ਪ੍ਰਸਿੱਧ ਪੱਤ੍ਰਿਕਾ ਲੈਸੇਂਟ ਦੇ ਬਾਲ ਰੋਗ ਮਾਹਿਰਾਂ ਨੇ ਕੀਤੀ ਅਪੀਲ
- ਕੋਰੋਨਾ ਪੀੜਤ ਰਹੇ ਵਿਅਕਤੀਆਂ ਦੇ ਪਰਿਵਾਰ ਰੱਖਣ ਖਾਸ ਖਿਆਲ
ਸਰਸਾ। ਕੋਵਿਡ-19 ਦੀ ਮਹਾਂਮਾਰੀ ਤੋਂ ਬਾਅਦ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਜੇਕਰ 8-9 ਦਿਨ ਲਗਾਤਾਰ ਸੁਖਾਰ ਰਹਿਣ, ਪੇਟ ’ਚ ਦਰਦ, ਅੱਖਾਂ ’ਚ ਖੁਜਲੀ ਵਰਗੇ ਲੱਛਣ ਦੇ ਨਾਲ ਥਕਾਵਟ ਦੀ ਸਮੱਸਿਆ ਹੈ, ਉਦੋਂ ਮਾਂ-ਬਾਪ ਨੂੰ ਆਪਣੇ ਬੱਚਿਆਂ ਬਾਰੇ ਤੁਰੰਤ ਕਿਸੇ ਬਾਲ ਰੋਗ ਵਿਸ਼ੇਸ਼ ਤੋਂ ਸਲਾਹ ਲੈਣ ਦੀ ਜ਼ਰੂਰਤ ਹੈ ਕਿਉਂਕਿ ਉਕਤ ਲੱਛਣਾਂ ਦੇ ਨਾਲ ਬਿਮਾਰ ਬੱਚਿਆਂ ਦੀ ਗਿਣਤੀ ਵਧ ਰਹੀ ਹੈ।
ਅਮਰੀਕੀ ਸੰਸਥਾ ਸੈਂਟਰਸ ਫਾਰ ਡਿਜੀਜ ਕੰਟਰੋਲ ਐਂਡ ਪ੍ਰਿਵੇਂਸ਼ਨ (ਸੀਡੀਸੀ) ਮਈ 2020 ਇਸ ’ਤੇ ਅਧਿਐਨ ਕਰ ਰਹੀ ਹੈ ਸੀਡੀਸੀ ਦੇ ਅਨੁਸਾਰ ਐਮ. ਆਈ. ਐਸ. ਸੀ. ਬਹੁਤ ਘੱਟ ਹੋਣ ਵਾਲੀ ਪਰ ਇੱਕ ਖਤਰਨਾਕ ਬਿਮਾਰੀ ਹੈ, ਜੋ ਬੱਚਿਆਂ children ਦੇ ਦਿਲ, ਫੇਫੜੇ, ਗੁਰਦੇ , ਆਂਤੜੀ, ਮਾਸਪੇਸ਼ੀਆਂ ਤੇ ਅੱਖਾਂ ’ਤੇ ਅਸਰ ਪਾ ਸਕਦੀਆਂ ਹਨ ਖੋਜੀਆਂ ਦੇ ਅਨੁਸਾਰ ਬੱਚਿਆਂ ਦੀ ਗਰਦਨ ’ਚ ਦਰਦ, ਸਰੀਰ ’ਤੇ ਦਾਣੇ ਹੋਣਾ, ਅੱਖਾਂ ਸੁਰਖ ਹੋਣਾ ਤੇ ਥਕਾਨ ਦੀ ਜੇਕਰ ਸ਼ਿਕਾਇਤ ਹੈ, ਉਦੋਂ ਬੱਚਿਆਂ ਦੇ ਕੁਝ ਬੇਸਿਕ ਟੈਸਟ ਜ਼ਰੂਰ ਕਰਵਾਏ ਜਾਣ, ਜਿਨ੍ਹਾਂ ’ਚ ਖੂਨ ਦੀ ਜਾਂਚ ਵਰਗੇ ਸੀਵੀਸੀ, ਏਐਸਆਰ ਤੇ ਸੀਆਰਪੀ ਆਦਿ ਇਨ੍ਹਾਂ ਦੇ ਰਾਹੀਂ ਬਿਮਾਰੀ ਦੀ ਸ਼ੁਰੂਆਤ ’ਚ ਹੀ ਪਤਾ ਲਾਇਆ ਜਾ ਸਕਦਾ ਹੈ।
