ਕ੍ਰਿਕੇਟ ਦਾ ਪਹਿਲਾ ਮਾਡਿਊਲਰ ਸਟੇਡੀਅਮ ਜਿੱਥੇ ਭਾਰਤ-ਪਾਕਿ ਮੈਚ ਹੋਵੇਗਾ
- ਅਸਟਰੇਲੀਆ ’ਚ ਬਣਾਈ ਗਈ ਹੈ ਪਿੱਚ
- ਫਾਰਮੂਲਾ-1 ਦਾ ਸਟੈਂਡ ਲਾਇਆ ਗਿਆ
- 2 ਜੂਨ ਨੂੰ ਖੇਡਿਆ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਮੈਚ
ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ 2024 2 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨਾ ਅਮਰੀਕਾ ਤੇ ਕੈਨੇਡਾ ਵਿਚਕਾਰ ਖੇਡਿਆ ਜਾਵੇਗਾ। 2023 ਇੱਕਰੋਜ਼ਾ ਵਿਸ਼ਵ ਕੱਪ ਦਾ ਮੈਚ ਪਾਕਿਸਤਾਨ ਤੇ ਦੱਖਣੀ ਅਫਰੀਕਾ ਵਿਚਕਾਰ ਚੇਨਈ ’ਚ ਚੱਲ ਰਿਹਾ ਸੀ। ਪਹਿਲਾਂ ਬੱਲੇਬਾਜੀ ਕਰਦੇ ਹੋਏ ਪਾਕਿਸਤਾਨ ਨੇ 270 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ 4 ਵਿਕਟਾਂ ’ਤੇ 200 ਦੌੜਾਂ ਬਣਾ ਦਿੱਤੀਆਂ ਸਨ। ਫਿਰ ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਨੇ ਖੇਡ ਨੂੰ ਹੌਲੀ ਕਰ ਦਿੱਤਾ। (T20 World Cup)
ਬਾਬਰ ਦੱਖਣੀ ਅਫਰੀਕਾ ਦੇ ਬੱਲੇਬਾਜਾਂ ਦੀ ਰਫਤਾਰ ਨੂੰ ਤੋੜਨਾ ਚਾਹੁੰਦੇ ਸਨ। ਬਾਬਰ ਦੀ ਚਾਲ ਕੰਮ ਕਰਨ ਲੱਗੀ ਤੇ ਦੱਖਣੀ ਅਫਰੀਕਾ ਦਾ ਸਕੋਰ 260/9 ਹੋ ਗਿਆ। ਹਾਲਾਂਕਿ ਦੱਖਣੀ ਅਫਰੀਕਾ ਨੇ ਕਿਸੇ ਤਰ੍ਹਾਂ ਇਹ ਮੈਚ ਜਿੱਤ ਲਿਆ। ਜੇਕਰ ਟੀ-20 ਵਿਸ਼ਵ ਕੱਪ ਦਾ ਨਵਾਂ ਨਿਯਮ ‘ਸਟਾਪ ਕਲਾਕ’ ਲਾਗੂ ਹੋ ਗਿਆ ਹੁੰਦਾ ਤਾਂ ਪਾਕਿਸਤਾਨ ਬਹੁਤ ਪਹਿਲਾਂ ਹੀ ਉਹ ਮੈਚ ਨੂੰ ਹਾਰ ਗਿਆ ਹੁੰਦਾ। ਇਸ ਦੇ ਮੁਤਾਬਕ ਫੀਲਡਿੰਗ ਟੀਮ ਨੂੰ ਹੌਲੀ ਓਵਰ ਲਈ 5 ਦੌੜਾਂ ਦਾ ਜੁਰਮਾਨਾ ਲਾਇਆ ਜਾਵੇਗਾ, ਟੀ-20 ਵਿਸ਼ਵ ਕੱਪ 2 ਜੂਨ ਤੋਂ ਅਮਰੀਕਾ ਤੇ ਵੈਸਟਇੰਡੀਜ ’ਚ ਸ਼ੁਰੂ ਹੋ ਰਿਹਾ ਹੈ। ਜਾਣੋ 6 ਅਜਿਹੀਆਂ ਖਾਸ ਗੱਲਾਂ ਜੋ ਪਹਿਲੀ ਵਾਰ ਵੇਖਣ ਨੂੰ ਮਿਲਣਗੀਆਂ। (T20 World Cup)
1. ਦੋ ਵੱਖ-ਵੱਖ ਬੋਰਡਾਂ ਦੀ ਮੇਜਬਾਨੀ | T20 World Cup
ਵੈਸਟਇੰਡੀਜ ਤੇ ਅਮਰੀਕਾ ਕ੍ਰਿਕੇਟ ਸੰਘ ਨੂੰ ਇਸ ਵਿਸ਼ਵ ਕੱਪ ਦੀ ਮੇਜਬਾਨੀ ਮਿਲੀ ਹੈ। ਪਹਿਲੀ ਵਾਰ ਦੋ ਬੋਰਡ ਟੀ-20 ਵਿਸ਼ਵ ਕੱਪ ਦੀ ਮੇਜਬਾਨੀ ਕਰਨਗੇ। ਇਸ ਤੋਂ ਪਹਿਲਾਂ ਸਿਰਫ ਇੱਕ ਬੋਰਡ ਵੱਲੋਂ 8 ਵਾਰ ਟੂਰਨਾਮੈਂਟ ਦੀ ਮੇਜਬਾਨੀ ਕੀਤੀ ਗਈ ਸੀ।
- ਟੀ20 ਵਿਸ਼ਵ ਕੱਪ 2007 ’ਚ ਦੱਖਣੀ ਅਫਰੀਕਾ ਨੇ ਮੇਜ਼ਬਾਨੀ ਕੀਤੀ, ਚੈਂਪੀਅਨ ਭਾਰਤੀ ਟੀਮ ਬਣੀ।
- 2009 ’ਚ ਇੰਗਲੈਂਡ ਨੇ ਮੇਜ਼ਬਾਨੀ ਕੀਤੀ ਤੇ ਚੈਂਪੀਅਨ ਪਾਕਿਸਤਾਨੀ ਟੀਮ ਬਣੀ।
- 2010 ’ਚ ਮੇਜ਼ਬਾਨੀ ਵੈਸਟਇੰਡੀਜ਼ ਨੇ ਕੀਤੀ ਤੇ ਚੈਂਪੀਅਨ ਇੰਗਲੈਂਡ ਦੀ ਟੀਮ ਬਣੀ।
- 2012 ’ਚ ਮੇਜ਼ਬਾਨੀ ਸ਼੍ਰੀਲੰਕਾ ਨੇ ਕੀਤੀ ਤੇ ਚੈਂਪੀਅਨ ਵੈਸਟਇਡੀਜ਼ ਬਣਿਆ।
- 2014 ’ਚ ਟੀ20 ਵਿਸ਼ਵ ਕੱਪ ਦੀ ਮੇਜ਼ਬਾਨੀ ਬੰਗਲਾਦੇਸ਼ ਨੇ ਕੀਤੀ ਤੇ ਚੈਂਪੀਅਨ ਸ਼੍ਰੀਲੰਕਾਈ ਟੀਮ ਬਣੀ।
