ਕਸ਼ਮੀਰ ਬੁਝਾਰਤ: ਸਿਆਸੀ ਪਹਿਲ ਦੀ ਉਡੀਕ ‘ਚ
ਸੁਰਮਈ ਕਸ਼ਮੀਰ ਦੀ ਤਕਲੀਫ਼ ਜਾਰੀ ਹੈ ਜੰਮੂ ਕਸ਼ਮੀਰ ਬਾਰੇ ਸਿਆਸੀ ਭਾਰਤ ਕਲੇਸ਼ਪੂਰਨ, ਰੌਲੇ-ਰੱਪੇ ਦੇ ਦੌਰ ‘ਚੋਂ ਲੰਘ ਰਿਹਾ ਹੈ ਅੱਜ ਹਰ ਕੋਈ ਜੰਮੂ ਕਸ਼ਮੀਰ ਰਾਜ ਨੂੰ ਦੋ ਸੰਘ ਰਾਜ ਖੇਤਰਾਂ ਲੱਦਾਖ ਅਤੇ ਜੰਮੂ ਕਸ਼ਮੀਰ ‘ਚ ਵੰਡਣ ਦੀ ਵਰ੍ਹੇਗੰਢ ‘ਤੇ ਇਸ ਦੇ ਪ੍ਰਭਾਵਾਂ ਤੇ ਨਤੀਜਿਆਂ ‘ਤੇ ਚਰਚਾ ਕਰ ਰਿਹਾ ਹੈ ਸਵਾਲ ਉੱਠਦਾ ਹੈ ਕਿ ਕੀ ਮੋਦੀ ਸਰਕਾਰ ਨੇ ਰਾਜ ਦੇ ਵਿਕਾਸ, ਉੱਥੇ ਆਮ ਹਾਲਾਤਾਂ ਦੀ ਬਹਾਲੀ ਅਤੇ ਅੱਤਵਾਦ ਨੂੰ ਖ਼ਤਮ ਕਰਨ ਦੇ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ ਹੈ ਇਹ ਸੱਚ ਹੈ ਕਿ ਘਾਟੀ ‘ਚ ਬਦਲਾਅ ਲਿਆਉਣ ਲਈ ਇੱਕ ਸਾਲ ਲੋੜੀਂਦਾ ਨਹੀਂ ਹੈ
ਕਿਉਂਕਿ ਜੰਮੂ ਕਸ਼ਮੀਰ ‘ਚ ਪਿਛਲੇ ਸੱਤ ਦਹਾਕਿਆਂ ਤੋਂ ਜਿਆਦਾ ਸਮੇਂ ਤੋਂ ਹਿੰਸਾ, ਕਲੇਸ਼ ਅਤੇ ਵੱਖਵਾਦ ਦੀ ਭਾਵਨਾ ਪੈਦਾ ਹੋ ਰਹੀ ਹੈ ਰਾਜ ‘ਚ ਭਾਰੀ ਸੁਰੱਖਿਆ ਬੰਦੋਬਸਤ ਹਨ ਇਸ ਤੋਂ ਇਲਾਵਾ ਵਿਸ਼ਵਾਸ ਦੀ ਘਾਟ ਹੈ ਪਾਕਿਸਤਾਨ ਘਾਟੀ ‘ਚ ਖੂਨ-ਖਰਾਬੇ ਨੂੰ ਹੱਲਾਸ਼ੇਰੀ ਦੇਣ ‘ਚ ਮੱਦਦ ਕਰ ਰਿਹਾ ਹੈ ਅਤੇ ਘਾਟੀ ਦੇ ਲੋਕਾਂ ‘ਚ ਧਾਰਮਿਕ ਕੱਟੜਪੁਣਾ ਵਧ ਰਿਹਾ ਹੈ ਨਾਲ ਹੀ ਉੱਥੋਂ ਦੇ ਲੋਕ ਸਿਆਸੀ ਮੰਗਾਂ ਮੰਗ ਰਹੇ ਹਨ ਜੰਮੂ ਕਸ਼ਮੀਰ ‘ਚ ਅਸਥਿਰ ਸਥਿਤੀ ਬਣੀ ਹੋਈ ਹੈ
