ਖੇਲੋ ਇੰਡੀਆ : ਐਥਲੀਟਾਂ ਲਈ ਸਫ਼ਲਤਾ ਦਾ ਨਵਾਂ ਰਾਹ

Khelo India
ਖੇਲੋ ਇੰਡੀਆ : ਐਥਲੀਟਾਂ ਲਈ ਸਫ਼ਲਤਾ ਦਾ ਨਵਾਂ ਰਾਹ

Khelo India: ਸੱਤ ਸਾਲ ਪਹਿਲਾਂ, 2018 ’ਚ, ਅਸੀਂ ਖੇਲੋ ਇੰਡੀਆ ਸਕੂਲ ਗੇਮਸ ਦੀ ਸ਼ੁਰੂਆਤ ਨਾਲ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਸੀ ਜਦੋਂ ਮੈਂ ਹੁਣ ਪਿੱਛੇ ਮੁੜ ਕੇ ਦੇਖਦਾ ਹਾਂ, ਤਾਂ ਮੈਨੂੰ ਇਹ ਦੇਖ ਕੇ ਮਾਣ ਹੁੰਦਾ ਹੈ ਕਿ ਅਸੀਂ ਇਸ ਦਿਸ਼ਾ ’ਚ ਕਿੰਨੇ ਅੱਗੇ ਵਧ ਗਏ ਹਾਂ ਇਹ ਸਿਰਫ਼ ਉਨ੍ਹਾਂ ਤਮਗਿਆਂ ਲਈ ਮਾਣ ਦੀ ਗੱਲ ਨਹੀਂ ਹੈ ਜੋ ਅਸੀਂ ਜਿੱਤੇ ਹਨ, ਸਗੋਂ ਇਹ ਖੇਲੋ ਇੰਡੀਆ ਜ਼ਰੀਏ ਸਾਡੇ ਦੇਸ਼ ’ਚ ਖੇਡਾਂ ਪ੍ਰਤੀ ਨਜ਼ਰੀਏ ’ਚ ਆਏ ਬਦਲਾਅ ਦਾ ਨਤੀਜਾ ਵੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਰਦਰਸ਼ੀ ਅਗਵਾਈ ’ਚ, ਖੇਲੋ ਇੰਡੀਆ ਕਦੇ ਸਿਰਫ਼ ਤਮਗੇ ਜਿੱਤਣ ਸਬੰਧੀ ਨਹੀਂ ਸੀ ਅਸਲ ’ਚ, ਇਹ ਖੇਡਾਂ ਪ੍ਰਤੀ ਇੱਕ ਰਾਸ਼ਟਰ-ਪੱਧਰੀ ਅੰਦੋਲਨ ਦੀ ਸ਼ੁਰੂਆਤ ਸੀ, ਜੋ ਇਹ ਯਕੀਨੀ ਕਰਨ ਲਈ ਸੀ ਕਿ ਹਰ ਬੱਚੇ ਨੂੰ ਖੇਡਣ ਅਤੇ ਸਮੁੱਚੇ ਤੌਰ ’ਤੇ ਵਿਕਸਿਤ ਹੋਣ ਦਾ ਮੌਕਾ ਮਿਲੇ। Khelo India

