ਅਕਤੂਬਰ 1904 ’ਚ ਮੁਗਲਸਰਾਏ ’ਚ ਜਨਮੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ, ਸਧਾਰਨ ਪਰ ਚਟਾਨ ਵਾਂਗ ਮਜਬੂਤ ਸਨ, ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਸ਼ਾਸਤਰੀ ਜੀ ਦਾ ਬਚਪਨ ਸੰਘਰਸ਼ ਨਾਲ ਭਰਿਆ ਸੀ, ਬਚਪਨ ’ਚ ਉਹ ਸਕੂਲ ਜਾਣ ਲਈ ਨਦੀ ਨੂੰ ਤੈਰ ਕੇ ਪਾਰ ਕਰਦੇ ਸਨ, ਜਦੋਂ ਕਿ ਉੱਚ ਸਿੱਖਿਆ ਹਾਸਲ ਕਰਨ ਲਈ ਉਨ੍ਹਾਂ ਨੂੰ ਕਈ ਮੀਲ ਨੰਗੇ ਪੈਰੀਂ ਪੈਦਲ ਜਾਣਾ ਪੈਂਦਾ ਸੀ। ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਕੇ ਹੀ ਉਹ ਮਜਬੂਤ ਇਨਸਾਨ ਬਣੇ। (Lal Bahadur Shastri Quotes)
ਇਹ ਵੀ ਪੜ੍ਹੋ : ਨਾਗਪੁਰ ਦੇ ਸੇਵਾਦਾਰਾਂ ਨੇ 160 ਅਨਾਥ ਬਜ਼ੁਰਗਾਂ ਨੂੰ ਫਲ ਵੰਡੇ
ਉਨ੍ਹਾਂ ਦੀ ਚੰਗੀ ਛਵੀ ਕਾਰਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ ਸ਼ਾਸਤਰੀ ਜੀ ਨੂੰ ਦੇਸ਼ ਦਾ ਦੂਜਾ ਪ੍ਰਧਾਨ ਮੰਤਰੀ ਬਣਾਇਆ ਗਿਆ। 9 ਜੂਨ 1964 ਨੂੰ, ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਦੇ ਰਾਜ ਦੌਰਾਨ 1965 ਦੀ ਭਾਰਤ-ਪਾਕਿਸਤਾਨ ਜੰਗ ਸ਼ੁਰੂ ਹੋਈ ਸੀ। ਇਸ ਤੋਂ 3 ਸਾਲ ਪਹਿਲਾਂ ਭਾਰਤ ਚੀਨ ਤੋਂ ਜੰਗ ਹਾਰ ਗਿਆ ਸੀ। ਸ਼ਾਸਤਰੀ ਜੀ ਨੇ ਇਸ ਅਣਕਿਆਸੇ ਯੁੱਧ ’ਚ ਦੇਸ਼ ਨੂੰ ਸ਼ਾਨਦਾਰ ਅਗਵਾਈ ਪ੍ਰਦਾਨ ਕੀਤੀ ਅਤੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਪਾਕਿਸਤਾਨ ਨੇ ਕਦੇ ਸੁਪਨੇ ’ਚ ਵੀ ਅਜਿਹਾ ਨਹੀਂ ਸੋਚਿਆ ਸੀ। 26 ਜਨਵਰੀ 1965 ਨੂੰ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਦੇਸ਼ ਦੇ ਫੌਜੀਆਂ ਅਤੇ ਕਿਸਾਨਾਂ ਨੂੰ ਆਪਣੇ ਫਰਜ ਅਤੇ ਵਫਾਦਾਰੀ ਪ੍ਰਤੀ ਮਜਬੂਤ ਰਹਿਣ ਅਤੇ ਦੇਸ਼ ਨੂੰ ਅਨਾਜ ਦੇ ਖੇਤਰ ’ਚ ਆਤਮ ਨਿਰਭਰ ਬਣਾਉਣ ਲਈ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਸੀ। ਇਹ ਨਾਅਰਾ ਅੱਜ ਵੀ ਭਾਰਤ ’ਚ ਬਹੁਤ ਮਸ਼ਹੂਰ ਹੈ। (Lal Bahadur Shastri Quotes)
