ਹਿਮਾਚਲ ’ਚ ਕੋਲਡ ਬੇਵ ਨਾਲ ਤਾਪਮਾਨ ਹੇਠਾਂ ਡਿੱਗੇਗਾ | Weather Update Today
- ਚੰਡੀਗੜ੍ਹ ’ਚ 7 ਉਡਾਣਾਂ ਰੱਦ | Weather Update Today
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਅਤੇ ਹਰਿਆਣਾ ਦੇ 4-4 ਜਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ। ਸਵੇਰੇ ਅਤੇ ਸ਼ਾਮ ਨੂੰ ਦੋਵਾਂ ਹੀ ਸੂਬਿਆਂ ’ਚ ਸੰਘਣੀ ਧੁੰਦ ਦਾ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉੱਤਰ ਭਾਰਤ ’ਚ ਡਿਸਟਰਬੇਂਸ ਦੇ ਚਲਦੇ ਲਗਾਤਾਰ ਕੋਲਡ ਬੇਵ ਨਾਲ ਤਾਪਮਾਨ ’ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਹਿਮਾਚਲ ਦੇ 5 ਜ਼ਿਲ੍ਹਿਆਂ ’ਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ, ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ ਅਤੇ ਗੁਰਦਾਸਪੁਰ ’ਚ ਮੌਸਮ ਖਰਾਬ ਰਹੇਗਾ। ਹਰਿਆਣਾ ਦੇ ਮਹਿੰਦਰਗੜ੍ਹ, ਰੇਵਾੜੀ, ਨੂੰਹ ਅਤੇ ਪਲਵਲ ’ਚ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ। ਦੋਵਾਂ ਸੂਬਿਆਂ ’ਚ ਮੌਸਮ ਇਸ ਤਰ੍ਹਾਂ ਹੀ ਰਹਿਣਾ ਦੀ ਸੰਭਾਵਨਾ ਹੈ। ਲਗਾਤਾਰ ਪੈ ਰਹੀ ਠੰਢ ਕਾਰਨ ਚੰਡੀਗੜ੍ਹ ਏਅਰਪੋਰਟ ਤੋਂ ਸੰਘਣੀ ਧੁੰਦ ਦੀ ਵਜ੍ਹਾ ਨਾਲ ਐਤਵਾਰ ਨੂੰ 7 ਉਡਾਣਾਂ ਰੱਦ ਕਰ ਦਿਤੀਆਂ ਗਈਆਂ ਅਤੇ 10 ਉਡਾਣਾ ਲੇਟ ਰਹੀਆਂ। (Weather Update Today)