ਮਹਿਮਾ-ਗੋਨਿਆਣਾ ਦੇ 31ਵੇਂ ਸਰੀਰਦਾਨੀ ਬਣੇ ਕ੍ਰਿਸ਼ਨ ਲਾਲ ਇੰਸਾਂ  

Krishna Lal, 31st Man, Body Donation, Mahima-Gonyana

ਜਗਤਾਰ ਜੱਗਾ/ਗੋਨਿਆਣਾ ਮੰਡੀ।  ਸਥਾਨਕ ਮੰਡੀ ਦੇ ਡੇਰਾ ਸ਼ਰਧਾਲੂ ਕ੍ਰਿਸਨ ਲਾਲ ਇੰਸਾਂ (62) ਦੇ ਦੇਹਾਂਤ ‘ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀਆਂ ਅੱਖਾਂ ਅਤੇ ਸਰੀਰ ਦਾਨ ਕੀਤਾ ਗਿਆ ਜਾਣਕਾਰੀ ਅਨੁਸਾਰ ਗੋਨਿਆਣਾ ਮੰਡੀ ਦਸਮੇਸ਼ ਨਗਰ ਨਿਵਾਸੀ ਡੇਰਾ ਸ਼ਰਧਾਲੂ ਕ੍ਰਿਸ਼ਨ ਲਾਲ ਇੰਸਾਂ ਰਾਤ ਸੰਖੇਪ ਬਿਮਾਰੀ ਦੌਰਾਨ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਅਤੇ ਉਨ੍ਹਾਂ ਨੇ ਆਪਣੀ ਅੰਤਿਮ ਇੱਛਾ ਅਨੁਸਾਰ ਪਹਿਲਾਂ ਤੋਂ ਹੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਅੱਖਾਂਦਾਨ ਅਤੇ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਸੀ।

ਕ੍ਰਿਸ਼ਨ ਲਾਲ ਇੰਸਾਂ ਦੀਆਂ ਅੱਖਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਭੇਜੀਆਂ ਗਈਆਂ ਅਤੇ ਬਾਅਦ ਵਿੱਚ ਉਨ੍ਹਾਂ ਦਾ ਸਰੀਰ ਆਦੇਸ਼ ਹਸਪਤਾਲ ਇੰਸਟੀਚਿਊਟ ਭੁੱਚੋ ਮੰਡੀ ਵਿਖੇ ਦਾਨ ਕੀਤਾ ਗਿਆ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਡਾਕਟਰਾਂ ਦੀ ਟੀਮ ਐਂਬੂਲੈਂਸ ਸਮੇਤ ਪਹੁੰਚੀ ਅਤੇ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ‘ਚ ਪ੍ਰੇਮੀ ਕ੍ਰਿਸਨ ਲਾਲ ਇੰਸਾਂ ਦਾ ਸਰੀਰ ਲਿਜਾਇਆ ਗਿਆ ਜਿੱਥੇ ਕਾਫਲੇ ਦੇ ਰੂਪ ਵਿੱਚ ‘ਸਰੀਰਦਾਨੀ ਤੇ ਅੱਖਾਂਦਾਨੀ ਕ੍ਰਿਸ਼ਨ ਲਾਲ ਇੰਸਾਂ ਅਮਰ ਰਹੇ’ ਦੇ ਅਕਾਸ਼ ਗੂੰਜਾਓ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਇਸ ਮੌਕੇ ਐਂਬੂਲੈਂਸ ਨੂੰ ਝੰਡੀ ਦੇਣ ਦੀ ਰਸਮ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਕੁਮਾਰ ਜੀਦਾ ਅਤੇ ਪੰਜਾਬ ਸਟੇਟ ਦੇ ਪੰਤਾਲੀ ਮੈਂਬਰ ਜਸਵੰਤ ਸਿੰਘ ਗਰੇਵਾਲ, ਪੰਤਾਲੀ ਮੈਂਬਰ ਗੁਰਸੇਵਕ ਸਿੰਘ ਇੰਸਾਂ ਗੋਨਿਆਣਾ, ਪੰਦਰਾਂ ਮੈਂਬਰ ਸੁਖਮੰਦਰ ਸਿੰਘ ਇੰਸਾਂ, ਬਲਾਕ ਭੰਗੀਦਾਸ ਪ੍ਰਦੀਪ ਇੰਸਾਂ ਤੇ ਸ਼ਹਿਰੀ ਭੰਗੀਦਾਸ ਰਜਿੰਦਰ ਸ਼ਰਮਾ ਨੇ ਕੀਤੀ ਇਸ ਪਰਿਵਾਰ ਵੱਲੋਂ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਨਾਰੀ ਦਾ ਸਨਮਾਨ ਕਰਦਿਆਂ ਪ੍ਰੇਮੀ ਕਿਸਨ ਲਾਲ ਇੰਸਾਂ ਦੀ ਬੇਟੀ ਅਤੇ ਨੂੰਹ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਇਹ ਗੋਨਿਆਣਾ ਮੰਡੀ ਦਾ ਛੇਵਾਂ ਅਤੇ ਬਲਾਕ ਮਹਿਮਾ ਗੋਨਿਆਣਾ ਦਾ 31ਵਾਂ ਸਰੀਰਦਾਨ ਹੋਇਆ ਹੈ ਇਸ ਮੌਕੇ ਪਿੰਡਾਂ ਸ਼ਹਿਰਾਂ ਦੀ ਸਾਧ ਸੰਗਤ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ/ ਭੈਣਾਂ, ਜ਼ਿੰਮੇਵਾਰ ਅਤੇ ਰਿਸ਼ਤੇਦਾਰ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।