Kisan Andolan : ਕਿਸਾਨ ਧਰਨਿਆਂ ’ਤੇ ਡਟੇ ਰਹੇ, ਮੰਗਾਂ ਮੰਨਵਾ ਕੇ ਵਾਪਸ ਮੁੜਨ ਦਾ ਅਹਿਦ

ਖਨੌਰੀ : ਧਰਨਾ ਵਾਲੀ ਥਾਂ ’ਤੇ ਸਫਾਈ ਕਰਦਾ ਇੱਕ ਕਿਸਾਨ ਅਤੇ ਬੈਠ ਕੇ ਖਾਣਾ ਖਾਂਦੇ ਹੋਏ ਕਿਸਾਨ।

ਖਨੌਰੀ ਬਾਰਡਰ ’ਤੇ ਤੀਜੇ ਦਿਨ ਰਹੀ ਸ਼ਾਂਤੀ (Kisan Andolan)

  • ਅੱਥਰੂ ਗੈਸ ਦੇ ਧੂੰਏਂ ਲਈ ਕਿਸਾਨਾਂ ਨੇ ਲਾਈ ਜੁਗਤ
  • ਕਿਸਾਨ ਕਰਦੇ ਰਹੇ ਮੀਟਿੰਗ ਦੇ ਸਿੱਟੇ ਦਾ ਇੰਤਜ਼ਾਰ

(ਬਲਕਾਰ ਸਿੰਘ/ਮੋਹਨ ਸਿੰਘ) ਖਨੌਰੀ। Kisan Andolan ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵੱਲੋਂ ਆਰੰਭੇ ਸੰਘਰਸ਼ ਦੇ ਤੀਜੇ ਦਿਨ ਖਨੌਰੀ ਬਾਰਡਰ ’ਤੇ ਕਿਸਾਨਾਂ ਨੇ ਸ਼ਾਂਤੀ ਕਾਇਮ ਰੱਖੀ, ਜਦੋਂ ਕਿ ਹਰਿਆਣਾ ’ਚ ਸੁਰੱਖਿਆ ਦਸਤੇ ਵੀ ਅੱਜ ਸ਼ਾਂਤ ਰਹੇ ਉਨ੍ਹਾਂ ਵੱਲੋਂ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲ਼ੇ ਨਹੀਂ ਦਾਗੇ ਗਏ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਪੁਲਿਸ ਮੁਲਾਜ਼ਮਾਂ ਦੀ ਤੂੰ-ਤੂੰ, ਮੈਂ-ਮੈਂ ਦਿਨ ਵਿੱਚ ਕਈ ਵਾਰ ਹੋਈ ਕਿਸਾਨ ਅੱਜ ਸ਼ਾਮ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਕਿਸਾਨ ਆਗੂਆਂ ਨਾਲ ਮੀਟਿੰਗ ’ਤੇ ਟੇਕ ਲਾਈ ਬੈਠੇ ਹਨ। Kisan Andolan

ਪੁਲਿਸ ਵੱਲੋਂ ਸਮੇਂ ਸਮੇਂ ’ਤੇ ਕਿਸਾਨਾਂ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ ਅਤੇ ਜ਼ਾਬਤੇ ਵਿੱਚ ਰਹਿ ਕੇ ਪ੍ਰਦਰਸ਼ਨ ਕਰਨ ਅਤੇ ਬੈਰੀਕੇਡਾਂ ਤੋਂ ਦੂਰ ਰਹਿਣ ਲਗਾਤਾਰ ਤੀਜੇ ਵੀ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਅਭਿਮੰਨਿਊ ਕੋਹਾੜ, ਕਾਕਾ ਸਿੰਘ ਤੇ ਹੋਰ ਕਿਸਾਨ ਆਗੂਆਂ ਵੱਲੋਂ ਮੋਰਚੇ ਦੀ ਅਗਵਾਈ ਕੀਤੀ ਜਾ ਰਹੀ ਹੈ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਮਨਵਾ ਕੇ ਵਾਪਸ ਮੁੜਨਗੇ।