ਪ੍ਰਸਿੱਧ ਮੈਡੀਕਲ ਪੱਤ੍ਰਿਕਾ ਲੈਸੇਂਟ ਅਨੁਸਾਰ ਬਾਲ ਰੋਮ ਮਾਹਿਰਾਂ ਦੇ ਅਨੁਸਾਰ ਇਹ ਇੱਕ ਵਧਣ ਵਾਲੀ ਬਿਮਾਰੀ ਹੈ, ਜਿਸ ਦੀ ਸ਼ੁਰੂਆਤ ਛੋਟੇ-ਛੋਟੇ ਲੱਛਣਾਂ ਨਾਲ ਹੁੰਦੀ ਹੈ ਤੇ ਬਾਅਦ ’ਚ ਸਰੀਰ ਦੇ ਮਹੱਤਵਪੂਰਨ ਅੰਗ ਇਸ ’ਚ ਕੰਮ ਕਰਨਾ ਬੰਦ ਕਰ ਜਾਂਦੇ ਹਨ ਲੈਸੇਂਟ ਦੇ ਮਾਹਿਰਾਂ ਨੇ ਐਮ. ਆਹੀ. ਐਸ. ਸੀ. ਤੋਂ ਪੀੜਤ ਬੱਚਿਆਂ ਦੀ ਸ਼ੁਰੂਆਤੀ ਰਿਪੋਰਟ ਦੇਖੀ, ਉਦੋਂ ਇਨ੍ਹਾਂ ’ਚ 54 ਫੀਸਦੀ ਬੱਚਿਆਂ ਦੀ ਦਿਲ ਸਬੰਧੀ ਰਿਪੋਰਟ ਈਸੀਜੀ ਠੀਕ ਨਹੀਂ ਸੀ, ਇੰਨਾ ਹੀ ਨਹੀਂ ਐਮਆਈਐਸਸੀ ਪ੍ਰਭਾਵਿਤ ਬੱਚਿਆਂ ਦੀ ਖੂਨ ਦੀ ਬੁਨਿਆਦੀ ਜਾਂਚ ਵੀ ਖਰਾਬ ਪਾਈ ਗਈ ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ’ਚ ਭਰਤੀ ਤੱਕ ਇਸ ਬਿਮਾਰੀ ਤੋਂ ਕਰੀਬ 200 ਕੇਸ ਦੇਖੇ ਜਾ ਚੁੱਕੇ ਹਨ।
ਬਾਲ ਰੋਗ ਮਾਹਿਰਾਂ ਦੀ ਇਸ ਬਾਰੇ ’ਚ ਸਲਾ ਹੈ ਕਿ ਸ਼ੁਰੂਆਤੀ ਲੱਛਣਾਂ ’ਚ ਇਲਾਜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਅਤੇ ਐਮਆਈਐਸਸੀ ਦਾ ਇਲਾਜ ਸੰਭਵ ਹੈ ਇੰਡੀਅਨ ਅਕੈਡਮੀ ਆਫ਼ ਪੀਡੀਆਟ੍ਰਿਕਸ ਇੰਟੇਸਿਵ ਕੇਅਰ ਨੇ ਵੀ ਕਿਹਾ ਹੈ ਕਿ ਜੋ ਮਾਂ-ਬਾਪ ਖਾਸ ਤੌਰ ’ਤੇ ਕੋਰੋਨਾ ਪੀੜਤ ਰਹੇ ਹਨ, ਅਜਿਹੇ ਪਰਿਵਾਰ ਬੱਚਿਆਂ ’ਚ ਐਮਆਈਐਸਸੀ ਦੇ ਲੱਛਣ ਦੇਖੇ ਤਾਂ ਉਹ ਇਸ ਬਾਰੇ ਡਾਕਟਰ ਨਾਲ ਗੱਲ ਕਰਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।