11 ਜਨਵਰੀ 1966 ਦੀ ਰਾਤ ਨੂੰ ਉਜਬੇਕਿਸਤਾਨ ਦੀ ਰਾਜਧਾਨੀ ਤਾਸਕੰਦ ’ਚ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨਾਲ ਜੰਗ ਖਤਮ ਕਰਨ ਦੇ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਰਹੱਸਮਈ ਹਾਲਾਤਾਂ ’ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਉਨ੍ਹਾਂ ਦੀ ਸਾਦਗੀ, ਦੇਸ਼ ਭਗਤੀ ਅਤੇ ਇਮਾਨਦਾਰੀ ਲਈ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਲਾਲ ਬਹਾਦੁਰ ਸ਼ਾਸਤਰੀ ਜਿੱਥੇ ਆਪਣੀ ਸਾਦਗੀ ਅਤੇ ਦਿ੍ਰੜਤਾ ਲਈ ਜਾਣੇ ਜਾਂਦੇ ਹਨ, ਉੱਥੇ ਉਨ੍ਹਾਂ ਨੇ ਆਪਣੇ ਵਿਚਾਰਾਂ ਰਾਹੀਂ ਦੇਸ਼ ’ਚ ਕ੍ਰਾਂਤੀ ਦੀ ਇੱਕ ਵੱਖਰੀ ਚੰਗਿਆੜੀ ਵੀ ਜਗਾਈ। ਉਸ ਦੇ ਸੱਦੇ ’ਤੇ ਸਾਰਾ ਦੇਸ਼ ਦਿਨ ’ਚ ਇੱਕ ਸਮੇਂ ਦੀ ਰੋਟੀ ਖਾਣ ਲੱਗਾ। ਉਨ੍ਹਾਂ ਦੀ ਅਥਾਹ ਹਿੰਮਤ ਦੇ ਬਲ ’ਤੇ ਪੂਰੇ ਦੇਸ਼ ’ਚ ਭੋਜਨ ਕ੍ਰਾਂਤੀ ਆਈ। ਅੱਜ ਇਸ ਲੇਖ ਰਾਹੀਂ ਲਾਲ ਬਹਾਦਰ ਸ਼ਾਸਤਰੀ ਜੀ ਦੇ ਵਡਮੁੱਲੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਨ।
ਜੈ ਜਵਾਨ ਜੈ ਕਿਸਾਨ | Lal Bahadur Shastri Quotes
ਸਾਨੂੰ ਸਾਂਤੀ ਲਈ ਓਨੀ ਹੀ ਬਹਾਦਰੀ ਨਾਲ ਲੜਨਾ ਚਾਹੀਦਾ ਹੈ ਜਿਵੇਂ ਅਸੀਂ ਜੰਗ ਲਈ ਲੜਦੇ ਹਾਂ। ਜੇ ਮੈਂ ਕਿਸੇ ਹੋਰ ਨੂੰ ਸਲਾਹ ਦਿੰਦਾ ਹਾਂ ਅਤੇ ਖੁਦ ਇਸ ਨੂੰ ਲਾਗੂ ਨਹੀਂ ਕਰਦਾ, ਤਾਂ ਮੈਂ ਅਸਹਿਜ ਮਹਿਸੂਸ ਕਰਦਾ ਹਾਂ। ਦੇਸ਼ ਦੀ ਮਜਬੂਤੀ ਅਤੇ ਤਾਕਤ ਲਈ ਸਭ ਤੋਂ ਮਹੱਤਵਪੂਰਨ ਕੰਮ ਲੋਕਾਂ ’ਚ ਏਕਤਾ ਕਾਇਮ ਕਰਨਾ ਹੈ। ਅਸੀਂ ਨਾ ਸਿਰਫ ਆਪਣੇ ਲਈ ਸਗੋਂ ਪੂਰੀ ਦੁਨੀਆ ਲਈ ਸ਼ਾਂਤੀ, ਵਿਕਾਸ ਅਤੇ ਕਲਿਆਣ ’ਚ ਵਿਸ਼ਵਾਸ਼ ਰੱਖਦੇ ਹਾਂ। ਜੇਕਰ ਸਾਡੇ ਦੇਸ਼ ’ਚ ਕਿਸੇ ਵੀ ਵਿਅਕਤੀ ਨੂੰ ਅਛੂਤ ਕਿਹਾ ਗਿਆ ਤਾਂ ਭਾਰਤ ਦਾ ਸਿਰ ਸ਼ਰਮ ਨਾਲ ਝੁਕਣਾ ਪਵੇਗਾ। ਆਜਾਦੀ ਦੀ ਰਾਖੀ ਕਰਨਾ ਇਕੱਲੇ ਸਾਡੇ ਦੇਸ਼ ਦੇ ਫੌਜੀਆਂ ਦਾ ਕੰਮ ਨਹੀਂ ਹੈ, ਇਸ ਦੀ ਰਾਖੀ ਲਈ ਪੂਰੇ ਦੇਸ਼ ਨੂੰ ਮਜਬੂਤ ਹੋਣਾ ਪਵੇਗਾ। ਲੋਕ ਝੂਠ ਅਤੇ ਅਹਿੰਸਾ ਦੀ ਤਾਕਤ ਨਾਲ ਕਦੇ ਵੀ ਸੱਚਾ ਸਵਰਾਜ ਜਾਂ ਲੋਕਤੰਤਰ ਪ੍ਰਾਪਤ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਕਸਬਾ ਬਾਦਸ਼ਾਹਪੁਰ ਦੇ ਮੇਨ ਚੌਕ ਅੰਦਰ ਇੱਕ ਦੁਕਾਨਦਾਰ ਨਾਲ ਗੁੰਡਾਗਰਦੀ