ਪਿਛਲੇ ਇੱਕ ਸਾਲ ‘ਚ ਜੰਮੂ ਕਸ਼ਮੀਰ ‘ਚ ਤਿੰਨ ਸੰਵਿਧਾਨਕ ਪ੍ਰਮੁੱਖ ਬਦਲੇ ਗਏ ਸਿਆਸੀ ਮਾਹਿਰ ਸੱਤਪਾਲ ਮਲਿਕ, ਨੌਕਰਸ਼ਾਹ ਮੁਰਮੂ ਅਤੇ ਹੁਣ ਸਾਬਕਾ ਮੰਤਰੀ ਮਨੋਜ ਸਿੰਨ੍ਹਾ ਪਰੰਤੂ ਸਰਕਾਰ ਲੋਕਾਂ ‘ਚ ਸਵੀਕਾਰਤਾ ਦੀ ਭਾਵਨਾ ਪੈਦਾ ਕਰਨ ਜਾਂ ਜ਼ਮੀਨੀ ਪੱਧਰ ‘ਤੇ ਦਿਸਣ ਵਾਲਾ ਢਾਂਚਾਗਤ ਵਿਕਾਸ ਕਰਨ ‘ਚ ਨਾਕਾਮ ਰਹੀ ਹੈ
ਇੱਕ ਸੀਨੀਅਰ ਸੁਰੱਖਿਆ ਰਣਨੀਤੀਕਾਰ ਦੇ ਸ਼ਬਦਾਂ ‘ਚ, ਇੱਕ ਸਾਲ ਬਾਅਦ ਸਾਡੇ ਕੋਲ ਲੋਕਾਂ ਨੂੰ ਦਿਖਾਉਣ ਲਈ ਕੁਝ ਵੀ ਨਹੀਂ ਹੈ ਅਸੀਂ ਸੁਰੱਖਿਆ ਸਥਿਤੀ ਅਤੇ ਢਾਂਚਾਗਤ ਵਿਕਾਸ ਦੋਵਾਂ ਮੋਰਚਿਆਂ ‘ਤੇ ਨਾਕਾਮ ਰਹੇ ਹਾਂ ਵਿਚਾਰਨਯੋਗ ਮੁੱਦਾ ਇਹ ਹੈ ਕਿ ਕੀ ਸਿੰਨ੍ਹਾ ਜੰਮੂ ਕਸ਼ਮੀਰ ‘ਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪੈਦਾ ਹੋਏ ਸਿਆਸੀ ਖਲਾਅ ਨੂੰ ਭਰਨ ਅਤੇ ਲੋਕਾਂ ਨਾਲ ਸਿਆਸੀ ਸੰਵਾਦ ਸਥਾਪਿਤ ਕਰਨ, ਉੱਥੇ ਸਿਆਸੀ ਪ੍ਰਕਿਰਿਆ ਸ਼ੁਰੂ ਕਰਨ ‘ਚ ਸਫ਼ਲ ਹੁੰਦੇ ਹਨ ਇਸ ਤੋਂ ਇਲਾਵਾ ਰਾਜ ‘ਚ ਚੋਣਾਂ ਕਰਵਾਈਆਂ ਜਾਣੀਆਂ ਹਨ ਅਤੇ ਸ਼ਾਂਤੀ ਦੀ ਸਥਾਪਨਾ ਬਹੁਤ ਜਰੂਰੀ ਹੈ ਸਿੰਨ੍ਹਾ ਦੀ ਨਿਯੁਕਤੀ ਨਾਲ ਕਸ਼ਮੀਰ ਦੇ ਸਿਆਸੀ ਆਗੂਆਂ ‘ਚ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਹੈ ਉਹ ਹਾਲੇ ਵੀ ਸੰਸੇ ‘ਚ ਹਨ ਜੰਮੂ ਕਸ਼ਮੀਰ ਦੇ ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਦਿੱਲੀ ਦੇ ਇੱਕ ਹੋਰ ਵਿਅਕਤੀ ਦੀ ਨਿਯੁਕਤੀ ਦਿੱਲੀ ਦੇ ਮਿਸ਼ਨ ਲਈ ਕੀਤੀ ਗਈ ਹੈ
ਉੱਥੋਂ ਦੇ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਇਹ ਭਾਜਪਾ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਸਲਿਮ ਵਿਰੋਧੀ ਏਜੰਡੇ ਨੂੰ ਲਾਗੂ ਕਰਨ ਅਤੇ ਉੱਥੇ ਜਨ-ਅੰਕੜਾ ਬਦਲਾਅ ਕਰਨ, ਲੋਕਾਂ ਨੂੰ ਵੋਟ ਅਧਿਕਾਰ ਅਤੇ ਹੋਰ ਅਧਿਕਾਰਾਂ ਤੋਂ ਵਾਂਝਾ ਰੱਖਣ ਦਾ ਹਿੱਸਾ ਹੈ ਘਾਟੀ ‘ਚ ਅੱਜ ਵੀ ਬੇਯਕੀਨੀ ਦੀ ਸਥਿਤੀ ਬਣੀ ਹੋਈ ਹੈ ਉੱਥੇ ਪ੍ਰਸ਼ਾਸਨ ਪੰਗੂ ਬਣਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਖਾਈ ਵਧਦੀ ਜਾ ਰਹੀ ਹੈ ਕੱਟੜਵਾਦੀ ਤੱਤ ਸਿਆਸੀ ਆਗੂਆਂ ਤੋਂ ਜ਼ਿਆਦਾ ਸਰਗਰਮ ਹਨ ਇਸ ਤੋਂ ਇਲਾਵਾ ਘਾਟੀ ਦੇ ਅੱਤਵਾਦੀਆਂ ਨੇ ਨਵੇਂ ਚੁਣੇ ਪੰਚਾਇਤ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਸਥਿਤੀ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ ਬੀਤੇ ਦਹਾਕਿਆਂ ‘ਚ ਕਸ਼ਮੀਰ ਸਾਡੇ ਆਗੂਆਂ ਲਈ ਆਪਣੇ ਸਿਆਸੀ ਪ੍ਰੀਖਣ ਕਰਨ ਦੀ ਪ੍ਰਯੋਗਸ਼ਾਲਾ ਰਿਹਾ ਹੈ
ਉਹ ਉੱਥੇ ਨਿੱਤ ਨਵੇਂ ਸਿਆਸੀ ਪ੍ਰਯੋਗ ਕਰਦੇ ਰਹੇ ਹਨ ਪਾਕਿਸਤਾਨ ਦੀਆਂ ਚਾਲਾਂ ਨੂੰ ਨਾਕਾਮ ਕਰਨ ‘ਚ ਕੁਝ ਸਫ਼ਲਤਾ ਮਿਲੀ ਹੈ ਸੀਮਾ ਪਾਰੋਂ ਅੱਤਵਾਦ ਨੂੰ ਖ਼ਤਮ ਕਰਨ ‘ਚ ਸਾਡੇ ਫੌਜੀਆਂ ਨੇ ਹਿੰਮਤ ਦਿਖਾਈ ਹੈ ਹਾਲਾਂਕਿ ਰਾਜ ‘ਚ ਵਿਰੋਧੀ ਧਿਰ ਅਤੇ ਸਿਆਸੀ ਆਗੂਆਂ ‘ਚ ਵਿਰੋਧ ਦੇ ਸੁਰ ਪੈਦਾ ਹੋ ਰਹੇ ਹਨ ਜਿਸ ਦੇ ਚੱਲਦਿਆਂ ਕਸ਼ਮੀਰੀ ਲੋਕਾਂ ‘ਚ ਗੁੱਸਾ ਪੈਦਾ ਹੋ ਰਿਹਾ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪਹਿਲਾਂ ਜੰਮੂ ਕਸ਼ਮੀਰ ਰਾਜ ‘ਚ ਅੱਤਵਾਦ ਦਾ ਮੁੱਖ ਕਾਰਨ ਧਾਰਾ 370 ਹੈ ਅਤੇ ਇਸ ਨੂੰ ਖ਼ਤਮ ਕਰਨ ਨਾਲ ਅੱਤਵਾਦ ਨੂੰ ਖ਼ਤਮ ਕਰਨ ‘ਚ ਮੱਦਦ ਮਿਲੇਗੀ ਪਰੰਤੂ ਇਹ ਗੱਲ ਗਲਤ ਸਾਬਤ ਹੋਈ
ਇਸ ਸਾਲ ਹੁਣ ਤੱਕ 181 ਅੱਤਵਾਦੀ ਹਮਲੇ ਹੋਏ ਹਨ ਜਿਨ੍ਹਾਂ ‘ਚ 98 ਅੱਤਵਾਦੀ ਮਾਰੇ ਗਏ ਹਨ ਅੱਤਵਾਦ ਦੇ ਨਾਲ-ਨਾਲ ਲੋਕਾਂ ‘ਚ ਕੱਟੜਤਾ ਵਧਦੀ ਜਾ ਰਹੀ ਹੈ ਅਤੇ ਅੱਤਵਾਦੀ ਸੰਗਠਨਾਂ ‘ਚ ਸਥਾਨਕ ਨੌਜਵਾਨ ਭਰਤੀ ਹੋ ਰਹੇ ਹਨ ਲੋਕਾਂ ‘ਚ ਵੱਖਵਾਦ ਦੀ ਭਾਵਨਾ ਵਧ ਰਹੀ ਹੈ ਇਸ ਦੇ ਨਾਲ ਹੀ ਉਨ੍ਹਾਂ ‘ਚ ਗੁੱਸਾ ਪੈਦਾ ਹੋ ਰਿਹਾ ਹੈ ਅਤੇ ਅੱਤਵਾਦੀਆਂ ਨੂੰ ਮਾਰਨ ਨਾਲ ਵੀ ਪ੍ਰਸ਼ਾਸਨ ਲੋਕਾਂ ਦਾ ਵਿਸ਼ਵਾਸ ਜਿੱਤਣ ‘ਚ ਸਫ਼ਲ ਨਹੀਂ ਹੋਇਆ ਹੈ
ਪੀਡੀਪੀ ਦੀ ਸਾਬਕਾ ਮੁੱਖ ਮੰਤਰੀ ਜੋ ਜੂਨ 2018 ਤੱਕ ਭਾਜਪਾ ਨਾਲ ਗਠਜੋੜ ਸਰਕਾਰ ਦਾ ਹਿੱਸਾ ਸਨ ਅੱਜ ਵੀ ਲੋਕ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਹਨ ਨੈਸ਼ਨਲ ਕਾਨਫਰੰਸ ਦੇ ਪਿਤਾ-ਪੁੱਤਰ ਅਬਦੁੱਲਾ ਅਤੇ ਸੋਜ ਵਰਗੇ ਕਾਂਗਰਸੀ ਆਗੂ ਨੂੰ ਛੱਡ ਕੇ ਜ਼ਿਆਦਾਤਰ ਆਗੂ ਨਜ਼ਰਬੰਦ ਹਨ ਪਿਛਲੇ ਹਫ਼ਤੇ ਉਪ ਰਾਜਪਾਲ ਨੇ ਫਾਰੂਖ ਅਬਦੁੱਲਾ ਵੱਲੋਂ ਸੱਦੀ ਗਈ ਸਰਵਦਲੀ ਬੈਠਕ ਦੀ ਆਗਿਆ ਨਹੀਂ ਦਿੱਤੀ ਜਿਸ ਦੇ ਚੱਲਦਿਆਂ ਸਥਾਨਕ ਆਗੂਆਂ, ਵੱਖਵਾਦੀ ਆਗੂਆਂ ਅਤੇ ਦੱਖਣੀ ਕਸ਼ਮੀਰ ਦੇ ਗੁੱਸੇ ‘ਚ ਆਏ ਨੌਜਵਾਨਾਂ ‘ਚ ਨਰਾਜ਼ਗੀ ਵਧਦੀ ਜਾ ਰਹੀ ਹੈ
