ਗੁਰੂ-ਚੇਲੇ ਦੀ ਯਾਤਰਾ
ਇੱਕ ਛੋਟੀ ਜਿਹੀ ਕੁਟੀਆ ‘ਚ ਇੱਕ ਫਕੀਰ ਭਗਤੀ ‘ਚ ਲੀਨ ਰਹਿੰਦਾ ਸੀ ਨਗਰ ਵਾਸੀ ਉਸਦਾ ਬਹੁਤ ਸਤਿਕਾਰ ਕਰਦੇ ਸਨ ਇੱਕ ਦਿਨ ਫਕੀਰ ਨੇ ਆਪਣੇ ਚੇਲੇ ਨੂੰ ਕਿਹਾ, ‘ਚੱਲ ਕਿਸੇ ਹੋਰ ਨੱਗਰ ਚੱਲੀਏ’ ਚੇਲਾ ਬੋਲਿਆ, ‘ਨਹੀਂ ਗੁਰੂ ਜੀ, ਸਾਨੂੰ ਕੁੱਝ ਹੋਰ ਸਮਾਂ ਇੱਥੇ ਰਹਿਣਾ ਚਾਹੀਦਾ ਹੈ ਲੋਕ ਖੁੱਲ੍ਹੇ ਹੱਥੀਂ ਦਾਨ ਕਰਦੇ ਹਨ, ਥੋੜ੍ਹਾ ਹੋਰ ਪੈਸਾ ਜਮ੍ਹਾ ਹੋ ਜਾਵੇ, ਫੇਰ ਚੱਲਾਂਗੇ’ ਫਕੀਰ ਨੇ ਕਿਹਾ, ‘ਅਸੀਂ ਪੈਸਾ ‘ਕੱਠਾ ਨਹੀਂ ਕਰਨਾ, ਤੂੰ ਚੱਲ ਮੇਰੇ ਨਾਲ’ ਦੋਵੇਂ ਗੁਰੂ-ਚੇਲਾ ਦੂਜੇ ਸ਼ਹਿਰ ਵੱਲ ਚੱਲ ਪਏ ਚੇਲੇ ਨੇ ਕੁਝ ਪੈਸੇ ਜੋੜੇ ਸਨ, ਜਿਨ੍ਹਾਂ ਨੂੰ ਉਸ ਨੇ ਆਪਣੀ ਧੋਤੀ ਦੇ ਲੜ ਬੰਨ੍ਹ ਲਿਆ ਰਸਤੇ ‘ਚ ਇੱਕ ਨਦੀ ਆ ਗਈ ਸਾਹਮਣੇ ਇੱਕ ਬੇੜੀ ਸੀ ਮਲਾਹ ਨਦੀ ਪਾਰ ਕਰਾਉਣ ਲਈ ਚਾਰ ਆਨੇ ਮੰਗ ਰਿਹਾ ਸੀ
ਫਕੀਰ ਕੋਲ ਪੈਸੇ ਨਹੀਂ ਸਨ, ਚੇਲਾ ਦੇਣਾ ਨਹੀਂ ਚਾਹੁੰਦਾ ਸੀ ਦੋਵੇਂ ਨਦੀ ਕਿਨਾਰੇ ਬੈਠ ਗਏ ਬੈਠੇ-ਬੈਠੇ ਸ਼ਾਮ ਹੋ ਗਈ ਸ਼ਾਮ ਨੂੰ ਮਲਾਹ ਜਦੋਂ ਘਰ ਜਾਣ ਲੱਗਾ ਤਾਂ ਬੋਲਿਆ, ‘ਤੁਸੀਂ ਕਦੋਂ ਤੱਕ ਇੱਥੇ ਬੈਠੇ ਰਹੋਗੇ? ਇਹ ਜੰਗਲੀ ਇਲਾਕਾ ਹੈ ਰਾਤ ਨੂੰ ਜੰਗਲੀ ਜਾਨਵਰ ਘੁੰਮਦੇ ਹਨ’ ਚੇਲੇ ਨੇ ਕਿਹਾ, ‘ਤਾਂ ਤੂੰ ਸਾਨੂੰ ਪਾਰ ਕਿਉਂ ਨਹੀਂ ਲੈ ਜਾਂਦਾ?’ ਮਲਾਹ ਬੋਲਿਆ, ‘ਮੁਫਤ ਲੈ ਕੇ ਜਾਣਾ ਮੇਰੇ ਅਸੂਲਾਂ ਦੇ ਖਿਲਾਫ ਹੈ ਮੈਂ ਦੋ-ਦੋ ਆਨੇ ਜਰੂਰ ਲਵਾਂਗਾ’ ਜੰਗਲੀ ਜਾਨਵਰਾਂ ਦੀ ਗੱਲ ‘ਤੇ ਚੇਲਾ ਬਹੁਤ ਘਬਰਾਇਆ ਹੋਇਆ ਸੀ
ਉਸ ਨੇ ਚਾਰ ਆਨੇ ਕੱਢ ਕੇ ਮਲਾਹ ਨੂੰ ਦੇ ਦਿੱਤੇ ਮਲਾਹ ਨੇ ਉਨ੍ਹਾਂ ਨੂੰ ਨਦੀ ਪਾਰ ਕਰਵਾ ਦਿੱਤੀ ਦੂਜੇ ਪਾਸੇ ਪਹੁੰਚ ਕੇ ਚੇਲੇ ਨੇ ਗੁਰੂ ਨੂੰ ਕਿਹਾ, ‘ਤੁਸੀਂ ਤਾਂ ਕਹਿੰਦੇ ਸੀ ਕਿ ਪੈਸਾ ਜਮ੍ਹਾ ਕਰਨਾ ਚੰਗਾ ਨਹੀਂ ਹੈ ਅੱਜ ਉਹੀ ਸਾਡੇ ਕੰਮ ਆਇਆ’ ਫਕੀਰ ਨੇ ਹੱਸਦਿਆਂ ਕਿਹਾ, ‘ਸੋਚ ਕੇ ਵੇਖ ਪੁੱਤਰ, ਪੈਸੇ ਜਮ੍ਹਾ ਕਰਨ ਨਾਲ ਸੁਖ ਨਹੀਂ ਮਿਲਿਆ ਸੁਖ ਤਾਂ ਮਿਲਿਆ ਪੈਸੇ ਦਾ ਤਿਆਗ ਕਰਨ ਨਾਲ, ਸੁਖ ਤਿਆਗ ‘ਚ ਹੀ ਹੈ, ਜਮ੍ਹਾ ਕਰਨ ‘ਚ ਨਹੀਂ’ ਇਹ ਸੁਣ ਕੇ ਚੇਲੇ ਦੀਆਂ ਅੱਖਾਂ ਖੁੱਲ੍ਹ ਗਈਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.