ਖੇਡਾਂ ਵਤਨ ਪੰਜਾਬ ਦੀਆਂ : ਸਕੱਤਰੇਤ ਦੀਆਂ ਮਹਿਲਾ ਕਰਮਚਾਰੀਆਂ ਨੇ ਮਾਰੀ ਬਾਜੀ, ਬੈਡਮਿੰਟਨ ਅਤੇ ਐਥਲੈਟਿਕਸ ‘ਚ ਜਿੱਤੇ ਤਗਮੇ

Kheda Watan Punjab Diyan

ਸਕੱਤਰੇਤ ਦਾ ਚੰਗਾ ਪ੍ਰਦਰਸ਼ਨ, ਪਹਿਲੀਵਾਰ ਲਿਆ ਸੀ ਭਾਗ 

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਿਵਲ ਸਕੱਤਰੇਤ ਦੀਆਂ ਮਹਿਲਾਂ ਕਰਮਚਾਰੀਆਂ ਵੱਲੋਂ ਸਰਕਾਰੀ ਕੰਮਕਾਜ਼ ਦੇ ਨਾਲ ਹੀ ਹੁਣ ਖੇਡਾਂ ਵਿੱਚ ਵੀ ਮੱਲਾਂ ਮਾਰੀ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 (Kheda Watan Punjab Diyan) ਵਿੱਚ ਭਾਗ ਲੈਂਦੇ ਹੋਏ ਚੰਗੇ-ਚੰਗੇ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਕਈ ਤਗਮੇ ਜਿੱਤ ਕੇ ਫਤਿਹ ਹਾਸ਼ਲ ਕੀਤੀ ਹੈ। ਤਗਮੇ ਦੀ ਲਿਸਟ ਵਿੱਚ ਗੋਲਡ ਅਤੇ ਸਿਲਵਰ ਸਣੇ ਬ੍ਰਾਂਜ ’ਤੇ ਕਬਜਾ ਕੀਤਾ ਹੈ। ਪੰਜਾਬ ਸਕੱਤਰੇਤ ਕ੍ਰਿਕਟ ਕਲਬ ਦੇ ਪ੍ਰਧਾਨ ਸ਼ਤੀਸ ਚੰਦਰ ਵੱਲੋਂ ਦੱਸਿਆ ਗਿਆ ਕਿ ਸਿਵਲ ਸਕੱਤਰੇਤ ਵਿੱਚ ਦਿਨ ਰਾਤ ਸਰਕਾਰੀ ਕੰਮ ਕਾਜ਼ ਕਰਨ ਦੇ ਨਾਲ ਹੀ ਕਰਮਚਾਰੀਆਂ ਨੂੰ ਸਿਹਤਮੰਦ ਰੱਖਣ ਲਈ ਸਕਤਰੇਤ ਦੇ ਕਰਮਚਾਰੀਆਂ ਵ4ਲੋਂ ਹੰਬਲਾ ਮਾਰਿਆ ਜਾਂਦਾ ਰਿਹਾ ਹੈ।

ਕ੍ਰਿਕਟ ਦੇ ਨਾਲ ਨਾਲ ਇਸ ਕਲੱਬ ਵੱਲੋਂ ਵੱਖ-ਵੱਖ ਹੋਰ ਖੇਡਾਂ ਨੂੰ ਵੀ ਕਰਮਚਾਰੀਆ ਵਿੱਚ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਕਰਮਚਾਰੀਆਂ ਵੱਲੋਂ ਰੋਜ਼ਾਨਾ ਕਿਸੇ ਨਾ ਕਿਸੇ ਖੇਡ ਨੂੰ ਆਪਣੀ ਰੂਟੀਨ ਵਿੱਚ ਸ਼ਾਮਲ ਕੀਤਾ ਹੋਇਆ ਹੈ। ਜਿਸ ਕਾਰਨ ਹੀ ਹੁਣ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਭਾਗ ਲੈਂਦੇ ਹੋਏ ਸਕੱਤਰੇਤ ਦੀ ਮਹਿਲਾਵਾਂ ਕਰਮਚਾਰੀਆ ਨੇ ਵੱਡੇ ਪੱਧਰ ’ਤੇ ਤਗਮੇ ਜਿੱਤੇ ਹਨ।