ਸਿੰਨ੍ਹਾ ਨੂੰ ਆਪਣੀ ਸਿਆਸੀ ਕੁਸ਼ਲਤਾ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨਾ ਹੋਵੇਗਾ ਅਤੇ ਇਸ ਲਈ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਾਰੇ ਸਬੰਧਿਤ ਪੱਖਾਂ ਨਾਲ ਸਿਆਸੀ ਸੰਵਾਦ ਕਾਇਮ ਕਰਨਾ ਹੋਵੇਗਾ, ਸਿਆਸੀ ਪ੍ਰਕਿਰਿਆ ‘ਚ ਤੇਜ਼ੀ ਲਿਆਉਣੀ ਹੋਵੇਗੀ ਤੇ ਰਾਜ ‘ਚ ਜਲਦੀ ਚੋਣਾਂ ਕਰਵਾਉਣੀਆਂ ਹੋਣਗੀਆਂ ਜੰਮੂ ਕਸ਼ਮੀਰ ‘ਚ ਇੱਕ ਚੁਣੀ ਵਿਧਾਨ ਸਭਾ, ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੀ ਜ਼ਰੂਰਤ ਹੈ ਜੋ ਰਾਜ ਦੇ ਵਿਕਾਸ ਨੂੰ ਅੱਗੇ ਵਧਾ ਸਕੇ ਇਹ ਮਹੱਤਵਪੂਰਨ ਨਹੀਂ ਹੈ ਕਿ ਇੱਕ ਪਾਰਟੀ ਨੂੰ ਬਹੁਮਤ ਮਿਲਦਾ ਹੈ ਜਾਂ ਤਿਕੋਣੀ ਵਿਧਾਨ ਸਭਾ ਬਣਦੀ ਹੈ ਨਾਲ ਹੀ ਉਨ੍ਹਾਂ ਨੂੰ ਰਾਜ ‘ਚ ਚੋਣ ਹਲਕਿਆਂ ਦੀ ਹਲਕਾਬੰਦੀ ਦੀ ਪ੍ਰਕਿਰਿਆ ‘ਚ ਵੀ ਤੇਜ਼ੀ ਲਿਆਉਣੀ ਹੋਵੇਗੀ ਇਸ ਲਈ ਸਥਾਨਕ ਲੋਕਾਂ ਦਾ ਸਹਿਯੋਗ ਲੈਣਾ ਹੋਵੇਗਾ
ਕੇਂਦਰ ਸਰਕਾਰ ਦੇ ਕਦਮ ਦੱਸਦੇ ਹਨ ਕਿ ਉਸ ਨੇ ਉਸ ਸਿਆਸੀ ਸੰਸਕ੍ਰਿਤੀ ਨੂੰ ਨਹੀਂ ਛੱਡਿਆ ਜੋ ਪਿਛਲੇ 70 ਦਹਾਕਿਆਂ ‘ਚ ਕਾਂਗਰਸ ਸਰਕਾਰਾਂ ਨੇ ਅਪਣਾਈ ਸੀ ਸਰਕਾਰ ਰਾਜ ‘ਚ ਇੱਕ ਤੀਜਾ ਸਿਆਸੀ ਮੋਰਚਾ ਪੈਦਾ ਕਰਨਾ ਚਾਹੁੰਦੀ ਹੈ ਜੋ ਭਾਜਪਾ ਨਾਲ ਗਠਜੋੜ ਕਰੇ ਤਾਂ ਕਿ ਉਹ ਰਾਜ ‘ਚ ਸੱਤਾ ‘ਚ ਆ ਸਕੇ ਕਸ਼ਮੀਰ ‘ਚ ਮੁੱਖ ਧਾਰਾ ਦੀ ਸਿਆਸਤ ਕਸ਼ਮੀਰੀ ਪਛਾਣ ਦੇ ਨੇੜੇ-ਤੇੜੇ ਘੁੰਮਦੀ ਹੈ ਇਹ ਵੱਖ ਕਸ਼ਮੀਰੀ ਪਛਾਣ ਕੇਂਦਰ ਦੇ ਸਾਹਮਣੇ ਕਸ਼ਮੀਰ ਦੀ ਮੁਖਤਿਆਰੀ ਅਤੇ ਰਾਜ ਨੂੰ ਪ੍ਰਾਪਤ ਵਿਸੇਸ਼ ਸੰਵਿਧਾਨਕ ਦਰਜੇ ਦੇ ਜਰੀਏ ਉਸ ਦੀ ਸੁਰੱਖਿਆ ਦੀ ਜ਼ਰੂਰਤ ਕਸ਼ਮੀਰ ‘ਚ ਮੁੱਖ ਧਾਰਾ ਦੀ ਸਿਆਸਤ ਦੇ ਮੁੱਖ ਮੁੱਦੇ ਰਹੇ ਹਨ ਹੁਣ ਧਾਰਾ 370 ਨੂੰ ਖ਼ਤਮ ਕਰਨ ਅਤੇ ਰਾਜ ਨੂੰ ਵੰਡਣ ਕਰਕੇ ਦੋ ਸੰਘ ਰਾਜ ਖੇਤਰ ਬਣਾਉਣ ਨਾਲ ਇਸ ਸਿਆਸਤ ਦੀ ਉਚਿਚਤਾ ਨਹੀਂ ਰਹਿ ਗਈ ਇਹੀ ਨਹੀਂ ਹੁਣ ਇਨ੍ਹਾਂ ਆਗੂਆਂ ਕੋਲ ਮੁੱਦੇ ਵੀ ਨਹੀਂ ਰਹਿ ਗਏ ਹਨ
ਇਸ ਤੋਂ ਇਲਾਵਾ ਸਿੰਨ੍ਹਾਂ ਦੀ ਇੱਕ ਹੋਰ ਪਹਿਲ ਕੇਂਦਰ ਅਤੇ ਸੰਘ ਰਾਜ ਖੇਤਰ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਕਰਨ ਦਾ ਵੀ ਹੈ ਰਾਜ ‘ਚ 4ਜੀ ਨੈੱਟਵਰਕ ਦੇ ਨਾ ਹੋਣ ਦਾ ਮਤਲਬ ਹੈ ਕਿ ਕਸ਼ਮੀਰੀ ਜਨਤਾ ਅਤੇ ਸਿਆਸੀ ਆਗੂਆਂ ਦੀ ਰਾਇ ਨੂੰ ਦਬਾਇਆ ਜਾ ਰਿਹਾ ਹੈ ਉਸ ਨੂੰ ਪ੍ਰਗਟ ਕਰਨ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਸਰਕਾਰ ਇਹ ਕਹਿ ਕੇ ਇਸ ਨੂੰ ਸਹੀ ਦੱਸ ਰਹੀ ਹੈ ਕਿ ਇਸ ਦੇ ਚੱਲਦਿਆਂ ਲੋਕਾਂ ਦੀ ਜਾਨ ਬਚ ਰਹੀ ਹੈ ਘਾਟੀ ‘ਚ ਹਿੰਸਕ ਪ੍ਰਦਰਸ਼ਨ ਨਹੀਂ ਹੋ ਰਹੇ ਹਨ ਪਰੰਤੂ ਲੋਕ ਮੌਨ ਰਹਿ ਕੇ ਆਪਣਾ ਪ੍ਰਗਟਾਵਾ ਕਰ ਰਹੇ ਹਨ ਇਹ ਇੱਕ ਤਰ੍ਹਾਂ ਦਾ ਸਵੀਨਿਆ ਅਵੱਗਿਆ ਅੰਦੋਲਨ ਹੈ ਅਤੇ ਉਹ ਸਿਰਫ਼ ਜ਼ਰੂਰੀ ਕੰਮਾਂ ਲਈ ਬਾਹਰ ਨਿੱਕਲ ਰਹੇ ਹਨ
