
Gold Price: ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੋਇਆ ਸੋਨਾ
- ਹਰ ਰੋਜ਼ ਭਾਅ ਦੇ ਉਤਰਾਅ ਚੜ੍ਹਾਅ ਕਾਰਨ ਸੁਨਿਆਰੇ ਵੀ ਡਰਨ ਲੱਗੇ | Gold Price
Gold Price: ਸੰਗਰੂਰ/ਗੋਬਿੰਦਗੜ੍ਹ ਜੇਜੀਆਂ (ਗੁਰਪ੍ਰੀਤ ਸਿੰਘ/ਭੀਮ ਸੈਨ)। ਹਰ ਰੋਜ਼ ਸੋਨੇ ਦੇ ਭਾਅ ਵਿੱਚ ਹੋ ਰਹੇ ਵਾਧੇ ਨੇ ਜਿੱਥੇ ਨੇੜੇ ਆ ਰਹੇ ਤਿਉਹਾਰਾਂ ਦੀਆਂ ਖੁਸ਼ੀਆਂ ਫਿੱਕੀਆਂ ਪਾ ਦਿੱਤੀਆਂ ਹਨ, ਉੱਥੇ ਸੁਨਿਆਰ ਭਾਈਚਾਰਾ ਵੀ ਨਵੇਂ ਆਰਡਰ ਬੁੱਕ ਕਰਨ ਤੋਂ ਵੀ ਡਰ ਰਿਹਾ ਹੈ। ਸੋਨੇ ਦੇ ਭਾਅ ਵਿੱਚ ਇੱਕਦਮ ਆਈ ਤੇਜੀ ਨੇ ਸੋਨੇ ਦੇ ਖਰੀਦਦਾਰਾਂ ਦੇ ਚਿਹਰੇ ਪੀਲੇ ਪਾ ਦਿੱਤੇ ਹਨ।
ਜਾਣਕਾਰੀ ਅਨੁਸਾਰ ਸੰਨ 2024 ’ਚ ਸਤੰਬਰ ਵਿੱਚ ਸੋਨੇ ਦੇ ਭਾਅ 77900 ਪ੍ਰਤੀ ਤੋਲਾ ਸੀ, ਜਦਕਿ ਸਤੰਬਰ ਮਹੀਨੇ ਵਿੱਚ 117400 ਪ੍ਰਤੀ ਤੋਲਾ ਹੋ ਗਿਆ ਹੈ। ਇੱਕ ਸਾਲ ਵਿੱਚ ਸੋਨੇ ਦੇ ਭਾਅ ’ਚ 39500 ਰੁਪਏ ਪ੍ਰਤੀ ਤੋਲਾ ਵਾਧਾ ਹੋਇਆ ਹੈ। ਪਿਛਲੇ ਮਹੀਨੇ ਜੁਲਾਈ ’ਚ ਸੋਨੇ ਦਾ ਰੇਟ 976000 ਰੁਪਏ ਪ੍ਰਤੀ ਤੋਲਾ ਸੀ, ਕੁਝ ਦਿਨ ਦੇ ਵਾਧੇ ਨਾਲ 22 ਜੁਲਾਈ ਨੂੰ 99225 ਰੁਪਏ ਪ੍ਰਤੀ ਤੋਲਾ ਹੋ ਗਿਆ ਸੀ। ਸੋਨੇ ਦੇ ਰੇਟ ਵਿੱਚ ਹੈਰਾਨੀਜਨਕ ਵਾਧੇ ਦੇ ਅੰਕੜੇ ਹੋਣ ਦੇ ਬਾਵਜੂਦ ਸੋਨੇ ਦੇ ਭਾਅ ਹੋਰ ਵਧਣ ਦੇ ਅਸਾਰ ਦੱਸੇ ਜਾਂਦੇ ਹਨ।
Gold Price
ਵਧੀਆ ਕਾਰੋਬਾਰੀ ਕਰਨ ਵਾਲੇ ਬੰਦੇ ਹੋਰ ਕਾਰੋਬਾਰਾਂ ਤੋਂ ਪਾਸਾ ਵੱਟ ਕੇ ਵਿਆਜ ਦਰਾਂ ’ਤੇ ਪੈਸੇ ਚੁੱਕ ਕੇ ਸੋਨੇ ਦੀ ਖਰੀਦਦਾਰੀ ਕਰਕੇ ਆਪਣੇ ਘਰਾਂ ਵਿੱਚ ਰੱਖਣ ਲਈ ਕਾਹਲੇ ਪੈ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਕੁਝ ਹੀ ਮਹੀਨਿਆਂ ਵਿੱਚ ਸੋਨੇ ਦਾ ਭਾਅ ਡੇਢ ਲੱਖ ਰੁਪਏ ਪ੍ਰਤੀ ਤੋਲਾ ਹੋਣ ਦੇ ਅਸਾਰ ਹਨ। ਸੋਨੇ ਦੇ ਗਹਿਣੇ ਵਿਆਹ ਸ਼ਾਦੀਆਂ ਦੀ ਰਸਮ ਅਦਾ ਕਰਨ ਲਈ ਵਰਤੇ ਜਾਂਦੇ ਸਨ, ਪਰ ਅੱਜ ਸੋਨੇ ਦੇ ਗਹਿਣੇ ਤੇਜੀ ਦੇ ਭਾਅ ਅਨੁਸਾਰ ਪੈਸੇ ਕਮਾਉਣ ਲਈ ਵਰਤੇ ਜਾ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਸੋਨੇ ਦੇ ਗਹਿਣਿਆਂ ਦਾ ਕਾਰੋਬਾਰ ਕਰਨ ਵਾਲੇ ਅਕਰਮਣ ਸ਼ੰਮੀ ਨੇ ਦੱਸਿਆ ਕਿ ਸੋਨੇ ਦੇ ਭਾਅ ਵਿੱਚ ਰੋਜ਼ਾਨਾ ਹੋ ਰਿਹਾ ਵਾਧਾ ਵਪਾਰੀਆਂ ਲਈ ਵੀ ਖ਼ਤਰੇ ਵਾਲਾ ਕੰਮ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅੱਜ ਕੋਈ ਗ੍ਰਾਹਕ ਸੋਨੇ ਦੇ ਗਹਿਣੇ ਬਣਾਉਣ ਦਾ ਆਰਡਰ ਦੇ ਕੇ ਚਲਾ ਜਾਂਦਾ ਹੈ ਪਰ ਘੰਟੇ ਬਾਅਦ ਹੀ ਹਜ਼ਾਰਾਂ ਰੁਪਏ ਭਾਅ ਵਿੱਚ ਉਛਾਲ ਆ ਜਾਂਦਾ ਹੈ ਜਿਸਦਾ ਕਾਰੋਬਾਰੀ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
Read Also : ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਦੀਵਾਲੀ ਤੋਹਫ਼ਾ, ਹੋਰ ਵੀ ਬਹੁਤ ਕੁਝ, ਦੇਖੋ ਪੂਰੀ ਸੂਚੀ
ਸੋਨੇ ਦਾ ਕੰਮ ਕਰਵਾਉਣ ਲਈ ਸੋਨੇ ਦੇ ਆਰਡਰ ਬੁੱਕ ਕਰਵਾਉਣ ਤੋਂ ਵੀ ਡਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸੋਨਾ ਬਣਾਉਣ ਦੇ ਕੰਮ ਵਿੱਚ ਕੋਈ ਵਾਧਾ ਨਹੀਂ ਹੋਇਆ ਸਗੋਂ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਪਹਿਲਾਂ ਵਾਂਗ 1 ਹਜ਼ਾਰ ਰੁਪਏ ਪ੍ਰਤੀ ਤੋਲਾ ਹੀ ਲਿਆ ਜਾ ਰਿਹਾ ਹੈ।
ਸੋਨੇ ਦੇ ਭਾਅ ’ਚ ਇੱਕਦਮ ਆਈ ਤੇਜ਼ੀ ਨੇ ਸੋਨੇ ਦੇ ਖਰੀਦਦਾਰਾਂ ਦੇ ਚਿਹਰੇ ਪੀਲੇ ਪਾ ਦਿੱਤੇ ਹਨ। ਜਾਣਕਾਰੀ ਅਨੁਸਾਰ ਸੰਨ 2024 ’ਚ ਸਤੰਬਰ ’ਚ ਸੋਨੇ ਦੇ ਭਾਅ 77900 ਪ੍ਰਤੀ ਤੋਲਾ ਸੀ, ਜਦਕਿ ਸਤੰਬਰ ਮਹੀਨੇ ’ਚ 117400 ਪ੍ਰਤੀ ਤੋਲਾ ਹੋ ਗਿਆ ਹੈ।
ਅੰਨ੍ਹੇਵਾਹ ਵਾਧੇ ਦਾ ਜ਼ਿਆਦਾ ਅਸਰ ਮੱਧ ਵਰਗੀ ਪਰਿਵਾਰਾਂ ’ਤੇ | Gold Price
ਮੱਧ ਵਰਗੀ ਪਰਿਵਾਰ ਦੇ ਮੋਢੀ ਹਾਕਮ ਸਿੰਘ ਨੇ ਦੱਸਿਆ ਕਿ ਸੋਨੇ ਦੀਆਂ ਕੀਮਤਾਂ ’ਚ ਹੋ ਰਹੇ ਅੰਨ੍ਹੇਵਾਹ ਵਾਧੇ ਦਾ ਸਭ ਤੋਂ ਵੱਡਾ ਅਸਰ ਮੱਧ ਵਰਗੀ ਪਰਿਵਾਰਾਂ ’ਤੇ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜੇਕਰ ਕਿਸੇ ਮੱਧ ਵਰਗੀ ਪਰਿਵਾਰ ਨੂੰ ਵਿਆਹ ਵਿੱਚ 2-3 ਤੋਲੇ ਸੋਨਾ ਪਾਉਣਾ ਪੈ ਗਿਆ ਤਾਂ ਉਸ ਦੇ ਵਿਆਹ ਦਾ ਖਰਚ ਲੱਖਾਂ ’ਚ ਚਲਿਆ ਜਾਵੇਗਾ ਜਿਹੜਾ ਉਹ ਝੱਲ ਨਹੀਂ ਸਕੇਗਾ। ਮਜ਼ਦੂਰ ਪਰਿਵਾਰਾਂ ਵਿੱਚ ਜਿਨ੍ਹਾਂ ਕੋਲ ਕੁਝ ਪੁਰਾਣਾ ਸੋਨਾ ਸਾਂਭਿਆ ਪਿਆ ਹੈ, ਉਸ ਦੀ ਵੱਟ ਵਟਾਈ ਨਾਲ ਕੰਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੋਨੇ ਦੇ ਭਾਅ ’ਚ ਹੋ ਰਹੇ ਬੇਤਹਾਸ਼ਾ ਵਾਧੇ ’ਤੇ ਤੁਰੰਤ ਲਗਾਮ ਲਾਉਣੀ ਚਾਹੀਦੀ ਹੈ।