ਲੁਧਿਆਣਾ ਨੂੰ ਮਿਲਿਆ ਮਾਣ, ਦੋ ਨੌਜਵਾਨ ਵਿਧਾਇਕ ਬਣੇ ਸਰਕਾਰ ’ਚ ਕੈਬਨਿਟ ਮੰਤਰੀ

Ludhiana News
ਲੁਧਿਆਣਾ ਨੂੰ ਮਿਲਿਆ ਮਾਣ, ਦੋ ਨੌਜਵਾਨ ਵਿਧਾਇਕ ਬਣੇ ਸਰਕਾਰ ’ਚ ਕੈਬਨਿਟ ਮੰਤਰੀ

ਪਹਿਲੀ ਵਾਰ ਵਿਧਾਇਕ ਬਣਨ ਵਾਲੇ ਹਰਦੀਪ ਮੁੰਡੀਆਂ ਤੇ ਤਰਨਪ੍ਰੀਤ ਸੌਂਦ ਪਹੁੰਚੇ ਕੈਬਨਿਟ ’ਚ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਆਮ ਆਦਮੀ ਪਾਰਟੀ ਵੱਲੋਂ ਆਪਣੇ ਢਾਈ ਸਾਲਾਂ ਦੇ ਕਾਰਜ਼ਕਾਲ ਦੌਰਾਨ ਪੰਜਾਬ ਕੈਬਨਿਟ ’ਚ ਇੱਕ ਵਾਰ ਫ਼ਿਰ ਵੱਡਾ ਬਦਲਾਅ ਕੀਤਾ ਗਿਆ ਹੈ। ਇਸ ’ਚ ਹੁਣ ਵਪਾਰਕ ਰਾਜਧਾਨੀ ਵਜੋਂ ਜਾਣੇ ਜਾਂਦੇ ਜ਼ਿਲ੍ਹਾ ਲੁਧਿਆਣਾ ਦਾ ਵੀ ਨਾਂਅ ਗੂੰਜੇਗਾ ਕਿਉਂਕਿ ਪਾਰਟੀ ਵੱਲੋਂ ਮੰਤਰੀ ਮੰਡਲ ’ਚ ਜ਼ਿਲੇ੍ਹ ਦੇ ਦੋ ਵਿਧਾਇਕਾਂ ਨੂੰ ਮੰਤਰੀ ਵਜੋਂ ਲਿਆ ਗਿਆ ਹੈ। ‘ਆਪ’ ਨੇ ਜ਼ਿਲ੍ਹੇ ਦੇ ਸ਼ਹਿਰੀ ਵਿਧਾਨ ਸਭਾ ਹਲਕਿਆਂ ਨੂੰ ਦਰਕਿਨਾਰ ਕਰਦਿਆਂ ਪੇਂਡੂ ਖੇਤਰਾਂ ਨਾਲ ਸਬੰਧਿਤ ਵਿਧਾਇਕਾਂ ਨੂੰ ਮੰਤਰੀ ਵਜੋਂ ਚੁਣਿਆ ਹੈ। ਇਹਨਾਂ ’ਚ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਤੇ ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸਿੰਘ ਸੌਂਦ ਨੂੰ ਕੈਬਨਿਟ ਵਜਾਰਤ ’ਚ ਮੰਤਰੀ ਲਿਆ ਹੈ।

