਂ 23 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ 23 ਲੋੜਵੰਦਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਇਮਊਨਿਟੀ ਕਿੱਟਾਂ ਵੰਡੀਆਂ ਗਈਆਂ, ਜਿਨ੍ਹਾਂ ‘ਚ ਕਾਲੇ ਛੋਲੇ, ਸਾਬਣ, ਮਾਸਕ, ਐਮਐਸਜੀ ਕਾੜ੍ਹਾ, ਬੀ ਕੰਪਲੈਕਸ, ਵਿਟਾਮਿਨ-ਸੀ ਦੀਆਂ ਗੋਲੀਆਂ ਸ਼ਾਮਲ ਹਨ ਸ਼ਾਹ ਸਤਿਨਾਮ ਜੀ ਧਾਮ ‘ਚ ਹੋਈ ਨਾਮ ਚਰਚਾ ‘ਚ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਬਚਨਾਂ ਨੂੰ ਚਲਾਇਆ ਗਿਆ, ਜਿਸ ਨੂੰ ਸੋਸ਼ਲ ਡਿਸਟੈਂਸਿੰਗ ‘ਚ ਬੈਠੀ ਸਾਧ-ਸੰਗਤ ਨੇ ਇੱਕਚਿੱਤ ਹੋ ਕੇ ਸੁਣਿਆ
ਇਸ ਤੋਂ ਇਲਾਵਾ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਸੂਬਿਆਂ ‘ਚ ਬਲਾਕ ਪੱਧਰ ‘ਤੇ ਸਾਧ-ਸੰਗਤ ਨੇ ਮਾਸਕ ਤੇ ਸੈਨੇਟਾਈਜ਼ਰ ਵੰਡੇ, ਲੋੜਵੰਦਾਂ ਨੂੰ ਰਾਸ਼ਨ ਦੇ ਕੇ ਲੋੜਵੰਦਾਂ ਨੂੰ ਮਕਾਨ ਬਣਾ ਕੇ, ਪੰਛੀਆਂ ਲਈ ਆਲ੍ਹਣੇ ਤੇ ਦਾਣਾ-ਪਾਣੀ ਦਾ ਪ੍ਰਬੰਧ ਕੀਤਾ, ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ ਦੀਆਂ ਕਿੱਟਾਂ ਦੇ ਕੇ ਮਾਨਵਤਾ ਭਲਾਈ ਕਾਰਜਾਂ ਨੂੰ ਰਫ਼ਤਾਰ ਦਿੱਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.