ਆਪਣੇ-ਆਪ ਡਿਲੀਟ ਹੋਣਗੇ ਗਲਤ ਕਮੈਂਟ | Social Media Trolling
- ICC ਨੇ AI ਟੂਲ ਦੀ ਸਫਲਤਾਪੂਰਵਕ ਪਰਖ ਕੀਤੀ
ਸਪੋਰਟਸ ਡੈਸਕ। Social Media Trolling: ICC ਨੇ ਸੋਸ਼ਲ ਮੀਡੀਆ ’ਤੇ ਮਹਿਲਾ ਕ੍ਰਿਕੇਟਰਾਂ ਦੀ ਟਰੋÇਲੰਗ ਤੇ ਉਨ੍ਹਾਂ ’ਤੇ ਗਲਤ ਟਿੱਪਣੀਆਂ ਨੂੰ ਰੋਕਣ ਲਈ ਤਿਆਰੀ ਕਰ ਲਈ ਹੈ। ਗੋਬਬਲ ਐਪ ਦੀ ਮਦਦ ਨਾਲ, ਹੁਣ ਖਿਡਾਰੀਆਂ ’ਤੇ ਗਲਤ ਟਿੱਪਣੀਆਂ ਨੂੰ ਆਪਣੇ-ਆਪ ਮਿਟਾ ਦਿੱਤਾ ਜਾਵੇਗਾ। ਖਿਡਾਰੀਆਂ ਤੇ ਟੀਮ ਦੇ ਸੋਸ਼ਲ ਮੀਡੀਆ ਖਾਤਿਆਂ ’ਤੇ ਇਤਰਾਜ਼ਯੋਗ ਸ਼ਬਦਾਂ ਵਾਲੀਆਂ ਟਿੱਪਣੀਆਂ ਨੂੰ ਛੁਪਾਇਆ ਜਾਵੇਗਾ। ਮਹਿਲਾ ਕ੍ਰਿਕੇਟਰਾਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਆਈਸੀਸੀ ਨੇ ਪਿਛਲੇ ਮਹੀਨੇ ਮਹਿਲਾ ਟੀ-20 ਵਿਸ਼ਵ ਕੱਪ ’ਚ ਏਆਈ ਟੂਲ ਦਾ ਟਰਾਇਲ ਕੀਤਾ ਸੀ। ਏਆਈ ਦੀ ਮਦਦ ਨਾਲ, ਖਿਡਾਰੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਤੋਂ ਇਸ਼ਤਿਹਾਰਾਂ ਦੇ ਨਾਲ ਗਲਤ ਟਿੱਪਣੀਆਂ ਤੇ ਬੋਟਾਂ ਦੀ ਬੇਲੋੜੀ ਸਮੱਗਰੀ ਨੂੰ ਵੀ ਹਟਾ ਦਿੱਤਾ ਗਿਆ ਸੀ।
Read This : Olympics 2036: ਓਲੰਪਿਕ-2036 ਦੀ ਮੇਜ਼ਬਾਨੀ ਲਈ ਭਾਰਤ ਦਾ ਦਾਅਵਾ ਪੇਸ਼, ਮਨਜ਼ੂਰੀ ਮਿਲੀ ਤਾਂ ਇਹ ਸੂਬੇ ’ਚ ਹੋਣਗੀਆਂ ਖੇਡਾਂ, ਜਾਣੋ
ਹਰ ਪੰਜਵਾਂ ਕਮੈਂਟ ਇਤਰਾਜ਼ਯੋਗ | Social Media Trolling
ਵਿਸ਼ਵ ਕੱਪ ਦੇ ਟਰਾਇਲਾਂ ਦੌਰਾਨ ਆਈਸੀਸੀ ਨੂੰ ਪਤਾ ਲੱਗਿਆ ਕਿ ਮਹਿਲਾ ਕ੍ਰਿਕੇਟਰਾਂ ਤੇ ਟੀਮਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ’ਤੇ ਹਰ ਪੰਜਵੀਂ ਟਿੱਪਣੀ ਇਤਰਾਜ਼ਯੋਗ ਹੈ। ਆਨਲਾਈਨ ਟਰੋਲਿੰਗ ਤੇ ਦੁਰਵਿਵਹਾਰ ਨੂੰ ਰੋਕਣ ਲਈ, ਆਈਸੀਸੀ ਨੇ ਗੋਬਬਲ ਟੇਕ ਕੰਪਨੀ ਦੀ ਮਦਦ ਨਾਲ ਇੱਕ ਟਰਾਇਲ ਕੀਤਾ। ਐਪ ਨੇ 8 ਟੀਮਾਂ ਤੇ 60 ਖਿਡਾਰੀਆਂ ਦੇ ਸੋਸ਼ਲ ਮੀਡੀਆ ਹੈਂਡਲ ਦੀ ਨਿਗਰਾਨੀ ਕੀਤੀ। ਇਨ੍ਹਾਂ ’ਤੇ ਕਰੀਬ 15 ਲੱਖ ਟਿੱਪਣੀਆਂ ਆਈਆਂ, ਜਿਨ੍ਹਾਂ ’ਚੋਂ 2.71 ਲੱਖ ਟਿੱਪਣੀਆਂ ਇਤਰਾਜ਼ਯੋਗ ਸਨ। ਇਨ੍ਹਾਂ ’ਚ ਨਸਲਵਾਦ, ਲਿੰਗਵਾਦ, ਸਮਲਿੰਗਤਾ ਤੇ ਹੋਰ ਕਈ ਤਰ੍ਹਾਂ ਦੀਆਂ ਅਪਮਾਨਜਨਕ ਟਿੱਪਣੀਆਂ ਸ਼ਾਮਲ ਸਨ। 19 ਟੂਲ ਨੇ ਨਾ ਸਿਰਫ ਇਨ੍ਹਾਂ ਟਿੱਪਣੀਆਂ ਨੂੰ ਪਲੇਅਰ ਦੇ ਪ੍ਰੋਫਾਈਲ ਤੋਂ ਲੁਕਾ ਦਿੱਤਾ ਸਗੋਂ ਉਨ੍ਹਾਂ ਨੂੰ ਡਿਲੀਟ ਵੀ ਕਰ ਦਿੱਤਾ।