- 2016 ’ਚ ਮੇਜ਼ਬਾਨੀ ਭਾਰਤ ਨੂੰ ਮਿਲੀ ਪਰ ਚੈਂਪੀਅਨ ਵੈਸਟਇੰਡੀਜ਼ ਦੀ ਟੀਮ ਬਣੀ।
- 2021 ’ਚ ਟੀ20 ਵਿਸ਼ਵ ਕੱਪ ਦੀ ਮੇਜ਼ਬਾਨੀ ਯੂਏਈ ਨੇ ਕੀਤੀ ਤੇ ਚੈਂਪੀਅਨ ਅਸਟਰੇਲੀਆਈ ਟੀਮ ਬਣੀ।
- 2022 ’ਚ ਮੇਜ਼ਬਾਨੀ ਅਸਟਰੇਲੀਆ ਨੇ ਕੀਤੀ ਤੇ ਚੈਂਪੀਅਨ ਇੰਗਲੈਂਡ ਦੀ ਟੀਮ ਬਣੀ।
- ਇਸ ਵਾਰ 2024 ’ਚ ਮੇਜ਼ਬਾਨੀ ਵੈਸਟਇੰਡੀਜ਼ ਤੇ ਅਮਰੀਕਾ ਕਰ ਰਹੇ ਹਨ।
2. ਅਮਰੀਕਾ ਦੀ ਮੇਜਬਾਨੀ | T20 World Cup
ਅਮਰੀਕਾ ਨੂੰ ਪਹਿਲੀ ਵਾਰ ਕਿਸੇ ਆਈਸੀਸੀ ਈਵੈਂਟ ਦੀ ਮੇਜਬਾਨੀ ਮਿਲੀ ਹੈ। ਅਮਰੀਕਾ 2028 ’ਚ ਓਲੰਪਿਕ ਦੀ ਮੇਜਬਾਨੀ ਵੀ ਕਰੇਗਾ, ਜਿਸ ’ਚ ਕ੍ਰਿਕੇਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਮਰੀਕਾ ਟੀ-20 ਵਿਸ਼ਵ ਕੱਪ ਦੀ ਮੇਜਬਾਨੀ ਕਰਨ ਵਾਲਾ ਦੂਜਾ ਐਸੋਸੀਏਟ ਮੈਂਬਰ ਦੇਸ਼ ਬਣ ਜਾਵੇਗਾ। ਐਸੋਸੀਏਟ ਦਾ ਮਤਲਬ ਹੈ ਉਹ ਜਿਨ੍ਹਾਂ ਨੂੰ ਆਈਸੀਸੀ ਵੱਲੋਂ ਟੈਸਟ ਕ੍ਰਿਕੇਟ ਖੇਡਣ ਦਾ ਦਰਜਾ ਨਹੀਂ ਦਿੱਤਾ ਗਿਆ ਹੈ। ਅਮਰੀਕਾ ਤੋਂ ਪਹਿਲਾਂ, 2021 ਟੀ-20 ਵਿਸ਼ਵ ਕੱਪ ਸਹਿਯੋਗੀ ਦੇਸ਼ ਯੂਏਈ ’ਚ ਖੇਡਿਆ ਗਿਆ ਸੀ। ਹਾਲਾਂਕਿ, ਇਸ ਦਾ ਆਯੋਜਨ ਭਾਰਤ ਵੱਲੋਂ ਕੀਤਾ ਗਿਆ ਸੀ, ਕਿਉਂਕਿ ਟੂਰਨਾਮੈਂਟ ਦੀ ਮੇਜਬਾਨੀ ਦੇ ਅਧਿਕਾਰ ਬੀਸੀਸੀਆਈ ਕੋਲ ਸਨ।
3. ਕੀ ਪਹਿਲੀ ਵਾਰ ICC ਟੂਰਨਾਮੈਂਟ ਦੀ ਮੇਜ਼ਬਾਨੀ ਕਰ ਸਕੇਗਾ ਐਸੋਸੀਏਟ ਬੋਰਡ?