ਕਾਨੂੰਨ ਦਾ ਸਤਿਕਾਰ ਹੋਣਾ ਚਾਹੀਦਾ ਹੈ, ਤਾਂ ਜੋ ਸਾਡੇ ਲੋਕਤੰਤਰ ਦਾ ਮੂਲ ਢਾਂਚਾ ਬਰਕਰਾਰ ਰਹੇ ਅਤੇ ਸਾਡਾ ਲੋਕਤੰਤਰ ਵੀ ਮਜ਼ਬੂਤ ਰਹੇ। ਰਾਜ ਕਰਨ ਵਾਲਿਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਲੋਕਾਂ ਦਾ ਕੀ ਪ੍ਰਤੀਕਰਮ ਹੁੰਦਾ ਹੈ, ਕਿਉਂਕਿ ਲੋਕਤੰਤਰ ’ਚ ਜਨਤਾ ਦਾ ਮੁੱਖੀ ਹੁੰਦਾ ਹੈ। ਮੇਰੀ ਰਾਏ ’ਚ, ਪ੍ਰਸ਼ਾਸਨ ਦਾ ਮੂਲ ਵਿਚਾਰ ਸਮਾਜ ਨੂੰ ਇੱਕਮੁੱਠ ਰੱਖਣਾ ਚਾਹੀਦਾ ਹੈ ਤਾਂ ਜੋ ਇਹ ਵਿਕਾਸ ਕਰ ਸਕੇ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰ ਸਕੇ। ਜਦੋਂ ਦੇਸ਼ ਦੀ ਆਜਾਦੀ ਅਤੇ ਅਖੰਡਤਾ ਨੂੰ ਖਤਰਾ ਹੋਵੇ ਤਾਂ ਉਸ ਚੁਣੌਤੀ ਦਾ ਪੂਰੀ ਤਾਕਤ ਨਾਲ ਮੁਕਾਬਲਾ ਕਰਨਾ ਸਾਰਿਆਂ ਦਾ ਫਰਜ ਹੈ ਅਤੇ ਇਸ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਰਹਿਣਾ ਹੋਵੇਗਾ। ਸਾਡੇ ਦੇਸ਼ ਦਾ ਰਸਤਾ ਸਿੱਧਾ ਅਤੇ ਸਾਫ ਹੈ, ਸਾਡੇ ਦੇਸ਼ ’ਚ ਸਭ ਲਈ ਆਜਾਦੀ ਅਤੇ ਖੁਸਹਾਲੀ ਦੇ ਨਾਲ ਲੋਕਤੰਤਰ ਦੀ ਸਥਾਪਨਾ ਕਰਨਾ ਅਤੇ ਬਾਕੀ ਸਾਰੇ ਦੇਸ਼ਾਂ ਨਾਲ ਦੋਸਤਾਨਾ ਸਬੰਧ ਸਥਾਪਤ ਕਰਨਾ। (Lal Bahadur Shastri Quotes)
ਸਾਨੂੰ ਸਾਰਿਆਂ ਨੂੰ ਆਪਣੇ ਖੇਤਰ ’ਚ ਉਸੇ ਲਗਨ ਅਤੇ ਉਤਸਾਹ ਨਾਲ ਕੰਮ ਕਰਨਾ ਚਾਹੀਦਾ ਹੈ ਜੋ ਜੰਗ ਦੇ ਮੈਦਾਨ ’ਚ ਇੱਕ ਯੋਧੇ ਨੂੰ ਉਸ ਦੇ ਫਰਜ ਪ੍ਰਤੀ ਪ੍ਰੇਰਿਤ ਅਤੇ ਉਤਸ਼ਾਹਿਤ ਕਰਦਾ ਹੈ ਅਤੇ ਇਹ ਸਿਰਫ ਬੋਲਣਾ ਨਹੀਂ ਬਲਕਿ ਕਰਨਾ ਹੈ। ਦੇਸ਼ ਪ੍ਰਤੀ ਵਫਾਦਾਰੀ ਸਭ ਵਫਾਦਾਰੀ ਤੋਂ ਪਹਿਲਾਂ ਆਉਂਦੀ ਹੈ ਅਤੇ ਇਹ ਪੂਰਨ ਵਫਾਦਾਰੀ ਹੈ, ਕਿਉਂਕਿ ਇਸ ’ਚ ਕੋਈ ਇੰਤਜਾਰ ਨਹੀਂ ਕਰਦਾ ਕਿ ਬਦਲੇ ’ਚ ਕੀ ਮਿਲਦਾ ਹੈ। ਜੇਕਰ ਅਸੀਂ ਲਗਾਤਾਰ ਲੜਦੇ ਰਹੇ ਤਾਂ ਸਾਡੇ ਆਪਣੇ ਹੀ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਲੜਨ ਦੀ ਬਜਾਏ ਗਰੀਬੀ, ਬਿਮਾਰੀ ਅਤੇ ਅਨਪੜ੍ਹਤਾ ਨਾਲ ਲੜਨਾ ਚਾਹੀਦਾ ਹੈ। (Lal Bahadur Shastri Quotes)