ਮਹਿਲਾਵਾਂ ਦੀ ਖੇਡ ਨੂੰ ਸੁਰੱਖਿਅਤ ਬਣਾਉਣ ਲਈ ਕੀਤਾ ਗਿਆ ਸੀ ਟਰਾਇਲ
ਆਈਸੀਸੀ ਨੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ 10 ਟੀਮਾਂ ਤੇ ਉਨ੍ਹਾਂ ਦੇ ਖਿਡਾਰੀਆਂ ਨੂੰ ਇਹ ਸੇਵਾ ਦੀ ਪੇਸ਼ਕਸ਼ ਕੀਤੀ ਸੀ। 8 ਟੀਮਾਂ ਤੇ 60 ਖਿਡਾਰੀ ਟਰਾਇਲ ਦਾ ਹਿੱਸਾ ਬਣਨ ਲਈ ਸਹਿਮਤ ਹੋਏ। ਆਈਸੀਸੀ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਕਿ ਖਿਡਾਰੀਆਂ ਨੂੰ ਖੇਡ ਦੌਰਾਨ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਟਿੱਪਣੀਆਂ ਤੇ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਦਾ ਉਸ ਦੀ ਖੇਡ ’ਤੇ ਵੀ ਬੁਰਾ ਅਸਰ ਪੈ ਰਿਹਾ ਸੀ। Social Media Trolling
ਨੌਜਵਾਨ ਖਿਡਾਰੀਆਂ ਨੂੰ ਹੁੰਦੀ ਸੀ ਜ਼ਿਆਦਾ ਪਰੇਸ਼ਾਨੀ
ਆਈਸੀਸੀ ਦੇ ਡਿਜੀਟਲ ਹੈੱਡ ਫਿਨ ਬ੍ਰੈਡਸ਼ੌ ਨੇ ਕ੍ਰਿਕਇੰਫੋ ਨੂੰ ਦੱਸਿਆ, ‘ਆਈਸੀਸੀ ਜ਼ਿਆਦਾ ਤੋਂ ਜ਼ਿਆਦਾ ਲੜਕੀਆਂ ਨੂੰ ਕ੍ਰਿਕੇਟ ਖੇਡਣ ਲਈ ਪ੍ਰੇਰਿਤ ਕਰਨਾ ਚਾਹੁੰਦਾ ਹੈ। ਕਈ ਖਿਡਾਰੀਆਂ ਨੇ ਆਨਲਾਈਨ ਟਰੋਲਿੰਗ ਤੇ ਗਲਤ ਟਿੱਪਣੀਆਂ ਦੀ ਸ਼ਿਕਾਇਤ ਕੀਤੀ ਸੀ। ਖੇਡਾਂ ’ਚ ਤੁਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਨੌਜਵਾਨ ਖਿਡਾਰੀ ਨੂੰ ਅਜਿਹੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਵੇ। ਨੌਜਵਾਨ ਪ੍ਰਸ਼ੰਸਕਾਂ ਨੂੰ ਵੀ ਆਪਣੇ ਪਸੰਦੀਦਾ ਖਿਡਾਰੀ ਦੀ ਪ੍ਰੋਫਾਈਲ ’ਤੇ ਗਲਤ ਟਿੱਪਣੀਆਂ ਵੇਖ ਬੁਰਾ ਲੱਗਦਾ ਹੈ। ਇਸ ਨਾਲ ਖਿਡਾਰੀਆਂ ਦੀ ਮਾਨਸਿਕ ਸਿਹਤ ’ਤੇ ਵੀ ਮਾੜਾ ਅਸਰ ਪੈਂਦਾ ਹੈ। Social Media Trolling
ਪੁਰਸ਼ ਕ੍ਰਿਕੇਟਰਾਂ ਨੂੰ ਬਾਅਦ ’ਚ ਮਿਲੇਗੀ ਇਹ ਸਹੂਲਤ
ਆਈਸੀਸੀ ਨੇ ਕਿਹਾ ਕਿ ਫਿਲਹਾਲ 2025 ਤੱਕ ਸਿਰਫ਼ ਮਹਿਲਾ ਕ੍ਰਿਕੇਟਰ ਹੀ ਇਸ ਸਹੂਲਤ ਦਾ ਲਾਭ ਲੈ ਸਕਦੀਆਂ ਹਨ। ਇਸ ਦੇ ਲਈ ਖਿਡਾਰੀਆਂ ਨੂੰ ਆਈਸੀਸੀ ਐਪ ’ਚ ਸਾਈਨ ਇਨ ਕਰਨਾ ਹੋਵੇਗਾ। ਜੇਕਰ ਪੁਰਸ਼ ਕ੍ਰਿਕੇਟਰ ਦੀ ਅਜਿਹੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਇਸ ਦਾ ਹਿੱਸਾ ਬਣਾਇਆ ਜਾਵੇਗਾ।