Lpg Price Today : ਖੁਸ਼ਖਬਰੀ! LPG Gas ਸਿਲੰਡਰ ਹੋਇਆ ਸਸਤਾ, ਮਹਿਲਾ ਦਿਵਸ ’ਤੇ ਪੀਐੱਮ ਮੋਦੀ ਦਾ ਤੋਹਫ਼ਾ

Lpg Price Today

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਨੇ ਔਰਤਾਂ ਨੂੰ ਤੋਹਫ਼ਾ ਦੇਣ ਦਾ ਕੰਮ ਕੀਤਾ ਹੈ। ਟਵੀਟ ਅਨੁਸਾਰ ਘਰੇਲੂ ਗੈਸ ਸਿਲੰਡਰ (14.2 ਕਿਲੋਗ੍ਰਾਮ) ਦੀ ਕੀਮਤ 100 ਰੁਪਏ ਘਟਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਕਟੌਤੀ ਤੋਂ ਬਾਅਦ ਹੁਣ ਦਿੱਲੀ ਵਿੱਚ ਕੀਮਤ 903 ਰੁਪਏ ਤੋਂ ਘਟ ਕੇ 803 ਰੁਪਏ, ਭੋਪਾਲ ਵਿੱਚ 808.50 ਰੁਪਏ, ਜੈਪੁਰ ਵਿੰਚ 806.50 ਰੁਪਏ ਅਤੇ ਪਟਨਾ ਵਿੱਚ 901 ਰੁਪਏ ਹੋ ਗਈ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਨੇ ਐਕਸ ਪਲੇਟਫਾਰਮ ’ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ। (Lpg Price Today)

ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਹੈ ਕਿ ਮਹਿਲਾ ਦਿਵਸ ਦੇ ਮੌਕੇ ’ਤੇ ਅੱਜ ਅਸੀਂ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ’ਚ 100 ਰੁਪਏ ਦੀ ਛੋਟ ਦੇਣ ਦਾ ਵੱਡਾ ਫੈਸਲਾ ਕੀਤਾ ਹੈ। ਇਸ ਨਾਲ ਨਾਰੀ ਸ਼ਕਤੀ ਦਾ ਜੀਵਨ ਸੌਖਾ ਹੋਣ ਦੇ ਨਾਲ ਨਾਲ ਕਰੋੜਾਂ ਪਰਿਵਾਰਾਂ ਦਾ ਆਰਥਿਕ ਬੋਝ ਘੱਟ ਹੋਵੇਗਾ। ਇਹ ਕਦਮ ਵਾਤਾਵਰਣ ਸੁਰੱਖਿਆ ’ਚ ਵੀ ਮੱਦਦਗਾਰ ਬਣੇਗਾ, ਜਿਸ ਨਾਲ ਪੂਰੇ ਪਰਿਵਾਰ ਦੀ ਸਿਹਤ ਵੀ ਬਿਹਤਰ ਹੋਵੇਗੀ। (Lpg Price Today)

LEAVE A REPLY

Please enter your comment!
Please enter your name here