ਅੱਜ, ਇਹ ਅੰਦੋਲਨ ਖੇਲੋ ਇੰਡੀਆ ਗੇਮਸ ਦੇ 16 ਸੈਸ਼ਨਾਂ ’ਚ ਵਿਸਥਾਰਿਤ ਹੋ ਗਿਆ ਹੈ ਇਹ ਇੱਕ ਬਹੁ-ਮੁਕਾਮੀ ਰਾਸ਼ਟਰੀ ਪ੍ਰੋਗਰਾਮ ਦੇ ਰੂਪ ’ਚ ਵਿਕਸਿਤ ਹੋਇਆ ਹੈ, ਜੋ ਨੌਜਵਾਨ ਪ੍ਰਤਿਭਾਵਾਂ ਦਾ ਪੋਸ਼ਣ ਕਰਦਾ ਹੈ, ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤਿਆਰ ਕਰਦਾ ਹੈ ਅਤੇ ਖੇਡਾਂ ’ਚ ਸਮਾਵੇਸ਼ ਨੂੰ ਹੱਲਾਸ਼ੇਰੀ ਦਿੰਦਿਆਂ ਭਾਰਤ ਨੂੰ ਇੱਕ ਮੁੱਖ ਸੰਸਾਰਿਕ ਖੇਡ ਰਾਸ਼ਟਰ ਬਣਾਉਣ ਦੇ ਮਹੱਤਵਪੂਰਨ ਟੀਚੇ ਵੱਲ ਵਧਾ ਰਿਹਾ ਹੈ ਖੇਲੋ ਇੰਡੀਆ ਸਕੂਲ ਗੇਮਸ ਦਾ ਉਦਘਾਟਨ ਭਾਰਤ ’ਚ ਜ਼ਮੀਨੀ ਪੱਧਰ ’ਤੇ ਖੇਡਾਂ ਦੇ ਪ੍ਰਚਾਰ-ਪ੍ਰਸਾਰ ਦੀ ਦਿਸ਼ਾ ’ਚ ਇੱਕ ਮੀਲ ਦਾ ਪੱਥਰ ਸਾਬਤ ਹੋਇਆ ਹੈ ਸਕੂਲ ਪੱਧਰ ਦੇ ਮੁਕਾਬਲਿਆਂ ’ਚ ਅਥਾਹ ਸੰਭਾਵਨਾਵਾਂ ਨੂੰ ਪਛਾਣਦਿਆਂ, ਕੇਆਈਐੱਸਜੀ ਨੇ ਨੌਜਵਾਨ ਐਥਲੀਟਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਭਾਗ ਲੈਣ ਦਾ ਇੱਕ ਪੱਧਰਾ ਰਸਤਾ ਬਣਾਇਆ।

ਪਿਛਲੇ ਕੁਝ ਸਾਲਾਂ ’ਚ, ਇਸ ਪਹਿਲ ਨੇ ਹਜ਼ਾਰਾਂ ਐਥਲੀਟਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਦਾ ਪੋਸ਼ਣ ਕੀਤਾ ਹੈ, ਜਿਨ੍ਹਾਂ ’ਚੋਂ ਕੁਝ ਐਥਲੀਟ ਓਲੰਪਿਕ ਅਤੇ ਏਸ਼ੀਆਈ ਖੇਡਾਂ ’ਚ ਭਾਰਤ ਦੀ ਅਗਵਾਈ ਕਰ ਚੁੱਕੇ ਹਨ ਖੇਡ ਰਤਨ ਪੁਰਸਕਾਰ ਜੇਤੂ ਮਨੂੰ ਭਾਕਰ ਇਸ ਦਾ ਸਭ ਤੋਂ ਵੱਡਾ ਉਦਾਹਰਨ ਹੈ, ਜਿਨ੍ਹਾਂ ਨੇ ਸਕੂਲ ਗੇਮਸ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ’ਚ ਪੈਰਿਸ ਓਲੰਪਿਕ ’ਚ ਦੋਹਰਾ ਕਾਂਸੀ ਤਮਗਾ ਜੇਤੂ ਬਣੀ ਖੇਲੋ ਇੰਡੀਆ ਗੇਮਸ ਦੇ ਵਿਆਪਕ ਢਾਂਚੇ ’ਚ ਕੇਆਈਐੱਸਜੀ ਦਾ ਵਿਸਥਾਰ ਜ਼ਮੀਨੀ ਪੱਧਰ ’ਤੇ ਪ੍ਰਤਿਭਾਵਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ ਹੁਣ, ਸਕੂਲ ਅਤੇ ਛੋਟੀ ਉਮਰ ਦੇ ਐਥਲੀਟ ਖੇਲੋ ਇੰਡੀਆ ਦੀ ਪਛਾਣ ਬਣ ਚੁੱਕੇ ਹਨ।

ਖੇਲੋ ਇੰਡੀਆ ਨੇ ਇਹ ਯਕੀਨੀ ਕੀਤਾ ਹੈ ਕਿ ਇਨ੍ਹਾਂ ਨੌਜਵਾਨ ਐਥਲੀਟਾਂ ਨੂੰ ਸੰਸਾਰ ਪੱਧਰੀ ਟੇ੍ਰਨਿੰਗ ਸੁਵਿਧਾਵਾਂ ਅਤੇ ਪ੍ਰਦਰਸ਼ਨ ਕਰਨ ਦੇ ਮੌਕੇ ਮਿਲਣ ਖੇਲੋ ਇੰਡੀਆ ਦੇ ਸਕੂਲ ਅਤੇ ਯੂਨੀਵਰਸਿਟੀ ਪੱਧਰ ਦੇ ਚੈਂਪੀਅਨ ਹੁਣ ਉੱਚ ਪੱਧਰ ਦੇ ਤਮਗੇ ਜਿੱਤ ਰਹੇ ਹਨ, ਜੋ ਇਸ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਦਾ ਸਪੱਸ਼ਟ ਪ੍ਰਮਾਣ ਹੈ ਆਪਣੀ ਸਥਾਪਨਾ ਤੋਂ ਬਾਅਦ, ਖੇਲੋ ਇੰਡੀਆ ਨੇ ਛੇ ਨੌਜਵਾਨ ਖੇਡਾਂ, ਚਾਰ ਯੂਨੀਵਰਸਿਟੀ ਖੇਡਾਂ, ਪੰਜ ਸੀਤਕਾਲੀਨ ਖੇਡਾਂ ਅਤੇ ਇੱਕ ਪੈਰਾ ਖੇਡ ਸਮੇਤ ਆਪਣੇ 16 ਸੈਸ਼ਨਾਂ ਦਾ ਆਯੋਜਨ ਕੀਤਾ ਹੈ ਹਰੇਕ ਸੈਸ਼ਨ ਨੇ ਭਾਰਤੀ ਖੇਡ ਪਰਿਦ੍ਰਿਸ਼ ’ਚ ਨਵੇਂ ਮੁਕਾਮ ਜੋੜੇ ਹਨ। Khelo India

