ਓਵਰਆਲ ਗ੍ਰੇਡਿੰਗ ਸਰਕਾਰੀ ਸਕੂਲਾਂ ‘ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ‘ਚ ਮਦਦਗਾਰ ਸਿੱਧ ਹੋਵੇਗੀ: ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਸੈਸਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜਿਲ੍ਹਾਵਾਰ ਸੂਚੀ ਜਾਰੀ ਕੀਤੀ। ਇਨ੍ਹਾਂ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜਿਲ੍ਹੇ ਦੇ ਚੋਟੀ ਦਾ ਪ੍ਰਦਰਸਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਸਕੂਲਾਂ ਦੀ ਦਰਜਾਬੰਦੀ (ਗਰੇਡਿੰਗ) ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ-ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜਰੀ ਮੰਨਿਆ ਗਿਆ ਹੈ। ਜਿਨ੍ਹਾਂ ਜਿਲਿ੍ਹਆਂ ਵਿੱਚ ਇੱਕ ਤੋਂ ਵੱਧ ਸਕੂਲ ਬਰਾਬਰ ਅੰਕ ਲੈ ਕੇ ਸਿਖਰਲੇ ਸਥਾਨ ‘ਤੇ ਰਹੇ ਹਨ ਉੱਥੇ ਐਵਾਰਡ ਦੀ ਰਕਮ ਨੂੰ ਉਨ੍ਹਾਂ ਸਕੂਲਾਂ ਵਿਚ ਬਰਾਬਰ ਵੰਡਿਆ ਗਿਆ ਹੈ ।
5 ਲੱਖ ਦਾ ਪੁਰਸਕਾਰ ਲੈਣ ਵਾਲੇ ਮਿਡਲ ਸਕੂਲਾਂ
ਸਰਕਾਰੀ ਮਿਡਲ ਸਕੂਲ ਫੈਜਪੁਰਾ (ਅੰਮਿ੍ਰਤਸਰ), ਸਰਕਾਰੀ ਮਿਡਲ ਸਕੂਲ ਲੋਹਗੜ੍ਹ (ਬਰਨਾਲਾ), ਸਰਕਾਰੀ ਮਿਡਲ ਸਕੂਲ ਬਾਠ (ਬਠਿੰਡਾ), ਸਰਕਾਰੀ ਮਿਡਲ ਸਕੂਲ ਵੀਰੇ ਵਾਲਾ ਖੁਰਦ ਅਤੇ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਦੋਵੇਂ ਫਰੀਦਕੋਟ ਤੋਂ ਅਤੇ ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਰਾਸੀ ਵੰਡੀ ਗਈ, ਸਰਕਾਰੀ ਮਿਡਲ ਸਕੂਲ ਸਰਹਿੰਦ ਬਾੜਾ ਐਸਐਸਏ (ਫਤਿਹਗੜ੍ਹ ਸਾਹਿਬ), ਫਾਜਲਿਕਾ ਦੇ ਸਰਕਾਰੀ ਮਿਡਲ ਸਕੂਲ ਬੇਗਾਂ ਵਾਲੀ ਅਤੇ ਸਰਕਾਰੀ ਮਿਡਲ ਸਕੂਲ ਲੱਖਾ ਮੁਸਾਹਿਬ; ਦੋਵਾਂ ਸਕੂਲਾਂ ‘ਚ ਇਨਾਮੀ ਰਕਮ ਬਰਾਬਰ ਤਕਸੀਮ ਕੀਤੀ, ਫਿਰੋਜਪੁਰ ਤੋਂ ਸਰਕਾਰੀ ਮਿਡਲ ਸਕੂਲ ਤਾਰਾ ਸਿੰਘ ਵਾਲਾ ਅਤੇ ਸਰਕਾਰੀ ਮਿਡਲ ਸਕੂਲ ਲੋਹਗੜ੍ਹ ਦੋਵਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ, ਗੁਰਦਾਸਪੁਰ ਤੋਂ ਸਾਲੋ ਚਹਿਲ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਪੰਡੋਰੀ ਬੈਂਸਾਂ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡੀ ਗਈ।
ਸਰਕਾਰੀ ਮਿਡਲ ਸਕੂਲ ਹੈਲੇਰ (ਹੁਸ਼ਿਆਰਪੁਰ), ਸਰਕਾਰੀ ਮਿਡਲ ਸਕੂਲ ਲੋਹਾਰਾ ਛਾਹੜਕੇ (ਜਲੰਧਰ), ਸਰਕਾਰੀ ਮਿਡਲ ਸਕੂਲ ਆਰ.ਸੀ.ਐਫ. ਹੁਸੈਨ ਪੁਰ (ਕਪੂਰਥਲਾ), ਸਰਕਾਰੀ ਮਿਡਲ ਸਕੂਲ ਬਿਰਕ ਅਤੇ ਜੀਐਮਐਸ ਜਾਂਗਪੁਰ ਦੋਵੇਂ ਲੁਧਿਆਣਾ ਤੋਂ ਤੇ ਦੋਵਾਂ ਨੂੰ ਇਨਾਮੀ ਰਕਮ ਬਰਾਬਰ ਵੰਡੀ, ਸਰਕਾਰੀ ਮਿਡਲ ਸਕੂਲ ਗੋਰਖਨਾਥ (ਮਾਨਸਾ), ਸਰਕਾਰੀ ਮਿਡਲ ਸਕੂਲ ਬੀਰ ਬੱਧਨੀ (ਮੋਗਾ), ਸਰਕਾਰੀ ਮਿਡਲ ਸਕੂਲ ਉੜੰਗ (ਮੁਕਤਸਰ), ਪਠਾਨਕੋਟ ਦੇ ਸਰਕਾਰੀ ਮਿਡਲ ਸਕੂਲ ਸਿੰਬਲੀ ਗੁੱਜਰਾਂ ਐਸਐਸਏ ਅਤੇ ਸਰਕਾਰੀ ਮਿਡਲ ਸਕੂਲ ਜਸਵਾਲੀ ਨੂੰ ਪੁਰਸਕਾਰ ਦੀ ਰਕਮ ਬਰਾਬਰ ਵੰਡਦੇ ਹੋਏ, ਜੀਐਮਐਸ ਦੇਧਨਾ (ਪਟਿਆਲਾ), ਸਰਕਾਰੀ ਮਿਡਲ ਸਕੂਲ ਸਾਖਪੁਰ (ਰੂਪਨਗਰ), ਜੀਐਮਐਸ ਭੰਗਾਲ ਖੁਰਦ ਅਮਰਗੜ੍ਹ (ਐਸਬੀਐਸ ਨਗਰ), ਜੀਐਮਐਸ ਰਟੋਲਾਂ (ਸੰਗਰੂਰ), ਜੀਐਮਐਸ ਬਠਲਾਣਾ ਯੂਜੀ (ਐਸਐਸ ਨਗਰ), ਜੀਐਮਐਸ ਚੱਕ ਕਰੇ ਖਾਨ ਅਤੇ ਸਰਕਾਰੀ ਮਿਡਲ ਸਕੂਲ ਦੀਨੇਵਾਲ, ਦੋਵੇਂ ਤਰਨ ਤਾਰਨ ਜਲਿ੍ਹੇ ਤੋਂ ਤੇ ਦੋਵਾਂ ਨੂੰ ਇਨਾਮ ਦੀ ਰਕਮ ਬਰਾਬਰ ਦਿੱਤੀ ਗਈ।
7.5 ਲੱਖ ਦਾ ਪੁਰਸਕਾਰ ਲੈਣ ਵਾਲੇ ਹਾਈ ਸਕੂਲ
ਜੀਐਚਐਸ ਮਾਲੋਵਾਲ (ਅੰਮਿ੍ਰਤਸਰ), ਜੀਐਚਐਸ ਮੌੜਾਂ (ਬਰਨਾਲਾ), ਜੀਐਚਐਸ ਬਹਿਮਣ ਜੱਸਾ ਸਿੰਘ ਰਮਸਾ (ਬਠਿੰਡਾ), ਜੀਐਚਐਸ ਧੀਮਾਨ ਵਾਲੀ (ਫਰੀਦਕੋਟ), ਜੀਐਚਐਸ ਲਟੌਰ (ਫਤਿਹਗੜ੍ਹ ਸਾਹਿਬ), ਜੀਐਚਐਸ ਹੀਰਾ ਵਾਲੀ ਰਮਸਾ (ਫਾਜਲਿਕਾ), ਜੀਐਚਐਸ ਛਾਂਗਰਾਈ ਉੱਤਰ (ਫਿਰੋਜਪੁਰ), ਜੀਐਚਐਸ ਧਰਮਕੋਟ ਬੱਗਾ (ਗੁਰਦਾਸਪੁਰ), ਜੀਐਚਐਸ ਘੋਗੜਾ (ਹੁਸ਼ਿਆਰਪੁਰ), ਜੀਐਚਐਸ ਰਾਏਪੁਰ ਰਸੂਲਪੁਰ (ਜਲੰਧਰ), ਜੀਐਚਐਸ ਲੜਕੀਆਂ ਦਿਆਲ ਪੁਰ (ਕਪੂਰਥਲਾ), ਜੀਐਚਐਸ ਰਾਜੋਵਾਲ (ਲੁਧਿਆਣਾ), ਜੀਐਚਐਸ ਮਾਖਾ (ਮਾਨਸਾ), ਜੀਐਚਐਸ ਪੱਤੋ ਹੀਰਾ ਸਿੰਘ (ਮੋਗਾ), ਜੀਐਚਐਸ ਪਾਰਕ (ਮੁਕਤਸਰ), ਜੀਐਚਐਸ ਥਰਿਆਲ (ਪਠਾਨਕੋਟ), ਜੀਐਚਐਸ ਮਜਾਲ ਕਲਾਂ (ਪਟਿਆਲਾ), ਜੀਐਚਐਸ ਰਾਏਪੁਰ (ਰੂਪਨਗਰ), ਜੀਐਚਐਸ ਕੋਟ ਰਾਂਝਾ (ਐਸਬੀਐਸ ਨਗਰ), ਜੀਐਚਐਸ ਖੇੜੀ (ਸੰਗਰੂਰ), ਜੀਐਚਐਸ ਮੌਲੀ ਬੈਦਵਾਨ (ਐਸਏਐਸ ਨਗਰ) ਅਤੇ ਸਹੀਦ ਨਾਇਕ ਕਰਮਜੀਤ ਸਿੰਘ ਸੈਨਾ ਮੈਡਲ ਜੀ.ਐੱਚ.ਐੱਸ ਚੂਸਲੇਵਾੜ (ਤਰਨ ਤਾਰਨ)
10 ਲੱਖ ਦਾ ਐਵਾਰਡ ਪ੍ਰਾਪਤ ਕਰਨ ਵਾਲੇ ਸੀਨੀਅਰ ਸੈਕੰਡਰੀ ਸਕੂਲ
ਜੀਐਸਐਸਐਸ ਨਾਗ ਕਲਾਂ (ਅੰਮਿ੍ਰਤਸਰ), ਜੀਐਸਐਸ ਸੰਧੂ ਪੱਟੀ (ਬਰਨਾਲਾ), ਜੀਐਸਐਸਐਸ ਮਲੂਕਾ ਲੜਕੇ (ਬਠਿੰਡਾ), ਜੀਐਸ.ਐਸਐਸ ਪੱਖੀ ਕਲਾਂ (ਫਰੀਦਕੋਟ), ਜੀਐਸਐਸਐਸ ਸਰਹਿੰਦ ਗਰਲਜ (ਫਤਿਹਗੜ ਸਾਹਿਬ), ਜੀਐਸਐਸਐਸ ਬਾਘੇ ਕੇ ਉੱਤਰ (ਫਾਜਿਲਕਾ), ਜੀਐਸਐਸਐਸ ਖਾਈ ਫੇਮੇ ਕੀ (ਫਿਰੋਜਪੁਰ), ਸਰਕਾਰੀ ਸੀਨੀ.ਸੈਕੰ. ਸਮਾਰਟ ਸਕੂਲ ਸੇਖਪੁਰ (ਗੁਰਦਾਸਪੁਰ), ਜੀਐਸਐਸਐਸ ਰੇਲਵੇ ਮੰਡੀ ਲੜਕੀਆਂ (ਹੁਸ਼ਿਆਰਪੁਰ), ਜੀਐਸਐਸਐਸ ਜਮਸੇਰ ਲੜਕੇ (ਜਲੰਧਰ), ਜੀਐਸਐਸਐਸ ਤਲਵੰਡੀ ਚੌਧਰੀਆਂ (ਕਪੂਰਥਲਾ), ਜੀਐਸਐਸ ਜਗਰਾਉਂ ਲੜਕੀਆਂ (ਲੁਧਿਆਣਾ), ਜੀ ਐਸ ਐਸ ਆਲਮਪੁਰ ਮੰਦਰਾਂ (ਮਾਨਸਾ), ਜੀਐਸਐਸ ਖੋਸਾ ਕੋਟਲਾ (ਮੋਗਾ), ਜੀਐਸਐਸ ਉਦੇਕਰਨ (ਮੁਕਤਸਰ), ਜੀਐਸਐਸ ਦਤਿਆਲ ਫਿਰੋਜਾ (ਪਠਾਨਕੋਟ), ਜੀਐਸਐਸ ਸਮਾਰਟ ਸਕੂਲ ਮਾਡਲ ਟਾਊਨ (ਪਟਿਆਲਾ), ਜੀਐਸਐਸ ਕਾਹਨਪੁਰ ਖੂਹੀ (ਰੂਪਨਗਰ), ਜੀਐਸਐਸ ਮੱਲੇਵਾਲ (ਐਸਬੀਐਸ ਨਗਰ), ਜੀਐਸਐਸ ਛਾਜਲੀ (ਸੰਗਰੂਰ), ਜੀਐਸਐਸ ਮੁਬਾਰਕਪੁਰ (ਐਸਏਐਸ ਨਗਰ) ਅਤੇ ਸਹੀਦ ਨਾਇਬ ਸੂਬੇਦਾਰ ਪਰਮਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਕੀ ਸਕੂਲ, ਵੇਈਂ ਪੋਈਂ (ਤਰਨ ਤਾਰਨ)।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।