ਮਾਲਿਆ-ਜੇਤਲੀ ਵਿਵਾਦ : ਕਾਂਗਰਸ ਨੇ ਮੰਗਿਆ ਅਰੁਣ ਜੇਤਲੀ ਤੋਂ ਅਸਤੀਫ਼ਾ
ਪੂਨਿਆ ਨੇ ਦਾਅਵਾ ਕੀਤਾ ਕਿ ਜੇਤਲੀ ਤੇ ਮਾਲਿਆ ਦੀ ਮੁਲਾਕਾਤ ਸੰਸਦ ਦੇ ਕੇਂਦਰੀ ਰੂਮ ‘ਚ ਇੱਕ ਮਾਰਚ ਨੂੰ ਹੋਈ ਸੀ
ਨਵੀਂ ਦਿੱਲੀ, ਏਜੰਸੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਕਰੋੜਾਂ ਰੁਪਏ ਦੇ ਬੈਂਕ ਘਪਲੇ ਦੇ ਦੋਸ਼ੀ ਵਿਜੈ ਮਾਲਿਆ ਦੀ ਵਿਦੇਸ਼ ਜਾਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਦਰਮਿਆਨ ਲੰਮੀ ਗੱਲਬਾਤ ਹੋਈ ਸੀ ਤੇ ਹੁਣ ਉਨ੍ਹਾਂ ਦੀ ਮੁਲਾਕਾਤ ਦੇ ‘ਸਬੂਤ’ ਦੇ ਮੱਦੇਨਜ਼ਰ ਜੇਤਲੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਗਾਂਧੀ ਨੇ ਅੱਜ ਕਾਂਗਰਸ ਦਫ਼ਤਰ ‘ਚ ਵਿਸ਼ੇਸ਼ ਪ੍ਰੈਸ ਕਾਨਫਰੰਸ ‘ਚ ਦੋਸ਼ ਲਾਇਆ ਕਿ ਜੇਤਲੀ ਤੇ ਮਾਲਿਆ ਦਰਮਿਆਨ ਕੋਈ ਨਾ ਕੋਈ ‘ਡੀਲ’ ਹੋਈ ਸੀ। ਜੇਤਲੀ ਦਾ ਇਹ ਕਹਿਣਾ ਪੂਰੀ ਤਰ੍ਹਾਂ ਝੂਠ ਹੈ ਕਿ ਮਾਲਿਆ ਨਾਲ ਉਨ੍ਹਾਂ ਦੀ ਮੁਲਾਕਾਤ ਸੰਸਦ ਦੇ ਗਲਿਆਰੇ ‘ਚ ਚੱਲਦੇ-ਚੱਲਦੇ ਕੁਝ ਪਲ ਲਈ ਹੋਈ ਸੀ ਉਨ੍ਹਾਂ ਦਾਅਵਾ ਕੀਤਾ ਕਿ ਅਸਲ ‘ਚ ਦੋਵਾਂ ਦਰਮਿਆਨ ਲੰਮੀ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਂਸਦ ਪੀ ਐਲ ਪੂਨੀਆ ਜੇਤਲੀ ਤੇ ਮਾਲਿਆ ਦਰਮਿਆਨ ਹੋਈ ਮੁਲਾਕਾਤ ਦੇ ਗਵਾਹ ਹੈ।
ਪ੍ਰੈੱਸ ਕਾਨਫਰੰਸ ‘ਚ ਮੌਜ਼ੂਦ ਪੂਨੀਆ ਨੇ ਦਾਵਆ ਕੀਤਾ ਕਿ ਜੇਤਲੀ ਤੇ ਮਾਲਿਆ ਦੀ ਮੁਲਾਕਾਤ ਸੰਸਦ ਦੇ ਕੇਂਦਰੀ ਰੂਮ ‘ਚ ਇੱਕ ਮਾਰਚ 2016 ਨੂੰ ਹੋਈ ਸੀ ਪਹਿਲਾਂ ਦੋਵੇਂ ਰੂਪ ‘ਚ ਇੱਕ ਕਿਨਾਰੇ ਕੁਝ ਮਿੰਟ ਗੱਲ ਕਰਦੇ ਰਹੇ ਤੇ ਉਸ ਤੋਂ ਬਾਅਦ ਉਨ੍ਹਾਂ ਦਰਮਿਆਨ ਲਗਭਗ 15-20 ਮਿੰਟਾਂ ਤੱਕ ਮੀਟਿੰਗ ਕਰਕੇ ਗੱਲਬਾਤ ਹੋਈ ਪੁਨੀਆ ਨੇ ਕਿਹਾ ਕਿ ਕੇਂਦਰੀ ਰੂਮ ‘ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ ਫੁਟੇਜ ਤੋਂ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
ਮਾਲਿਆ-ਜੇਤਲੀ ਮੁਲਾਕਾਤ ਦਾ ਗਵਾਹ ਹੋਣ ਦਾ ਪੂਨੀਆ ਨੇ ਕੀਤਾ ਦਾਅਵਾ
ਨਵੀਂ ਦਿੱਲੀ। ਕਾਂਗਰਸੀ ਆਗੂ ਤੇ ਸਾਂਸਦ ਪੀ ਐਲ ਪੂਨੀਆ ਨੇ ਵਿੱਤ ਮੰਤਰੀ ਅਰੁਣ ਜੇਤਲੀ ਤੇ ਭਗੌੜੇ ਵਪਾਰੀ ਵਿਜੈ ਮਾਲਿਆ ਦਰਮਿਆਨ ਉਨ੍ਹਾਂ ਸਾਹਮਣੇ ਮੁਲਾਕਾਤ ਹੋਦ ਦਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਗਲਤ ਨਿਕਲਦੀ ਹੈ ਤਾਂ ਉਹ ਸਿਆਸਤ ਛੱਡਣ ਲਈ ਤਿਆਰ ਹਨ, ਨਹੀਂ ਤਾਂ ਜੇਤਲੀ ਸਿਆਸਤ ਤੋਂ ਸੰਨਿਆਸ ਲੈ ਲੈਣ।
ਵਿੱਤ ਮੰਤਰੀ ਇਸ ਮਸਲੇ ‘ਤੇ ਢਾਈ ਸਾਲਾਂ ਤੱਕ ਚੁੱਪ ਵੱਟੀ ਰਹੇ ਸੰਸਦ ‘ਚ ਇਸ ਮਾਮਲੇ ‘ਤੇ ਬਹਿਸ ਹੋਈ ਪਰ ਉਨ੍ਹਾਂ ਮਾਲਿਆ ਨਾਲ ਮੁਲਾਕਾਤ ਦਾ ਜ਼ਿਕਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਮਾਲਿਆ ਨੇ ਕੱਲ੍ਹ ਲੰਦਨ ‘ਚ ਕਿਹਾ ਸੀ ਕਿ ਬੈਂਕਾਂ ਤੋਂ ਕਰਜ਼ ਨੂੰ ਨਿਪਟਾਉਣ ਸਬੰਧੀ ਉਨ੍ਹਾਂ ਜੇਤਲੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦਾ ਵਿੱਤ ਮੰਤਰੀ ਨੇ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨਾ ਤਾਂ ਆਪਣੇ ਘਰ ‘ਚ ਤੇ ਨਾ ਹੀ ਆਪਣੇ ਦਫ਼ਤਰ ‘ਚ ਉਨ੍ਹਾਂ ਨਾਲ ਕਦੇ ਮੁਲਾਕਾਤ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।