ਦੇਸ਼ ਦੀ ਜਵਾਨੀ ਇੱਕ ਵਾਰ ਫਿਰ ਖੁਦਕੁਸ਼ੀਆਂ ਦੀ ਗ੍ਰਿਫ਼ਤ ’ਚ ਹੈ ਖਾਸ ਕਰਕੇ ਕੋਟਾ ਸ਼ਹਿਰ ਦਾ ਨਾਂਅ ਚਰਚਾ ’ਚ ਹੈ ਜਿੱਥੇ ਇੱਕ ਮਹੀਨੇ ’ਚ 20 ਤੋਂ ਜ਼ਿਆਦਾ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ ਬੀਤੇ ਦਿਨੀਂ ਇੱਕ ਹੋਰ ਵਿਦਿਆਰਥਣ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਨੋਟ ’ਚ ਆਪਣੇ ਮਾਪਿਆਂ ਨੂੰ ਸੰਬੋਧਨ ਕਰਕੇ ਦੱਸਿਆ ਹੈ। ਕਿ ਉਹ ਜੇਈਈ ਨਹੀਂ ਕਰ ਸਕਦੀ ਤੇ ਖੁਦਕੁਸ਼ੀ ਹੀ ਉਸ ਲਈ ਆਖਰੀ ਹੱਲ ਹੈ ਇਹ ਘਟਨਾ ਹੌਲਨਾਕ ਤੇ ਚਿੰਤਾਜਨਕ ਹੈ ਅਸਲ ’ਚ ਇਹ ਸਿੱਖਿਆ ਤੇ ਰੁਜ਼ਗਾਰ ਦੇ ਆਪਸੀ ਸਬੰਧਾਂ ’ਚ ਆਏ ਵਿਗਾੜ ਦਾ ਨਤੀਜਾ ਹੈ ਵਿਦਿਆਰਥੀਆਂ ਉੱਪਰ ਮਾਤਾ-ਪਿਤਾ ਦਾ ਇੰਨਾ ਜ਼ਿਆਦਾ ਦਬਾਅ ਹੈ। ਕਿ ਉਹ ਬੱਚੇ ਤੋਂ ਗੈਰ-ਜ਼ਰੂਰੀ ਆਸਾਂ ਰੱਖਦੇ ਹਨ ਦੂਜੇ ਪਾਸੇ ਮੁਕਾਬਲੇਬਾਜ਼ੀ ਦਾ ਦੌਰ ਇੰਨਾ ਸਖ਼ਤ ਹੈ ਕਿ ਕਾਬਲ ਤੋਂ ਕਾਬਲ ਵਿਦਿਆਰਥੀ ਵੀ ਉੱਪਰਲੇ ਰੈਂਕ ਤੋਂ ਰਹਿ ਜਾਂਦੇ ਹਨ। (Suicide)
ਲਾਲੂ ਤੋਂ ED ਦੀ 10 ਘੰਟੇ ਪੁੱਛਗਿੱਛ… ਰਾਤ 9 ਵਜੇ ਛੱਡਿਆ, Land For Job Case ’ਚ ਪੁੱਛੇ 50 ਤੋਂ ਵੀ ਜ਼ਿਆਦਾ ਸ…
ਇਹ ਮਸਲਾ ਸਿਰਫ਼ ਕਿਸੇ ਸਰਕਾਰੀ ਫੈਸਲੇ ਨਾਲ ਹੀ ਹੱਲ ਨਹੀਂ ਹੋਣਾ ਸਗੋਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਵੀ ਆਪਣੀ ਸੋਚ ਬਦਲਣੀ ਪਵੇਗੀ। ਜੇਕਰ ਕੋਈ ਬੱਚਾ ਡਾਕਟਰ ਜਾਂ ਇੰਜੀਨੀਅਰ ਨਹੀਂ ਬਣੇਗਾ ਤਾਂ ਜ਼ਿੰਦਗੀ ਬੇਮਤਲਬ ਨਹੀਂ ਹੋ ਜਾਂਦੀ ਰੁਜ਼ਗਾਰ ਤੇ ਜ਼ਿੰਦਗੀ ਜਿਉਣ ਦੇ ਹੋਰ ਵੀ ਬਹੁਤ ਰਸਤੇ ਹਨ ਸ਼ਾਨਦਾਰ ਨੌਕਰੀ/ਪੈਕੇਜ ਨਾਲੋਂ ਜ਼ਿੰਦਗੀ ਕਿਤੇ ਜ਼ਿਆਦਾ ਕੀਮਤੀ ਤੇ ਸਕੂਨ ਭਰੀ ਹੈ ਬੱਚਿਆਂ ਨੂੰ ਇਹ ਸਮਝਣਾ ਪਵੇਗਾ। ਕਿ ਦੇਸ਼ ਅੰਦਰ ਖੁਸ਼ਹਾਲ ਕਿਸਾਨ, ਖੁਸ਼ਹਾਲ ਦੁਕਾਨਦਾਰ, ਖੁਸ਼ਹਾਲ ਵਪਾਰੀ ਅਤੇ ਖੁਸ਼ਹਾਲ ਅਧਿਆਪਕ ਵੀ ਹਨ। ਬਹੁਤ ਸਾਰੀਆਂ ਮਿਸਾਲਾਂ ਹਨ ਜਦੋਂ ਇੰਜੀਨੀਅਰ/ਡਾਕਟਰ ਨਾ ਬਣ ਸਕੇ ਵਿਦਿਆਰਥੀ ਹੋਰਨਾਂ ਖੇਤਰਾਂ ’ਚ ਦੂਜਿਆਂ ਲਈ ਪ੍ਰੇਰਨਾ ਸਰੋਤ ਬਣੇ ਮਾਪਿਆਂ ਨੂੰ ਵੀ ਚਾਹੀਦਾ ਹੈ, ਕਿ ਉਹ ਬੱਚਿਆਂ ਦੀ ਜ਼ਿੰਦਗੀ ਨੂੰ ਪਹਿਲ ਦੇਣ ਤੇ ਉਨ੍ਹਾਂ ’ਤੇ ਗੈਰ-ਜ਼ਰੂਰੀ ਦਬਾਅ ਨਾ ਪਾਉਣ ਨਿਰਾਸ਼ਾ ਦੀ ਹਾਲਤ ’ਚ ਮਾਂ-ਬਾਪ ਬੱਚੇ ਦਾ ਸਾਥ ਦੇਣ ਤੇ ਉਸ ਦੇ ਅੰਦਰ ਆਸ਼ਾਵਾਦੀ ਸੋਚ ਭਰਨ। (Suicide)