ਕਸਮੀਰ ਲਾਲ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ
ਇੱਕ ਹਫਤੇ ’ਚ ਜ਼ਿਲ੍ਹੇ ’ਚ ਹੋਇਆ ਤੀਸਰਾ ਸਰੀਰ ਦਾਨ Body Donation
(ਰਜਨੀਸ਼ ਰਵੀ) ਫਾਜ਼ਿਲਕਾ। ਫਾਜ਼ਿਲਕਾ ਵਿਖੇ ਅੱਜ ਡੇਰਾ ਸੱਚਾ ਸੌਦਾ ਦੇ ਇੱਕ ਹੋਰ ਸ਼ਰਧਾਲੂ ਦੇ ਸਰੀਰ ਦਾਨ (Body Donation) ਹੋਣ ਦਾ ਸਮਾਚਾਰ ਹੈ ਇਸ ਸਰੀਰਦਾਨ ਨਾਲ ਇਹ ਜਿਲ੍ਹਾ ਫਾਜ਼ਿਲਕਾ ਵਿੱਚ ਇਸ ਹਫਤੇ ਵਿੱਚ ਤੀਸਰਾ ਸਰੀਰਦਾਨ ਹੈ । ਦੱਸਣਯੋਗ ਹੈ ਕਿ ਸਮਾਜ ਸੇਵਾ ਅਤੇ ਮਾਨਵਤਾ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿੱਥੇ ਮਨਵਤਾ ਭਲਾਈ ਦੇ ਕਾਰਜਾਂ ਕਾਰਨ ਨਿਰੰਤਰ ਚਰਚਾ ਵਿੱਚ ਰਹਿੰਦੇ ਹਨ ਉਥੇ ਜਿਉਂਦੇ ਜੀਅ ਖੂਨਦਾਨ, ਗੁਰਦਾਦਾਨ ਅਤੇ ਦੇਹਾਂਤ ਉਪਰੰਤ ਅੱਖਾਂ ਦਾਨ ਅਤੇ ਸਰੀਰਦਾਨ ਵਰਗੇ ਮਹਾਨ ਕਾਰਜ ਵਿੱਚ ਵੀ ਦੇਸ਼ ਅਤੇ ਦੁਨੀਆ ਵਿੱਚ ਪਹਿਲੇ ਸਥਾਨਾਂ ਉਪਰ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਫਾਜ਼ਿਲਕਾ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਫਾਜ਼ਿਲਕਾ ਦੀ ਨਵੀ ਅਬਾਦੀ ਵਾਸੀ ਕਸਮੀਰ ਲਾਲ ਨਾਗਪਾਲ ਇੰਸਾਂ ਜੋ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦੀ ਅੰਤਮ ਇੱਛਾ ਮੁਤਾਬਕ ਉਨ੍ਹਾਂ ਦੇ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸ਼ਹੀਦ ਹਸਨ ਖਾਨ ਮੇਵਾਤੀ ਗੌਰਮਿੰਟ ਮੈਡੀਕਲ ਕਾਲਜ ਨਾਲਹਰ ਜ਼ਿਲ੍ਹਾ ਨੋਹ ਹਰਿਆਣਾ ਨੂੰ ਕੀਤਾ ਗਿਆ ।
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਅਗਵਾਈ ਵਿੱਚ ਫੁੱਲਾਂ ਨਾਲ ਸ਼ਿੰਗਾਰੀ ਹੋਈ ਗੱਡੀ ਰਾਹੀਂ ਅੰਤਿਮ ਯਾਤਰਾ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਸੇਵਾਦਾਰ, ਸਾਕ ਸਬੰਧੀ, ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ ਇਸ ਮੌਕੇ ਸੱਚਖੰਡ ਵਾਸੀ ਪ੍ਰੇਮੀ ਕਸਮੀਰ ਲਾਲ ਇੰਸਾਂ ਅਮਰ ਰਹੇ ਦੇ ਲਾਏ ਨਾਅਰਿਆਂ ਨਾਲ ਆਸਮਾਨ ਗੂੰਜ ਉੱਠਿਆ । ਇਸ ਦੌਰਾਨ ਸਰੀਰਦਾਨੀ ਸੱਚਖੰਡ ਵਾਸੀ ਕਸ਼ਮੀਰ ਲਾਲ ਨਾਗਪਾਲ ਇੰਸਾਂ ਦੇ ਸਪੁੱਤਰ ਸੰਦੀਪ ਨਾਗਪਾਲ ਅਤੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਪੁੱਜੀ ਸਾਧ-ਸੰਗਤ, ਰਿਸ਼ਤੇਦਾਰਾਂ, ਮਿੱਤਰਾਂ, ਸਾਕ-ਸਬੰਧੀਆਂ ਦਾ ਧੰਨਵਾਦ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