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਥਿਤੀ ਹੋਰ ਵਿਗੜੀ ਹੈ ਕਸ਼ਮੀਰੀਆਂ ਦੇ ਮੂਲ ਅਧਿਕਾਰਾਂ ‘ਤੇ ਹਮਲਾ ਕਰਨ ਨਾਲ ਉਨ੍ਹਾਂ ‘ਚ ਵੱਖਵਾਦ ਦੀ ਭਾਵਨਾ ਵਧੀ ਹੈ ਜਦੋਂ ਕਿ ਵਿਕਾਸ ਦੇ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ ਇਸ ਤੋਂ ਇਲਾਵਾ ਸਰਕਾਰ ਨੂੰ ਕਸ਼ਮੀਰ ਨੂੰ ਭਾਰਤੀ ਅਰਥਵਿਵਸਥਾ ਨਾਲ ਜੋੜਨਾ ਹੋਵੇਗਾ ਘਾਟੀ ‘ਚ ਵਿਆਪਕ ਆਧਾਰ ਵਾਲੇ ਹਿੱਤਧਾਰਕਾਂ ਦਾ ਨਿਰਮਾਣ ਕਰਨਾ ਹੋਵੇਗਾ ਜਿਸ ਨਾਲ ਘਾਟੀ ‘ਚ ਕਲੇਸ਼ ਸ਼ਾਂਤ ਹੋਵੇ ਪਰੰਤੂ ਪਿਛਲੇ ਪੰਜ ਸਾਲਾਂ ਤੋਂ ਜਦੋਂ ਮੋਦੀ ਨੇ ਕਸ਼ਮੀਰ ਲਈ 58627 ਕਰੋੜ ਰੁਪਏ ਦੇ ਵਿਕਾਸ ਪੈਕੇਜ਼ ਦਾ ਐਲਾਨ ਕੀਤਾ ਸੀ
ਉਦੋਂ ਤੋਂ ਪ੍ਰਾਜੈਕਟ ਹੌਲੀ-ਹੌਲੀ ਅੱਗੇ ਵਧ ਰਹੇ ਹਨ ਅਤੇ ਸੁਰੱਖਿਆ ਦੀ ਸਥਿਤੀ ਬੇਯਕੀਨ ਬਣੀ ਹੋਈ ਹੈ ਪ੍ਰਾਈਵੇਟ ਨਿਵੇਸ਼ਕ ਰਾਜ ‘ਚ ਜਾਰੀ ਅੱਤਵਾਦ ਕਾਰਨ ਉੱਥੇ ਆਪਣਾ ਨਿਵੇਸ਼ ਕਰਨਾ ਨਹੀਂ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਵਿਕਾਸ ਨਾਲ ਕਸ਼ਮੀਰ ਵਿਵਾਦ ਦਾ ਹੱਲ ਨਹੀਂ ਹੋਵੇਗਾ ਕੇਂਦਰ ਸਰਕਾਰ ਲਈ ਅੱਜ ਕਸ਼ਮੀਰ ਦੀ ਨੀਤੀ ਦੁਵਿਧਾਪੂਰਨ ਹੈ 2019 ‘ਚ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਜਦੋਂ ਸ਼ਾਂਤੀ ਅਤੇ ਵਿਕਾਸ ਦਾ ਇੰਦਰਧਨੁਸ਼ ਦਿਖਾਇਆ ਗਿਆ ਸੀ ਉਹ ਹੁਣ ਅਸਮਾਨ ‘ਤੇ ਨਹੀਂ ਹੈ ਰਾਜ ‘ਚ ਵੱਖ-ਵੱਖ ਪੱਧਰਾਂ ‘ਤੇ ਜਾਰੀ ਸੰਘਰਸ਼ ਨੂੰ ਸੰਵਿਧਾਨਕ ਬਦਲਾਵਾਂ ਜਾਂ ਆਰਥਿਕ ਪੈਕੇਜ਼ ਦੇਣ ਨਾਲ ਨਹੀਂ ਸੁਲਝਾਇਆ ਜਾ ਸਕਦਾ ਹੈ