Read This : ਕਾਂਗਰਸ ਦੀ ਰਾਖਵਾਂਕਰਨ ਨੀਤੀ ਸਬੰਧੀ ਮਾਇਆਵਤੀ ਨੇ ਦਿੱਤਾ ਵੱਡਾ ਬਿਆਨ

ਕਾਂਗਰਸੀ ਪਿਛੋਕੜ ਵਾਲੇ ਇਹ ਦੋਵੇਂ ਨੌਜਵਾਨ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਹੀ ਚੋਣ ਲੜੇ ਤੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਂਦਿਆਂ ਜਿੱਤ ਹਾਸਲ ਕਰਕੇ ਵਿਧਾਇਕ ਬਣੇ ਸਨ। ਦੋਵਾਂ ਨੂੰ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਢਾਈ ਸਾਲਾਂ ਦੇ ਸ਼ੁਰੂਆਤੀ ਕਾਰਜ਼ਕਾਲ ਦੌਰਾਨ ਕੈਬਨਿਟ ਮੰਤਰੀ ਦੇ ਤੋਹਫ਼ੇ ਦੇ ਕੇ ‘ਮੰਤਰੀ’ ਬਣਾ ਦਿੱਤਾ ਹੈ। ਜਦਕਿ ਇਸ ਤੋਂ ਪਹਿਲਾਂ ‘ਆਪ’ ਸਰਕਾਰ ’ਚ ਜ਼ਿਲ੍ਹਾ ਲੁਧਿਆਣਾ ਵਿੱਚੋਂ ਹੁਣ ਤੱਕ ਕਿਸੇ ਨੂੰ ਵੀ ਕੈਬਨਿਟ ’ਚ ਮੰਤਰੀ ਨਹੀਂ ਲਿਆ ਗਿਆ। ਜ਼ਿਲੇ੍ਹ ’ਚੋਂ ਦੋ ਵਿਧਾਇਕਾਂ ਨੂੰ ਕੈਬਨਿਟ ’ਚ ਮੰਤਰੀ ਰੱਖਣ ਦੇ ਫੈਸਲੇ ਨਾਲ ਜ਼ਿਲ੍ਹਾ ਵਾਸੀਆਂ ’ਚ ਜਿੱਥੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। Ludhiana News

ਉੱਥੇ ਹੀ ਜ਼ਿਲ੍ਹਾ ਵਾਸੀਆਂ ਨੂੰ ਇੱਕ ਉਮੀਦ ਵੀ ਬੱਝ ਗਈ ਹੈ, ਕਿਉਂਕਿ ਜ਼ਿਲੇ੍ਹ ਨਾਲ ਕਈ ਵੱਡੇ ਮਸਲੇ ਜੁੜੇ ਹੋਏ ਹਨ, ਜਿੰਨ੍ਹਾਂ ਨੂੰ ਹੱਲ ਕਰਨ ਲਈ ਜ਼ਿਲੇ੍ਹ ਦੇ ਵਿਧਾਇਕਾਂ ਨੂੰ ਮੰਤਰੀ ਵਜੋਂ ਲਿਆ ਜਾਣਾ ਜਰੂਰੀ ਮੰਨਿਆ ਜਾ ਰਿਹਾ ਸੀ। ਜ਼ਿਲੇ੍ਹ ਵਿੱਚਦੀ ਲੰਘਣ ਵਾਲਾ ਬੁੱਢਾ ਦਰਿਆ ਸਭ ਤੋਂ ਵੱਡਾ ਮਸਲਾ ਹੈ ਜਿਸ ਦੇ ਹੱਲ ਦੀ ਜ਼ਿਲ੍ਹਾ ਹੀ ਨਹੀਂ ਬਲਕਿ ਪੰਜਾਬ ਦੇ ਲੋਕ ਵੀ ਵੱਡੀ ਉਮੀਦ ਕਰ ਰਹੇ ਹਨ, ਕਿਉਂਕਿ ਇਹ ਪੰਜਾਬ ਤੇ ਇਸਦੇ ਗੁਆਂਢੀ ਕਈ ਸੂਬਿਆਂ ਦੇ ਲੋਕਾਂ ਨੂੰ ਵੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਸੂਬੇ ਦੀ ਸਭ ਤੋਂ ਵੱਡੀ ਇੰਡਸਟਰੀ ਹੱਬ ਹੈ ਤੇ ਇੱਥੋਂ ਦੇ ਇੰਡਸਟਰੀ ਲਿਸਟਾਂ ਦੇ ਅਨੇਕਾਂ ਮਸਲੇ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਦੇ ਆਉਣ-ਜਾਣ ਦਰਮਿਆਨ ਵੀ ਲਟਕ ਰਹੇ ਹਨ। Ludhiana News