ਸਕੂਲੀ ਖੇਡਾਂ ਅਤੇ ਨੌਜਵਾਨ ਖੇਡਾਂ ਨੇ ਹੁਣ ਨੌਜਵਾਨ ਐਥਲੀਟਾਂ ਲਈ ਮੁੱਖ ਮੁਕਾਬਲੇ ਦੀ ਸਥਿਤੀ ਪ੍ਰਾਪਤ ਕਰ ਲਈ ਹੈ ਅਤੇ ਇਹ ਭਾਰਤੀ ਓਲੰਪੀਅਨਾਂ ਲਈ ਇੱਕ ਮਹੱਤਵਪੂਰਨ ਪ੍ਰਤਿਭਾ ਖੋਜ ਪ੍ਰੋਗਰਾਮ ਬਣ ਗਿਆ ਹੈ ਇਸ ਦੇ ਨਤੀਜੇ ਵਜੋਂ, ਭਾਰਤ ਦੀ ਖੇਡ ਲੜੀ ਮਜ਼ਬੂਤ ਹੋਈ ਹੈ ਅਤੇ ਦੇਸ਼ ’ਚ ਐਥਲੀਟਾਂ ਲਈ ਪ੍ਰੇਰਨਾ ਦਾ ਨਵਾਂ ਸਰੋਤ ਮਿਲਿਆ ਹੈ ਖੇਲੋ ਇੰਡੀਆ ਹੁਣ ਇੱਕ ਐਥਲੀਟ ਪਛਾਣ ਪ੍ਰੋਗਰਾਮ ਤੋਂ ਕਿਤੇ ਅੱਗੇ ਵਧ ਗਿਆ ਹੈ ਇਸ ’ਚ ਹੁਣ ਕਾਰਪੋਰੇਟ, ਸੂਬਾ ਸਰਕਾਰਾਂ, ਨਿੱਜੀ ਅਕੈਡਮੀਆਂ ਅਤੇ ਜ਼ਮੀਨੀ ਪੱਧਰ ਦੇ ਸੰਗਠਨ ਸਮੇਤ ਕਈ ਹਿੱਤਧਾਰਕ ਸ਼ਾਮਲ ਹਨ ਨਿੱਜੀ ਖੇਤਰ ਦੀ ਭੂਮਿਕਾ ’ਚ ਕਾਫੀ ਵਾਧਾ ਹੋਇਆ ਹੈ, ਜਿਸ ’ਚ ਨਿਗਮ ਪ੍ਰਾਯੋਜਨ, ਬੁਨਿਆਦੀ ਢਾਂਚਾ ਪ੍ਰਾਜੈਕਟ ਅਤੇ ਐਥਲੀਟ ਮੈਂਟਰਸ਼ਿਪ ਪ੍ਰੋਗਰਾਮਾਂ ਜ਼ਰੀਏ ਖੇਡ ਵਿਕਾਸ ’ਚ ਨਿਵੇਸ਼ ਕੀਤਾ ਜਾ ਰਿਹਾ ਹੈ। Khelo India

ਸਰਕਾਰ, ਰਾਸ਼ਟਰੀ ਖੇਡ ਮਹਾਂਸੰਘਾਂ ਅਤੇ ਕਾਰਪੋਰੇਟ ਸੰਸਥਾਵਾਂ ਨਾਲ ਸਾਂਝੇਦਾਰੀ ਕਰਕੇ ਖੇਡਾਂ ’ਚ ਕਾਰਪੋਰੇਟ ਜੁੜਾਅ ਨੂੰ ਹੱਲਾਸ਼ੇਰੀ ਦੇਣ ਲਈ ‘ਇੱਕ ਕਾਰਪੋਰੇਟ, ਇੱਕ ਖੇਡ’ ਪਹਿਲ ਸ਼ੁਰੂ ਕੀਤੀ ਗਈ ਹੈ ਸੂਬਾ ਸਰਕਾਰਾਂ ਨੇ ਵੀ ਖੇਲੋ ਇੰਡੀਆ ਕੇਂਦਰ ਦੀ ਸਥਾਪਨਾ ਦੀ ਪਹਿਲ ਕੀਤੀ ਹੈ, ਤਾਂ ਕਿ ਖੇਡ ਵਿਕਾਸ ਸਥਾਨਕ ਜ਼ਰੂਰਤਾਂ ਦੇ ਅਨੁਸਾਰ ਹੋਵੇ ਇਸ ਤੋਂ ਇਲਾਵਾ, ਦੇਸ਼ ਭਰ ’ਚ ਓਲੰਪਿਕ ਟੇ੍ਰਨਿੰਗ ਕੇਂਦਰ ਸਥਾਪਿਤ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ, ਜੋ ਅਤਿਆਧੁਨਿਕ ਖੇਡ ਬੁਨਿਆਦੀ ਢਾਂਚਾ, ਖੇਡ ਵਿਗਿਆਨ ਤੇ ਖੇਡ ਮੈਡੀਕਲ ਸਹੂਲਤਾਂ ਨਾਲ ਲੈਸ ਹੋਣਗੇ ਇਨ੍ਹਾਂ ਕੇਂਦਰਾਂ ਨਾਲ ਓਲੰਪਿਕ ਪੱਧਰ ਦੇ ਐਥਲੀਟਾਂ ਨੂੰ ਟੇ੍ਰਨਿੰਗ ਮਿਲੇਗੀ, ਜਿਸ ਨਾਲ ਭਾਰਤ ਦੇ ਪ੍ਰਦਰਸ਼ਨ ’ਚ ਜ਼ਿਕਰਯੋਗ ਸੁਧਾਰ ਹੋਵੇਗਾ। Khelo India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਪੇਂਡੂ ਭਾਰਤ ਅਤੇ ਛੋਟੇ ਸ਼ਹਿਰਾਂ ਦੇ ਐਥਲੀਟਾਂ ਦੀ ਹਮਾਇਤ ਕਰਨ ਦੀ ਗੱਲ ਕੀਤੀ ਹੈ, ਕਿਉਂਕਿ ਇਨ੍ਹਾਂ ਐਥਲੀਟਾਂ ਨੂੰ ਵਧੇਰੇ ਸਮੱਰਥਨ ਦੀ ਲੋੜ ਹੁੰਦੀ ਹੈ ਖੋਲੋ ਇੰਡੀਆ ਜ਼ਰੀਏ, ਅਸੀਂ ਯਕੀਨੀ ਕੀਤਾ ਹੈ ਕਿ ਵਿੱਤੀ ਰੁਕਾਵਟਾਂ ਕਾਰਨ ਕੋਈ ਵੀ ਪ੍ਰਤਿਭਾ ਪਿੱਛੇ ਨਾ ਰਹੇ ਮਹਿਲਾ ਫੁੱਟਬਾਲ ਲੀਗ ਵਰਗੇ ਪ੍ਰੋਗਰਾਮ ਹੁਣ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਵੀ ਪਹੁੰਚ ਚੁੱਕੇ ਹਨ, ਜਿਸ ਨਾਲ ਸੰਗਠਿਤ ਖੇਡ ਗਤੀਵਿਧੀਆਂ ਤੋਂ ਅਛੂਤੇ ਖੇਤਰਾਂ ’ਚ ਖੇਡ ਭਾਗੀਦਾਰੀ ਵਧੀ ਹੈ ਪੈਰਾ-ਐਥਲੀਟਾਂ ਲਈ, ਖੇਲੋ ਇੰਡੀਆ ਪੈਰਾ ਗੇਮਸ ਨੇ ਸਮਾਵੇਸ਼ੀ ਮੰਚ ਪ੍ਰਦਾਨ ਕੀਤਾ ਹੈ, ਜਿਸ ਤਹਿਤ ਕਈ ਐਥਲੀਟ ਹੁਣ ਪੈਰਾਓਲੰਪਿਕ ਵਰਗੇ ਸੰਸਾਰਿਕ ਪ੍ਰੋਗਰਾਮਾਂ ’ਚ ਭਾਗ ਲੈਣ ਦੇ ਯੋਗ ਹੋ ਰਹੇ ਹਨ ਇਸ ਤੋਂ ਇਲਾਵਾ, ਖੇਲੋ ਇੰਡੀਆ ਨੇ ਸਵਦੇਸ਼ੀ ਖੇਡਾਂ ਜਿਵੇਂ। Khelo India