ਇਸ ਸਮੱਸਿਆ ਦੇ ਹੱਲ ਲਈ ਇੱਕ ਠੋਸ ਰਣਨੀਤੀ ਬਣਾਏ ਜਾਣ ਦੀ ਜ਼ਰੂਰਤ ਹੈ ਭਾਰਤ ਨੂੰ ਅੱਤਵਾਦੀਆਂ ਤੇ ਵੱਖਵਾਦੀਆਂ ਦੇ ਆਮਦਨ ਦੇ ਸਰੋਤਾਂ ਨੂੰ ਬੰਦ ਕਰਨਾ ਹੋਵੇਗਾ, ਘਾਟੀ ‘ਚ ਪਾਕਿਸਤਾਨ ਦੇ ਪ੍ਰਭਾਵ ਨੂੰ ਘੱਟ ਕਰਨਾ ਹੋਵੇਗਾ ਅਤੇ ਕਸ਼ਮੀਰੀਆਂ ਨੂੰ ਭਾਰਤ ਨਾਲ ਜੋੜਨਾ ਹੋਵੇਗਾ
ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਮੋਦੀ ਨੂੰ ਹਰ ਸੰਭਵ ਯਤਨ ਕਰਨੇ ਹੋਣਗੇ ਅਤੇ ਇਸ ਦਿਸ਼ਾ ‘ਚ ਹੌਲੀ ਪਰੰਤੂ ਲਗਾਤਾਰ ਯਤਨ ਜਾਰੀ ਰਹਿਣੇ ਚਾਹੀਦੇ ਹਨ ਬਿਨਾਂ ਸ਼ੱਕ ਸਾਰੇ ਲੋਕ ਚਾਹੁੰਦੇ ਹਨ ਕਿ ਸਿਆਸੀ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਮੂਲ ਵੰਸ਼ੀ ਆਦਿ ਦ੍ਰਿਸ਼ਟੀ ਨਾਲ ਕਸ਼ਮੀਰ ਦਾ ਭਾਰਤ ‘ਚ ਪੂਰਨ ਏਕੀਕਰਨ ਹੋਵੇ ਪਰੰਤੂ ਕੀ ਕਸ਼ਮੀਰ ਬਾਕੀ ਭਾਰਤ ਦੇ ਨਾਲ ਮਿਲਣਾ ਚਾਹੁੰਦਾ ਹੈ ਕੇਂਦਰ ਅਤੇ ਘਾਟੀ ਵਿਚਕਾਰ ਪੈਦਾ ਹੋਈ ਖਾਈ ਨੂੰ ਭਰਨਾ ਜ਼ਰੂਰੀ ਹੈ ਕੀ ਕਸ਼ਮੀਰੀ ਭਾਰਤ ਦਾ ਹਿੱਸਾ ਬਣਨਾ ਚਾਹੁੰਦੇ ਹਨ? ਇਨ੍ਹਾਂ ਸਵਾਲਾਂ ਦਾ ਉੱਤਰ ਅੱਗੇ ਦਾ ਰਾਹ ਦਿਖਾਏਗਾ ਉਦੋਂ ਤੱਕ ਭਾਰਤ ਨੂੰ ਹੌਂਸਲਾ ਰੱਖਣਾ ਹੋਵੇਗਾ ਅਤੇ ਇੱਕ ਨਵੀਂ ਸਵੇਰ ਦੀ ਉਡੀਕ ਕਰਨੀ ਹੋਵੇਗੀ
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