ਧੰਨਵਾਦ ਕਰਦੇ ਅਦਾਲਤ ਰੂਮ ‘ਚੋਂ ਚਲੇ ਗਏ ਜਸਟਿਸ ਰੰਜਨ ਗੋਗੋਈ
ਏਜੰਸੀ/ਨਵੀਂ ਦਿੱਲੀ। ਚੀਫ ਜਸਟਿਸ ਦੇ ਰੂਪ ‘ਚ ਰੰਜਨ ਗੋਗੋਈ ਦਾ ਕਾਰਜਕਾਲ ਲਗਭਗ 13 ਮਹੀਨਿਆਂ ਦਾ ਰਿਹਾ ਇਸ ਦੌਰਾਨ ਉਨ੍ਹਾਂ ਨੇ ਕੁੱਲ 47 ਫੈਸਲੇ ਸੁਣਾਏ, ਜਿਨ੍ਹਾਂ ‘ਚੋਂ ਕੁਝ ਇਤਿਹਾਸਕ ਫੈਸਲੇ ਵੀ ਸ਼ਾਮਲ ਹਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਕੰਮ ਵਾਲੇ ਆਪਣੇ ਆਖਰੀ ਦਿਨ ਅਦਾਲਤ ਰੂਮ ‘ਚ ਸਿਰਫ ਪੰਜ ਮਿੰਟ ਰਹੇ ਅਤੇ ਸੂਚੀਬੱਧ ਸਾਰੇ ਮਾਮਲਿਆਂ ‘ਚ ਇਕੱਠੇ ਨੋਟਿਸ ਜਾਰੀ ਕਰਨ ਤੋਂ ਬਾਅਦ ਧੰਨਵਾਦ ਕਹਿ ਕੇ ਚਲੇ ਗਏ ਪੁਰਾਣੀ ਪਰੰਪਰਾ ਤਹਿਤ ਜਸਟਿਸ ਗੋਗੋਈ ਨਾਲ ਅੱਜ ਦੀ ਬੈਂਚ ‘ਚ ਦੇਸ਼ ਦੇ ਅਗਲੇ ਚੀਫ ਜਸਟਿਸ ਐਸ.ਏ. ਬੋਬੜੇ ਵੀ ਸ਼ਾਮਲ ਸਨ ਦੋਵਾਂ ਜੱਜਾਂ ਸਾਹਮਣੇ ਅੱਜ ਸਿਰਫ 10 ਮੁਕੱਦਮੇ ਸੂਚੀਬੱਧ ਸਨ ਜਸਟਿਸ ਗੋਗੋਈ ਨੇ ਆਖਰੀ ਵਾਰ ਬੈਂਚ ਦੀ ਅਗਵਾਈ ਕਰਦਿਆਂ ਕਿਹਾ ਕਿ ਅੱਜ ਕੋਈ ਮੇਂਸਨਿੰਗ ਨਹੀਂ ਹੋਵੇਗੀ ਉਨ੍ਹਾਂ ਸਾਰੇ ਦਸ ਮੁਕੱਦਮਿਆਂ ਲਈ ਇਕੱਠੇ ਨੋਟਿਸ ਜਾਰੀ ਕੀਤੇ ਅਤੇ ਧੰਨਵਾਦ ਕਰਦੇ ਹੋਏ ਸੀਟ ਤੋਂ ਉੱਠ ਕੇ ਚਲੇ ਗਏ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਖੰਨਾ ਨੇ ਉਨ੍ਹਾਂ ਨੂੰ ਧੰਨਵਾਦ ਕੀਤਾ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਨਿਆਂਇਕ ਜੱਜ ਬੋਬੜੇ 18 ਨਵੰਬਰ ਨੂੰ ਦੇਸ਼ ਦੇ 47ਵੇਂ ਚੀਫ ਜਸਟਿਸ ਦੀ ਸਹੁੰ ਚੁੱਕਣਗੇ। Justice Ranjan Gogoi
ਇਤਿਹਾਸਕ ਫੈਸਲੇ
1. ਅਯੁੱਧਿਆ ਮਾਮਲਾ: ਇਸ ਮਾਮਲੇ ‘ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਰੰਜਨ ਗੋਗੋਈ ਦੀ ਅਗਵਾਈ ਵਾਲੀ 5 ਮੈਂਬਰੀ ਬੈਂਚ ਨੇ ਫੈਸਲਾ ਸੁਣਾਇਆ
2. ਚੀਫ ਜਸਟਿਸ ਦਾ ਆਫਿਸ ਪਬਲਿਕ ਅਥਾਰਟੀ:-ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਚੀਫ ਜਸਟਿਸ ਦੇ ਦਫ਼ਤਰ ਨੂੰ ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਦਾਇਰੇ ‘ਚ ਲਿਆਉਣ ਸਬੰਧੀ ਫੈਸਲਾ ਸੁਣਾਇਆ
3. ਸਬਰੀਮਾਲਾ ਮਾਮਲਾ: ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਈ ਦੀ ਅਗਵਾਈ ਵਾਲੀ 5 ਜੱਜਾਂ ਦੀ ਬੈਂਚ ਨੇ ਸਬਰੀਮਾਲਾ ਮੰਦਰ ‘ਚ ਮਹਿਲਾਵਾਂ ਦੇ ਦਾਖਲੇ ਖਿਲਾਫ ਦਾਇਰ ਮੁੜ ਵਿਚਾਰ ਪਟੀਸ਼ਨ ‘ਤੇ ਸੁਣਵਾਈ ਕੀਤੀ
4. ਸਰਕਾਰੀ ਇਸ਼ਤਿਹਾਰ ‘ਚ ਆਗੂਆਂ ਦੀ ਤਸਵੀਰ ‘ਤੇ ਪਾਬੰਦੀ: ਚੀਫ ਜਸਟਿਸ ਰੰਜਨ ਗੋਈ ਅਤੇ ਪੀ.ਸੀ ਘੋਸ਼ ਦੀ ਬੈਂਚ ਨੇ ਸਰਕਾਰੀ ਇਸ਼ਤਿਹਾਰਾਂ ‘ਚ ਆਗੂਆਂ ਦੀ ਤਸੀਵਰ ਲਾਉਣ ‘ਤੇ ਪਾਬੰਦੀ ਲਾ ਦਿੱਤੀ ਸੀ
ਪ੍ਰਧਾਨ ਮੰਤਰੀ ਨੇ ਜਸਟਿਸ ਗੋਗੋਈ ਨੂੰ ਅਯੁੱਧਿਆ ਮਾਮਲੇ ‘ਤੇ ਚਿੱਠੀ ਨਹੀਂ ਲਿਖੀ: ਸਰਕਾਰ
ਸਰਕਾਰ ਨੇ ਅੱਜ ਸਪੱਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ‘ਚ ਰਾਮ ਮੰਦਰ ਨਾਲ ਸਬੰਧਤ ਮਾਮਲੇ ‘ਚ ਫੈਸਲਾ ਆਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਕੋਈ ਚਿੱਠੀ ਨਹੀਂ ਲਿਖੀ ਸਰਕਾਰ ਦੇ ਬੁਲਾਰੇ ਨੇ ਕਿਹਾ ਚੀਫ ਜਸਟਿਸ ਨੂੰ ਅਯੁੱਧਿਆ ਫੈਸਲੇ ਬਾਰੇ ਲਿਖਿਆ ਗਈ ਇੱਕ ਕਥਿਤ ਚਿੱਠੀ ਸੋਸ਼ਲ ਮੀਡੀਆ ‘ਚ ਆ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਚਿੱਠੀ ਨਹੀਂ ਲਿਖੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।