ਐਲਪੀਯੂ ਦੇ ਫਾਰਮਾਸਿਊਟੀਕਲ ਸਾਇੰਸਜ਼ ਸਕੂਲ ਦਾ ‘ਡਿਜ਼ੀਟਲ ਪ੍ਰਦੂਸ਼ਣ’ ਤੋਂ ਅੱਖਾਂ ਦੀ ਰੱਖਿਆ ਲਈ ਕੀਤਾ ਵਿਸ਼ੇਸ਼ ਯਤਨ
ਸੱਚ ਕਹੂੰ ਨਿਊਜ਼
ਜਲੰਧਰ | ਵਿਦਿਆਰਥੀਆਂ ਤੇ ਕਰਮਚਾਰੀਆਂ ਦੀ ਭਲਾਈ ਪ੍ਰਤੀ ਆਪਣੀ ਜ਼ਿੰਮੇਵਾਰੀ ਤਹਿਤ ਐਲਪੀਯੂ ਦੇ ਸਕੂਲ ਆਫ ਫਾਰਮਾਸਿਊਟੀਕਲ ਸਾਇੰਸਜ਼ ਨੇ ‘ਡਿਜ਼ੀਟਲ ਪ੍ਰਦੂਸ਼ਣ ਤੋਂ ਅੱਖਾਂ ਦੀ ਸੁਰੱਖਿਆ’ ’ਤੇ ਵਿਸ਼ੇਸ਼ ਲੈਕਚਰਾਰ ਦਾ ਆਯੋਜਨ ਸ਼ੰਕਰਾ ਆਈ ਹਸਪਤਾਲ (ਲੁਧਿਆਣਾ) ਦੇ ਸਹਿਯੋਗ ਨਾਲ ਕੀਤਾ ਮਾਹਿਰਾਂ ਨਾਲ ਗੱਲਬਾਤ ਤੋਂ ਬਾਅਦ ਯੂਨੀਵਰਸਿਟੀ ਦੇ ‘ਯੂਨੀ-ਹਸਪਤਾਲ’ ’ਚ ਇੱਕ ਆਈ ਜਾਂਚ ਕੈਂਪ ਵੀ ਲਾਇਆ ਗਿਆ, ਜਿੱਥੇ 250 ਤੋਂ ਜ਼ਿਆਦਾ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੇ ਅੱਖਾਂ ਦੀ ਦੇਖਭਾਲ ਲਈ ਉਪਯੋਗੀ ਟਿਪਸ ਪ੍ਰਾਪਤ ਕੀਤੇl
ਇਸ ਲਈ ਲੁਧਿਆਣਾ ਯੂਨੀਵਰਸਿਟੀ ਦੇ 6 ਮਾਹਿਰਾਂ ਦੀ ਟੀਮ ਨੇ ਯੂਨਿਟ ਹੈਡ ਰਵਿੰਦਰ ਪਾਲ ਚਾਵਲਾ ਤੇ ਮੰਨੇ-ਪ੍ਰਮੰਨੇ ਨੇਤਰ ਰੋਗ ਮਾਹਿਰ ਡਾ. ਸਿਧਾਂਰਤ ਸ਼ਰਮਾ ਦੀ ਅਗਵਾਈ ’ਚ ਐਲਪੀਯੂ ਕੈਂਪਸ ਦਾ ਦੌਰਾ ਕੀਤਾ ਐਲਪੀਯੂ ਦੇ ਫੈਕਲਟੀ ਆਫ ਅਪਲਾਈਡ ਮੈਡੀਕਲ ਸਾਇੰਸਜ਼ ’ਚ ਕਾਰਜਕਾਰੀ ਡੀਨ ਡਾ. ਮੋਨਿਕਾ ਗੁਲਾਟੀ ਨੇ ਪਰਿਸ਼ਰ ’ਚ ਮਾਹਿਰ ਟੀਮ ਦਾ ਸੁਆਗਤ ਕੀਤਾl
ਡਾ. ਸਿਧਾਂਰਤ ਨੇ ਸਾਂਝਾ ਕੀਤਾ ਕਿ ਮਨੁੱਖੀ ਅੱਖ ਜਟਿਲ ਪਰ ਸ਼ਾਨਦਾਰ ਅੰਗ ਹੈ, ਜੋ ਦੁਨੀਆਂ ਪ੍ਰਤੀ ਇੱਕ ਦਰਪਣ ਦੇ ਰੂਪ ਕੰਮ ਕਰਦੀ ਹੈ ਅੱਖਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਉਚਿਤ ਦੇਖਭਾਲ ਕਰਨਾ ਜ਼ਰੂਰੀ ਹੈ ਡਿਜ਼ੀਟਲ ਪ੍ਰਦੂਸ਼ਣ ਕੀ ਹੈ, ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਡਿਜ਼ੀਟਲ ਉਪਕਰਨਾਂ ਨਾਲ ਪੈਂਦਾ ਵਾਤਾਵਰਨ ਪ੍ਰਦੂਸ਼ਣ ਦੇ ਸਾਰੇ ਸਰੋਤ ਸ਼ਾਮਲ ਹਨ ਇਹ ਨਿਰਮਾਣ, ਉਨ੍ਹਾਂ ਕੰਮਕਾਜ ਤੇ ਉਸ ਤੋਂ ਬਾਅਦ ਈ-ਕੂੜੇ ਸਬੰਧੀ ਵੀ ਹੋ ਸਕਦਾ ਹੈl
ਇਹ ਵੀ ਦੱਸਿਆ ਗਿਆ ਕਿ ਗੈਜੇਟਸ ਵੱਲੋਂ ਪ੍ਰਕਾਸ਼ਿਤ ਰੌਸ਼ਨੀ ਦੇ ਲਗਾਤਾਰ ਸੰਪਰਕ ’ਚ ਆਉਣਾ ਅੱਖਾਂ ਲਈ ਹਾਨੀਕਾਰਕ ਹੈ ਨਿਯਮਿਤ ਨੇਤਰ ਪ੍ਰੀਖਣ ਅੱਖਾਂ ਦੀ ਸਿਹਤਯਾਬੀ ਨੂੰ ਯਕੀਨੀ ਕਰੇਗਾ ਅਤੇ ਕਿਸੀ ਵੀ ਅੰਦਰ ਦੀ ਸਥਿਤੀ ਦੇ ਇਲਾਜ ’ਚ ਵੀ ਮੱਦਦ ਕਰੇਗਾ , ਜੋ ਭਵਿੱਖ ’ਚ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਅੱਖਾ ਨੂੰ ਸਿਹਤਯਾਬ ਰੱਖਣ ਲਈ ਕੁਦਰਤੀ ਰੌਸ਼ਨੀ ਬਹੁਤ ਜ਼ਰੂਰੀ ਹੈ ਸਿਰਫ, ਇੱਕ ਡਾਕਟਰ ਉਨ੍ਹਾਂ ਮੁੱਦਿਆਂ ਦੀ ਪਹਿਚਾਣ ਕਰ ਸਕਦਾ ਹੈ, ਜੋ ਦਿ੍ਰਸ਼ਟੀ ਖਰਾਬ ਕਰ ਰਹੇ ਹਨ ਇਸ ਲਈ ਅੱਖਾਂ ਦੀ ਨਿਯਮਿਤ ਜਾਂਚ ਵੀ ਬਹੁਤ ਜ਼ਰੂਰੀ ਹੈl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