ਕਸ਼ਮੀਰ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਬੰਦ
ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਬੰਦ ਕਰ ਦਿੱਤਾ ਗਿਆ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਰਾਸ਼ਟਰੀ ਰਾਜਮਾਰਗ ‘ਤੇ ਇੱਕ ਪਾਸੇ ਤੋਂ ਆਵਾਜਾਈ ਜਾਰੀ ਰਹੇਗੀ। ਕਸ਼ਮੀਰ ਰਾਜਮਾਰਗ ਲੱਦਾਖ ਖੇਤਰ ਨੂੰ ਕਸ਼ਮੀਰ ਅਤੇ ਇਤਿਹਾਸਕ 86 ਕਿਲੋਮੀਟਰ ਲੰਬੇ ਮੁਗਲ ਰੋਡ ਨਾਲ ਜੋੜਨ ਵਾਲੀ ਇੱਕੋ ਇੱਕ ਸੜਕ ਹੈ।
ਉਹਨਾਂ ਕਿਹਾ ਕਿ ਜੰਮੂ ਤੋਂ ਸ੍ਰੀਨਗਰ ਰਾਜਮਾਰਗ ‘ਤੇ ਸੁਰੱਖਿਆ ਬਲ ਦੇ ਕਾਫਲੇ ਦੇ ਸਵਤੰਤਰ ਅਤੇ ਸੁਰੱਖਿਅਤ ਆਵਾਜਾਈ ਯਕੀਨੀ ਕਰਨ ਲਈ ਨਾਗਰਿਕ ਆਵਾਜਾਈ ਪਾਬੰਦੀ ਕਾਰਨ ਕੱਲ੍ਹ ਮੁਲਤਵੀ ਹੋਣ ਤੋਂ ਬਾਅਦ ਵੀਰਵਾਰ ਨੂੰ ਆਮ ਨਾਗਰਿਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ। ਸਰਕਾਰ ਨੇ ਇਸ ਸਾਲ ਫਰਵਰੀ ‘ਚ ਰਾਜਮਾਰਗ ‘ਤੇ ਅਵੰਤੀਪੁਰਾ ‘ਚ ਫਿਦਾਇਨ ਹਮਲੇ ‘ਚ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐੱਫ) ਦੇ 44 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸੁਰੱਖਿਆ ਬਲ ਦੇ ਕਾਫਲੇ ਦੀ ਸੁਰੱਖਿਅਤ ਆਵਾਜਾਈ ਲਈ ਹਫਤੇ ‘ਚ ਦੋ ਵਾਰ ਐਤਵਾਰ ਤੇ ਬੁੱਧਵਾਰ ਨੂੰ ਨਾਗਰਿਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਸੀ। ਸਰਕਾਰ ਨੇ ਹਾਲਾਂਕਿ ਇਸ ਪਾਬੰਦੀ ‘ਤੇ ਸਮੀਖਿਆ ਅਤੇ ਅਗਲੇ ਹਫ਼ਤੇ ਤੋਂ ਬੁੱਧਵਾਰ ਨੂੰ ਲੱਗੀ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਆਮ ਨਾਗਰਿਕਾਂ ਲਈ ਲੱਗੀ ਪਾਬੰਦੀ ਜਾਰੀ ਰਹੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।