ਇਹ ਵੀ ਪੜ੍ਹੋ: Bharat Bandh : ਕੱਲ੍ਹ ਪੰਜਾਬ ਭਰ ’ਚ ਸਰਕਾਰੀ ਲਾਰੀਆਂ ਦਾ ਰਹੇਗਾ ਚੱਕਾ

Kisan Andolan ਅੱਜ ਸਾਰਾ ਦਿਨ ਕਿਸਾਨ ਜਥੇਬੰਦੀਆਂ ਦੇ ਆਗੂ ਬੈਰੀਕੇਡ ਦੇ ਨੇੜੇ-ਤੇੜੇ ਪ੍ਰਦਰਸ਼ਨ ਕਰਦੇ ਰਹੇ ਤੇ ਹਰਿਆਣਾ ਪੁਲਿਸ ਤੇ ਹੋਰ ਫੋਰਸਾਂ ਦੇ ਜਵਾਨ ਵੀ ਪ੍ਰਦਰਸ਼ਕਾਰੀਆਂ ਲਈ ਦੀਵਾਰ ਵਾਂਗ ਖੜੇ ਰਹੇ। ਕਿਸਾਨਾਂ ਵੱਲੋਂ ਬੀਤੇ ਦਿਨੀਂ ਸੜਕ ’ਤੇ ਲਾਈਆਂ ਕਿੱਲਾਂ ਪੁੱਟ ਦਿੱਤੀਆਂ ਸਨ ਪਰ ਅੱਜ ਕਿਸਾਨਾਂ ਵੱਲੋਂ ਕਿਸੇ ਵੀ ਬੈਰੀਕੇਡ ਨੂੰ ਹਟਾਉਣ ਦਾ ਕੋਈ ਯਤਨ ਨਹੀਂ ਕੀਤਾ ਗਿਆ ਹਰਿਆਣੇ ਵਾਲੇ ਪਾਸੇ 6 ਪਰਤੀ ਬੈਰੀਕੇਡ ਲਾਏ ਖੜੇ ਰਹੇ। Kisan Andolan

 

ਕਿਸਾਨਾਂ ਦਾ ਦਾਅਵਾ ਹੁਣ ਤੱਕ 40 ਤੋਂ ਵੱਧ ਕਿਸਾਨ ਜ਼ਖਮੀ ਹੋਏ Kisan Andolan

ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਅਣਮਨੁੱਖੀ ਵਿਹਾਰ ਕੀਤਾ ਜਾ ਰਿਹਾ ਹੈ ਹੁਣ ਤੱਕ 40 ਤੋਂ ਜ਼ਿਆਦਾ ਕਿਸਾਨ ਜ਼ਖਮੀ ਹੋ ਕੇ ਹਸਪਤਾਲਾਂ ਵਿੱਚ ਭਰਤੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਪਲਾਸਟਿਕ ਦੀਆਂ ਗੋਲੀਆਂ ਤੇ ਹੋਰ ਹਥਿਆਰਾਂ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਜ਼ਖਮੀ ਕੀਤਾ ਗਿਆ।

ਅੱਥਰੂ ਗੈਸ ਦਾ ਧੂੰਆਂ ਪੁਲਿਸ ਵੱਲ ਕਰਨ ਲਈ ਕਿਸਾਨਾਂ ਲਾਈ ਜੁਗਤ

ਖਨੌਰੀ ਬਾਰਡਰ ’ਤੇ ਮੌਜ਼ੂਦ ਕਿਸਾਨਾਂ ਵੱਲੋਂ ਅੱਥਰੂ ਗੈਸ ਨੂੰ ਉਲਟਾ ਪੁਲਿਸ ਵੱਲ ਹੀ ਚਲਾਉਣ ਲਈ ਟਰੈਕਟਰਾਂ ਦੇ ਮਗਰ ਵੱਡੇ-ਵੱਡੇ ਪੱਖੇ ਪਾ ਦਿੱਤੇ ਹਨ ਜਿਹੜੇ ਕਾਫ਼ੀ ਰਫ਼ਤਾਰ ਨਾਲ ਚੱਲਦੇ ਹਨ ਅਤੇ ਅੱਥਰੂ ਗੈਸ ਦਾ ਧੂੰਆਂ ਦੂਜੇ ਪਾਸੇ ਕਰ ਦਿੰਦੇ ਹਨ।