ਨਹੀਂ, ਇਸ ਤੋਂ ਪਹਿਲਾਂ ਐਸੋਸੀਏਟ ਮੈਂਬਰ ਚੈਂਪੀਅਨਜ ਟਰਾਫੀ ਤੇ ਇੱਕਰੋਜ਼ਾ ਵਿਸ਼ਵ ਕੱਪ ਦੀ ਮੇਜਬਾਨੀ ਕਰ ਚੁੱਕੇ ਹਨ। 1998 ’ਚ ਚੈਂਪੀਅਨਜ ਟਰਾਫੀ ਦੀ ਮੇਜਬਾਨੀ ਸਹਿਯੋਗੀ ਦੇਸ਼ ਬੰਗਲਾਦੇਸ਼ ਵੱਲੋਂ ਕੀਤੀ ਗਈ ਸੀ ਤੇ 1999 ’ਚ ਇੱਕ ਰੋਜਾ ਵਿਸ਼ਵ ਕੱਪ ਦੀ ਮੇਜਬਾਨੀ ਇੰਗਲੈਂਡ ਦੇ ਨਾਲ ਸਕਾਟਲੈਂਡ, ਆਇਰਲੈਂਡ, ਵੇਲਜ ਤੇ ਨੀਦਰਲੈਂਡ ਵੱਲੋਂ ਕੀਤੀ ਗਈ ਸੀ।
4. ਐਸੋਸੀਏਟੇ ਨੇਸ਼ਨ ’ਚ ICC ਟੂਰਨਾਮੈਂਟ ਦੀ ਮੇਜ਼ਬਾਨੀ
- 1998 ਚੈਂਪੀਅਨਜ਼ ਟਰਾਫੀ, ਮੇਜ਼ਬਾਨੀ : ਬੰਗਲਾਦੇਸ਼
- 1999 ਇੱਕਰੋਜ਼ਾ ਵਿਸ਼ਵ ਕੱਪ, ਮੇਜ਼ਬਾਨੀ : ਸਕਾਟਲੈਂਡ, ਆਇਰਲੈਂਡ, ਵੇਲਸ, ਨੀਦਰਲੈਂਡ ਤੇ ਇੰਗਲੈਂਡ
- 2000 ਚੈਂਪੀਅਨਜ਼ ਟਰਾਫੀ, ਮੇਜ਼ਬਾਨੀ : ਕੀਨੀਆਂ
- 2003 ਇੱਕਰੋਜ਼ਾ ਵਿਸ਼ਵ ਕੱਪ, ਮੇਜ਼ਬਾਨੀ : ਜਿੰਮਬਾਵੇ, ਕੀਨੀਆ, ਦੱਖਣੀ ਅਫਰੀਕਾ
- 2024 ਟੀ20 ਵਿਸ਼ਵ ਕੱਪ, ਮੇਜ਼ਬਾਨੀ : ਅਮਰੀਕਾ
5. ਪਹਿਲੀ ਵਾਰ 20 ਟੀਮਾਂ ਖੇਡਣਗੀਆਂ | T20 World Cup
ਟੀ-20 ਵਿਸ਼ਵ ਕੱਪ ’ਚ ਪਹਿਲੀ ਵਾਰ 20 ਟੀਮਾਂ ਹਿੱਸਾ ਲੈਣਗੀਆਂ। ਇਸ ਵਾਰ 20 ਟੀਮਾਂ ਨੂੰ 5-5 ਟੀਮਾਂ ਦੇ 4 ਵੱਖ-ਵੱਖ ਗਰੁੱਪਾਂ ’ਚ ਵੰਡਿਆ ਗਿਆ ਸੀ। ਹਰੇਕ ਗਰੁੱਪ ਦੀਆਂ ਸਿਖਰਲੀਆਂ 2-2 ਟੀਮਾਂ ਸੁਪਰ-8 ਪੜਾਅ ਦੇ 2 ਗਰੁੱਪਾਂ ’ਚ ਜਾਣਗੀਆਂ। ਇੱਥੇ ਦੋਵਾਂ ਗਰੁੱਪਾਂ ਦੀਆਂ ਚੋਟੀ ਦੀਆਂ 2 ਟੀਮਾਂ ਵਿਚਕਾਰ ਸੈਮੀਫਾਈਨਲ ਮੁਕਾਬਲੇ ਹੋਣਗੇ ਤੇ ਫਾਈਨਲ ਮੁਕਾਬਲਾ ਜੇਤੂ ਟੀਮਾਂ ਵਿਚਕਾਰ 29 ਜੂਨ ਨੂੰ ਬਾਰਬਾਡੋਸ ’ਚ ਖੇਡਿਆ ਜਾਵੇਗਾ। (T20 World Cup)
