ਮਾਤ-ਭੂਮੀ ਪ੍ਰਤੀ ਪਿਆਰ

Love For Motherland

ਮਾਤ-ਭੂਮੀ ਪ੍ਰਤੀ ਪਿਆਰ

ਡਾ. ਰਵਿੰਦਰਨਾਥ ਟੈਗੋਰ ਇੱਕ ਪ੍ਰਭਾਵਸ਼ਾਲੀ ਵਿਅਕਤੀ ਸਨ। ਉਹ ਇੱਕ ਮਹਾਨ ਦੇਸ਼-ਭਗਤ ਵੀ ਸਨ। ਉਨ੍ਹਾਂ ਨੂੰ ਮਾਤ-ਭੂਮੀ ਨਾਲ ਬਹੁਤ ਪਿਆਰ ਸੀ। ਉਨ੍ਹਾਂ ਜਨ ਗਣ ਮਨ  ਕੌਮੀ ਗੀਤ ਦੀ ਅਦੁੱਤੀ ਰਚਨਾ ਕੀਤੀ। ਉਨ੍ਹਾਂ ਨੂੰ ਭਾਰਤ ਦਾ ਕਵੀਰਾਜ ਕਿਹਾ ਜਾਂਦਾ ਹੈ। ਉਹ ਉੱਘੇ ਨਾਵਲਕਾਰ ਵੀ ਸਨ। ਉਨ੍ਹਾਂ ਨੂੰ ਭਾਰਤ ਦੇ ਸੱਚੇ ਦੇਸ਼-ਭਗਤ ਹੋਣ ਦਾ ਮਾਣ ਪ੍ਰਾਪਤ ਹੈ।
ਡਾ. ਰਵਿੰਦਰਨਾਥ ਟੈਗੋਰ ਮਹਾਂਰਿਸ਼ੀ ਦਵਿੰਦਰਨਾਥ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ 1861 ਈ. ਨੂੰ ਹੋਇਆ। ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ‘ਪਿ੍ਰਥਵੀਰਾਜ ਪਰਾਜਯ’ ਨਾਮੀ ਨਾਟਕ ਲਿਖਿਆ ਸੀ। ਅੰਮਿ੍ਰਤ ਬਜਾਰ ਪੱਤਿ੍ਰਕਾ ਨੇ ਉਹਨਾਂ ਦੀ ਕਵਿਤਾ ਨੂੰ 1875 ਈ. ਵਿੱਚ ਛਾਪਿਆ।
ਉਨ੍ਹਾਂ ਰਾਹੀਂ ਰਚਿਤ ‘ਗੀਤਾਂਜਲੀ’ ਇੱਕ ਅਦਭੁੱਤ ਰਚਨਾ ਹੈ। ਇਸ ਵਾਸਤੇ ਉਨ੍ਹਾਂ ਨੂੰ 1880 ਈ. ਵਿੱਚ ਮੋਹਲ ਪ੍ਰਾਈਜ ਦਿੱਤਾ ਗਿਆ। ਡਾ. ਰਵਿੰਦਰਨਾਥ ਟੈਗੋਰ ਨੇ ‘ਬੰਗਾਲ ਦੀ ਵੰਡ’ ਦਾ ਸਖ਼ਤ ਵਿਰੋਧ ਕੀਤਾ। 13 ਅਪਰੈਲ 1919 ਨੂੰ ਜਲਿਆਂ ਵਾਲੇ ਬਾਗ ਦਾ ਹੱਤਿਆ ਕਾਂਡ ਹੋਇਆ ਸੀ, ਜਿਸ ਵਿੱਚ ਅਨੇਕਾਂ ਹੀ ਮਾਸੂਮ ਲੋਕ ਮਾਰੇ ਗਏ ਸਨ।
ਜਦ ਪੰਜਾਬ ਵਿੱਚ ਹੋਏ ਅੱਤਿਆਚਾਰਾਂ ਦੀ ਖਬਰ ਦੂਸਰੇ ਹਿੱਸਿਆਂ ਵਿੱਚ ਪੁੱਜੀ ਤਾਂ ਸਾਰੇ ਭਾਰਤਵਰਸ਼ ਵਿੱਚ ਅਸਧਾਰਨ ਜੋਸ਼ ਅਤੇ ਰੋਹ ਫੈਲ ਗਿਆ। ਡਾ. ਰਵਿੰਦਰਨਾਥ ਟੈਗੋਰ ਨੇ ਸਰਕਾਰ ਦੀ ਨੀਤੀ ਸਬੰਧੀ ਰੋਸ ਪ੍ਰਗਟ ਕਰਦਿਆਂ ਹੋਇਆਂ ਜਲਿਆਂ ਵਾਲਾ ਬਾਗ ਹੱਤਿਆ ਕਾਂਡ ਦੇ ਸਮੇਂ ਆਪਣਾ ਨਾਈਟਹੁੱਡ ‘ਸਰ’ ਦਾ ਖਿਤਾਬ (30 ਮਈ 1919 ਈ.) ਤਿਆਗ ਦਿੱਤਾ। ਉਨ੍ਹਾਂ ਨੇ ਵਾਇਸਰਾਏ ਦੇ ਨਾਂਅ ਇੱਕ ਚਿੱਠੀ ਲਿਖੀ ਜਿਸ ਵਿੱਚ ਉਨ੍ਹਾਂ ਨੇ ਆਪਣੇ ਦੇਸ਼ਵਾਸੀਆਂ ਉੱਤੇ ਸਰਕਾਰ ਦੇ ਅੱਤਿਆਚਾਰਾਂ ਦੀ ਸਖ਼ਤ ਨਿੰਦਾ ਕੀਤੀ, ਇਹ ਉਨ੍ਹਾਂ ਦੇ ਮਾਤ-ਭੂਮੀ ਪ੍ਰਤੀ ਪਿਆਰ ਦੀ ਅਦੁੱਤੀ ਮਿਸਾਲ ਹੈ
ਪ੍ਰੋ. ਗਗਨਦੀਪ ਕੌਰ ਧਾਲੀਵਾਲ

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