ਦਿੱਲੀ ਦੇ ਹੋਟਲ ਦੇ ਬਾਹਰ ਲਹਿਰਾਈ ਬੰਦੂਕ, ਵੀਡੀਓ ਵਾਇਰਲ, ਮਾਮਲਾ ਦਰਜ
ਸਾਬਕਾ ਬਸਪਾ ਸਾਂਸਦ ਤੇ ਮੌਜ਼ੂਦਾ ਵਿਧਾਇਕ ਦਾ ਭਰਾ ਹੈ ਮੁਲਜ਼ਮ
ਏਜੰਸੀ, ਦਿੱਲੀ
ਦਿੱਲੀ ਦੇ ਪੰਜ ਸਿਤਾਰਾ ਹਿਆਤ ਹੋਟਲ ਦੀ ਲਾਬੀ ‘ਚ ਇੱਕ ਵਿਅਕਤੀ ਵੱਲੋਂ ਹਥਿਆਰ ਲਹਿਰਾਉਂਦੀ ਇੱਕ ਔਰਤ ਤੇ ਉਸ ਦੇ ਪੁਰਸ਼ ਸਾਥੀ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਹਥਿਆਰ ਲਹਿਰਾਉਣ ਦੇ ਦ੍ਰਿਸ਼ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਨੋਟਿਸ ਲੈਂਦਿਆਂ ਕੇਸ ਦਰਜ ਕਰ ਲਿਆ ਹੈ
ਹਥਿਆਰ ਲਹਿਰਾਉਣ ਵਾਲੇ ਉਕਤ ਵਿਅਕਤੀ ਦੀ ਪਛਾਣ ਉੱਤਰ ਪ੍ਰਦੇਸ਼ ‘ਚ ਅੰਬੇਡਕਰ ਨਗਰ ਦੇ ਸਾਬਕਾ ਬਸਪਾ ਸਾਂਸਦ ਰਾਕੇਸ਼ ਪਾਂਡੇ ਦੇ ਪੁੱਤਰ ਅਤੇ ਮੌਜ਼ੂਦਾ ਵਿਧਾਇਕ ਰਿਤੇਸ਼ ਪਾਂਡੇ ਦੇ ਭਰਾ ਆਸ਼ੀਸ਼ ਪਾਂਡੇ ਵਜੋਂ ਹੋਈ ਹੈ
ਪੁਲਿਸ ਨੇ ਅੱਜ ਦੱਸਿਆ ਕਿ ਆਰਕੇ ਪੁਰਮ ਦੇ ਹਿਆਤ ਰਿਜੈਂਸੀ ਹੋਟਲ ਦੇ ਸਹਾਇਕ ਸੁਰੱਖਿਆ ਪ੍ਰਬੰਧਕ ਨੇ ਸੋਮਵਾਰ ਨੂੰ ਪੁਲਿਸ ਸਾਹਮਣੇ ਘਟਨਾ ਸਬੰਧੀ ਇੱਕ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਇੱਕ ਲੁਕ ਆਊਟ ਸਰਕੂਲਰ (ਐਲਓਸੀ) ਜਾਰੀ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਇਹ ਘਟਨਾ 13 ਤੋਂ 14 ਅਕਤੂਬਰ ਦੀ ਦਰਮਿਆਨ ਰਾਤ ਵਾਪਰੀ ਪੁਲਿਸ ਨੇ ਦੱਸਿਆ ਕਿ ਹਥਿਆਰਬੰਦ ਕਾਨੂੰਨ ਤਹਿਤ ਆਸ਼ੀਸ਼ ਪਾਂਡੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਸਖ਼ਤ ਤੇ ਉੱਚਿਤ ਕਾਰਵਾਈ ਕਰਾਂਗੇ : ਕੇਂਦਰ ਮੰਤਰੀ
ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਦੱਸਿਆ ਕਿ ਮਾਮਲੇ ‘ਚ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ ਮੰਤਰੀ ਨੇ ਟਵੀਟ ਕੀਤਾ, ਮੀਡੀਆ ‘ਚ ਵੀ ਨਜ਼ਰ ਆਉਣ ਵਾਲੀ ਇਸ ਘਟਨਾ ‘ਤੇ ਦਿੱਲੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਥਿਆਰ ਤੇ ਭਾਰਤੀ ਦੰਡ ਸੰਹਿਤਾ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸਖ਼ਤ ਤੇ ਉੱਚਿਤ ਕਾਰਵਾਈ ਕੀਤੀ ਜਾਵੇਗੀ ਹੋਰਨਾਂ ਵਿਅਕਤੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।