ਦਿੱਲੀ ’ਚ ਤਿੰਨ ਮਈ ਤੱਕ ਵਧਿਆ ਲਾਕਡਾਊਨ
ਏਜੰਸੀ, ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਕੋਰੋਨਾ ਸੰਕਰਮਣ ਦੇ ਤੇਜੀ ਨਾਲ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਾਕਡਾਊਨ ਨੂੰ ਤਿੰਨ ਮਈ ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਹਫ਼ਤੇ ਹੋਰ ਲਾਕਡਾਊਨ ਵਧਾਉਣ ਦਾ ਅੱਜ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ’ਚ ਕੋਰੋਨਾ ਦਾ ਕਹਿਰ ਜਾਰੀ ਹੈ, ਇਸ ਲਈ ਲਾਕਡਾਊਨ ਨੂੰ ਅਗਲੇ ਸੋਮਵਾਰ ਸਵੇਰੇ 5 ਵਜੇ ਤੱਕ ਲਈ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਲਾਕਡਾਊਨ ਆਖਰੀ ਹਥਿਆਰ ਹੈ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਅਸੀਂ ਦੇਖਿਆ ਕਿ ਪਾਜ਼ਿਟਿਵ ਰੇਟ ਲਗਭਗ 36-37 ਫੀਸਦੀ ਤੱਕ ਪਹੁੰਚ ਗਿਆ।
ਦਿੱਲੀ ’ਚ ਏਨੇ ਸੰਕਰਮਣ ਦਰ ਅੱਜ ਤੱਕ ਨਹੀਂ ਦੇਖੀ। ਪਿਛਲੇ ਇੱਕ-ਦੋ ਦਿਨ ਤੋਂ ਵਾਇਰਸ ਦਰ ਥੋੜੀ ਘੱਟ ਹੋਈ ਹੈ ਤੇ ਅੰਜ 30 ਫੀਸਦੀ ਦੇ ਹੇਠਾਂ ਆਈਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਪੋਰਟਲ ਸ਼ੁਰੂ ਕੀਤਾ ਹੈ, ਜੋ ਆਕਸੀਜਨ ਦੀ ਸਪਲਾਈ ਦੇ ਵਧੀਆ ਪ੍ਰਬੰਧ ਲਈ ਆਕਸੀਜਨ ਨਿਰਮਾਤਾਵਾਂ, ਸਪਾਲਾਇਰਾਂ ਤੇ ਹਸਪਤਾਲਾਂ ਦੁਆਰਾ ਹੋਰ ਦੋ ਘੰਟਿਆਂ ਬਾਅਦ ਅਪਡੇਟ ਕੀਤਾ ਜਾਵੇਗਾ। ਕੇਂਦਰੀ ਤੇ ਸੂਬਾ ਟੀਮਾਂ ਇੱਕ ਸਾਥ ਕੰਮ ਰਹੀਆਂ ਹਨ। ਜ਼ਿਕਰਯੋਗ ਹੈ ਕਿ 19 ਅਪਰੈਲ ਨੂੰ 6 ਦਿਨਾਂ ਲਈ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ, ਜੋ ਸੋਮਵਾਰ ਸਵੇਰੇ ਪੰਜ ਵਜੇ ਤੱਕ ਸੀ। ਹੁਣ ਵਾਇਰਸ ਦੀ ਕੜੀ ਨੂੰ ਤੋੜਨ ਲਈ ਇੱਕ ਹਫ਼ਤੇ ਦਾ ਲਾਕਡਾਊਨ ਵਧਾਇਆ ਗਿਆ ਹੈ। ਇਹ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ’ਚ ਹਫੜਾ-ਦਫੜੀ ਦਾ ਮਾਹੌਲ ਖਤਮ ਹੋ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।