ਯੋਗਾਆਸਣ, ਮੱਲਖੰਬ, ਕਲਾਰੀਪੰਟੂ, ਥਾਂਗ-ਤਾ ਅਤੇ ਗਤਕੇ ਨੂੰ ਹੱਲਾਸ਼ੇਰੀ ਦਿੱਤੀ ਹੈ, ਅਤੇ ਇਨ੍ਹਾਂ ਨੂੰ ਖੇਲੋ ਇੰਡੀਆ ਯੂਥ ਐਂਡ ਯੂਨੀਵਰਸਿਟੀ ਗੇਮਸ ’ਚ ਸ਼ਾਮਲ ਕੀਤਾ ਹੈ ਕੋਚਿੰਗ ਵਿਵਸਥਾ ਨੂੰ ਪੇਸ਼ੇਵਰ ਬਣਾਉਣ ਲਈ, ਖੋਲੋ ਇੰਡੀਆ ਨੇ ਪੂਰੇ ਭਾਰਤ ’ਚ 1000 ਤੋਂ ਜ਼ਿਆਦਾ ਕੇਂਦਰਾਂ ’ਚ ਸਾਬਕਾ ਚੈਂਪੀਅਨ ਐਥਲੀਟਾਂ ਨੂੰ ਨਿਗਰਾਨ ਦੇ ਤੌਰ ’ਤੇ ਨਿਯੁਕਤ ਕੀਤਾ ਹੈ ਇਸ ਨਾਲ ਨੌਜਵਾਨ ਐਥਲੀਟਾਂ ਨੂੰ ਉੱਚ ਗੁਣਵੱਤਾ ਵਾਲੀ ਟ੍ਰੇਨਿੰਗ ਦਾ ਲਾਭ ਮਿਲ ਰਿਹਾ ਹੈ ਰਾਸ਼ਟਰੀ ਖੇਡ ਸੰਸਥਾਨ ਪਟਿਆਲਾ ’ਚ ਮੁਫਤ ਸਰਟੀਫਿਕੇਟ ਪਾਠਕ੍ਰਮ ਵੀ ਕੀਤੇ ਜਾ ਰਹੇ ਹਨ, ਤਾਂ ਕਿ ਐਥਲੀਟਾਂ ਨੂੰ ਉਨ੍ਹਾਂ ਦੀ ਵਿਸ਼ੇਸ਼ਤਾ ’ਚ ਹੋਰ ਸੁਧਾਰ ਮਿਲ ਸਕੇ।

ਭਾਰਤ ਦੇ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੇ ਟੀਚੇ ਨਾਲ, ਖੇਲੋ ਇੰਡੀਆ ਇੱਕ ਰਣਨੀਤਿਕ ਪਹਿਲ ਬਣ ਗਿਆ ਹੈ ਇਸ ਜ਼ਰੀਏ, ਭਾਰਤ ਨੂੰ ਖੇਡਾਂ ’ਚ ਸੰਸਾਰਿਕ ਮਹਾਂਸ਼ਕਤੀ ਬਣਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਖੇਲੋ ਇੰਡੀਆ ਦਾ ਅਸਰ ਸਿਰਫ਼ ਜਿੱਤੇ ਗਏ ਤਮਗਿਆਂ ਨਾਲ ਨਹੀਂ ਹੈ, ਸਗੋਂ ਇਸ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਛੂਹਿਆ ਹੈ ਜ਼ਮੀਨੀ ਪੱਧਰ ’ਤੇ ਕ੍ਰਾਂਤੀ ਲਿਆ ਕੇ, ਇਸ ਨੇ ਭਾਰਤੀ ਸਮਾਜ ’ਚ ਖੇਡ ਅਤੇ ਫਿਟਨਸ ਦੀ ਸੰਸਕ੍ਰਿਤੀ ਨੂੰ ਸ਼ਾਮਲ ਕੀਤਾ ਹੈ ਲਗਾਤਾਰ ਨਿਵੇਸ਼, ਸਹਿਯੋਗ ਅਤੇ ਨਵਾਚਾਰ ਨਾਲ, ਭਾਰਤ ਆਪਣੇ ਸੁਫਨੇ ਨੂੰ ਸਕਾਰ ਕਰਨ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ ਅਤੇ ਛੇਤੀ ਹੀ ਸੰਸਾਰਿਕ ਖੇਡ ਮਹਾਂਸ਼ਕਤੀ ਬਣੇਗਾ। Khelo India

LEAVE A REPLY

Please enter your comment!
Please enter your name here