ਦਿੱਲੀ ਵਾਸੀਆਂ ਲਈ ਖੁਸ਼ਖਬਰੀ : ਫੈਸਲਾ ਵੀਰਵਾਰ ਤੋਂ ਹੀ ਲਾਗੂ
- 201 ਤੋਂ 400 ਯੂਨਿਟ ਮਹੀਨਾ ਖਪਤ ਵਾਲੇ ਖਪਤਕਾਰਾਂ ਨੂੰ 50 ਫੀਸਦੀ ਮਿਲੇਗੀ ਸਬਸਿਡੀ
ਨਵੀਂ ਦਿੱਲੀ (ਏਜੰਸੀ) ਦਿੱਲੀ ਵਿਧਾਨ ਸਭਾ ਦੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ‘ਚ ਆਪਣਾ ਕਿਲ੍ਹਾ ਬਚਾਈ ਰੱਖਣ ਦੀ ਮੁਹਿੰਮ ‘ਚ ਜੁਟੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 200 ਯੂਨਿਟ ਮਹੀਨਾ ਬਿਜਲੀ ਖ਼ਪਤ ਕਰਨ ਵਾਲੇ ਖਪਤਕਾਰਾਂ ਦਾ ਬਿੱਲ ਪੂਰੀ ਤਰ੍ਹਾਂ ਮਾਫ਼ ਕਰਨ ਦਾ ਅੱਜ ਐਲਾਨ ਕੀਤਾ ਇਸ ਤੋਂ ਇਲਾਵਾ 201 ਤੋਂ 400 ਯੂਨਿਟ ਮਹੀਨਾ ਖਪਤ ਵਾਲੇ ਖਪਤਕਾਰਾਂ ਨੂੰ 50 ਫੀਸਦੀ ਸਬਸਿਡੀ ਦਿੱਤੇ ਜਾਣ ਦਾ ਐਲਾਨ ਵੀ ਕੀਤਾ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਫੈਸਲਾ ਅੱਜ ਤੋਂ ਹੀ ਲਾਗੂ ਹੋ ਜਾਵੇਗਾ
ਜ਼ਿਕਰਯੋਗ ਹੈ ਕਿ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਨੇ ਬੁੱਧਵਾਰ ਨੂੰ ਘਰੇਲੂ ਬਿਜਲੀ ਖਪਤਕਾਰਾਂ ਲਈ ਤੈਅ ਲੋਡ ‘ਚ 75 ਰੁਪਏ ਤੋਂ ਲੈ ਕੇ 105 ਰੁਪਏ ਪ੍ਰਤੀ ਕਿਲੋਵਾਟ ਤੱਕ ਦੀ ਕਮੀ ਕਰ ਦਿੱਤੀ ਸੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜੇਕਰ ਘਰੇਲੂ ਬਿਜਲੀ ਖਪਤਕਾਰ ਪ੍ਰਤੀ ਮਹੀਨਾ 200 ਯੂਨਿਟ ਤੱਕ ਬਿਜਲੀ ਦੀ ਖਪਤ ਕਰਦਾ ਹੈ ਤਾਂ ਉਸ ਨੂੰ ਬਿੱਲ ਭਰਨ ਦੀ ਲੋੜ ਨਹੀਂ ਹੈ ਉਨ੍ਹਾਂ ਦੱਸਿਆ ਕਿ 201 ਯੂਨਿਟ ਤੋਂ 400 ਯੂਨਿਟ ਤੱਕ ਮਹੀਨਾ ਖਪਤ ਵਾਲੇ ਘਰੇਲੂ ਖਪਤਕਾਰ ਨੂੰ 50 ਫੀਸਦੀ ਸਬਸਿਡੀ ਮਿਲੇਗੀ ਕੇਜਰੀਵਾਲ ਨੇ ਕਿਹਾ ਕਿ ਇਸ ਛੋਟ ਨਾਲ ਸਬਸਿਡੀ ‘ਤੇ 1800 ਕਰੋੜ ਰੁਪਏ ਦਾ ਬੋਝ ਪਵੇਗਾ
ਛੋਟ ਨਾਲ 1800 ਕਰੋੜ ਰੁਪਏ ਦਾ ਸਰਕਾਰ ‘ਤੇ ਪਵੇਗਾ ਬੋਝ
ਸਾਲ 2015 ਨਿਯਮ ਅਨੁਸਾਰ 200 ਤੋਂ ਵੱਧ ਮਹੀਨਾ ਖਪਤ ਹੋਣ ‘ਤੇ ਪੂਰੇ ਬਿੱਲ ਦਾ ਅੱਧਾ ਭੁਗਤਾਨ ਕਰਨਾ ਪਵੇਗਾ ਉਦਾਹਰਨ ਵਜੋਂ 300 ਯੂਨਿਟ ‘ਤੇ ਖਪਤਕਾਰ ਨੂੰ 150 ਯੂਨਿਟ ਦੇ ਪੈਸੇ ਦੇਣ ਹਨ ਕੇਜਰੀਵਾਲ ਨੇ ਕਿਹਾ ਕਿ ਇਸ ਛੋਟ ਨਾਲ ਸਬਸਿਡੀ ‘ਤੇ 1800 ਕਰੋੜ ਰੁਪਏ ਦਾ ਬੋਝ ਪਵੇਗਾ ਉਨ੍ਹਾਂ ਦੱਸਿਆ ਕਿ ਰਾਜਧਾਨੀ ‘ਚ ਬਿਜਲੀ ਕੰਪਨੀਆਂ ਦਾ ਨੁਕਸਾਨ 17 ਫੀਸਦੀ ਤੋਂ ਘੱਟ ਕੇ ਅੱਠ ਫੀਸਦੀ ਰਹਿ ਗਿਆ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਦਿੱਲੀ ਦੇ 32 ਲੱਖ ਬਿਜਲੀ ਖਪਤਕਾਰਾਂ ‘ਚੋਂ ਦੋ ਤਿਹਾਈ ਦਾ ਮਹੀਨੇ ਦਾ ਬਿੱਲ ਸਿਫ਼ਰ ਹੋ ਜਾਵੇਗਾ