‘…. ਤੇ 15 ਹਜ਼ਾਰ ਦੀ ਲੀਡ ਮਿਲੀ’ | Ludhiana News

ਕਾਂਗਰਸ ਪਾਰਟੀ ’ਚ ਰਹਿੰਦੇ ਕੌਂਸਲਰ ਦੀ ਚੋਣ ਹਾਰਨ ਵਾਲੇ ਹਰਦੀਪ ਸਿੰਘ ਮੁੰਡੀਆਂ ਪੇਸ਼ੇ ਤੋਂ ਬਿਜ਼ਨਸਮੈਨ ਹਨ ਜੋ ਵਿਧਾਨ ਸਭਾ ਚੋਣਾਂ ਤੋਂ ਕੁੱਝ ਮਹੀਨੇ ਪਹਿਲਾਂ ਹੀ ਟਿਕਟ ਨਾ ਮਿਲਣ ਕਰਕੇ ਕਾਂਗਰਸ ਨੂੰ ਛੱਡ ‘ਆਪ’ ’ਚ ਚਲੇ ਗਏ ਸਨ। ‘ਆਪ’ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੰਡੀਆਂ ਨੂੰ ਕਾਂਗਰਸੀ ਦੇ ਵਿਕਰਮ ਸਿੰਘ ਬਾਜਵਾ ਤੋਂ 15,193 ਵੱਧ ਵੋਟਾਂ ਮਿਲੀਆਂ ਤੇ ਮੁੰਡੀਆ ਵਿਧਾਇਕ ਬਣ ਗਏ। ਕੈਬਨਿਟ ’ਚ ਐਂਟਰੀ ਦੇ ਨਾਲ ਹੀ ਮੁੰਡੀਆਂ ਨੂੰ ਮਾਲੀਆ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਨਾਲ-ਨਾਲ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। Ludhiana News

‘…. ਤੇ ਵਿਰੋਧੀ ਦੀ ਜ਼ਮਾਨਤ ਜ਼ਬਤ’ | Ludhiana News

ਰਾਮਗੜ੍ਹੀਆ ਬਿਰਾਦਰੀ ਨਾਲ ਸਬੰਧਿਤ ਤਰਨਪ੍ਰੀਤ ਸਿੰਘ ਸੌਂਦ ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਹਨ। ਸੌਂਦ ਨੇ 2022 ਦੀਆਂ ਚੋਣਾਂ ’ਚ ਸਾਬਕਾ ਕੈਬਨਿਟ ਮੰਤਰੀ ਰਹੇ ਗੁਰਕੀਰਤ ਸਿੰਘ ਕੋਟਲੀ ਨੂੰ 35,620 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ, ਜਿਸ ਕਰਕੇ ਕੋਟਲੀ ਦੀ ਜਮਾਨਤ ਹੋ ਗਈ ਤੇ ਸੌਂਦ ਵਿਧਾਇਕ ਬਣ ਗਏ। ਸੌਂਦ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਤੇ ਜਿੱਤ ਹਾਸਲ ਕੀਤੀ ਹੁਣ ਢਾਈ ਸਾਲਾਂ ਬਾਅਦ ਕੈਬਨਿਟ ’ਚ ਐਂਟਰੀ ਤੋਂ ਬਾਅਦ ਸੌਂਦ ਨੂੰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ, ਪ੍ਰਾਹੁਣਚਾਰੀ, ਉਦਯੋਗ ਤੇ ਵਣਜ ਤੋਂ ਇਲਾਵਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਕਾਰਜਭਾਰ ਸੌਂਪਿਆ ਗਿਆ ਹੈ।

LEAVE A REPLY

Please enter your comment!
Please enter your name here