ਇਹ ਵੀ ਪੜ੍ਹੋ : T20 World Cup 2024: ਟੀ20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਮੁਕਾਬਲੇ ’ਤੇ New Update
6. ਕਿਸ ਟੀ20 ਵਿਸ਼ਵ ਕੱਪ ’ਚ ਕਿਨੀਆਂ ਟੀਮਾਂ | T20 World Cup
- 2007/2009/2010/2012 : 14 ਟੀਮਾਂ ਨੇ ਹਿੱਸਾ ਲਿਆ
- 2014/2016/2021/2022 : ਕੁਲ 16 ਟੀਮਾਂ ਨੇ ਹਿੱਸਾ ਲਿਆ
- ਇਸ ਵਾਰ 2024 : ਕੁਲ 20 ਟੀਮਾਂ ਟੀ20 ਵਿਸ਼ਵ ਕੱਪ ’ਚ ਹਿੱਸਾ ਲੈਣਗੀਆਂ
7. ਤਿੰਨ ਟੀਮਾਂ ਵਿਸ਼ਵ ਕੱਪ ’ਚ ਆਪਣੀ ਸ਼ੁਰੂਆਤ ਕਰਨਗੀਆਂ | T20 World Cup
20 ’ਚੋਂ 8 ਟੀਮਾਂ ਨੇ ਚੋਟੀ ਦੇ 8 ਸਥਾਨਾਂ ’ਤੇ ਰਹਿ ਕੇ 2022 ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ। ਰੈਂਕਿੰਗ ਦੇ ਆਧਾਰ ’ਤੇ 2 ਟੀਮਾਂ ਨੂੰ ਰੱਖਿਆ ਗਿਆ ਹੈ। ਅਮਰੀਕਾ ਤੇ ਵੈਸਟਇੰਡੀਜ ਨੇ ਮੇਜਬਾਨ ਦੇਸ਼ਾਂ ਵਜੋਂ ਹਿੱਸਾ ਲਿਆ। ਬਾਕੀ 8 ਟੀਮਾਂ ਨੇ ਖੇਤਰੀ ਕੁਆਲੀਫਾਇਰ ਜਿੱਤ ਕੇ ਟੂਰਨਾਮੈਂਟ ’ਚ ਥਾਂ ਬਣਾਈ। ਕੈਨੇਡਾ ਤੇ ਯੂਗਾਂਡਾ ਟੀ-20 ਵਿਸ਼ਵ ਕੱਪ ’ਚ ਡੈਬਿਊ ਕਰਨਗੇ। ਅਮਰੀਕਾ ਵੀ ਪਹਿਲੀ ਵਾਰ ਟੀ-20 ਵਿਸ਼ਵ ਕੱਪ ਖੇਡੇਗੀ। (T20 World Cup)
8. ਟੀ20 ਵਿਸ਼ਵ ਕੱਪ 2024 ਗਰੁੱਪ ਸਟੇਜ਼ | T20 World Cup
- ਗਰੁੱਪ A : ਭਾਰਤ, ਪਾਕਿਸਤਾਨ, ਆਇਰਲੈਂਡ, ਅਮਰੀਕਾ, ਕੈਨੇਡਾ
- ਗਰੁੱਪ B : ਇੰਗਲੈਂਡ, ਅਸਟਰੇਲੀਆ, ਨਾਮੀਬੀਆ, ਓਮਾਨ, ਸਕਾਟਲੈਂਡ
