ਜਸਵੰਤ ਗਿੱਲ ਇੰਸਾਂ ਵੀ ਹੋਏ ਸਰੀਰਦਾਨੀਆਂ ਦੀ ਸੂਚੀ ’ਚ ਸ਼ਾਮਲ
(ਅਮਿਤ ਗਰਗ) ਰਾਮਪੁਰਾ ਫੂਲ। ਡੇਰਾ ਸੱਚਾ ਸੌਦਾ ਦੀਆਂ ਪੱਵਿਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਸ਼ਹਿਰ ਦੇ ਇੱਕ ਡੇਰਾ ਪ੍ਰੇਮੀ ਪਰਿਵਾਰ ਨੇ ਆਪਣੇ ਪਿਤਾ ਦੇ ਦੇਹਾਂਤ ਉਪਰੰਤ ਉਨ੍ਹਾਂ ਦਾ ਸਰੀਰ (Body Donation) ਮੈਡੀਕਲ ਖੋਜਾਂ ਲਈ ਦਾਨ ਕੀਤਾ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੀ ਸ਼ਹੀਦ ਭਗਤ ਸਿੰਘ ਕਾਲੋਨੀ ਦੇ ਵਸਨੀਕ ਜਸਵੰਤ ਸਿੰਘ ਇੰਸਾਂ ਪੁੱਤਰ ਗੁਰਬਚਨ ਸਿੰਘ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ। ਉਨ੍ਹਾਂ ਦੇ ਦਿਹਾਂਤ ਉਪਰੰਤ ਉਨ੍ਹਾਂ ਦੇ ਪੁੱਤਰ ਜੋਤਨਿਰੰਜਨ ਸਿੰਘ ਇੰਸਾਂ ਤੇ ਧੀਆਂ ਗੁਰਪ੍ਰੀਤ ਕੌਰ ਇੰਸਾਂ ਨੇ ਆਪਣੇ ਪਿਤਾ ਦੀ ਅੰਤਿਮ ਇੱਛਾ ਤੇ ਫੁੱਲ ਚੜ੍ਹਾਉਦਿਆਂ ਮਰਨ ਉਪਰੰਤ ਆਪਣੇ ਪਿਤਾ ਦੀਆਂ ਅੱਖਾਂ ਦਾਨ ਕੀਤੀਆਂ ਤੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਾਨਵਤਾ ਭਲਾਈ ਦਾ ਕੰਮ ਕੀਤਾ। Body Donation
ਪਰਿਵਾਰਕ ਮੈਬਰਾਂ ਨੇ ਬਲਾਕ ਦੇ ਪੰਦਰ੍ਹਾਂ ਮੈਬਰਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਅਗਵਾਈ ’ਚ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਭੁੱਚੋ ਖੁਰਦ ਨੂੰ ਦਾਨ ਕਰਕੇ ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੇ ਮਾਨਵਤਾ ਭਲਾਈ ਦੇ ਮਹਾਂਯਗ ’ਚ ਆਪਣੀ ਆਹੂਤੀ ਪਾਈ। ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਇੱਕ ਵੈਨ ਵਿੱਚ ਲਿਜਾਇਆ ਗਿਆ ਇਸ ਮੌਕੇ ਪਰਿਵਾਰਕ ਮੈਬਰਾਂ, ਰਿਸ਼ਤੇਦਾਰਾਂ, ਸ਼ਹਿਰ ਵਾਸੀਆਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਦੇ ਮੈਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਇੱਕਠੀ ਹੋਈ ਸਾਧ-ਸੰਗਤ ਨੇ ਇੱਕ ਕਾਫਲੇ ਦੇ ਰੂਪ ਵਿੱਚ ਸ਼ਹਿਰ ਦਾ ਗੇੜਾ ਲਾਇਆ ਤੇ ਜਸਵੰਤ ਗਿੱਲ ਇੰਸਾਂ ਅਮਰ ਰਹੇ ਦੇ ਅਕਾਸ਼ ਗੁੰਜਦੇ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕ ਜੋਰਾ ਸਿੰਘ ਆਦਮਪੁਰਾ ਜ਼ਿੰਮੇਵਾਰ ਸੇਵਾਦਾਰ, ਸੁਖਦੇਵ ਇੰਸਾਂ ਪੱਖੋ, 45 ਮੈਂਬਰ ਗੁਰਦੇਵ ਇੰਸਾਂ, 45 ਮੈਂਬਰ ਬਲਜਿੰਦਰ ਇੰਸਾਂ ਬਾਂਡੀ, ਤੇਗਬੰਸ ਇੰਸਾਂ, ਹਰਵਿੰਦਰ ਇੰਸਾਂ, ਡਾ. ਗੋਰਵ ਇੰਸਾਂ, ਵਕੀਲ ਇੰਸਾਂ, ਰਾਜ ਕੁਮਾਰ ਇੰਸਾਂ, ਲਾਲ ਮੁਕੇਸ਼ ਇੰਸਾਂ (ਸਾਰੇ ਪੰਦਰਾਂ ਮੈਬਰ) ਅਤੇ ਜ਼ਿੰਮੇਵਾਰ ਸੇਵਾਦਾਰ ਤੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ,ਯੂਥ ਵੈਲਫੇਅਰ ਫੇਡਰੇਸ਼ਨ ਦੇ ਮੈਬਰਾਂ ਤੋ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