ਬੈਡਮਿੰਟਨ ਸਿੰਗਲ ’ਚ ਜ਼ਿਲ੍ਹਾ ਪੱਧਰ ’ਤੇ ਕਵਲਪ੍ਰੀਤ ਕੌਰ ਨੇ ਜਿੱਤਿਆ ਸੋਨ ਤਗਮਾ

ਉਨਾਂ ਦੱਸਿਆ ਕਿ ਬੈਡਮਿੰਟਨ ਸਿੰਗਲ ਜ਼ਿਲ੍ਹਾ ਪੱਧਰ ’ਤੇ ਕਵਲਪ੍ਰੀਤ ਕੌਰ ਨੇ ਗੋਲਡ ਤਗਮਾ ਅਤੇ ਰਜਨੀ ਨੇ ਸਿਲਵਰ ਤਗਮਾ ਹਾਸਲ ਕਰਨ ਵਿੱਚ ਸਫ਼ਲਤਾ ਹਾਸ਼ਲ ਕੀਤੀ ਹੈ। ਇਸੇ ਤਰ੍ਹਾਂ ਮਹਿਲਾਂ ਬੈਡਮਿੰਟਨ ਡਬਲਜ਼ ਵਿੱਚ ਸੁਖਜੀਤ ਕੌਰ ਅਤੇ ਹਰਦੀਪ ਕੌਰ ਵੱਲੋਂ ਸਿਲਵਰ ਮੈਡਲ ਹਾਸਲ ਕੀਤਾ ਗਿਆ। ਐਥਲੈਟਿਕਸ ਵਿੱਚ ਸ਼ਾਲੂ ਨੇ 100 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸ਼ਲ ਕਰਦੇ ਹੋਏ ਸਿਲਵਰ ਮੈਡਲ ਜਿਤਿਆ ਤਾਂ ਹਰਦੀਪ ਕੌਰ ਨੇ ਸ਼ਾਟਪੁੱਟ ਵਿੱਚ ਦੂਜਾ ਸਥਾਨ ਹਾਸ਼ਲ ਕਰਦੇ ਹੋਏ ਸਿਲਵਰ ਮੈਡਲ ‘ਤੇ ਕਬਜਾ ਕੀਤਾ।

ਇੱਥੇ ਹੀ ਪਾਵਰਲਿਫਟਿੰਗ ਵਿੱਚ ਹਰਦੀਪ ਕੌਰ ਵੱਲੋਂ ਗੋਲਡ ਮੈਡਲ ਹਾਸ਼ਲ ਕੀਤਾ ਗਿਆ ਅਤੇ ਸ਼ਾਲੂ ਵੱਲੋਂ ਟੈਬਲ ਟੈਨਿਸ ਵਿੱਚ ਬ੍ਰਾਂਜ ਮੈਡਲ ਵੀ ਹਾਸ਼ਲ ਕੀਤਾ ਗਿਆ। ਇੱਥੇ ਹੀ ਇਹ ਦੱਸਣਯੋਗ ਹੈ ਕਿ ਇਹ ਸਾਰੀ ਮਹਿਲਾ ਕਰਮਚਾਰੀ ਖਿਡਾਰਨਾਂ ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਦੀਆਂ ਐਕਟਿਵ ਮੈਂਬਰ ਹਨ। ਕਲੱਬ ਦੇ ਅਹੁਦੇਦਾਰਾਂ ਵੱਲੋਂ ਇਨਾਂ ਮਹਿਲਾਂ ਕਰਮਚਾਰੀ ਖਿਡਾਰਨਾਂ ਨੂੰ ਮੈਡਲ ਜਿੱਤਣ ’ਤੇ ਵਧਾਈ ਦਿੱਤੀ ਗਈ।

ਖੇਡਾਂ ਪ੍ਰਾਪਤੀਆਂ ’ਤੇ ਇੱਕ ਝਾਤ 

  • ਪਾਵਰਲਿਫਟਿੰਗ ਵਿੱਚ ਹਰਦੀਪ ਕੌਰ ਵੱਲੋਂ ਗੋਲਡ ਮੈਡਲ ਹਾਸ਼ਲ ਕੀਤਾ
  • ਸ਼ਾਲੂ ਵੱਲੋਂ ਟੈਬਲ ਟੈਨਿਸ ਵਿੱਚ ਬ੍ਰਾਂਜ ਮੈਡਲ ਵੀ ਹਾਸ਼ਲ ਕੀਤਾ
  • ਰਜਨੀ ਨੇ ਸਿਲਵਰ ਤਗਮਾ ਹਾਸਲ ਕਰਨ ਵਿੱਚ ਸਫ਼ਲਤਾ ਹਾਸ਼ਲ ਕੀਤੀ
  • ਬੈਡਮਿੰਟਨ ਸਿੰਗਲ ਜ਼ਿਲ੍ਹਾ ਪੱਧਰ ’ਤੇ ਕਵਲਪ੍ਰੀਤ ਕੌਰ ਨੇ ਗੋਲਡ ਤਗਮਾ
  • ਐਥਲੈਟਿਕਸ ਵਿੱਚ ਸ਼ਾਲੂ ਨੇ 100 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸ਼ਲ ਕਰਦੇ ਹੋਏ ਸਿਲਵਰ ਮੈਡਲ ਜਿਤਿਆ
  • ਹਰਦੀਪ ਕੌਰ ਨੇ ਸ਼ਾਟਪੁੱਟ ਵਿੱਚ ਦੂਜਾ ਸਥਾਨ ਹਾਸ਼ਲ ਕਰਦੇ ਹੋਏ ਸਿਲਵਰ ਮੈਡਲ ‘ਤੇ ਕਬਜਾ ਕੀਤਾ।
  • ਸਾਰੀ ਮਹਿਲਾ ਕਰਮਚਾਰੀ ਖਿਡਾਰਨਾਂ ਪੰਜਾਬ ਸਕੱਤਰੇਤ ਕ੍ਰਿਕਟ ਕਲੱਬ ਦੀਆਂ ਐਕਟਿਵ ਮੈਂਬਰ

ਇਹ ਵੀ ਪੜ੍ਹੋ :  ਇੱਕ ਕਰੋੜ ਤੋਂ ਵੱਧ ਕਰਮਚਾਰੀਆਂ ਲਈ ਪ੍ਰਧਾਨ ਮੰਤਰੀ ਨੇ ਕੀਤਾ ਵੱਡਾ ਐਲਾਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