- ਗਰੁੱਪ C : ਨਿਊਜੀਲੈਂਡ, ਵੈਸਟਇੰਡੀਜ਼, ਅਫਗਾਨਿਸਤਾਨ, ਯੂਗਾਂਡਾ, ਪਾਪੁਆ ਨਿਊ ਗਿਨੀ
- ਗਰੁੱਪ D : ਦੱਖਣੀ ਅਫਰੀਕਾ, ਸ਼੍ਰੀਲੰਕਾ, ਨੀਦਰਲੈਂਡ, ਨੇਪਾਲ, ਬੰਗਲਾਦੇਸ਼
9. ਪਹਿਲੀ ਵਾਰ ਵਿਦੇਸ਼ਾਂ ’ਚ ਬਣਾਈਆਂ ਗਈਆਂ ਪਿੱਚਾਂ | T20 World Cup
ਨਿਊਯਾਰਕ ਦੇ ਨਾਸਾਉ ਕਾਉਂਟੀ ਸਟੇਡੀਅਮ ’ਚ ਇੱਕ ਡਰਾਪ-ਇਨ ਪਿੱਚ ਦੀ ਵਰਤੋਂ ਕੀਤੀ ਜਾ ਰਹੀ ਹੈ। ਡਰਾਪ-ਇਨ ਪਿੱਚਾਂ ਨੂੰ ਮੈਦਾਨ ਦੇ ਬਾਹਰ ਬਣਾਇਆ ਜਾਂਦਾ ਹੈ ਤੇ ਫਿਰ ਸਟੇਡੀਅਮ ’ਚ ਲਾਇਆ ਜਾਂਦਾ ਹੈ। ਨਸਾਓ ਸਟੇਡੀਅਮ ਦੀ ਪਿੱਚ ਅਸਟਰੇਲੀਆ ’ਚ ਬਣਾਈ ਗਈ ਹੈ। ਇਸ ਸਾਲ ਜਨਵਰੀ ’ਚ 10 ਪਿੱਚਾਂ ਸਮੁੰਦਰੀ ਰਸਤੇ ਅਮਰੀਕਾ ਦੇ ਫਲੋਰਿਡਾ ’ਚ ਲਿਆਂਦੀਆਂ ਗਈਆਂ ਸਨ, ਜਿੱਥੇ 5 ਮਹੀਨੇ ਦੀ ਤਿਆਰੀ ਤੋਂ ਬਾਅਦ ਮਈ ’ਚ ਹੀ ਇਨ੍ਹਾਂ ਨੂੰ ਨਸਾਓ ਸਟੇਡੀਅਮ ’ਚ ਫਿੱਟ ਕਰ ਦਿੱਤਾ ਗਿਆ ਸੀ। 10 ’ਚੋਂ 6 ਪਿੱਚ ਅਭਿਆਸ ਲਈ ਹਨ, ਜਦਕਿ 8 ਮੈਚ 4 ਪਿੱਚਾਂ ’ਤੇ ਖੇਡੇ ਜਾਣਗੇ। ਪਹਿਲੀ ਵਾਰ ਕਿਸੇ ਵਿਸ਼ਵ ਕੱਪ ’ਚ ਕਿਸੇ ਹੋਰ ਦੇਸ਼ ’ਚ ਬਣਾਈਆਂ ਪਿੱਚਾਂ ਦੀ ਵਰਤੋਂ ਹੋਣ ਜਾ ਰਹੀ ਹੈ।
10. ਮਾਡਿਊਲਰ ਸਟੇਡੀਅਮ | T20 World Cup
ਨਿਊਯਾਰਕ ’ਚ ਦਸੰਬਰ 2023 ਤੱਕ ਅੰਤਰਰਾਸ਼ਟਰੀ ਕ੍ਰਿਕੇਟ ਸਟੇਡੀਅਮ ਨਹੀਂ ਸੀ। ਇੱਥੇ ਪਿਛਲੇ 6 ਮਹੀਨਿਆਂ ’ਚ ਮਾਡਿਊਲਰ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਸੀ। ਇਸ ਦੀ ਪਿੱਚ ਅਸਟਰੇਲੀਆ ਤੋਂ ਲਿਆਂਦੀ ਗਈ ਸੀ, ਜਦਕਿ ਸਟੈਂਡ ਫਾਰਮੂਲਾ-1 ਮੁਕਾਬਲੇ ਤੋਂ ਲਿਆਂਦੇ ਗਏ ਸਨ। ਇਹ ਸਟੇਡੀਅਮ 34 ਹਜਾਰ ਦਰਸ਼ਕਾਂ ਦੇ ਬੈਠਣ ਦੇ ਯੋਗ ਹੋਵੇਗਾ। ਵਿਸ਼ਵ ਕੱਪ ’ਚ ਪਹਿਲੀ ਵਾਰ ਮਾਡਿਊਲਰ ਸਟੇਡੀਅਮ ਦੀ ਵਰਤੋਂ ਕੀਤੀ ਜਾਵੇਗੀ। ਇੱਥੇ ਭਾਰਤ-ਪਾਕਿਸਤਾਨ ਮੈਚ ਸਮੇਤ ਗਰੁੱਪ ਗੇੜ ਦੇ 8 ਮੈਚ ਖੇਡੇ ਜਾਣਗੇ। ਖਾਸ ਗੱਲ ਇਹ ਹੈ ਕਿ ਟੂਰਨਾਮੈਂਟ ਤੋਂ ਬਾਅਦ ਇਸ ਨੂੰ ਪਾਰਕ ’ਚ ਤਬਦੀਲ ਕਰ ਦਿੱਤਾ ਜਾਵੇਗਾ। (T20 World Cup)
11. ਬੰਦ ਘੜੀ ਨਿਯਮ | T20 World Cup
ਆਈਸੀਸੀ ਟੂਰਨਾਮੈਂਟ ’ਚ ਪਹਿਲੀ ਵਾਰ ਸਟਾਪ ਕਲਾਕ ਨਿਯਮ ਦੀ ਵਰਤੋਂ ਕੀਤੀ ਜਾਵੇਗੀ। ਗੇਂਦਬਾਜੀ ਟੀਮ ਨੂੰ 2 ਓਵਰਾਂ ਵਿਚਕਾਰ ਸਿਰਫ 60 ਸਕਿੰਟ ਦਾ ਸਮਾਂ ਮਿਲੇਗਾ। ਓਵਰ ਖਤਮ ਹੋਣ ਤੋਂ ਬਾਅਦ ਥਰਡ ਅੰਪਾਇਰ ਮੈਦਾਨ ’ਚ ਲੱਗੇ ਟੀਵੀ ਸਕਰੀਨ ’ਤੇ ਟਾਈਮਰ ਸ਼ੁਰੂ ਕਰੇਗਾ। ਜੇਕਰ ਅਗਲਾ ਓਵਰ 60 ਸਕਿੰਟਾਂ ਬਾਅਦ ਸ਼ੁਰੂ ਹੁੰਦਾ ਹੈ, ਤਾਂ ਫੀਲਡ ਅੰਪਾਇਰ ਫੀਲਡਿੰਗ ਟੀਮ ਦੇ ਕਪਤਾਨ ਨੂੰ ਦੋ ਵਾਰ ਚੇਤਾਵਨੀ ਦੇਵੇਗਾ ਜੇਕਰ ਪਾਰੀ ’ਚ 3 ਵਾਰ ਅਗਲਾ ਓਵਰ ਕਰਨ ’ਚ 60 ਸਕਿੰਟ ਤੋਂ ਜ਼ਿਆਦਾ ਸਮਾਂ ਲੱਗਦਾ ਹੈ, ਤਾਂ 5 ਦੌੜਾਂ ਦਾ ਜੁਰਮਾਨਾ ਲਾਇਆ ਜਾਵੇਗਾ। ਇਹ 5 ਦੌੜਾਂ ਬੱਲੇਬਾਜੀ ਕਰਨ ਵਾਲੀ ਟੀਮ ਦੇ ਸਕੋਰ ’ਚ ਜੋੜੀਆਂ ਜਾਣਗੀਆਂ। ਗੇਂਦਬਾਜੀ ਟੀਮ ਨੂੰ ਪਾਰੀ ’ਚ ਹਰ ਤੀਜੀ ਗਲਤੀ ਲਈ ਜੁਰਮਾਨਾ ਦਿੱਤਾ ਜਾਵੇਗਾ। ਸਮੇਂ ਦਾ ਪ੍ਰਬੰਧਨ ਕਰਨ ਲਈ, ਇਸ ਨਿਯਮ ਦਾ ਟ੍ਰਾਇਲ ਪਿਛਲੇ ਸਾਲ ਦਸੰਬਰ ’ਚ ਸ਼ੁਰੂ ਕੀਤਾ ਗਿਆ ਸੀ। ਜਿਸ ਨੂੰ ਹੁਣ ਪੱਕਾ ਕਰ ਦਿੱਤਾ ਗਿਆ ਹੈ।